ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗਾਂਧੀ ਨਗਰ ਲੋਕਸਭਾ ਖੇਤਰ ਵਿੱਚ ਅਹਿਮਦਾਬਾਦ ਦੇ ਸਿੰਧੁ ਭਵਨ ਰੋਡ ’ਤੇ ਰੁੱਖ ਲਾਉਂਦੇ ਹੋਏ ਸ਼ਹਿਰ ਵਿੱਚ ਨੌ ਵੱਖ-ਵੱਖ ਥਾਵਾਂ ’ਤੋ ਬੂਟੇ ਲਾਉਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ


ਬੂਟਿਆਂ ਦੀ ਰਾਖੀ ਕਰੋ: ਅਸੀ ਵਾਤਾਵਰਣ ਦੀ ਰੱਖਿਆ ਕਰਾਂਗੇ, ਤਾਂ ਵਾਤਾਵਰਣ ਸਾਡੀ ਰੱਖਿਆ ਕਰੇਗਾ

ਬੂਟੇ ਲਾਉਣ ਦੇ ਪ੍ਰੋਗਰਾਮ ਦਾ ਕੱਦ ਛੋਟਾ ਹੁੰਦਾ ਹੈ ਪਰ ਉਸਦਾ ਅਸਰ ਅਤੇ ਨਤੀਜਾ ਦੋਵੇ ਇਨ੍ਹੇ ਵਿਆਪਕ ਹੁੰਦੇ ਹਨ ਕਿ ਉਹ ਆਉਣ ਵਾਲੀ ਕਈ ਪੀੜੀਆਂ ਨੂੰ ਤੰਦਰੁਸਤ ਅਤੇ ਲੰਮਾ ਆਯੁਸ਼ ਪ੍ਰਦਾਨ ਕਰਨ ਦਾ ਕਾਰਨ ਬਣਦਾ ਹੈ

ਜੇਕਰ ਬੂਟਿਆਂ ਦਾ ਧਿਆਨ ਨਹੀਂ ਰੱਖਿਆ ਜਾਵੇਗਾ ਤਾਂ ਧਰਤੀ ਦੀ ਮੌਜੂਦਗੀ ਹੀ ਖਤਰੇ ਵਿੱਚ ਆ ਜਾਵੇਗੀ

ਦੇਸ਼ ਦੇ ਪਿਆਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਤਾਵਰਣ ਦੇ ਪ੍ਰਤੀ ਜਾਗਰੂਕ ਕਰਨ ਦਾ ਅਭਿਆਨ ਸ਼ੁਰੂ ਕੀਤਾ ਹੈ ਅਤੇ ਸੌਰ ਊਰਜਾ, ਪਵਨ ਊਰਜਾ ਸਮੇਤ ਕਈ ਅਭਿਆਨ ਚਲਾਏ ਹਨ

ਪਿਛਲੇ ਸੱਤ ਸਾਲਾਂ ਵਿੱਚ ਭਾਰਤ ਨੇ ਸੌਰ ਊਰਜਾ ਅਤੇ ਪਵਨ ਊਰਜਾ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਹੈ ਅਤੇ ਦੁਨੀਆ ਦੇ ਪਹਿਲੇ ਪੰਜ ਸਥਾਨਾਂ ਵਿੱਚ ਆਪਣੀ ਜਗ੍ਹਾ ਬਣਾਈ

ਵਾਤਾਵਰਣ ਦਾ ਅਸੀ ਖਿਆਲ ਰੱਖਾਂਗੇ ਤਾਂ ਵਾਤਾਵਰਣ ਸਾਡਾ ਖਿਆਲ ਰੱਖੇਗਾ–ਇਸ ਸਭ ਤੋਂ ਪੁਰਾਣੀ ਭਾਰਤੀ ਸੰਸਕ੍ਰਿਤੀ ਦੀ ਸੀਖ ਨੂੰ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਕੰਮਾਂ, ਨੀਤੀਆਂ ਅਤੇ ਆਪਣੇ ਸਖਤ ਕੰਮ ਨਾਲ ਬਦਲਿਆ ਹੈ

Posted On: 22 JUN 2021 4:26PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗਾਂਧੀਨਗਰ ਲੋਕਸਭਾ ਖੇਤਰ ਵਿੱਚ ਅਹਿਮਦਾਬਾਦ ਦੇ ਸਿੰਧੂ ਭਵਨ ਰੋਡ ’ਤੇ ਬੂਟੇ ਲਗਾਉਂਦੇ ਹੋਏ ਸ਼ਹਿਰ ਵਿੱਚ ਨੌ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਉਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ।  ਸ਼੍ਰੀ ਅਮਿਤ ਸ਼ਾਹ ਨੇ ਇਸ ਮੌਕੇ ’ਤੇ ਕਿਹਾ ਕਿ ਬੂਟੇ ਲਗਾਉਣ ਦੇ ਪ੍ਰੋਗਰਾਮ ਦਾ ਕੱਦ ਛੋਟਾ ਹੁੰਦਾ ਹੈ ਪਰ ਉਸਦਾ ਅਸਰ ਅਤੇ  ਨਤੀਜੇ ਇਨ੍ਹੇ ਵਿਆਪਕ ਹੁੰਦੇ ਹਨ ਕਿ ਉਹ ਆਉਣ ਵਾਲੀਆਂ ਕਈ ਪੀੜੀਆਂ ਨੂੰ ਤੰਦਰੁਸਤ ਅਤੇ ਲੰਮਾ ਆਯੁਸ਼ ਪ੍ਰਦਾਨ ਕਰਨ ਦਾ ਕਾਰਣ ਬਣਦੇ ਹਨ।  ਜੇਕਰ ਬੂਟਿਆਂ ਦਾ ਧਿਆਨ ਨਹੀਂ ਰੱਖਿਆ ਜਾਵੇਗਾ ਤਾਂ ਧਰਤੀ ਦੀ ਮੌਜੂਦਗੀ ਹੀ ਖਤਰੇ ਵਿੱਚ ਆ ਜਾਵੇਗੀ।   
                ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਤਾਵਰਣ ਦੇ ਪ੍ਰਤੀ ਜਾਗਰੂਕ ਕਰਨ ਦਾ ਅਭਿਆਨ ਸ਼ੁਰੂ ਕੀਤਾ ਅਤੇ ਸੌਰ ਊਰਜਾ,  ਪਵਨ ਊਰਜਾ ਸਮੇਤ ਕਈ ਅਭਿਆਨ ਚਲਾਏ । ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਭਾਰਤ ਨੇ ਸੌਰ ਊਰਜਾ ਅਤੇ ਪਵਨ ਊਰਜਾ ਖੇਤਰ ਵਿੱਚ ਬਹੁਤ ਕੰਮ ਕੀਤਾ,  ਜਿਸਦੇ ਨਾਲ ਦੁਨੀਆ ਵਿੱਚ ਪੰਜਵੇਂ ਮੋਹਰੀ ਸਥਾਨ ’ਤੇ ਆਪਣੀ ਜਗ੍ਹਾ ਬਣਾ ਲਈ ਹੈ ।
 ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ 14 ਕਰੋੜ ਲੋਕਾਂ ਤੱਕ ਰਸੋਈ ਗੈਸ ਸਿਲੰਡਰ ਪਹੁੰਚਾ ਕੇ ਵਾਤਾਵਰਣ ਦੀ ਰੱਖਿਆ ਕਰਨ ਦਾ ਕੰਮ ਕੀਤਾ ਹੈ। ਨਾਲ ਹੀ ਵੱਡੀ ਗਿਣਤੀ ਵਿੱਚ ਬਿਜਲੀ ਦੀ ਬਚਤ ਕਰਨ ਵਾਲੇ ਬਲਬਾਂ ਦਾ ਵਿਤਰਣ ਮੋਦੀ ਸਰਕਾਰ ਨੇ ਕੀਤਾ ਹੈ।
 ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਾਤਾਵਰਣ ਦਾ ਅਸੀ ਖਿਆਲ ਰੱਖਾਂਗੇ ਤਾਂ ਵਾਤਾਵਰਣ ਸਾਡਾ ਖਿਆਲ ਰੱਖੇਗਾ– ਇਸ ਪ੍ਰਾਚੀਨਤਮ ਭਾਰਤੀ ਸੰਸਕ੍ਰਿਤੀ ਦੀ ਸੀਖ ਨੂੰ ਨਰੇਂਦਰ ਮੋਦੀ ਨੇ ਆਪਣੇ ਕੰਮਾਂ,  ਨੀਤੀਆਂ ਅਤੇ ਆਪਣੇ ਸਖਤ ਕੰਮਾ ਨਾਲ ਬਦਲਿਆ ਹੈ।  ਸਾਡੇ ਉਪਨਿਸ਼ਦਾਂ ਵਿੱਚ ਵੀ ਕਈ ਥਾਵਾਂ ’ਤੇ ਬੂਟਿਆਂ ਦੀ ਮਹਾਨਤਾ ਕੀਤੀ ਗਈ ਹੈ I ਸ਼੍ਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਅਹਿਮਦਾਬਾਦ ਨੂੰ ਸਿਰਫ ਭਾਰਤ ਹੀ ਨਹੀਂ,  ਵਿਸ਼ਵ ਭਰ ਦਾ ਸਭ ਤੋਂ ਜ਼ਿਆਦਾ ਗਰੀਨ ਕਵਰੇਜ ਵਾਲਾ ਸ਼ਹਿਰ ਬਣਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ ਅਤੇ ਇਹ ਸੰਭਵ ਹੈ ।  ਸ਼੍ਰੀ ਸ਼ਾਹ ਨੇ ਕਿਹਾ ਕਿ ਹਾਲ ਹੀ ਵਿੱਚ ਆਏ ਤੂਫਾਨ ਨਾਲ  ਸ਼ਹਿਰ ਵਿੱਚ 5000 ਰੁੱਖ ਚੂਰ ਹੋਏ,  ਜਿਸਦੇ ਸਾਹਮਣੇ ਸ਼ਹਿਰ ਪ੍ਰਸ਼ਾਸਨ ਨੇ ਬੂਟੇ ਲਗਾਉਣ ਦਾ ਟੀਚਾ 10 ਲੱਖ ਤੋਂ ਵਧਾਕੇ 15 ਲੱਖ ਕਰਨ ਦਾ ਪ੍ਰਸੰਸਾਯੋਗ ਕਾਰਜ ਕੀਤਾ ਹੈ।  ਸ਼੍ਰੀ ਸ਼ਾਹ ਨੇ ਕਿਹਾ ਕਿ ਤਿੰਨ ਚਾਰ ਪੀੜੀਆਂ ਤੱਕ ਆਕਸੀਜਨ ਦੇ ਸਕਣ ਅਜਿਹੇ ਬੂਟੇ ਲਗਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ।
                  ਸ਼੍ਰੀ ਅਮਿਤ ਸ਼ਾਹ ਨੇ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਕਸਾਇਡ ਨਾਲ  ਓਜੋਨ  ਦੇ ਪੱਧਰ ਨੂੰ ਹੋ ਰਹੇ ਨੁਕਸਾਨ ਨੂੰ ਘੱਟ ਕਰਣ ਦੇ ਨਾਲ-ਨਾਲ ਪਿੱਪਲ,  ਬੋਹੜ, ਨਿੰਮ,  ਜਾਮੁਨ ਵਰਗੇ ਰੁੱਖ ਲਗਾਉਣ ਦੀ ਗੱਲ ਕਹੀ।  ਰੁੱਖਾਂ ਦੇ ਚਿਕਿਤਸਕ ਗੁਣਾਂ ਦੇ ਮੁਨਾਫ਼ਾ ਦੱਸਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਗਾਂਧੀਨਗਰ ਲੋਕਸਭਾ ਖੇਤਰ ਵਿੱਚ 11 ਲੱਖ ਤੋਂ ਜ਼ਿਆਦਾ ਰੁੱਖਾਂ ਨੂੰ ਜੀਵੰਤ ਰੱਖਣ ਦਾ ਸੰਕਲਪ ਲਿਆ ਗਿਆ ਹੈ,  ਜਿਸਦੇ ਲਈ ਸਾਰੇ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਕੰਮ ਕਰਣਾ ਪਵੇਗਾ।
                      ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਰੋਨਾ ਦੀ ਸ਼ਕਤੀਸ਼ਾਲੀ ਪਰਿਸਥਿਤੀ ਵਿੱਚ ਸਾਰੇ ਸੰਸਾਰ  ਦੇ ਨਾਲ-ਨਾਲ ਭਾਰਤ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ। ਕਈ ਲੋਕਾਂ ਨੇ ਆਪਣੇ ਪਿਆਰੇ ਗਵਾਏ ਹਨ । ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ਭਰ ਵਿੱਚ 18 ਸਾਲ ਤੋਂ  ਜ਼ਿਆਦਾ ਉਮਰ ਦੇ ਸਾਰੇ ਨਾਗਰਿਕਾਂ ਨੂੰ ਮੁਫਤ ਟੀਕਾਕਰਨ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ,  ਸਾਨੂੰ ਇੱਕ-ਇੱਕ ਕਰਕੇ ਸਾਰਿਆਂ ਦਾ ਟੀਕਾਕਰਨ ਕਰਾਉਣਾ ਚਾਹੀਦਾ ਹੈ।  ਸ਼੍ਰੀ ਸ਼ਾਹ ਨੇ ਸਾਰੇ ਨਾਗਰਿਕਾਂ ਨੂੰ ਇਹ ਸੰਕਲਪ ਲੈਣ ਦਾ ਐਲਾਨ ਕੀਤਾ ਕਿ ਹਰੇਕ ਵਿਅਕਤੀ ਜਿੱਥੇ  ਵੀ ਰਹਿ ਰਿਹਾ ਹੈ,  ਉੱਥੇ ਸਾਰੇ ਲੋਕ ਟੀਕਾ ਲਗਾਉਣ,  ਅਜਿਹੀ ਵਿਵਸਥਾ ਕਰੋ । 
ਬੂਟੇ ਲਗਾਉਣ ਦੇ ਪ੍ਰੋਗਰਾਮ ਵਿੱਚ ਅਹਿਮਦਾਬਾਦ  ਦੇ ਮੇਅਰ,  ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਸਟੇਂਡਿੰਗ ਕਮੇਟੀ ਦੇ ਚੇਅਰਮੈਨ,  ਸ਼ਹਿਰੀ ਪ੍ਰਧਾਨ ਸਮੇਤ ਹੋਰ ਮੋਹਤਬਾਰ ਵਿਅਕਤੀ ਮੌਜੂਦ ਸਨ ।

 

*************ਐਨਡਲਲਯੂ/ਪੀਕੇ/ਏਜੇ/ਡੀਡੀਡੀ(Release ID: 1729562) Visitor Counter : 157