ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਡੈਡੀਕੇਟਿਡ ਫਰੇਟ ਕੌਰੀਡੋਰ ’ਤੇ ਸਥਿਤ ਵਲਸਾਡ ਰੋਡ ਓਵਰ ਬ੍ਰਿਜ (ਆਰਓਬੀ) ਦਾ ਕੰਮ ਰਿਕਾਰਡ 20 ਦਿਨਾਂ ਵਿੱਚ ਸਫਲਤਾਪੂਰਬਕ ਪੂਰਾ ਕੀਤਾ


ਇਸ ਕੰਮ ਨੂੰ ਕਰਨ ਵਿੱਚ ਸਭ ਤੋਂ ਵੱਡੀ ਚੁਣੌਤੀ ਸੜਕ ਆਵਾਜਾਈ ਨੂੰ ਬੰਦ ਰੱਖਣ ਦੀ ਸੀ ਕਿਉਂਕਿ ਇਹ ਆਰਓਬੀ ਮੁੰਬਈ-ਦਿੱਲੀ ਰਾਜਮਾਰਗ ਤੋਂ ਵਲਸਾਡ ਸ਼ਹਿਰ ਵਿੱਚ ਜਾਣ ਵਾਲੇ ਸਭ ਤੋਂ ਵਿਅਸਤ ਮਾਰਗਾਂ ਵਿੱਚੋਂ ਇੱਕ ਹੈ
ਫਰੇਟ ਕੌਰੀਡੋਰ ‘ਤੇ ਇਹ ਕੰਮ ਕੋਵਿਡ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਅੱਗੇ ਵਧਿਆ

Posted On: 22 JUN 2021 3:34PM by PIB Chandigarh

ਭਾਰਤੀ ਰੇਲਵੇ ਦੇ ਜਨਤਕ ਉੱਦਮ ਡੈਡੀਕੇਟਿਡ ਫਰੇਟ ਕੌਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (ਡੀਐੱਫਸੀਸੀਆਈਐੱਲ) ਨੇ ਗੁਜਰਾਤ ਵਿੱਚ ਵੈਸਟਰਨ ਡੈਡੀਕੇਟਿਡ ਫਰੇਟ ਕੌਰੀਡੋਰ ’ਤੇ ਸਥਿਤ ਵਲਸਾਡ ਰੋਡ ਓਵਰ ਬ੍ਰਿਜ (ਆਰਓਸੀ) ਨੂੰ ਗਿਰਾਉਣ ਅਤੇ ਉਸ ਦੇ ਪੁਨਰਨਿਰਮਾਣ (ਡੀਐੱਫਸੀਟਰੈਕ ਲਈ ਰਸਤਾ ਬਣਾਉਣ ਦੇ ਬਾਅਦ) ਦਾ ਕੰਮ ਰਿਕਾਰਡ 20 ਦਿਨਾਂ ਵਿੱਚ ਪੂਰਾ ਕਰ ਲਿਆ ਹੈ।

ਵਿਭਿੰਨ ਸਰਕਾਰੀ ਏਜੰਸੀਆਂ ਅਤੇ ਨਾਗਰਿਕ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦੇ ਹੋਏ ਇਸ ਆਰਓਬੀ ਜੋ ਮੁੰਬਈ-ਦਿੱਲੀ ਰਾਜ ਮਾਰਗ ਤੋਂ ਵਲਸਾਡ ਸ਼ਹਿਰ ਵਿੱਚ ਜਾਣ ਵਾਲੀ ਵਿਅਸਤ ਆਵਾਜਾਈ ਨੂੰ ਸੰਭਵ ਬਣਾਉਂਦਾ ਹੈ, ਦੇ ਕੰਮ ਦੀ ਚੁਣੌਤੀ ਨਾਲ ਨਜਿੱਠਣ ਲਈ 02.06.2021 ਨੂੰ ਆਵਾਜਾਈ ਨੂੰ 20 ਦਿਨਾਂ ਲਈ ਬੰਦ ਰੱਖਣ ਦੀ ਆਗਿਆ ਹਾਸਲ ਕੀਤੀ ਗਈ। 

ਪਿਛੋਕੜ

ਪੱਛਮੀ ਡੀਐੱਫਸੀ ਦੇ ਵੈਤਰਣਾ-ਸਚਿਨ ਸੈਕਸ਼ਨ ਵਿੱਚ ਚੱਲਣ ਵਾਲੇ ਇਸ ਕੰਮ ਨੂੰ ਦੱਖਣੀ ਗੁਜਰਾਤ ਦੇ ਵਲਸਾਡ ਸ਼ਹਿਰ ਕੋਲ ਇੱਕ ਆਰਓਬੀ ਨੂੰ ਪਾਰ ਕਰਨ ਨਾਲ ਸਬੰਧਿਤ ਇੱਕ ਅੜਚਣ ਦਾ ਸਾਹਮਣਾ ਕਰਨਾ ਪਿਆ। ਵਿਭਿੰਨ ਕਿਸਮ ਦੀਆਂ ਸੀਮਾਵਾਂ ਕਾਰਨ ਆਰਓਬੀ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਿਆ ਅਤੇ ਪਟੜੀ (ਟਰੈਕ) ਵਿਛਾਉਣ ਦੀਆਂ ਗਤੀਵਿਧੀਆਂ ਨਾਲ ਪ੍ਰਤੀਕੂਲ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਸਨ। ਇਸ ਨਾਲ ਅਤਿ ਆਧੁਨਿਕ ਨਿਊ ਟਰੈਕ ਕੰਸਟਰਕਸ਼ਨ (ਐੱਨਟੀਸੀ) ਮਸ਼ੀਨ ਦਾ ਉਪਯੋਗ ਕਰਕੇ ਪਟੜੀ ਵਿਛਾਉਣ ਦਾ ਪ੍ਰਾਜੈਕਟ ਪ੍ਰਭਾਵਿਤ ਹੁੰਦਾ।

ਸਮਾਧਾਨ: 

ਇਸ ਪ੍ਰਾਜੈਕਟ ਨਾਲ ਜੁੜੀ ਟੀਮ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਨ ਲਈ ਕਮਰ ਕਸ ਲਈ। ਕਈ ਦੌਰ ਦੇ ਵਿਚਾਰ –ਮੰਥਨ ਦੇ ਬਾਅਦ ਇੱਕ ਵਿਲੱਖਣ ਸਮਾਧਾਨ ਕੱਢਿਆ ਗਿਆ। ਪ੍ਰਸਤਾਵਿਤ ਸਮਾਧਾਨ ਇਹ ਸੀ ਕਿ ਐੱਨਟੀਸੀ ਨੂੰ ਅੱਗੇ ਲੈ ਜਾਣ ਲਈ ਇਸ ਆਰਓਬੀ ਵੱਲ ਜਾਣ ਵਾਲੇ ਸੰਪਰਕ ਮਾਰਗ ’ਤੇ 16ਐੱਮ x 10 ਐੱਮ ਅਕਾਰ ਦਾ ਜੁੜਵਾਂ ਪ੍ਰੀਕਾਸਟ ਬਾਕਸ ਪਾਇਆ ਜਾਵੇ। ਇਸ ਕੰਮ ਨੂੰ ਕਰਨ ਵਿੱਚ ਸਭ ਤੋਂ ਵੱਡੀ ਚੁਣੌਤੀ ਸੜਕ ਆਵਾਜਾਈ ਨੂੰ ਬਲਾਕ ਰੱਖਣ ਦੀ ਸੀ ਕਿਉਂਕਿ ਇਹ ਆਰਓਬੀ ਮੁੰਬਈ-ਦਿੱਲੀ ਰਾਜਮਾਰਗ ਤੋਂ ਵਲਸਾਡ ਸ਼ਹਿਰ ਵਿੱਚ ਜਾਣ ਵਾਲੇ ਸਭ ਤੋਂ ਵਿਅਸਤ ਮਾਰਗਾਂ ਵਿੱਚੋਂ ਇੱਕ ਹੈ। ਇਸ ਪੂਰੇ ਕੰਮ ਨੂੰ ਸੜਕ ਆਵਾਜਾਈ ਨੂੰ ਬੰਦ ਰੱਖਣ ਦੀ 10 ਦਿਨਾਂ ਦੀ ਅਵਧੀ ਦੌਰਾਨ ਪੂਰਾ ਕਰਨ ਦੀ ਯੋਜਨਾ ਬਣੀ।

ਇਨ੍ਹਾਂ ਵਿਸ਼ਾਲ ਸੈਕਸ਼ਨਾਂ ਦੀ ਪ੍ਰੀ-ਕਾਸਟਿੰਗ ਲਈ ਵਿਆਪਕ ਵਿਵਸਥਾ ਕੀਤੀ ਗਈ। ਲੌਕਡਾਊਨ ਅਤੇ ਯਾਤਰਾ ਸਬੰਧੀ ਪਾਬੰਦੀਆਂ ਦੇ ਬਾਵਜੂਦ ਸੀਨੀਅਰ ਇੰਜਨੀਅਰਾਂ ਸਮੇਤ ਲਗਭਗ 150 ਲੋਕਾਂ ਦੀ ਇੱਕ ਟੀਮ ਨੇ ਕਾਸਟਿੰਗ ਕਾਰਜ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕੀਤੀ। ਵਲਸਾਡ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨੁਕੂਲ ਪ੍ਰਤੀਕਿਰਿਆ ਦਿੰਦੇ ਹੋਏ ਸੜਕ ਆਵਾਜਾਈ ਬੰਦ ਰੱਖਣ ਦੀ ਆਗਿਆ ਦਿੱਤੀ ਗਈ। 

20 ਦਿਨਾਂ ਦੀ ਸੜਕ ਆਵਾਜਾਈ ਬੰਦ ਕਰਨ ਦੀ ਸ਼ੁਰੂਆਤ 02-06-2021 ਨੂੰ ਹੋਈ ਅਤੇ ਯੋਜਨਾ ਅਨੁਸਾਰ ਕਾਰਜ ਪ੍ਰਗਤੀ ’ਤੇ ਰਿਹਾ। ਇਨ੍ਹਾਂ ਖੰਡਾਂ ਦੀ ਸਥਾਪਨਾ ਲਈ 300 ਮੀਟ੍ਰਿਕ ਟਨ ਤੋਂ ਲੈ ਕੇ 500 ਮੀਟ੍ਰਿਕ  ਟਨ ਦੀ ਸਮਰੱਥਾ ਵਾਲੇ ਚਾਰ ਭਾਰੀ-ਭਰਕਮ ਹਾਈਡਰੋਲਿਕ ਕਰੇਨ ਲਗਾਏ ਗਏ। ਇੱਕ ਹੋਰ ਚੁਣੌਤੀ ਜਿਸ ਨੂੰ ਸੰਭਾਲਣਾ ਮੁ਼ਸ਼ਕਿਲ ਸੀ, ਨੂੰ ਇਨ੍ਹਾਂ ਖੰਡਾਂ ਦੇ ਸਥਾਨਕ ਪ੍ਰਬੰਧਨ ਵਿੱਚ ਨਵੇਂ ਤਰੀਕੇ ਦੀ ਵਰਤੋਂ ਨਾਲ ਨਜਿੱਠ ਲਿਆ ਗਿਆ। ਸੰਭਾਲਣ ਦੀ ਪ੍ਰਕਿਰਿਆ ਦੌਰਾਨ ਕੋਈ ਅੰਦਰੂਨੀ ਤਣਾਅ ਪੈਦਾ ਕੀਤੇ ਬਿਨਾਂ ਸੰਭਾਲਣ ਦੀ ਪ੍ਰਕਿਰਿਆ ਦੌਰਾਨ ਕੋਈ ਅੰਦਰੂਨੀ ਤਣਾਅ ਪੈਦਾ ਕੀਤੇ ਬਿਨਾਂ ਸੰਭਾਲਣ ਦੇ ਲਿਹਾਜ ਨਾਲ ਪ੍ਰੀਕਾਸਟ ਵਾਲੇ ਇਹ ਖੰਡ ਆਕਾਰ ਵਿੱਚ ਬਹੁਤ ਵੱਡੇ ਅਤੇ ਵਜ਼ਨ ਵਿੱਚ ਬਹੁਤ ਭਾਰੀ ਹਨ। ਪ੍ਰਾਜੈਕਟਾਂ ਨਾਲ ਜੁੜੀ ਟੀਮ ਨੇ ਇੱਕ ਸਟੀਲ ਪਲੈਟਫਾਰਮ ਨਾਲ ਅੱਗੇ ਮਲਟੀ-ਐਕਸਲ ਟਰੇਲਰ ਦਾ ਉਪਯੋਗ ਕਰਕੇ ਭਾਰ ਢੋਣ ਵਾਲਾ ਵਿਸ਼ੇਸ਼ ਵਾਹਕ ਉਪਕਰਨ ਤਿਆਰ ਕੀਤਾ। ਸਟੀਲ ਪਲੈਟਫਾਰਮ ਦਾ ਨਿਰਮਾਣ ਪੂਰੀ ਤਰ੍ਹਾਂ ਨਾਲ ਸਾਈਟ ’ਤੇ ਉਸ ਮਿਆਦ ਦੌਰਾਨ ਕੀਤਾ ਗਿਆ, ਜਦੋਂ ਦੇਸ਼ ਵਿੱਚ ਉਦਯੋਗਿਕ ਆਕਸੀਜਨ ਦੀ ਸਪਲਾਈ ’ਤੇ ਪਾਬੰਦੀ ਸੀ। ਟੀਮ ਨੇ ਲਗਾਤਾਰ ਵਿਭਿੰਨ ਵਿਕਲਪਾਂ ਨੂੰ ਤਲਾਸ਼ਣ ਦਾ ਯਤਨ ਕਰਕੇ ਅਤੇ ਆਪਣੇ ਸਮੂਹਿਕ ਗਿਆਨ ਅਤੇ ਅਨੁਭਵ ਦੀ ਵਰਤੋਂ ਕਰਕੇ ਅਜਿਹੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕੀਤਾ। 

ਇੱਥੇ ਇਸ ਗੱਲ ’ਤੇ ਧਿਆਨ ਦਿੱਤਾ ਜਾ ਸਕਦਾ ਹੈ ਕਿ ਉੱਤਰ ਪ੍ਰਦੇਸ਼ ਦੇ ਦਾਦਰੀ ਨੂੰ ਮੁੰਬਈ ਸਥਿਤ ਜਵਾਹਰ ਲਾਲ ਨਹਿਰੂ ਪੋਰਟ (ਜੇਐੱਨਪੀਟੀ) ਨਾਲ ਜੋੜਨ ਵਾਲਾ ਪੱਛਮੀ ਗਲਿਆਰਾ ਡਬਲਯੂਡੀਐੱਸੀ ਅਤੇ ਈਡੀਐੱਫਸੀ ਦੇ ਯੂਪੀ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਹੋ ਕੇ ਗੁਜ਼ਰੇਗਾ।

ਡਬਲਯੂਐੱਫਸੀ ਦੇ 306 ਕਿਲੋਮੀਟਰ ਲੰਬੇ ਰੇਵਾੜੀ-ਮਦਾਰ ਸੈਕਸ਼ਨ ਨੂੰ 07.01.2021 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਡਬਲਯੂਐੱਫਸੀ ਦੇ ਨਿਊ ਪਾਲਨਪੁਰ ਤੋਂ ਨਿਊ ਕਿਸ਼ਨਗੜ੍ਹ ਵਿਚਕਾਰ 369 ਕਿਲੋਮੀਟਰ ਲੰਬੇ ਮਾਰਗ ’ਤੇ ਟਰਾਇਲ ਰਨ ਕੀਤਾ ਜਾ ਚੁੱਕਾ ਹੈ। ਈਡੀਐੱਫਸੀ ਦੇ 351 ਕਿਲੋਮੀਟਰ ਲੰਬੇ ਨਿਊ ਭਾਊਪੁਰ-ਨਿਊ ਖੁਰਜਾ ਸੈਕਸ਼ਨ ਅਤੇ ਪ੍ਰਯਾਗਰਾਜ ਵਿੱਚ ਆਪਰੇਸ਼ਨ ਕੰਟਰੋਲ ਸੈਂਟਰ ਨੂੰ 29.12.2020 ਨੂੰ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਪੂਰੇ ਡਬਲਯੂਐੱਫਸੀ ਅਤੇ ਈਡੀਐੱਸੀ (ਸੋਨਨਗਰ-ਡਾਨਕੁਨੀ ਪੀਪੀਪੀ ਸੈਕਸ਼ਨ ਨੂੰ ਛੱਡ ਕੇ) ਦੇ ਕੁੱਲ ਲਗਭਗ 2800 ਰੂਟ ਕਿਲੋਮੀਟਰ ਨੂੰ ਜੂਨ 2022 ਤੱਕ ਚਾਲੂ ਕਰ ਦਿੱਤਾ ਜਾਵੇਗਾ।

ਚਾਲੂ ਕੀਤੇ ਜਾ ਚੁੱਕੇ ਸੈਕਸ਼ਨ ਵਿੱਚ ਕੁੱਲ 4000 ਤੋਂ ਜ਼ਿਆਦਾ ਟਰੇਨਾਂ ਚਲਾਈਆਂ ਗਈਆਂ ਹਨ। ਪੂਰਬੀ ਡੀਐੱਫਸੀ ਵਿੱਚ ਜਿੱਥੇ 3000 ਤੋਂ ਜ਼ਿਆਦਾ ਟਰੇਨਾਂ ਚੱਲੀਆਂ ਹਨ ਅਤੇ ਡਬਲਯੂਡੀਐੱਫਸੀ ਵਿੱਚ 1000 ਤੋਂ ਜ਼ਿਆਦਾ ਟਰੇਨਾਂ ਚੱਲੀਆਂ ਹਨ। ਕੁੱਲ ਜੀਟੀਕੇਐੱਮ ਨੇ 30 ਲੱਖ (3 ਮਿਲੀਅਨ) ਟਨ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਸੈਕਸ਼ਨ ਦੀਆਂ ਕੁਝ ਟਰੇਨਾਂ ਈਡੀਐੱਫਸੀ ਵਿੱਚ 99.38 ਕਿਲੋਮੀਟਰ ਪ੍ਰਤੀ ਘੰਟੇ ਅਤੇ ਡਬਲਯੂਡੀਐੱਫਸੀ ਵਿੱਚ 92 ਕਿਲੋਮੀਟਰ ਪ੍ਰਤੀ ਘੰਟੇ ਦੀ ਔਸਤ ਗਤੀ ਹਾਸਲ ਕਰ ਰਹੀ ਹੈ। ਇਹ ਗਤੀ ਕਿਸੇ ਵੀ ਸਭ ਤੋਂ ਤੇਜ਼ ਮੇਲ ਐਕਸਪ੍ਰੈੱਸ ਟਰੇਨਾਂ ਦੀ ਗਤੀ ਨਾਲ ਤੁਲਨਾ ਯੋਗ ਹੈ।

***

ਡੀਜੇਐਨ / ਐਮਕੇਵੀ 


(Release ID: 1729547) Visitor Counter : 220