ਰੱਖਿਆ ਮੰਤਰਾਲਾ
ਐੱਮ ਓ ਡੀ ਨੇ ਜੀ ਐੱਸ ਐੱਲ ਨਾਲ ਇੰਡੀਅਨ ਕੋਸਟ ਗਾਰਡ ਲਈ ਦੋ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਜਹਾਜ਼ ਨਿਰਮਾਣ ਕਰਨ ਦੇ ਕੰਟਰੈਕਟ ਤੇ ਦਸਤਖ਼ਤ ਕੀਤੇ ਹਨ
Posted On:
22 JUN 2021 2:23PM by PIB Chandigarh
ਰੱਖਿਆ ਮੰਤਰਾਲੇ ਨੇ ਗੋਆ ਸਿ਼ੱਪਯਾਰਡ ਲਿਮਟਿਡ (ਜੀ ਐੱਸ ਐੱਲ) ਨਾਲ 22 ਜੂਨ 2021 ਨੂੰ 583 ਕਰੋੜ ਰੁਪਏ ਦੀ ਲਾਗਤ ਨਾਲ ਇੰਡੀਅਨ ਕੋਸਟ ਗਾਰਡ (ਆਈ ਸੀ ਜੀ) ਲਈ ਦੋ ਪ੍ਰਦੂਸ਼ਣ ਕੰਟਰੋਲ ਜਹਾਜ਼ (ਪੀ ਸੀ ਵੀਜ਼) ਬਣਾਉਣ ਲਈ ਇੱਕ ਕੰਟਰੈਕਟ ਤੇ ਦਸਤਖ਼ਤ ਕੀਤੇ ਹਨ । ਇਹ ਵਿਸ਼ੇਸ਼ ਭੂਮਿਕਾ ਵਾਲੇ ਜਹਾਜ਼ ਜੀ ਐੱਸ ਐੱਲ ਦੁਆਰਾ ਦੇਸ਼ ਵਿੱਚ ਹੀ ਡਿਜ਼ਾਈਨ , ਵਿਕਸਿਤ ਅਤੇ ਬਣਾਏ ਜਾਣਗੇ । ਇਹ ਖਰੀਦ "ਭਾਰਤੀ ਖਰੀਦੋ — ਘਰੇਲੂ ਡਿਜ਼ਾਈਨ ਵਿਕਸਿਤ ਅਤੇ ਬਣਾਏ” (ਇੰਡੀਅਨ ਖਰੀਦੋ — ਆਈ ਡੀ ਡੀ ਐੱਮ)" ਤਹਿਤ ਰੱਖਿਆ ਪੂੰਜੀ ਖਰੀਦ ਲਈ ਉੱਚੀ ਤਰਜੀਹ ਸ਼੍ਰੇਣੀ ਲਈ ਹੈ । ਇਹ ਖਰੀਦ ਆਈ ਸੀ ਜੀ ਦੀ ਸਮੁੰਦਰ ਵਿੱਚ ਤੇਲ ਡੁੱਲ੍ਹਣ ਕਾਰਨ ਆਉਣ ਵਾਲੇ ਆਪਦਾਵਾਂ ਅਤੇ ਪ੍ਰਦੂਸ਼ਣ ਹੁੰਗਾਰਾ ਕੁਸ਼ਲਤਾ ਵਧਾਉਣ ਲਈ ਵੀ ਆਈ ਸੀ ਜੀ ਦੀ ਸਮਰੱਥਾ ਮਹੱਤਵਪੂਰਨ ਤੌਰ ਤੇ ਵਧਾਏਗੀ । ਇਹ ਦੋ ਜਹਾਜ਼ ਨਵੰਬਰ 2024 ਅਤੇ ਮਈ 2025 ਵਿੱਚ ਕ੍ਰਮਵਾਰ ਸਪੁਰਦ ਕਰਨ ਲਈ ਸੂਚੀਬੱਧ ਹਨ ।
ਇਸ ਵੇਲੇ ਆਈ ਸੀ ਜੀ ਕੋਲ ਆਪਣੇ ਬੇੜੇ ਵਿੱਚ ਮੁੰਬਈ , ਵਿਸ਼ਾਖਾਪਟਨਮ ਅਤੇ ਪੋਰਬੰਦਰ ਵਿੱਚ ਇੰਡੀਅਨ ਈ ਈ ਜ਼ੈੱਡ ਅਤੇ ਲਾਗਲੇ ਦੀਪਾਂ ਵਿੱਚ ਹੁੰਗਾਰਾ ਸੰਚਾਲਨ / ਤੇਲ ਦੇ ਡੁੱਲ੍ਹਣ ਦੀ ਨਿਗਰਾਨੀ , ਸਮਰਪਿਤ ਪ੍ਰਦੂਸ਼ਣ ਨਿਗਰਾਨੀ ਲਈ ਤਿੰਨ ਈ ਸੀ ਵੀਜ਼ ਹਨ । ਨਵੇਂ ਪੀ ਸੀ ਵੀਜ਼ ਉੱਤਰੀ ਅਤੇ ਵਾਤਾਵਰਣ ਲਈ ਸੰਵੇਦਨਸ਼ੀਲ ਅੰਡੇਮਾਨ ਨਿਕੋਬਾਰ ਖੇਤਰਾਂ ਦੀਆਂ ਲੋੜਾਂ ਦੇ ਪ੍ਰਦੂਸ਼ਣ ਹੁੰਗਾਰੇ ਲਈ ਯੋਜਨਾਬੰਦੀ ਲਈ ਹਨ । ਜਹਾਜ਼, ਆਪ੍ਰੇਟਿੰਗ ਹੈਲੀਕਾਪਟਰ ਆਨਬੋਰਡ ਸਮਰੱਥਾ ਦੇ ਨਾਲ , ਸਮੁੰਦਰ ਵਿੱਚ ਡੁੱਲੇ ਤੇਲ ਨੂੰ ਖਿਲਾਰਣ ਅਤੇ ਰਿਕਵਰ ਕਰਨ ਤੇ ਕਾਬੂ ਪਾਉਣ ਲਈ ਆਧੁਨਿਕ ਪੀ ਆਰ ਉਪਕਰਨ ਦੀ ਤਕਨਾਲੋਜੀ ਦੀਆਂ ਕਈ ਅਤਿ ਆਧੁਨਿਕ ਵਿਸ਼ੇਸ਼ਤਾਵਾਂ ਵਾਲੇ ਹਨ ।
ਆਤਮ ਨਿਰਭਰ ਭਾਰਤ ਅਭਿਆਨ ਦੇ ਉਦੇਸ਼ਾਂ ਨੂੰ ਪੂਰਾ ਕਰਦਿਆਂ ਇਹ ਕੰਟਰੈਕਟ ਕਰੀਬ 200 ਐੱਮ ਐੱਸ ਐੱਮ ਈ ਵਿਕਰੇਤਾਵਾਂ ਨੂੰ ਜਹਾਜ਼ ਬਣਾਉਣ ਵਾਲੇ ਖੇਤਰ ਵਿੱਚ ਸ਼ਾਮਲ ਕਰਕੇ ਰੁਜ਼ਗਾਰ ਮੌਕੇ ਵਧਾਉਣ ਅਤੇ ਘਰੇਲੂ ਜਹਾਜ਼ ਬਣਾਉਣ ਦੀ ਸਮਰੱਥਾ ਨੂੰ ਹੋਰ ਹੁਲਾਰਾ ਦੇਵੇਗਾ ।
**********************
ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ
(Release ID: 1729429)
Visitor Counter : 178