ਸੈਰ ਸਪਾਟਾ ਮੰਤਰਾਲਾ

ਸੈਰ-ਸਪਾਟਾ ਮੰਤਰਾਲੇ ਨੇ ਭਾਰਤ ਵਿੱਚ ਐੱਮਆਈਸੀਈ ਉਦਯੋਗ ਨੂੰ ਹੁਲਾਰਾ ਦੇਣ ਲਈ ਰਾਸ਼ਟਰੀ ਰਣਨੀਤੀ ਅਤੇ ਕਾਰਜ ਯੋਜਨਾ ਦੇ ਡ੍ਰਾਫਟ ‘ਤੇ ਪ੍ਰਤਿਕਿਰਿਆ ਸੱਦਾ ਦਿੱਤਾ


ਮੰਤਰਾਲੇ ਨੂੰ ਸੁਝਾਵ 30 ਜੂਨ, 2021 ਤੱਕ ਜਾਂ ਉਸ ਤੋਂ ਪਹਿਲੇ ਭੇਜੇ ਜਾ ਸਕਦੇ ਹਨ

Posted On: 18 JUN 2021 5:00PM by PIB Chandigarh

ਐੱਮਆਈਸੀਈ ਬੈਠਕ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ ਲਈ ਇੱਕ ਸੰਖੇਪ ਸ਼ਬਦ ਹੈ। ਐੱਮਆਈਸੀਈ ਪੇਸ਼ਵਾਰ ਸੈਰ-ਸਪਾਟਾ ਦੇ ਮਹੱਤਵਪੂਰਨ ਖੇਤਰਾਂ ਵਿੱਚੋ ਇੱਕ ਹੈ, ਜੋ ਮਨੋਰੰਜਨ ਸੈਰ-ਸਪਾਟੇ ਨਾਲ ਮੇਲ ਖਾਂਦਾ ਹੈ। ਇਹ ਤੇਜ਼ੀ ਨਾਲ ਵਧਦੇ ਖੇਤਰਾਂ ਵਿੱਚੋਂ ਇੱਕ ਹੈ ਅਤੇ ਇਸ ਤੋਂ ਦੇਸ਼ ਨੂੰ ਕਈ ਫਾਇਦੇ ਹਨ। ਵਿਸਾਲ ਸਮਰੱਥਾ ਹੋਣ ਦੇ ਬਾਵਜੂਦ, ਸੰਸਾਰਿਕ ਐੱਮਆਈਸੀਈ ਕਾਰੋਬਾਰ ਦੇ ਲਗਭਗ 1% ਦੇ ਨਾਲ ਭਾਰਤ ਤੁਲਨਾਤਮਕ ਤੌਰ ‘ਤੇ ਹੇਠਲੇ ਸਥਾਨ ‘ਤੇ ਮੌਜੂਦ ਹੈ। ਦੂਜੀ ਭਾਰਤ ਦੇ ਕੋਲ ਇੱਕ ਵੱਡਾ ਨਿਰਗਾਮੀ ਐੱਮਆਈਸੀਈ ਬਜ਼ਾਰ ਹੈ ਤੇ ਇਹ ਮਹੱਤਵਪੂਰਨ ਰੂਪ ਨਾਲ ਵਾਧਾ ਕਰ ਰਿਹਾ ਹੈ।

ਸੈਰ-ਸਪਾਟਾ ਮੰਤਰਾਲੇ ਨੇ ਐੱਮਆਈਸੀਈ ਦੀ ਅਪਾਰ ਸਮਰੱਥਾ ਨੂੰ ਪਹਿਚਾਣ ਹੈ ਅਤੇ ਸੈਰ-ਸਪਾਟਾ ਦੇ ਇਸ ਖਾਸ ਖੇਤਰ ਦੇ ਪ੍ਰਚਾਰ ਅਤੇ ਵਿਕਾਸ ‘ਤੇ ਸਰਗਰਮ ਰੂਪ ਨਾਲ ਕੰਮ ਕਰ ਰਿਹਾ ਹੈ। ਸੈਰ-ਸਪਾਟਾ ਮੰਤਰਾਲੇ ਨੇ ਇਸ ਦੇ ਅਨੁਸਾਰ ਭਾਰਤ ਵਿੱਚ ਐੱਮਆਈਸੀਈ ਉਦਯੋਗ ਨੂੰ ਹੁਲਾਰਾ ਦੇਣ ਲਈ ਇੱਕ ਡ੍ਰਾਫਟ ਰਾਸ਼ਟਰੀ ਰਣਨੀਤੀ ਅਤੇ ਕਾਰਜ ਯੋਜਨਾ ਤਿਆਰ ਕੀਤੀ ਸੀ, ਜਿਸ ਨੂੰ ਸੈਰ-ਸਪਾਟਾ ਮੰਤਰਾਲੇ ਦੀ ਵੈਬਸਾਈਟ https://tourism.gov.in/ ‘ਤੇ ਉਪਲੱਬਧ ਨਿਮਨਲਿਖਤ ਲਿੰਕ ਤੋਂ “ਨਵਾਂ ਕੀ ਹੈ” ਅਨੁਭਾਗ ਦੇ ਤਹਿਤ ਪਹੁੰਚਿਆ ਜਾ ਸਕਦਾ ਹੈ।

 

https://tourism.gov.in/sites/default/files/2021-06/Draft%20Strategy%20for%20MICE%20tourism%20June%2012.pdf 

 

ਡ੍ਰਾਫਟ ਰਣਨੀਤੀ ਦਸਤਾਵੇਜ਼ ਨੂੰ ਅੰਤਿਮ ਰੂਪ ਦੇਣ ਅਤੇ ਦਸਤਾਵੇਜ਼ ਨੂੰ ਵੱਧ ਵਿਆਪਕ ਬਣਾਉਣ ਦੇ ਲਈ ਅੱਗੇ ਵਧਾਉਣ ਤੋਂ ਪਹਿਲਾਂ, ਸੈਰ-ਸਪਾਟਾ ਮੰਤਰਾਲੇ ਨੇ ਰਾਸ਼ਟਰੀ ਰਣਨੀਤੀ ਅਤੇ ਕਾਰਜ ਯੋਜਨਾ ਦੇ ਡ੍ਰਾਫਟ ‘ਤੇ ਪ੍ਰਤੀਕਿਰਿਆ/ਟਿੱਪਣੀਆਂ/ਸੁਝਾਵ ਦੇ ਸੱਦੇ ਦਿੱਤੇ ਹਨ। ਟਿੱਪਣੀਆਂ ਨੂੰ 30 ਜੂਨ, 2021 ਤੱਕ ਜਾਂ ਉਸ ਤੋਂ ਪਹਿਲਾਂ ਈ-ਮੇਲ ਆਈਡੀ: js.tourism[at]gov[dot]in, bibhuti.dash72[at]gov[dot]in, prakash.om50[at]nic[dot]in. ‘ਤੇ ਸੈਰ-ਸਪਾਟਾ ਮੰਤਰਾਲੇ ਨੂੰ ਭੇਜਿਆ ਜਾ ਸਕਦਾ ਹੈ। 

 

 *******

ਐੱਨਬੀ/ਓਏ



(Release ID: 1729239) Visitor Counter : 124