ਪ੍ਰਧਾਨ ਮੰਤਰੀ ਦਫਤਰ

ਯੋਗ ਕੋਵਿਡ ਤੋਂ ਪ੍ਰਭਾਵਿਤ ਵਿਸ਼ਵ ’ਚ ਆਸ ਦੀ ਕਿਰਨ ਬਣਿਆ ਹੋਇਆ ਹੈ: ਪ੍ਰਧਾਨ ਮੰਤਰੀ ਮੋਦੀ


ਫ੍ਰੰਟਲਾਈਨ ਜੋਧਿਆਂ ਨੇ ਯੋਗ ਨੂੰ ਆਪਣੀ ਢਾਲ ਬਣਾਇਆ: ਪ੍ਰਧਾਨ ਮੰਤਰੀ

Posted On: 21 JUN 2021 8:34AM by PIB Chandigarh



 

https://youtu.be/k5HSE1xPqwA

 

ਸੱਤਵੇਂ ‘ਅੰਤਰਰਾਸ਼ਟਰੀ ਯੋਗ ਦਿਵਸ’ ਮੌਕੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਮਾਰੀ ਦੌਰਾਨ ਯੋਗ ਦੀ ਭੂਮਿਕਾ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੋਗ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਸ਼ਕਤੀ ਦਾ ਸਰੋਤ ਹੈ ਅਤੇ ਕਠਿਨ ਸਮੇਂ ਲੋਕਾਂ ਨੂੰ ਭਰੋਸਾ ਦਿੰਦਾ ਹੈ। ਉਨ੍ਹਾਂ ਇਹ ਨੁਕਤਾ ਉਠਾਇਆ ਕਿ ਦੂਸਰੇ ਦੇਸ਼ਾਂ ਲਈ ਮਹਾਮਾਰੀ ਦੌਰਾਨ ਯੋਗ ਦਿਵਸ ਨੂੰ ਭੁਲਾ ਦੇਣਾ ਅਸਾਨ ਸੀ ਕਿਉਂਕਿ ਇਹ ਉਨ੍ਹਾਂ ਦੇ ਸੱਭਿਆਚਾਰ ਨਾਲ ਮੇਲ ਨਹੀਂ ਖਾਂਦਾ ਪਰ ਇਸ ਦੇ ਉਲਟ ਪੂਰੀ ਦੁਨੀਆ ’ਚ ਯੋਗ ਲਈ ਉਤਸ਼ਾਹ ਵਧਿਆ ਹੈ।

 

ਯੋਗ ਦੀ ਇਹ ਪ੍ਰਮੁੱਖ ਖ਼ਾਸੀਅਤ ਹੈ ਕਿ ਇਹ ਪ੍ਰਤੀਕੂਲ ਸਮੇਂ ਦੌਰਾਨ ਹੌਸਲਾ ਦਿੰਦਾ ਹੈ। ਜਦੋਂ ਮਹਾਮਾਰੀ ਆਈ ਸੀ, ਤਦ ਕੋਈ ਵੀ ਸਮਰੱਥਾਵਾਂ, ਸਰੋਤਾਂ ਜਾਂ ਮਾਨਸਿਕ ਕਠਿਨਾਈ ਦੇ ਦ੍ਰਿਸ਼ਟੀਕੋਣ ਤੋਂ ਤਿਆਰ ਨਹੀਂ ਸੀ। ਯੋਗ ਨੇ ਪੂਰੀ ਦੁਨੀਆ ’ਚ ਮਹਾਮਾਰੀ ਨਾਲ ਜੂਝਣ ਲਈ ਆਤਮਵਿਸ਼ਵਾਸ ਪੈਦਾ ਕਰਨ ਤੇ ਤਾਕਤ ਦੇਣ ਵਿੱਚ ਮਦਦ ਕੀਤੀ।

 

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਫ੍ਰੰਟਲਾਈਨ ਕੋਰੋਨਾ ਜੋਧਿਆਂ ਨੇ ਯੋਗ ਨੂੰ ਆਪਣੀ ਢਾਲ ਬਣਾਇਆ ਸੀ ਤੇ ਖ਼ੁਦ ਨੂੰ ਯੋਗ ਰਾਹੀਂ ਮਜ਼ਬੂਤ ਬਣਾਇਆ ਸੀ ਅਤੇ ਕਿਵੇਂ ਲੋਕਾਂ, ਡਾਕਟਰਾਂ, ਨਰਸਾਂ ਨੇ ਯੋਗ ਨੂੰ ਵਾਇਰਸ ਦੇ ਪ੍ਰਭਾਵਾਂ ਨਾਲ ਨਿਪਟਣ ਲਈ ਵਰਤਿਆ ਸੀ। ਉਨ੍ਹਾਂ ਕਿਹਾ ਕਿ ਮਾਹਿਰ ਸਾਹ ਲੈਣ ਦੀਆਂ ਪ੍ਰਾਣਾਯਾਮ ਤੇ ਅਨੁਲੋਮ–ਵਿਲੋਮ ਜਿਹੀਆਂ ਕਸਰਤਾਂ ਦੇ ਮਹੱਤਵ ਉੱਤੇ ਜ਼ੋਰ ਦੇ ਰਹੇ ਹਨ, ਤਾਂ ਜੋ ਸਾਡੀ ਸਾਹ–ਪ੍ਰਣਾਲੀ ਮਜ਼ਬੂਤ ਹੋਵੇ। 

 

****

 

ਡੀਐੱਸ



(Release ID: 1729050) Visitor Counter : 167