ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐਫਓ ਪੇਰੋਲ ਅੰਕੜੇ : ਅਪ੍ਰੈਲ, 2021 ਦੌਰਾਨ 12.76 ਲੱਖ ਨਵੇਂ ਗਾਹਕ ਸ਼ਾਮਲ ਹੋਏ

Posted On: 20 JUN 2021 5:09PM by PIB Chandigarh

20 ਜੂਨ, 2021 ਨੂੰ ਪ੍ਰਕਾਸ਼ਤ ਈਪੀਐਫਓ ਦੇ ਆਰਜ਼ੀ ਪੇਰੋਲ ਅੰਕੜੇ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਈਪੀਐਫਓ ਨੇ ਅਪ੍ਰੈਲ, 2021 ਦੇ ਦੌਰਾਨ ਲਗਭਗ 12.76 ਲੱਖ ਨਵੇਂ ਗਾਹਕਾਂ ਨੂੰ ਸ਼ਾਮਲ ਕੀਤਾ ਹੈ। ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ, ਅਪ੍ਰੈਲ 2021 ਵਿੱਚ ਪਿੱਛਲੇ ਮਹੀਨੇ ਦੇ ਮੁਕਾਬਲੇ 13.73% ਜਿਆਦਾ ਗਾਹਕ ਜੁੜੇ। ਮਾਰਚ 2021 ਦੌਰਾਨ ਲਗਭਗ 11.22 ਲੱਖ ਗਾਹਕ ਜੁੜੇ ਸਨ। ਇਹ ਅੰਕੜੇ ਦਰਸਾਉਂਦੇ ਹਨ ਕਿ ਅਪ੍ਰੈਲ, 2021 ਦੇ ਮਹੀਨੇ ਵਿਚ ਇਸ ਤੋਂ ਬਾਹਰ ਨਿਕਲਣ ਵਾਲਿਆਂ ਦੀ ਗਿਣਤੀ ਵਿਚ 87,821 ਦੀ ਗਿਰਾਵਟ ਆਈ ਹੈ ਅਤੇ ਮਾਰਚ, 2021 ਦੀ ਤੁਲਨਾ ਵਿਚ ਮੁੜ ਤੋਂ ਜੁੜਨ ਵਾਲਿਆਂ ਦੀ ਗਿਣਤੀ 92,864 ਵੱਧ ਗਈ ਹੈ।  

ਇਸ ਮਹੀਨੇ ਦੌਰਾਨ ਸ਼ਾਮਲ ਹੋਏ 12.76 ਲੱਖ ਗਾਹਕਾਂ ਵਿਚੋਂ, ਲਗਭਗ 6.89 ਲੱਖ ਨਵੇਂ ਮੈਂਬਰ ਪਹਿਲੀ ਵਾਰ ਈਪੀਐਫਓ ਦੇ ਸਮਾਜਿਕ ਸੁਰੱਖਿਆ ਦੇ ਘੇਰੇ ਵਿਚ ਆਏ ਹਨ। ਲਗਭਗ 5.86 ਲੱਖ ਗਾਹਕ ਈਪੀਐਫਓ ਰਾਹੀਂ ਕਵਰ ਕੀਤੇ ਅਦਾਰਿਆਂ ਵਿਚ ਆਪਣੀ ਨੌਕਰੀ ਬਦਲ ਕੇ ਮੁੜ ਤੋਂ ਈਪੀਐਫਓ  ਵਿਚ ਸ਼ਾਮਲ ਹੋ ਗਏ ਅਤੇ ਅੰਤਮ ਬੰਦੋਬਸਤ ਕਰਨ ਦਾ ਵਿਕਲਪ ਚੁਣਨ ਦੀ ਬਜਾਏ ਫੰਡਾਂ ਦੀ  ਟ੍ਰਾਂਸਫਰ ਰਾਹੀਂ ਆਪਣੀ ਮੈਂਬਰਸ਼ਿਪ ਬਰਕਰਾਰ ਰੱਖਣ ਦੀ ਚੋਣ ਕੀਤੀ। 

ਪੇਰੋਲ ਦੇ ਅੰਕੜਿਆਂ ਦੀ ਉਮਰ-ਅਨੁਸਾਰ ਤੁਲਨਾ ਦਰਸਾਉਂਦੀ ਹੈ ਕਿ 22-25 ਸਾਲ ਦੇ ਉਮਰ ਸਮੂਹ  ਨੇ ਅਪ੍ਰੈਲ, 2021 ਦੇ ਮਹੀਨੇ ਵਿਚ ਲਗਭਗ 3.27 ਲੱਖ ਦੇ ਵਾਧੇ ਦੇ ਨਾਲ ਸਭ ਤੋਂ ਵੱਧ ਨਵੇਂ ਦਾਖਲੇ ਦਰਜ ਕੀਤੇ ਹਨ। ਇਸ ਤੋਂ ਬਾਅਦ 29-35 ਸਾਲ ਦੀ ਉਮਰ ਸਮੂਹ ਦੇ ਨਾਲ ਲਗਭਗ 2.72 ਲੱਖ ਨਵੇਂ ਮੈਂਬਰ ਸ਼ਾਮਲ ਹੋਏ ਹਨ। 18-25 ਉਮਰ-ਸਮੂਹ ਦੇ ਮੈਂਬਰਾਂ ਨੇ, ਜੋ ਕਿ ਆਮ ਤੌਰ 'ਤੇ ਨੌਕਰੀ ਦੇ ਬਾਜ਼ਾਰ ਵਿਚ ਪਹਿਲੀ ਬਾਰ ਆਉਣ ਵਾਲੇ ਹੁੰਦੇ ਹਨ, ਨੇ ਅਪ੍ਰੈਲ, 2021 ਵਿਚ ਲਗਭਗ ਕੁਲ 43.35% ਨਵੇਂ ਮੈਂਬਰਾਂ ਦਾ ਯੋਗਦਾਨ ਪਾਇਆ। 

ਰਾਜ ਵਾਰ ਪੇਰੋਲ ਅੰਕੜਿਆਂ ਦੀ ਤੁਲਨਾ ਦਰਸਾਉਂਦੀ ਹੈ ਕਿ ਮਹਾਰਾਸ਼ਟਰ, ਹਰਿਆਣਾ, ਗੁਜਰਾਤ,  ਤਾਮਿਲਨਾਡੂ ਅਤੇ ਕਰਨਾਟਕ ਦੇ ਰਾਜਾਂ ਨਾਲ ਰਜਿਸਟਰਡ ਸੰਸਥਾਵਾਂ ਮਹੀਨੇ ਦੌਰਾਨ ਲਗਭਗ  7.58 ਲੱਖ ਗਾਹਕਾਂ ਨੂੰ ਜੋੜ ਕੇ ਸਭ ਤੋਂ ਅੱਗੇ ਰਹੀਆਂ, ਜੋ ਸਾਰੇ ਉਮਰ ਸਮੂਹਾਂ ਵਿੱਚ ਕੁੱਲ ਪੇਰੋਲ ਵਾਧੇ ਵਿੱਚ ਲਗਭਗ 59.41% ਦਾ ਯੋਗਦਾਨ ਦਰਸਾਉਂਦੀਆਂ ਹਨ। ਉੱਤਰ ਪੂਰਬੀ (ਐਨਈ) ਦੇ ਰਾਜਾਂ ਨੇ ਪਿਛਲੇ ਮਹੀਨੇ ਦੇ ਮੁਕਾਬਲੇ ਨਵੇਂ ਗਾਹਕਾਂ ਦੇ ਵਾਧੇ ਦੇ ਮਾਮਲੇ ਵਿਚ ਔਸਤ ਨਾਲੋਂ ਜਿਆਦਾ ਵਾਧਾ ਦਰਸਾਇਆ ਹੈ।  

ਲਿੰਗ-ਅਧਾਰਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਮਹੀਨੇ ਦੌਰਾਨ ਕੁਲ ਨਵੇਂ ਮੈਂਬਰਾਂ ਵਿੱਚ ਔਰਤਾਂ ਦਾ ਯੋਗਦਾਨ ਲਗਭਗ 22% ਹੈ। ਮਹੀਨਾਵਾਰ ਵਿਸ਼ਲੇਸ਼ਣ ਵਿਚ ਅਪ੍ਰੈਲ, 2021 ਵਿਚ 2.81 ਲੱਖ ਦਾਖਲਿਆਂ ਨਾਲ ਜਾਹਿਰ ਹੁੰਦਾ ਹੈ, ਜੋ ਮਾਰਚ, 2021 ਵਿਚ 2.42 ਲੱਖ ਸਨ। ਇਸ ਤੋਂ ਇਲਾਵਾ, ਈਪੀਐਫਓ ਦੇ ਦਾਇਰੇ ਵਿਚ ਆਈਆਂ ਮਹਿਲਾ ਗਾਹਕਾਂ ਦੀ ਗਿਣਤੀ ਵੀ ਅਪ੍ਰੈਲ 2021 ਵਿਚ 1.90 ਲੱਖ ਹੋ ਗਈ, ਜੋ ਮਾਰਚ, 2021 ਵਿਚ 1.84 ਲੱਖ ਸੀ। 

ਉਦਯੋਗ-ਅਧਾਰਤ ਪੇਰੋਲ ਅੰਕੜੇ ਇਹ ਸੰਕੇਤ ਦਿੰਦੇ ਹਨ ਕਿ ‘ਮਾਹਰ ਸੇਵਾਵਾਂ’ ਸ਼੍ਰੇਣੀ (ਜੋ ਮਨੁੱਖੀ ਸ਼ਕਤੀ ਏਜੰਸੀਆਂ, ਨਿੱਜੀ ਸੁਰੱਖਿਆ ਏਜੰਸੀਆਂ ਅਤੇ ਛੋਟੇ ਠੇਕੇਦਾਰਾਂ ਆਦਿ ਨੂੰ ਸ਼ਾਮਲ ਕਰਦੀ ਹੈ) ਦਾ ਮਹੀਨੇ ਦੇ ਦੌਰਾਨ ਕੁੱਲ ਗਾਹਕਾਂ ਦੇ ਵਾਧੇ ਵਿੱਚ ਯੋਗਦਾਨ 45% ਬਣਦਾ ਹੈ। ਇਸ ਤੋਂ ਇਲਾਵਾ, ਉਦਯੋਗਾਂ ,ਪਲਾਸਟਿਕ ਉਤਪਾਦਾਂ, ਬੀੜੀ ਬਣਾਉਣ ਦੇ ਕੰਮ ਨਾਲ ਜੁੜੇ ਉਦਯੋਗਾਂ, ਸਕੂਲਾਂ, ਬੈਂਕਾਂ ਅਤੇ ਲੋਹੇ ਅਤੇ ਸਟੀਲ ਖੇਤਰਾਂ ਨਾਲ ਸਬੰਧਤ ਸੰਸਥਾਵਾਂ ਵਿਚ ਵੀ ਪਿੱਛਲੇ ਮਹੀਨੇ ਮਾਰਚ 2021 ਦੇ ਪਿੱਛਲੇ ਮਹੀਨੇ ਦੇ ਮੁਕਾਬਲੇ ਅਪ੍ਰੈਲ, 2021 ਵਿਚ ਨਵੇਂ ਗਾਹਕਾਂ ਵਿੱਚ ਔਸਤ ਨਾਲੋਂ ਉੱਚਾ ਵਾਧਾ ਦਰਜ ਕੀਤਾ ਗਿਆ।  .

ਪੇਰੋਲ ਅੰਕੜਾ ਆਰਜ਼ੀ ਹੈ ਕਿਉਂਕਿ ਅੰਕੜਾ ਜਨਰੇਸ਼ਨ ਕਰਮਚਾਰੀ ਦੇ ਰਿਕਾਰਡ ਨੂੰ ਅਪਡੇਟ ਕਰਨ ਵਾਲੀ ਇੱਕ ਨਿਰੰਤਰ ਪ੍ਰਕਿਰਿਆ ਦਾ ਨਿਰੰਤਰ ਅਭਿਆਸ ਹੈ।  ਇਸ ਲਈ ਪਿਛਲੇ ਅੰਕੜਿਆਂ ਨੂੰ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਹੈ। ਅਪ੍ਰੈਲ 2018 ਤੋਂ ਈਪੀਐਫਓ ਸਤੰਬਰ 2017 ਤੋਂ ਬਾਅਦ ਦੀ ਮਿਆਦ ਨੂੰ ਕਵਰ ਕਰਨ ਵਾਲੇ ਪੇਰੋਲ ਅੰਕੜੇ ਜਾਰੀ ਕਰ ਰਿਹਾ ਹੈ।  

----------------------------- 

ਐਮਜੇਪੀਐਸ / ਐਮਐਸ / ਜੇਕੇ


(Release ID: 1728903) Visitor Counter : 179