ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
प्रविष्टि तिथि:
20 JUN 2021 5:45PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਦੇ ਸੰਦੇਸ਼ ਦਾ ਮੂਲ-ਪਾਠ ਨਿਮਨਲਿਖਿਤ ਹੈ -
"ਯੋਗ ਇੱਕ ਅਜਿਹਾ ਪ੍ਰਕਾਸ਼ ਹੈ ਜੋ ਇੱਕ ਵਾਰ ਪ੍ਰਕਾਸ਼ਿਤ ਹੋਣ ‘ਤੇ, ਕਦੇ ਮੱਧਮ ਨਹੀਂ ਹੁੰਦਾ।
ਤੁਹਾਡਾ ਅਭਿਆਸ ਜਿੰਨਾ ਚੰਗਾ ਹੋਵੇਗਾ, ਤੁਹਾਡੀ ਲੋਅ ਓਨੀ ਹੀ ਤੇਜ਼ ਹੋਵੇਗੀ।"
- ਬੀ ਕੇ ਐੱਸ ਅਯੰਗਰ
ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਆਓ, ਅਸੀਂ ਹਰ ਰੋਜ਼ ਯੋਗ ਅਭਿਆਸ ਕਰਕੇ ਆਪਣੀ ਜ਼ਿੰਦਗੀ ਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਕ ਤੌਰ ‘ਤੇ ਉੱਜਵਲ ਕਰਨ ਦਾ ਸੰਕਲਪ ਲਈਏ।
ਇਸ ਮਹਾਮਾਰੀ ਨੇ ਦੁਨੀਆ ਨੂੰ ਸਮੁੱਚੀ ਤੰਦਰੁਸਤੀ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ ਹੈ ਅਤੇ ਯੋਗ ਇੱਕ ਸਰਲ ਪਰੰਤੂ ਸ਼ਕਤੀਸ਼ਾਲੀ ਉਪਾਅ ਹੈ ਜੋ ਸਾਨੂੰ ਖੁਦ ਨੂੰ ਲਚੀਲਾ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਸਾਡੀ ਸਿਹਤ ਨੂੰ ਸਮੁੱਚੇ ਤੌਰ ‘ਤੇ ਬਿਹਤਰ ਬਣਾਉਂਦਾ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਯੋਗ, ਜੋ ਕਿ ਮਾਨਵਤਾ ਨੂੰ ਭਾਰਤ ਦਾ ਤੋਹਫ਼ਾ ਹੈ, ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਰਿਹਾ ਹੈ।
******
ਐੱਮਐੱਸ / ਆਰਕੇ / ਡੀਪੀ
(रिलीज़ आईडी: 1728891)
आगंतुक पटल : 262