ਆਯੂਸ਼
ਅੰਤਰਰਾਸ਼ਟਰੀ ਯੋਗ ਦਿਵਸ 2021 : 21 ਜੂਨ 2021 ਨੂੰ ਟੈਲੀਵਾਈਜ਼ਡ ਲੀਡ ਈਵੈਂਟ ਦੀ ਮੁੱਖ ਝਲਕੀ ਪ੍ਰਧਾਨ ਮੰਤਰੀ ਦਾ ਸੰਬੋਧਨ ਹੋਵਗੀ
ਡਿਜੀਟਲ ਚਹਿਲ ਪਹਿਲ ਨੂੰ ਧੰਨਵਾਦ, ਵਿਸ਼ਵ ਇਕ ਹੋਰ ਯੋਗ ਦਿਵਸ ਮਨਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ
Posted On:
19 JUN 2021 4:07PM by PIB Chandigarh
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅਤੇ ਇਕੱਠਾਂ ਵਾਲੀਆਂ ਗਤੀਵਿਧੀਆਂ ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ), 2021 ਪ੍ਰਧਾਨ ਮੰਤਰੀ ਦੇ ਸੰਬੋਧਨ ਦੀਆਂ ਝਲਕੀਆਂ ਨਾਲ ਇਕ ਟੈਲੀਵਾਜ਼ੀਡ ਲੀਡ ਪ੍ਰੋਗਰਾਮ ਹੋਵੇਗਾ। ਦੂਰਦਰਸ਼ਨ ਦੇ ਸਾਰੇ ਚੈਨਲਾਂ ਤੇ ਸਵੇਰੇ 6.30 ਦੇ ਨਿਰਧਾਰਤ ਸਮੇਂ ਤੋਂ ਸ਼ੁਰੂ ਹੋਣ ਵਾਲੇ ਇਸ ਸਮਾਰੋਹ ਵਿਚ ਆਯੁਸ਼ ਲਈ ਰਾਜ ਮੰਤਰੀ ਸ਼੍ਰੀ ਕਿਰੇਨ ਰਿਜੇਜੂ ਦਾ ਸੰਬੋਧਨ ਵੀ ਸ਼ਾਮਿਲ ਹੋਵੇਗਾ ਅਤੇ ਮੋਰਾਰ ਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ ਵਲੋਂ ਯੋਗ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਸਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਅਜਿਹੇ ਸਮੇਂ ਆਇਆ ਹੈ ਜਦੋਂ ਵਿਸ਼ਵ ਕੋਵਿਡ-19 ਨਾਲ ਲੜਾਈ ਲੜ ਰਿਹਾ ਹੈ। ਪਰ ਨਾਲ ਹੀ ਮਹਾਮਾਰੀ ਯੋਗਾ ਲਈ ਲੋਕਾਂ ਦੇ ਜੋਸ਼ ਨੂੰ ਦਬਾਉਂਦੀ ਨਜ਼ਰ ਨਹੀਂ ਆਉਂਦੀ ਅਤੇ ਇਹ ਸਮਾਰੋਹ ਪਿਛਲੇ ਕੁਝ ਹਫਤਿਆਂ ਵਿਚ ਡਿਜੀਟਲ ਸਪੇਸ ਵਿਚ ਵੇਖਿਆ ਜਾ ਰਿਹਾ ਹੈ। ਆਯੁਸ਼ ਮੰਤਰਾਲਾ ਜੋ ਅੰਤਰਰਾਸ਼ਟਰੀ ਯੋਗ ਦਿਵਸ ਲਈ ਨੋਡਲ ਮੰਤਰਾਲਾ ਹੈ, ਨੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਨੂੰ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕਰਕੇ ਹਰੇਕ ਦੀ ਤੰਦਰੁਸਤੀ ਵਿਚ ਯੋਗ ਦੇ ਮਹੱਤਵਪੂਰਨ ਰੋਲ ਨੂੰ ਉਜਾਗਰ ਕੀਤਾ ਹੈ। ਅੰਤਰਰਾਸ਼ਟਰੀ ਯੋਗ ਦਿਵਸ, 2021 ਦਾ ਮੁਖ ਵਿਸ਼ਾ "ਤੰਦਰੁਸਤੀ ਲਈ ਯੋਗ" ਹੈ ਜੋ ਮੌਜੂਦਾ ਪੂਰਵ ਨਿਰਧਾਰਤ ਕੰਮਾਂ ਨਾਲ ਜੁੜਿਆ ਹੋਇਆ ਹੈ। ਮੰਤਰਾਲਾ ਵਲੋਂ ਤਕਰੀਬਨ 1000 ਹੋਰ ਸਟੇਕ ਹੋਲਡਿੰਗ ਸੰਸਥਾਵਾਂ ਨਾਲ ਮਿਲ ਕੇ ਕਈ ਡਿਜੀਟਲ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ ਤਾਕਿ ਯੋਗ ਦੇ ਅਭਿਆਸ ਨੂੰ ਜਨਤਾ ਤੱਕ ਮਹਾਮਾਰੀ ਕਾਰਣ ਲਾਗੂ ਕੀਤੀਆਂ ਗਈਆਂ ਪਾਬਦੀਆਂ ਕਾਰਣ ਪਹੁੰਚਯੋਗ ਬਣਾਇਆ ਜਾ ਸਕੇ। ਵਿਦੇਸ਼ਾਂ ਵਿਚ ਭਾਰਤੀ ਮਿਸ਼ਨ ਆਪਣੇ ਆਪਣੇ ਸੰਬੰਧਤ ਦੇਸ਼ਾਂ ਵਿਚ 21 ਜੂਨ ਨੂੰ ਵੱਖ-ਵੱਖ ਗਤੀਵਿਧੀਆਂ ਚਲਾਉਣ ਲਈ ਤਾਲਮੇਲ ਕਰ ਰਹੇ ਹਨ ਅਤੇ ਰਿਪੋਰਟਾਂ ਅਨੁਸਾਰ ਯੋਗ ਦਿਵਸ ਵਿਸ਼ਵ ਪੱਧਰ ਤੇ ਤਕਰੀਬਨ 190 ਦੇਸ਼ਾਂ ਵਿਚ ਮਨਾਇਆ ਜਾਵੇਗਾ।
ਯੋਗ ਦਿਵਸ ਨੂੰ ਮਨਾਉਣਾ ਇਕ ਸਿਹਤ ਦੀ ਤੰਦਰੁਸਤੀ, ਜੋ ਵਿਚਾਰਾਂ ਵਿਚੋਂ ਸਭ ਤੋਂ ਵੱਧ ਇਕ ਵਿਚਾਰ ਹੈ ਅਤੇ ਅੱਜ ਕੋਵਿਡ-19 ਐਮਰਜੈਂਸੀ ਕਾਰਣ ਇਹ ਸਮਾਰੋਹ ਮਨਾ ਰਹੇ ਹਾਂ। ਇਥੇ ਇਹ ਗੱਲ ਵਿਸ਼ੇਸ਼ ਧਿਆਨਯੋਗ ਹੈ ਕਿ ਸੰਯੁਕਤ ਰਾਸ਼ਟਰ ਵਲੋਂ 21 ਜੂਨ ਨੂੰ ਮਾਨਤਾ ਦੇਣ ਦਾ ਮੁੱਖ ਉਦੇਸ਼ ਵਿਸ਼ਵ ਪੱਧਰੀ ਜਨ ਸਿਹਤ ਵਿਚ ਯੋਗ ਦੀ ਸੰਭਾਵਨਾ ਨੂੰ ਸਾਹਮਣੇ ਲਿਆਉਣਾ ਸੀ। ਦਸੰਬਰ, 2014 ਵਿਚ ਸੰਯੁਕਤ ਰਾਸ਼ਟਰ ਦੀ ਆਮ ਸਭਾ (ਯੂਐਨਜੀਏ) ਦੇ ਪ੍ਰਸਤਾਵ ਤੇ ਜੇਕਰ ਯਾਦ ਕੀਤਾ ਜਾਵੇ ਤਾਂ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਹਿਲ ਤੇ ਆਇਆ ਸੀ ਅਤੇ ਪੂਰੀ ਰਜ਼ਾਮੰਦੀ ਨਾਲ ਇਸ ਨੂੰ ਪਾਸ ਕੀਤਾ ਗਿਆ ਸੀ ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। 2015 ਤੋਂ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਦੇ ਆਲੇ-ਦੁਆਲੇ ਸਿਹਤ ਲਈ ਇਕ ਜਨ ਅੰਦੋਲਨ ਦੇ ਰੂਪ ਵਿਚ ਵਿਕਸਤ ਹੋਇਆ ਹੈ।
ਪਿਛਲੇ ਕੁਝ ਸਾਲਾਂ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਨੇ ਨਾ ਸਿਰਫ ਯੋਗ ਦੀ ਲੋਕਪ੍ਰਿਯਤਾ ਨੂੰ ਹੀ ਹੁਲਾਰਾ ਦਿੱਤਾ ਹੈ ਬਲਕਿ ਕਈ ਨਵੇਂ ਖੇਤਰਾਂ ਵਿਚ ਇਸ ਨੂੰ ਅਪਣਾਉਣ ਲਈ ਉਤਸ਼ਾਹਤ ਕਰਦਿਆਂ ਭੂਗੋਲਿਕ ਮੌਜੂਦਗੀ ਤੱਕ ਵਿਸਥਾਰਤ ਵੀ ਕੀਤਾ ਹੈ। ਸਮਾਰੋਹ ਨੇ ਯੋਗ ਦੇ ਖੇਤਰ ਵਿਚ ਕਈ ਅਗੇਤਾਂ ਨੂੰ ਵੀ ਥਾਂ ਦਿੱਤੀ ਹੈ ਜਿਵੇਂ ਕਿ ਸਾਰੀਆਂ ਹੀ ਉਮਰਾਂ ਦੇ ਲੋਕਾਂ ਲਈ ਯੋਗ ਨਿਯਮਾਂ ਦਾ ਵਿਕਾਸ, ਜੀਵਨ ਸ਼ੈਲੀ, ਬੀਮਾਰੀਆਂ ਨੂੰ ਦੂਰ ਕਰਨ ਲਈ ਵਿਸ਼ੇਸ਼ ਨਿਯਮਾਂ ਦਾ ਵਿਕਾਸ ਅਤੇ ਉਤਪਾਦਕਤਾ ਵਧਾਉਣ ਦੇ ਸਾਧਨ ਵਜੋਂ ਯੋਗ ਦੀ ਸੰਭਾਵਨਾ ਨੂੰ ਖੋਜ ਲਈ ਇਸਤੇਮਾਲ ਕਰਨਾ ਆਦਿ ਦੇ ਖੇਤਰ ਸ਼ਾਮਿਲ ਹਨ।
ਮਹਾਮਾਰੀ ਦੇ ਤਜਰਬੇ ਨੇ ਲੋਕਾਂ ਨੂੰ ਯੋਗ ਦੇ ਸਿਹਤ ਲਾਭਾਂ ਪ੍ਰਤੀ ਵਧੇਰੇ ਸੁਚੇਤ ਕੀਤਾ ਹੈ ਅਤੇ ਇਹ ਤਜਰਬਾ ਆਯੁਸ਼ ਮੰਤਰਾਲਾ ਵਲੋਂ ਆਪਣੇ ਪ੍ਰਚਾਰ ਯਤਨਾਂ ਰਾਹੀਂ ਵਿਧੀਬੱਧ ਤੌਰ ਤੇ ਅਕੋਮੋਡੇਟ ਕੀਤੇ ਗਏ ਹਨ। ਕੋਵਿਡ-19 ਤੇ ਮੰਤਰਾਲਾ ਦੀਆਂ ਸਲਾਹਕਾਰੀਆਂ ਨੇ ਇਮਿਊਨਿਟੀ ਪੱਧਰ ਨੂੰ ਹੁਲਾਰਾ ਦੇਣ ਅਤੇ ਕੋਵਿਡ-19 ਨਾਲ ਮੁਕਾਬਲਾ ਕਰਨ ਲਈ ਯੋਗ ਦੇ ਨਿਯਮਤ ਅਭਿਆਸ ਦੀ ਮਹੱਤਤਾ ਤੇ ਚਾਨਣਾ ਪਾਇਆ ਹੈ। ਇਨ੍ਹਾਂ ਸਲਾਹਕਾਰੀਆਂ ਨੂੰ ਸਰਕਾਰ ਅਤੇ ਹੋਰ ਦਾਅਵੇਦਾਰਾਂ ਦੇ ਵੱਖ-ਵੱਖ ਚੈਨਲਾਂ ਰਾਹੀਂ ਵਿਸ਼ਾਲ ਪੱਧਰ ਤੇ ਪ੍ਰਚਾਰਤ ਕੀਤਾ ਗਿਆ ਅਤੇ ਜਨਤਾ ਦੇ ਨਾਲ ਨਾਲ ਸਿਹਤ ਪੇਸ਼ੇਵਰਾਂ ਵਲੋਂ ਉਪਯੋਗੀ ਪਾਈਆਂ ਗਈਆਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਰਿਪੋਰਟਾਂ ਇਹ ਸੰਕੇਤ ਦੇਂਦੀਆਂ ਹਨ ਕਿ ਯੋਗ ਅਭਿਆਸ ਕੋਵਿਡ-19 ਮਹਾਮਾਰੀ ਦੇ ਮਰੀਜ਼ਾਂ ਦੇ ਇਲਾਜ ਵਿਚ ਕਈ ਹਸਪਤਾਲਾਂ ਵਿਚ ਸਫਲਤਾ ਪੂਰਵਕ ਸਹਾਇਕ ਪ੍ਰਕ੍ਰਿਆਵਾਂ ਵਜੋਂ ਸ਼ਾਮਿਲ ਕੀਤੇ ਗਏ ਹਨ ਅਤੇ ਇਹ ਕਿ ਯੋਗ ਇਸ ਬੀਮਾਰੀ ਤੋਂ ਤੇਜ਼ੀ ਨਾਲ ਰਿਕਵਰੀ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।
ਪਿਛਲੇ ਸਾਲਾਂ ਦੀ ਤਰ੍ਹਾਂ, 21 ਜੂਨ 2021 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੌਰਾਨ ਸਵੇਰੇ 7 .00 ਵਜੇ ਯੋਗ ਦੇ ਸਦਭਾਵਨਾ ਪ੍ਰਦਰਸ਼ਨ / ਕਾਰਗੁਜ਼ਾਰੀ ਵਿਚ ਵੱਡੀ ਗਿਣਤੀ ਵਿਚ ਹਿੱਸਾ ਲੈਣ ਵਾਲੇ ਵਿਅਕਤੀ ਸ਼ਾਮਲ ਹੋਣਗੇ। ਕਾਮਨ ਯੋਗਾ ਪ੍ਰੋਟੋਕੋਲ (ਸੀਵਾਈਪੀ), ਲਗਭਗ 45 ਮਿੰਟ ਦੀ ਮਿਆਦ ਦੇ ਯੋਗ ਅਭਿਆਸਾਂ ਦਾ ਇੱਕ ਨਿਰਧਾਰਤ ਕ੍ਰਮ, ਉਹ ਵਾਹਨ ਹੋਵੇਗਾ ਜੋ ਅਜਿਹੀ ਸਦਭਾਵਨਾ ਦੀ ਸਹੂਲਤ ਦਿੰਦਾ ਹੈ। ਲੱਖਾਂ ਯੋਗ ਪ੍ਰੇਮੀਆਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਆਪਣੇ ਘਰਾਂ ਦੀ ਸੁਰੱਖਿਆ ਤੋਂ ਯੋਗਾ ਕਰਦੇ ਹੋਏ ਇਸ ਗਤੀਵਿਧੀ ਦਾ ਹਿੱਸਾ ਬਣਨ ਲਈ ਵਚਨਬੱਧ ਕੀਤਾ ਹੈ। ਜਿਨ੍ਹਾਂ ਨੂੰ ਸੀਵਾਈਪੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਕਿਸੇ ਵੀ ਦੂਰਦਰਸ਼ਨ ਚੈਨਲ 'ਤੇ ਸਿੱਧੇ ਪ੍ਰੋਗਰਾਮ (ਟੈਲੀਵਿਜ਼ਨ) ਤੇ ਅਮਲ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਯੋਗਾ ਦਾ ਪ੍ਰਦਰਸ਼ਨ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਹੋਵੇਗਾ ਅਤੇ ਇਹ ਸਵੇਰੇ 7.00 ਤੋਂ 7.45 (ਭਾਰਤੀ ਸਮੇਂ ਅਨੁਸਾਰ) ਹੋਵੇਗਾ। ਯੋਗ ਦੇ ਇਸ ਸਿੱਧੇ ਪ੍ਰਸਾਰਣ ਤੋਂ ਬਾਅਦ 15 ਅਧਿਆਤਮਕ ਆਗੂਆਂ ਅਤੇ ਯੋਗ ਗੁਰੂਆਂ ਤੋਂ ਸੁਨੇਹੇ ਪ੍ਰਸਾਰਤ ਹੋਣਗੇ, ਜਿਨ੍ਹਾਂ ਵਿਚ ਗੁਰੂਦੇਵ ਸ਼੍ਰੀ ਸ਼੍ਰੀਰਵੀਸ਼ੰਕਰ, ਸਾਧਗੁਰੂ ਜੱਗੀ ਵਾਸੂਦੇਵ, ਡਾ. ਐਚ ਆਰ ਨਾਗੇਂਦਰ, ਸ਼੍ਰੀ ਕਮਲੇਸ਼ ਪਟੇਲ, ਡਾ. ਵੀਰੇਂਦਰਾ ਹੇਗੜੇ, ਡਾ. ਹਮਸਾਜੀ ਜੈਦੇਵਾ, ਸ਼੍ਰੀ ਓ ਪੀ ਤਿਵਾੜੀ, ਸਵਾਮੀ ਚਿਦਾਨੰਦ ਸਰਸਵਤੀ, ਡਾ. ਚਿਨਮਯੇ ਪਾਂਡੇ, ਮੁਨੀ ਸ਼੍ਰੀਸਾਗਰ ਮਹਾਰਾਜ, ਸਵਾਮੀ ਭਾਰਤ ਭੂਸ਼ਨ, ਡਾ. ਵਿਸ਼ਵਾਸ ਮੰਡਲੀਕ, ਸਿਸਟਰ ਬੀ ਕੇ ਸ਼ਿਵਾਨੀ, ਸ਼੍ਰੀ ਐਸ ਸ਼੍ਰੀਧਰਨ ਅਤੇ ਮਿਸ ਐਂਟੋਨੀਨੈਟੇ ਰੋਜ਼ੀ ਸ਼ਾਮਿਲ ਹਨ।
ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣਾ ਇਕ ਵਿਸ਼ਵ ਪੱਧਰੀ ਗਤੀਵਿਧੀ ਹੈ ਅਤੇ ਇਸ ਦੀ ਤਿਆਰੀ ਲਈ ਗਤੀਵਿਧੀਆਂ ਆਮ ਤੌਰ ਤੇ 21 ਜੂਨ ਤੋਂ 3-4 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਅੰਤਰਰਾਸ਼ਟਰੀ ਯੋਗ ਦਿਵਸ ਨੂੰ ਹਰ ਸਾਲ ਮਨਾਉਣ ਦੇ ਹਿੱਸੇ ਵਜੋਂ ਜਨ ਸਮੂਹ ਦੀ ਭਾਵਨਾ ਵਿਚ ਲੱਖਾਂ ਲੋਕਾਂ ਨੂੰ ਯੋਗ ਪ੍ਰਤੀ ਜਾਣੂ ਕਰਵਾਇਆ ਜਾਂਦਾ ਹੈ।
--------------------------
ਐਮਵੀ ਐਸਕੇ
(Release ID: 1728670)
Visitor Counter : 409