ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ 2021 ਦੇ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ 28 ਜੂਨ ਤੱਕ ਅੱਗੇ ਵਧਾਈ
Posted On:
18 JUN 2021 5:05PM by PIB Chandigarh
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਸਾਲ 2021 ਦੇ ਖੇਡ ਪੁਰਸਕਾਰਾਂ ਭਾਵ ਰਾਜੀਵ ਗਾਂਧੀ ਖੇਲ ਰਤਨ ਐਵਾਰਡਜ਼, ਅਰਜੁਨ ਐਵਾਰਡ, ਦਰੋਣਾਚਾਰਿਆ ਐਵਾਰਡ, ਧਿਆਨ ਚੰਦ ਐਵਾਰਡ, ਰਾਸ਼ਟਰੀਯਾ ਖੇਲ ਪ੍ਰੋਤਸਾਹਨ ਪੁਰਸਕਾਰ (RKPP) ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ (MAKA) ਟ੍ਰੌਫ਼ੀ ਲਈ 19 ਅਤੇ 20 ਮਈ, 2021 ਨੂੰ ਨਾਮਜ਼ਦਗੀਆਂ/ਅਰਜ਼ੀਆਂ ਮੰਗੀਆਂ ਸਨ। ਇਸ ਸਬੰਧੀ ਨੋਟੀਫ਼ਿਕੇਸ਼ਨ ਮੰਤਰਾਲੇ ਦੀ ਵੈੱਬਸਾਈਟ www.yas.nic.in ਉੱਤੇ ਅਪਲੋਡ ਕੀਤੇ ਗਏ ਸਨ।
ਇਨ੍ਹਾਂ ਨਾਮਜ਼ਦਗੀਆਂ ਦੀ ਪ੍ਰਾਪਤੀ ਦੀ ਆਖ਼ਰੀ ਤਰੀਕ 21 ਜੂਨ, 2021 ਤੋਂ ਅੱਗੇ ਵਧਾ ਕੇ 28 ਜੂਨ, 2021 (ਸੋਮਵਾਰ) ਕਰ ਦਿੱਤੀ ਗਈ ਹੈ। ਐਵਾਰਡ ਲਈ ਯੋਗ ਖਿਡਾਰੀਆਂ / ਕੋਚੇਜ਼ / ਇਕਾਈਆਂ / ਯੂਨੀਵਰਸਿਟੀਜ਼ ਤੋਂ ਨਾਮਜ਼ਦਗੀਆਂ/ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਤੇ ਉਹ ਈ–ਮੇਲ ਰਾਹੀਂ surendra.yadav[at]nic[dot]in ਜਾਂ girnish.kumar[at]nic[dot]in ਉੱਤੇ ਭੇਜਣੀਆਂ ਹੋਣਗੀਆਂ। ਇੰਡੀਅਨ ਉਲੰਪਿਕਸ ਐਸੋਸੀਏਸ਼ਨਾਂ / ਸਪੋਰਟਸ ਅਥਾਰਟੀ ਆੱਵ੍ ਇੰਡੀਆ / ਮਾਨਤਾ–ਪ੍ਰਾਪਤ ਰਾਸ਼ਟਰੀ ਖੇਡ ਫ਼ੈਡਰੇਸ਼ਨਾਂ / ਖੇਡ ਪ੍ਰੋਤਸਾਹਨ ਬੋਰਡਾਂ / ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਆਦਿ ਨੂੰ ਉਸੇ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ। 28 ਜੂਨ, 2021 ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਨਾਮਜ਼ਦਗੀਆਂ ਉੱਤੇ ਵਿਚਾਰ ਨਹੀਂ ਹੋਵੇਗਾ।
*******
ਐੱਨਬੀ/ਓਏ
(Release ID: 1728417)