ਭਾਰਤ ਚੋਣ ਕਮਿਸ਼ਨ
ਈਸੀਆਈ ਨੇ ਆਮ ਚੋਣਾਂ 2019 ਤੇ ਇਕ ਐਟਲਸ ਕੀਤਾ ਜਾਰੀ
Posted On:
18 JUN 2021 12:31PM by PIB Chandigarh
ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰ ਨੇ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ ਦੇ ਨਾਲ ਮਿਲ ਕੇ 15 ਜੂਨ, 2021 ਨੂੰ ਆਮ ਚੋਣ 2019 - ਇੱਕ ਐਟਲਸ ਜਾਰੀ ਕੀਤਾ। ਸ਼੍ਰੀ ਸੁਸ਼ੀਲ ਚੰਦਰ ਨੇ ਇਸ ਨਵੀਨਤਾਕਾਰੀ ਦਸਤਾਵੇਜ਼ ਨੂੰ ਕੰਪਾਇਲ ਕਰਨ ਲਈ ਕਮਿਸ਼ਨ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਵਿਦਿਅਕ ਅਤੇ ਖੋਜਕਰਤਾਵਾਂ ਨੂੰ ਭਾਰਤੀ ਚੋਣਾਂ ਦੇ ਵਿਸ਼ਾਲ ਪਰਿਦ੍ਰਿਸ਼ ਨੂੰ ਬਿਹਤਰ ਢੰਗ ਨਾਲ ਜਾਨਣ ਲਈ ਪ੍ਰੇਰਿਤ ਕਰੇਗਾ ।
ਐਟਲਸ ਵਿੱਚ ਇਸ ਮਹੱਤਵਪੂਰਣ ਘਟਨਾ ਦੇ ਸਾਰੇ ਡੇਟਾ ਅਤੇ ਵਿਸ਼ਲੇਸ਼ਣ ਆਂਕੜੇ ਸ਼ਾਮਿਲ ਹਨ। ਇਸ ਵਿੱਚ 42 ਥੀਮੈਟਿਕ ਨਕਸ਼ੇ ਅਤੇ 90 ਟੇਬਲ ਹਨ ਜੋ ਚੋਣਾਂ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸ਼ਾਉਂਦੇ ਹਨ। ਐਟਲਸ ਭਾਰਤੀ ਚੋਣਾਂ ਨਾਲ ਜੁੜੀ ਰੋਚਕ ਸਚਾਈ, ਘਟਨਾ ਅਤੇ ਕਾਨੂੰਨੀ ਪ੍ਰਾਵਧਾਨ ਵੀ ਸਾਂਝਾ ਕਰਦੀ ਹੈ ।
1951-52 ’ਚ ਹੋਏ ਪਹਿਲੇ ਆਮ ਚੋਣ ਦੇ ਬਾਅਦ, ਕਮਿਸ਼ਨ ਚੁਨਾਵੀ ਆਂਕੜਿਆਂ ਨੂੰ ਵਰਣਨ ਯੋਗ ਅਤੇ ਵਿਸ਼ਲੇਸ਼ਣ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਦਾ ਰਿਹਾ ਹੈ। 2019 ਵਿੱਚ ਆਯੋਜਿਤ 17ਵਾਂ ਆਮ ਚੋਣ ਮਨੁੱਖ ਇਤਿਹਾਸ ’ਚ ਹੋਇਆ ਸਭ ਤੋਂ ਵੱਡਾ ਲੋਕਤੰਤਰੀ ਅਭਿਆਸ ਸੀ, ਜਿਸ ਵਿੱਚ ਭਾਰਤ ਦੇ 32 ਲੱਖ ਵਰਗ ਕਿਲੋਮੀਟਰ ਖੇਤਰ ਵਿੱਚ ਫੈਲੇ 10.378 ਲੱਖ ਪੋਲਿੰਗ ਕੇਂਦਰਾਂ ’ਤੇ 61.468 ਕਰੋੜ ਵੋਟਰਾਂ ਨੇ ਵੋਟ ਪਾਏ।
ਭਾਰਤੀ ਚੋਣਾਂ ਵਿੱਚ, ਚੋਣ ਆਂਕੜਾ ਮੁੱਖ ਰੂਪ ਤੋਂ ਚੋਣਕਾਰ ਰਜਿਸ਼ਟਰੇਸ਼ਨ ਅਧਿਕਾਰੀਆਂ ਵਲੋਂ ਚੋਣਕਾਰ ਨਾਮਾਵਲੀ ਦੀ ਤਿਆਰੀ ਦੇ ਦੌਰਾਨ ਅਤੇ ਨਾਲ ਹੀ ਚੋਣ ਅਧਿਕਾਰੀਆਂ ਵਲੋਂ ਚੋਣ ਦੇ ਸੰਚਾਲਨ ਦੀ ਪ੍ਰਕ੍ਰਿਆ ਦੇ ਦੌਰਾਨ ਜਮਾਂ ਕੀਤਾ ਜਾਂਦਾ ਹੈ। ਇਸਦੇ ਬਾਅਦ ਇਹ ਆਂਕੜਾ ਇਸ ਕਾਨੂੰਨੀ ਅਧਿਕਾਰੀ ਵਲੋਂ ਕੰਪਾਇਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਚੋਣ ਪ੍ਰਕ੍ਰਿਆ ਖ਼ਤਮ ਹੋਣ ਦੇ ਬਾਅਦ, ਭਾਰਤ ਦਾ ਚੋਣ ਕਮਿਸ਼ਨ ਇਹ ਚੁਨਾਵੀ ਆਂਕੜੇ ਜਮਾਂ ਕਰਦਾ ਹੈ ਅਤੇ ਸੰਕਲਨ, ਰਿਕਾਰਡ ਅਤੇ ਪ੍ਰਸਾਰ ਉਦੇਸ਼ਾਂ ਲਈ ਵੱਖ-ਵੱਖ ਰਿਪੋਰਟ ਤਿਆਰ ਕਰਦਾ ਹੈ।
ਅਕਤੂਬਰ 2019 ਵਿੱਚ, ਕਮਿਸ਼ਨ ਨੇ 543 ਸੰਸਦੀ ਖੇਤਰਾਂ ਦੇ ਚੋਣ ਅਧਿਕਾਰੀਆਂ ਵਲੋਂ ਉਪਲੱਬਧ ਕਰਵਾਏ ਗਏ ਚੁਨਾਵੀ ਆਂਕੜਿਆਂ ਦੇ ਆਧਾਰ ’ਤੇ ਆਂਕੜੇ ਦੀ ਰਿਪੋਰਟ ਜਾਰੀ ਕੀਤੀ । ਇਸ ਐਟਲਸ ਵਿੱਚ ਪੇਸ਼ ਕੀਤੇ ਗਏ ਨਕਸ਼ੇ ਅਤੇ ਟੇਬਲ ਉਸ ਜਾਣਕਾਰੀ ਨੂੰ ਦਰਸ਼ਾਉਂਦੇ ਹਨ ਅਤੇ ਦੇਸ਼ ਦੀ ਚੋਣ ਵਿਭਿੰਨਤਾ ਦੀ ਬਿਹਤਰ ਸਮਝ ਲਈ ਜਾਣਕਾਰੀ ਪ੍ਰਦਾਨ ਕਰਦੇ ਹਨ। ਆਂਕੜੇ ਨੂੰ ਸੰਦਰਭ ਦੇ ਹਿਸਾਬ ਨਾਲ ਪੇਸ਼ ਕਰਨ ਦੇ ਇਲਾਵਾ, ਇਹ ਵਿਸਤ੍ਰਿਤ ਨਕਸ਼ੇ ਵੱਖ-ਵੱਖ ਪੱਧਰਾਂ ’ਤੇ ਚੋਣ ਤਰੀਕੇ ਨੂੰ ਦਰਸ਼ਾਉਂਦੇ ਹਨ ਅਤੇ ਨਾਲ ਹੀ ਇਸਦੀ ਸਥਾਨਕ ਅਤੇ ਅਸਥਾਈ ਸਮਾਯੋਜਨ ਨੂੰ ਦਿਖਾਂਦੇ ਹਨ । ਚੁਨਾਵੀ ਆਂਕੜੇ ਦੀ ਬਿਹਤਰ ਪਰਿਕਲਪਨਾ ਅਤੇ ਨੁਮਾਇੰਦਗੀ ਕਰਨ ਦੇ ਉਦੇਸ਼ ਨਾਲ, ਇਹ ਐਟਲਸ ਇੱਕ ਸੂਚਨਾਤਮਕ ਅਤੇ ਸਚਿੱਤਰ ਦਸਤਾਵੇਜ਼ ਦੇ ਰੂਪ ਵਿੱਚ ਕਾਰਜ ਕਰਦੀ ਹੈ ਜੋ ਭਾਰਤੀ ਚੁਨਾਵੀ ਪ੍ਰਕ੍ਰਿਆ ਦੀਆਂ ਬਾਰੀਕੀਆਂ ਨੂੰ ਚਾਣਨ ’ਚ ਲਿਆਉਂਦੀ ਹੈ ਅਤੇ ਪਾਠਕਾਂ ਨੂੰ ਰੁਝਾਨਾਂ ਅਤੇ ਪਰਿਵਰਤਨਾਂ ਦਾ ਵਿਸ਼ਲੇਸ਼ਣ ਕਰਨ ਲਈ ਮਜ਼ਬੂਤ ਬਣਾਉਂਦੀ ਹੈ ।
ਐਟਲਸ ਉਨ੍ਹਾਂ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਂਕੜੇ ਵਰਗੀ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਦਰਸ਼ਾਉਂਦੀ ਹੈ ਜਿੱਥੇ ਔਰਤਾਂ ਵਲੋਂ ਕੀਤੇ ਗਏ ਚੋਣ ਦਾ ਫ਼ੀਸਦੀ ਪੁਰਸ਼ਾਂ ਦੇ ਚੋਣ ਫ਼ੀਸਦੀ ਤੋਂ ਜ਼ਿਆਦਾ ਸੀ। ਨਾਲ ਹੀ ਇਹ ਵੋਟਰ ਉਮੀਦਵਾਰਾਂ ਅਤੇ ਸਿਆਸੀ ਦਲਾਂ ਦੇ ਨੁਮਾਇਸ਼ ਸਮੇਤ ਹੋਰ ਮਾਪਦੰਡਾਂ ਦੇ ਲਿਹਾਜ਼ ਤੋਂ ਸਭ ਤੋਂ ਵੱਡੇ ਅਤੇ ਸਭ ਤੋਂ ਛੋਟੇ ਸੰਸਦੀ ਖੇਤਰ ਦੇ ਬਾਰੇ ਵਿੱਚ ਜਾਣਕਾਰੀ ਵਰਗੀ ਵਿਸ਼ੇਸ਼ਤਾਵਾਂ ਵੀ ਪੇਸ਼ ਕਰਦੀ ਹੈ।
ਐਟਲਸ ਵੱਖ-ਵੱਖ ਸ਼੍ਰੇਣੀਆਂ ਵਿੱਚ ਅਤੇ ਵੱਖ-ਵੱਖ ਉਮਰ ਵਰਗਾਂ ਦੇ ਵੋਟਰ ਅਤੇ ਵੋਟਰ ਲਿੰਗ ਅਨਪਾਤ ਵਰਗੀ ਵੱਖ-ਵੱਖ ਤੁਲਨਾਤਮਕ ਸੂਚੀਆਂ ਦੇ ਮਾਧਿਅਮ ਰਾਹੀ ਵੋਟਰਾਂ ਦੇ ਆਂਕੜੇ ਨੂੰ ਦਰਸ਼ਾਉਂਦੀ ਹੈ। 2019 ਦੀਆਂ ਆਮ ਚੋਣਾਂ ਵਿੱਚ ਭਾਰਤੀ ਚੋਣ ਦੇ ਇਤਹਾਸ ਵਿੱਚ ਸਭ ਤੋਂ ਘੱਟ ਲੈਂਗਿਕ ਅੰਤਰ ਵੇਖਿਆ ਗਿਆ। ਵੋਟ ਲਿੰਗ ਅਨੁਪਾਤ, ਜਿਨ੍ਹੇ 1971 ਤੋਂ ਸਕਾਰਾਤਮਕ ਰੁਝੇਵਾਂ ਵਿਖਾਇਆ ਹੈ, 2019 ਦੀਆਂ ਆਮ ਚੋਣਾਂ ਵਿੱਚ 926 ਸੀ।
ਐਟਲਸ 2014 ਅਤੇ 2019 ਦੀਆਂ ਆਮ ਚੋਣਾਂ ਦੇ ਦੌਰਾਨ ਵੱਖ-ਵੱਖ ਰਾਜਾਂ ਵਿੱਚ ਪ੍ਰਤੀ ਪੋਲਿੰਗ ਕੇਂਦਰ ਦੇ ਲਿਹਾਜ਼ ਤੋਂ ਵੋਟਰਾਂ ਦੀ ਔਸਤ ਗਿਣਤੀ ਦੀ ਤੁਲਨਾ ਵੀ ਕਰਦੀ ਹੈ। ਭਾਰਤ ਦੇ ਚੋਣ ਕਮਿਸ਼ਨ ਨੇ ਆਮ ਚੋਣ 2019 ਵਿੱਚ 10 ਲੱਖ ਤੋਂ ਜ਼ਿਆਦਾ ਪੋਲਿੰਗ ਕੇਂਦਰਾਂ ਦੀ ਸਥਾਪਨਾ ਕੀਤੀ, ਜਿੱਥੇ ਪ੍ਰਤੀ ਪੋਲਿੰਗ ਕੇਂਦਰ ਦੇ ਲਿਹਾਜ਼ ਤੋਂ ਸਭ ਤੋਂ ਘੱਟ ਵੋਟਰ (365) ਅਰੁਣਾਚਲ ਪ੍ਰਦੇਸ਼ ਵਿੱਚ ਸਨ।
ਵੱਖ-ਵੱਖ ਹੋਰ ਸ਼੍ਰੇਣੀਆਂ ਵਿੱਚ ਐਟਲਸ 1951 ਦੇ ਬਾਅਦ ਤੋਂ ਆਮ ਚੋਣਾਂ ’ਚ ਖੜੇ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਦੀ ਤੁਲਨਾ ਕਰਦਾ ਹੈ। 2019 ਦੀਆਂ ਆਮ ਚੋਣਾ ’ਚ ਦੇਸ਼ ਭਰ ਵਿੱਚ ਦਾਖਲ ਕੀਤੀਆਂ ਕੁੱਲ 11,692 ਨਾਮਜ਼ਦਗੀਆਂ ਵਿੱਚੋਂ ਨਾਮਜ਼ਦਗੀ ਰੱਦ ਕੀਤੇ ਜਾਣ ਅਤੇ ਨਾਮ ਵਾਪਸ ਲੈਣ ਦੇ ਬਾਅਦ 8,054 ਯੋਗ ਉਮੀਦਵਾਰ ਸਨ।
ਈ-ਐਟਲਸ https://eci.gov.in/ebooks/eci-atlas/index.html.’ਤੇ ਅਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਜੇਕਰ ਕੋਈ ਸੁਝਾਅ ਦੇਣਾ ਚਾਹੇ ਤਾਂ ਉਹ ਕਮਿਸ਼ਨ ਦੇ ਈਡੀਐਮਡੀ ਸੰਭਾਗ ਦੇ ਨਾਲ ਸਾਂਝਾ ਕਰ ਸਕਦਾ ਹੈ।
***********************
ਐਸਬੀਐਸ / ਏਸੀ
(Release ID: 1728411)
Visitor Counter : 308