ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਨਾਲ ਨਜਿੱਠਣ ਦੇ ਮੂਲ ਵੱਲ ਵਾਪਸੀ : ਡਾ: ਹਰਸ਼ ਵਰਧਨ ਨੇ ਕੇਂਦਰੀ ਸਿਹਤ ਮੰਤਰਾਲੇ ਵਿੱਚ ਅਗਲੇਰੀ ਕਤਾਰ ਦੇ ਵਰਕਰਾਂ ਨੂੰ ਮਾਸਕ ਵੰਡੇ


“ਮਾਸਕ ਵਾਇਰਸ ਖ਼ਿਲਾਫ਼ ਸਰਲ, ਸਭ ਤੋਂ ਸਮਰੱਥ ਅਤੇ ਸ਼ਕਤੀਸ਼ਾਲੀ ਹਥਿਆਰ ਹਨ”

“ਜਦੋਂ ਵਾਇਰਸ ਤਬਦੀਲ ਅਤੇ ਵਿਕਸਤ ਹੋਇਆ, ਅਸੀਂ ਆਪਣੀ ਪ੍ਰਤੀਰੋਧਕਤਾ ਨੂੰ ਅਵੇਸਲੇਪਣ ਨਾਲ ਕਮਜ਼ੋਰ ਕੀਤਾ”

ਡਾ: ਹਰਸ਼ ਵਰਧਨ ਨੇ ਸਾਰੇ ਕਾਰਪੋਰੇਟ ਅਤੇ ਉਦਯੋਗ ਨੇਤਾਵਾਂ, ਸਮਾਜਿਕ ਸੰਗਠਨਾਂ, ਹੋਰ ਮੰਤਰਾਲਿਆਂ ਤੋਂ ਉਨ੍ਹਾਂ ਦੇ ਸਹਿਯੋਗੀ ਅਤੇ ਹੋਰ ਰਾਜਨੀਤਿਕ ਨੇਤਾਵਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਕਰਮਚਾਰੀ ਕੋਵਿਡ ਤੋਂ ਸੁਰੱਖਿਅਤ ਹਨ

“21 ਜੂਨ ਨੂੰ ਸਰਵ ਵਿਆਪੀ ਟੀਕਾਕਰਨ ਸ਼ੁਰੂ ਹੋਣ ਤੇ ਸਾਨੂੰ ਸਾਰਿਆਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਜਨ ਅੰਦੋਲਨ ਦੇ ਭਾਗੀਦਾਰ ਬਣਨਾ ਚਾਹੀਦਾ ਹੈ”

Posted On: 18 JUN 2021 4:19PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਅਗਲੇਰੇ ਮੋਰਚੇ ਵਰਕਰਾਂ ਵਿੱਚ ਮਾਸਕ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸੰਕੇਤ ਮਾਤਰ ਸੀ, ਪਰ ਵੱਖ-ਵੱਖ ਉਦਯੋਗਾਂ, ਕਾਰਪੋਰੇਟ ਘਰਾਣਿਆਂ ਦੇ ਪ੍ਰਮੁੱਖ ਲੋਕ ਅਤੇ ਅਹੁਦਾ ਸੰਭਾਲ ਰਹੇ ਰਾਜਨੀਤਿਕ ਨੇਤਾ ਅਭਿਆਸ ਦੀ ਨਕਲ ਦੁਆਰਾ ਜਨ ਅੰਦੋਲਨ ਨੂੰ ਹੱਲ੍ਹਾਸ਼ੇਰੀ ਦਿੰਦੇ ਹੋਏ ਕੋਵਿਡ ਸਬੰਧੀ ਉਚਿਤ ਵਿਵਹਾਰ ਦੀ ਪਾਲਣਾ ਨਾਲ ਸਾਰਿਆਂ ਨੂੰ ਮਹਾਮਾਰੀ ਤੋਂ ਬਚਾ ਕੇ ਇੱਕ ਚੰਗੀ ਲੜੀ ਸ਼ੁਰੂ ਕਰ ਸਕਦੇ ਹਨ।

ਸਿਹਤ ਮੰਤਰਾਲੇ ਵਿੱਚ ਅਭਿਆਸ ਦਾ ਉਦੇਸ਼ ਫਰੰਟਲਾਈਨ ਵਰਕਰਾਂ ਤੋਂ ਸ਼ੁਰੂ ਕਰਦਿਆਂ ਮੰਤਰਾਲੇ ਵਿੱਚ ਤਾਇਨਾਤ ਸਾਰੇ ਕਰਮਚਾਰੀਆਂ ਨੂੰ ਮਾਸਕ ਵੰਡਣਾ ਅਤੇ ਅੰਤ ਵਿੱਚ ਦੂਜੇ ਸਟਾਫ ਤੱਕ ਪਹੁੰਚਾਉਣਾ ਹੈ।

C:\Users\dell\Desktop\image001YRJX.jpg

ਇਹ ਦੱਸਦਿਆਂ ਕਿ ਇਹ ਪ੍ਰੋਗਰਾਮ ਉਨ੍ਹਾਂ ਦੇ ਦਿਲ ਦੇ ਇੰਨੇ ਨੇੜੇ ਕਿਉਂ ਸੀ, ਡਾ. ਹਰਸ਼ ਵਰਧਨ ਨੇ ਕਿਹਾ, “ਸਰਕਾਰ ਨੇ ਪਿਛਲੇ ਸਾਲ ਕੋਵਿਡ -19 ਨੂੰ ਰੋਕਣ ਲਈ 24 ਘੰਟੇ ਕੰਮ ਕੀਤਾ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ, ਅਸੀਂ ਐਕਟਿਵ ਕੇਸਾਂ ਦਾ ਭਾਰ ਘੱਟੋ ਘੱਟ ਕਰਨ ਵਿੱਚ ਬਹੁਤ ਸਫਲ ਹੋਏ। ਹਾਲਾਂਕਿ, ਇਸ ਸਾਲ ਦੇ ਸ਼ੁਰੂ ਵਿੱਚ ਵੈਕਸੀਨਾਂ ਦੀ ਆਮਦ ਅਤੇ ਆਮ ਵਾਂਗ ਵਾਪਸ ਹੋ ਜਾਣ ਨਾਲ,  ਲੋਕਾਂ ਨੇ ਹੌਲੀ ਹੌਲੀ ਕੋਵਿਡ ਸਬੰਧੀ ਉਚਿਤ ਵਿਵਹਾਰ ਦੇ ਸਧਾਰਣ ਨਿਯਮ ਦੀ ਪਾਲਣਾ ਕਰਨ ਵਿੱਚ ਢਿੱਲ ਦਿਖਾਈ। ਜਦ ਕਿ ਵਾਇਰਸ ਪਰਿਵਰਤਿਤ ਅਤੇ ਵਿਕਸਤ ਹੋਇਆ, ਅਸੀਂ ਅਵੇਸਲਾਪਣ ਦਿਖਾਇਆ। ਦੂਜੀ ਮਹਾਮਾਰੀ ਦੀ ਦੂਜੀ ਲਹਿਰ ਵਿੱਚ ਤੇਜ਼ ਰਫ਼ਤਾਰ ਨਾਲ ਨਵੇਂ ਕੇਸਾਂ ਵਿੱਚ ਵਾਧਾ ਹੋਇਆ।"  

ਕੇਂਦਰੀ ਸਿਹਤ ਮੰਤਰੀ ਨੇ ਸਮਾਗਮ ਦੀ ਸਮੇਂ ਸਿਰ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ, “ਭਾਰਤ ਦੇ ਬਹੁਤ ਸਾਰੇ ਭਾਗ ਹੌਲੀ ਹੌਲੀ ਦੂਸਰੀ ਲਹਿਰ ਤੋਂ ਬਾਅਦ ਲੌਕਡਾਊਨ ਖੋਲ੍ਹਣ ਵੱਲ ਵਧ ਰਹੇ ਹਨ, ਅਸੀਂ ਹੋਰ ਢਿੱਲਾਪਣ ਸਹਿਣ ਨਹੀਂ ਕਰ ਸਕਦੇ ਅਤੇ ਕੇਸਾਂ ਵਿੱਚ ਹੋਰ ਵਾਧਾ ਨਹੀਂ ਕਰ ਸਕਦੇ।”

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸਾਰੇ ਰੂਪਾਂ ਖ਼ਿਲਾਫ਼ ਲੜਾਈ ਮਾਸਕ ਸਭ ਤੋਂ ਸਰਲ, ਸ਼ਕਤੀਸ਼ਾਲੀ ਅਤੇ ਸਮਰੱਥ ਹਥਿਆਰ ਹੈ। ਕਾਰਪੋਰੇਟ ਅਤੇ ਉਦਯੋਗ ਦੇ ਨੇਤਾਵਾਂ, ਸਮਾਜਿਕ ਸੰਗਠਨਾਂ, ਹੋਰ ਮੰਤਰਾਲਿਆਂ ਸਹਿਕਰਮੀਆਂ ਅਤੇ ਹੋਰ ਰਾਜਨੀਤਿਕ ਨੇਤਾਵਾਂ ਸਮੇਤ ਹਰੇਕ ਨੂੰ ਅਪੀਲ ਕਰਦਿਆਂ, ਉਨ੍ਹਾਂ ਕਿਹਾ, “ਸਾਨੂੰ ਸਾਰਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਸਾਰੇ ਕਰਮਚਾਰੀ ਕੋਵਿਡ ਤੋਂ ਸੁਰੱਖਿਅਤ ਰਹਿਣ। ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਸਾਰਿਆਂ ਕੋਲ ਲੋੜੀਂਦੇ ਮਾਸਕ ਹੋਣ, ਮਾਸਕ ਉਨ੍ਹਾਂ ਦੁਆਰਾ ਸਹੀ ਤਰ੍ਹਾਂ ਪਹਿਨੇ ਹੋਣ ਅਤੇ ਜੇ ਜਰੂਰੀ ਮਹਿਸੂਸ ਹੋਏ ਤਾਂ ਉਹਨਾਂ ਨੂੰ ਕੋਵਿਡ ਉਚਿਤ ਵਿਵਹਾਰ ਦੀ ਮਹੱਤਤਾ 'ਤੇ ਜਾਣਕਾਰੀ ਦਿੱਤੀ ਜਾਵੇ। ਸਾਨੂੰ ਉਨ੍ਹਾਂ ਕਰਮਚਾਰੀਆਂ ਨੂੰ ਵੀ ਵੈਕਸੀਨ ਲਗਵਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।”

ਡਾ: ਹਰਸ਼ ਵਰਧਨ ਨੇ ਦੱਸਿਆ ਕਿ ਆਈਆਰਸੀਐਸ ਨੇ ਸਾਲ 1920 ਤੋਂ ਲੋੜਵੰਦ ਲੋਕਾਂ ਦੀ ਵਚਨਬੱਧਤਾ ਨਾਲ ਸਹਾਇਤਾ ਕੀਤੀ ਹੈ ਅਤੇ ਇਸਦਾ ਮਨੁੱਖਤਾਵਾਦੀ ਕੋਸ਼ਿਸ਼ਾਂ ਲਈ ਇੱਕ ਅਮੀਰ ਇਤਿਹਾਸ ਹੈ। ਇੰਡੀਅਨ ਰੈੱਡ ਕਰਾਸ ਦਾ ਕੰਮ ਸਿਰਫ ਤਬਾਹੀਆਂ ਅਤੇ ਐਮਰਜੈਂਸੀ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਨਿਯਮਤ ਤੌਰ 'ਤੇ ਵੱਖ-ਵੱਖ ਸਮਾਜਿਕ ਵਿਕਾਸ ਦੀਆਂ ਗਤੀਵਿਧੀਆਂ ਵੀ ਕਰਦਾ ਹੈ। ਰੈੱਡ ਕਰਾਸ ਨੇ ਦੇਸ਼ ਦੇ ਦੂਰ-ਦੁਰਾਡੇ ਕੋਨੇ ਤੱਕ ਵਿਦੇਸ਼ੀ ਸਹਾਇਤਾ ਪ੍ਰਾਪਤ ਕਰਨ ਵਿੱਚ ਸਰਕਾਰ ਦੇ ਯਤਨਾਂ ਦਾ ਸਹਿਯੋਗ ਕੀਤਾ । ਰੈੱਡ ਕਰਾਸ ਸੁਸਾਇਟੀ ਦੁਆਰਾ ਵੰਡ ਲਈ ਮਾਸਕ ਦੀ ਮੌਜੂਦਾ ਖੇਪ ਪ੍ਰਦਾਨ ਕੀਤੀ ਗਈ ਸੀ।

ਵੈਕਸੀਨ ਲਗਾਉਣ ਸਬੰਧੀ ਕੋਵਿਡ -19 ਦੇ ਵਿਰੁੱਧ ਦੂਸਰੇ ਮੋਰਚੇ ਬਾਰੇ ਗੱਲ ਕਰਦਿਆਂ, ਕੇਂਦਰੀ ਸਿਹਤ ਮੰਤਰੀ ਨੇ ਚਾਨਣਾ ਪਾਇਆ ਕਿ ਭਾਰਤ ਸਰਕਾਰ ਨੇ ਵਿਸ਼ਵ ਵਿੱਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਹੁਣ ਇਸ ਮੁਹਿੰਮ ਨੂੰ ਸਰਵ ਵਿਆਪਕ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੇਸ਼ ਵਿੱਚ 18 ਸਾਲ ਤੋਂ ਵੱਧ ਉਮਰ ਦੇ ਹਰ ਬਾਲਗ ਨਾਗਰਿਕ ਨੂੰ ਵੈਕਸੀਨ ਮੁਫ਼ਤ ਲਗਾਈ ਜਾਵੇਗੀ। ਉਨ੍ਹਾਂ ਵੀ ਹਰ  ਭਾਰਤੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਵੈਕਸੀਨ ਲਗਵਾਉਣ ਅਤੇ ਕੋਵਿਡ -19 ਦੇ ਵਿਰੁੱਧ ਜਨ ਅੰਦੋਲਨ ਵਿੱਚ ਸ਼ਾਮਲ ਹੋਣ।

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਵਧੀਕ ਸਕੱਤਰ (ਸਿਹਤ) ਸ੍ਰੀਮਤੀ ਆਰਤੀ ਆਹੂਜਾ ਅਤੇ ਇੰਡੀਅਨ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਜਨਰਲ ਸ੍ਰੀ ਆਰ ਕੇ ਜੈਨ ਸਮਾਰੋਹ ਵਿੱਚ ਮੌਜੂਦ ਸਨ।

****

ਐਮਵੀ



(Release ID: 1728401) Visitor Counter : 163