ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨ ਐਕਟ, 1988 ਅਤੇ ਕੇਂਦਰੀ ਮੋਟਰ ਵਾਹਨ ਨਿਯਮ, 1989 ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਵੈਧਤਾ 30 ਸਤੰਬਰ, 2021 ਤੱਕ ਵਧਾਈ

Posted On: 17 JUN 2021 6:57PM by PIB Chandigarh

ਇੱਕ-ਦੂਜੇ ਤੋਂ ਦੂਰੀ ਬਣਾਏ ਰੱਖਣ ਨੂੰ ਧਿਆਨ ਵਿੱਚ ਰੱਖਦੇ ਹੋਏ, ਨਾਗਰਿਕਾਂ ਨੂੰ ਟ੍ਰਾਂਸਪੋਰਟ ਸੰਬੰਧੀ ਸੇਵਾਵਾਂ ਦਾ ਲਾਭ ਚੁੱਕਣ ਵਿੱਚ ਮਦਦ ਕਰਨ ਲਈ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨ ਐਕਟ, 1988 ਅਤੇ ਕੇਂਦਰੀ ਮੋਟਰ ਵਾਹਨ ਨਿਯਮ, 1989 ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਵੈਧਤਾ ਨੂੰ 30 ਸਤੰਬਰ,2021 ਤੱਕ ਵਧਾ ਦਿੱਤਾ ਹੈ।

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਸੰਬੰਧ ਵਿੱਚ 30 ਮਾਰਚ, 2020, 9 ਜੂਨ, 2020, 24 ਅਗਸਤ, 2020, 27 ਦਸੰਬਰ, 2020 ਅਤੇ 26 ਮਾਰਚ, 2021 ਨੂੰ ਐਡਵਾਈਜ਼ਰੀ ਜਾਰੀ ਕੀਤੀ ਸੀ।

ਇਹ ਸਲਾਹ ਦਿੱਤੀ ਗਈ ਕਿ ਫਿਟਨੈਸ, ਪਰਮਿਟ (ਸਾਰੇ ਪ੍ਰਕਾਰ), ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਕਿਸੇ ਹੋਰ ਸੰਬੰਧਿਤ ਦਸਤਾਵੇਜ ਦੀ ਵੈਧਤਾ ਨੂੰ 30 ਜੂਨ , 2021 ਤੱਕ ਵੈਧ ਮੰਨਿਆ ਜਾਏ।

ਇਸ ਵਿੱਚ ਉਹ ਸਾਰੇ ਦਸਤਾਵੇਜ ਸ਼ਾਮਿਲ ਹਨ ਜਿਨ੍ਹਾਂ ਦੀ ਵੈਧਤਾ 1 ਫਰਵਰੀ, 2020 ਤੋਂ ਸਮਾਪਤ ਹੋ ਗਈ ਹੈ ਜਾਂ 30 ਸਤੰਬਰ, 2021 ਤੱਕ ਸਮਾਪਤ ਹੋ ਜਾਏਗੀ। ਲਾਗੂਕਰਨ ਅਧਿਕਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਦਸਤਾਵੇਜ਼ਾਂ ਨੂੰ 30 ਸਤੰਬਰ, 2021 ਤੱਕ ਵੈਧ ਮੰਨੇ। 

ਇਸ ਵਿੱਚ ਨਾਗਰਿਕਾਂ ਨੂੰ ਇੱਕ ਦੂਜੇ ਤੋਂ ਦੂਰੀ ਬਣਾਏ ਰੱਖਣ ਵਿੱਚ ਟ੍ਰਾਂਸਪੋਰਟ ਸੰਬੰਧੀ ਸੇਵਾਵਾਂ ਦਾ ਲਾਭ ਉਠਾਉਣ ਵਿੱਚ ਮਦਦ ਮਿਲੇਗੀ। 

*****

ਐੱਮਜੇਪੀਐੱਸ/ਆਰਆਰ


(Release ID: 1728262) Visitor Counter : 211