PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
16 JUN 2021 7:47PM by PIB Chandigarh


• ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 8,65,432 ਹੋਈ
• ਐਕਟਿਵ ਮਾਮਲਿਆਂ ਦੀ ਗਿਣਤੀ 70 ਦਿਨਾਂ ਬਾਅਦ 9 ਲੱਖ ਤੋਂ ਘੱਟ ਦਰਜ
• ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 62,224 ਨਵੇਂ ਕੇਸ ਰਿਪੋਰਟ ਹੋਏ
• ਦੇਸ਼ ਵਿੱਚ ਹੁਣ ਤੱਕ 2,83,88,100 ਵਿਅਕਤੀਆਂ ਨੇ ਕੋਵਿਡ ਸੰਕ੍ਰਮਣ ਤੋਂ ਮੁਕਤੀ ਹਾਸਲ ਕੀਤੀ
• ਪਿਛਲੇ 24 ਘੰਟਿਆਂ ਦੌਰਾਨ 1,07,628 ਵਿਅਕਤੀ ਸਿਹਤਯਾਬ ਹੋਏ
• ਲਗਾਤਾਰ 34ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ
• ਰਿਕਵਰੀ ਦਰ ਵਧ ਕੇ 95.80 ਫੀਸਦੀ ਹੋਈ
• ਹਫ਼ਤਾਵਰੀ ਪਾਜ਼ਿਟੀਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, ਜੋ ਇਸ ਸਮੇਂ 4.17 ਫੀਸਦੀ ‘ਤੇ ਹੈ
• ਰੋਜ਼ਾਨਾ ਪਾਜ਼ਿਟੀਵਿਟੀ ਦਰ 3.22 ਫੀਸਦੀ ਹੋਈ; ਲਗਾਤਾਰ 9ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ
• ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 38.33 ਕਰੋੜ ਟੈਸਟ ਹੋਏ
• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 26.19 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ


ਕੋਵਿਡ-19 ਅੱਪਡੇਟ
-
ਐਕਟਿਵ ਮਾਮਲਿਆਂ ਦੀ ਗਿਣਤੀ 70 ਦਿਨਾਂ ਬਾਅਦ 9 ਲੱਖ ਤੋਂ ਘੱਟ ਦਰਜ
-
ਰਿਕਵਰੀ ਦਰ ਵਧ ਕੇ 95.80 ਫੀਸਦੀ ਹੋਈ
-
ਰੋਜ਼ਾਨਾ ਪਾਜ਼ਿਟੀਵਿਟੀ ਦਰ 3.22 ਫੀਸਦੀ ਹੋਈ; ਲਗਾਤਾਰ 9ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ
ਭਾਰਤ, ਕੋਵਿਡ ਦੇ ਨਵੇਂ ਰੋਜ਼ਾਨਾ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇ ਰੁਝਾਨ ਨੂੰ ਜਾਰੀ ਰੱਖ ਰਿਹਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 62,224 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 9 ਦਿਨਾਂ ਤੋਂ ਲਗਾਤਾਰ 1 ਲੱਖ ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ। ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ ਅੱਜ 8,65,432 ਦਰਜ ਕੀਤੀ ਗਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 70 ਦਿਨਾਂ ਬਾਅਦ 9 ਲੱਖ ਤੋਂ ਘੱਟ ਰਿਪੋਰਟ ਹੋ ਰਹੀ ਹੈ। ਐਕਟਿਵ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 47,946 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 2.92 ਫੀਸਦੀ ਬਣਦਾ ਹੈ।
https://pib.gov.in/PressReleasePage.aspx?PRID=1727437
ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 27.28 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (27,28,31,900) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਗਣਨਾ ਦੀ ਕੁੱਲ ਖਪਤ 25,45,45,692 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲੱਬਧ ਅੰਕੜਿਆਂ ਅਨੁਸਾਰ) ਬਣਦੀ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.82 ਕਰੋੜ (1,82,86,208) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬੱਧ ਹਨ।
https://pib.gov.in/PressReleasePage.aspx?PRID=1727443
ਪ੍ਰਧਾਨ ਮੰਤਰੀ 18 ਜੂਨ ਨੂੰ ‘ਕੋਵਿਡ–19 ਫ੍ਰੰਟਲਾਈਨ ਵਰਕਰਾਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਕ੍ਰੈਸ਼ ਕੋਰਸ ਪ੍ਰੋਗਰਾਮ’ ਲਾਂਚ ਕਰਨਗੇ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 18 ਜੂਨ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਕੋਵਿਡ–19 ਫ੍ਰੰਟਲਾਈਨ ਵਰਕਰਾਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਕ੍ਰੈਸ਼ ਕੋਰਸ ਪ੍ਰੋਗਰਾਮ’ ਲਾਂਚ ਕਰਨਗੇ। ਇਸ ਸ਼ੁਰੂਆਤ ਨਾਲ 26 ਰਾਜਾਂ ਵਿੱਚ ਫੈਲੇ 11 ਟ੍ਰੇਨਿੰਗ ਸੈਂਟਰਾਂ ’ਚ ਇਹ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ। ਇਸ ਸ਼ੁਰੂਆਤ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਭਾਸ਼ਣ ਹੋਵੇਗਾ। ਕੇਂਦਰੀ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।
https://pib.gov.in/PressReleasePage.aspx?PRID=1727489
ਪੀਐੱਮ ਕੇਅਰਸ ਜ਼ਰੀਏ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਤੇ ਕਲਿਆਣੀ ’ਚ ਦੋ 250 ਬਿਸਤਰਿਆਂ ਵਾਲੇ ਆਰਜ਼ੀ ਕੋਵਿਡ ਹਸਪਤਾਲਾਂ ਦੀ ਸਥਾਪਨਾ
‘ਪ੍ਰਾਈਮ ਮਿਨਿਸਟਰ’ਜ਼ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੁਏਸ਼ਨਸ’ (PM CARES – ਹੰਗਾਮੀ ਹਾਲਾਤ ਵਿੱਚ ਨਾਗਰਿਕਾਂ ਲਈ ਪ੍ਰਧਾਨ ਮੰਤਰੀ ਦੀ ਸਹਾਇਤਾ ਤੇ ਰਾਹਤ) ਫੰਡ ਟ੍ਰੱਸਟ ਨੇ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਤੇ ਕਲਿਆਣੀ ’ਚ ਡੀਆਰਡੀਓ (DRDO) ਦੁਆਰਾ 250 ਬਿਸਤਰਿਆਂ ਵਾਲੇ ਦੋ ਆਰਜ਼ੀ ਕੋਵਿਡ ਹਸਪਤਾਲਾਂ ਦੀ ਸਥਾਪਨਾ ਹਿਤ 41.62 ਕਰੋੜ ਰੁਪਏ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਲਈ, ਰਾਜ ਸਰਕਾਰ ਅਤੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨਿਸ਼ਚਿਤ ਬੁਨਿਆਦੀ ਢਾਂਚੇ ਦੀ ਮਦਦ ਵੀ ਮੁਹੱਈਆ ਕਰਵਾਏਗਾ। ਇਸ ਤਜਵੀਜ਼ ਨਾਲ ਕੋਵਿਡ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਤਰੀਕੇ ਨਿਪਟਣ ਲਈ ਪੱਛਮ ਬੰਗਾਲ ਦੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਹੋਵੇਗਾ।
https://pib.gov.in/PressReleasePage.aspx?PRID=1727485
ਕੋਵਿਡ-19 ਟੀਕਾਕਰਣ ਬਾਰੇ ਮਿੱਥ ਬਨਾਮ ਸੱਚ
ਕੋਵਿਸ਼ੀਲਡ ਖੁਰਾਕ ਦਾ ਵਕਫਾ਼ ਵਧਾਉਣ ਬਾਰੇ ਫੈਸਲਾ ਐਡਨੋਵੈਕਟਰ ਟੀਕਿਆਂ ਦੇ ਵਿਹਾਰ ਸਬੰਧੀ ਮੌਲਿਕ ਵਿਗਿਆਨਕ ਕਾਰਨਾਂ ਤੇ ਅਧਾਰਿਤ ਸੀ
ਐੱਨਟੀਏਜੀਆਈ ਦੇ ਕੋਵਿਡ-19 ਵਰਕਿੰਗ ਗਰੁੱਪ ਅਤੇ ਸਟੈਡਿੰਗ ਟੈਕਨੀਕਲ ਸਬ ਕਮੇਟੀ (ਐੱਸਟੀਐੱਸਸੀ) ਦੀਆਂ ਮੀਟਿੰਗਾਂ ਵਿੱਚ ਦਰਜ ਵੇਰਵਾ ਇਹ ਸਪਸ਼ਟ ਦਰਸਾਉਂਦਾ ਹੈ ਕਿ ਕੋਵਿਸ਼ੀਲਡ ਲਈ 12 ਤੋਂ 16 ਹਫ਼ਤਿਆਂ ਦੇ ਵਕਫੇ਼ ਬਾਅਦ ਖੁਰਾਕ ਦੀ ਸਿਫਾਰਸ਼ ਸਰਬਸੰਮਤੀ ਨਾਲ ਕੀਤੀ ਗਈ ਸੀ ਅਤੇ ਕਿਸੇ ਵੀ ਮੈਂਬਰ ਵੱਲੋਂ ਅਸਹਿਮਤੀ ਨਹੀਂ ਪ੍ਰਗਟਾਈ ਗਈ
ਕੋਵਿਸ਼ੀਲਡ ਟੀਕੇ ਦੀਆਂ ਦੋਨੋਂ ਖੁਰਾਕਾਂ ਵਿਚਾਲੇ ਵਕਫ਼ਾ 6-8 ਹਫ਼ਤਿਆਂ ਤੋਂ ਵਧਾ ਕੇ 12-16 ਹਫ਼ਤੇ ਤੱਕ ਵਧਾਉਣ ਬਾਰੇ ਕੁਝ ਮੀਡੀਆ ਰਿਪੋਰਟਾਂ ਛਪੀਆਂ ਹਨ, ਜਿਨ੍ਹਾਂ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਫੈਸਲੇ ਦੇ ਸਬੰਧ ਵਿੱਚ ਤਕਨੀਕੀ ਮਾਹਰਾਂ ਵਿਚਾਲੇ ਅਸਹਿਮਤੀ ਸੀ। ਇਹ ਨੋਟ ਕੀਤਾ ਜਾ ਸਕਦਾ ਹੈ ਕਿ ਵਕਫ਼ੇ ਨੂੰ ਵਧਾਉਣ ਬਾਰੇ ਫੈਸਲਾ ਐਡਨੋਵੈਕਟਰ ਟੀਕਿਆਂ ਦੇ ਵਿਹਾਰ ਸਬੰਧੀ ਵਿਗਿਆਨਕ ਕਾਰਨਾਂ ਤੇ ਅਧਾਰਿਤ ਸੀ ਅਤੇ ਐੱਨਟੀਏਜੀਆਈ ਵਿੱਚ ਕੋਵਿਡ-19 ਵਰਕਿੰਗ ਗਰੁੱਪ ਅਤੇ ਸਟੈਡਿੰਗ ਟੈਕਨੀਕਲ ਸਬ ਕਮੇਟੀ (ਐੱਸਟੀਐੱਸਸੀ) ਦੀਆਂ ਮੀਟਿੰਗਾਂ ਵਿੱਚ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿਸੇ ਮੈਂਬਰ ਨੇ ਵੀ ਕੋਈ ਅਸਹਿਮਤੀ ਪ੍ਰਗਟ ਨਹੀਂ ਕੀਤੀ।
https://pib.gov.in/PressReleasePage.aspx?PRID=1727477
ਕੋਵਿਡ ਵੈਕਸਿਨ ਬਾਰੇ ਝੂਠੀਆਂ ਗੱਲਾਂ ਬਨਾਮ ਤੱਥ
ਕੋਵੈਕਸਿਨ ਦੀ ਕੰਪੋਜ਼ੀਸ਼ਨ ਬਾਰੇ ਕੁਝ ਸੋਸ਼ਲ ਮੀਡੀਆ ਪੋਸਟਾਂ ਵਿਚ ਇਹ ਕਿਹਾ ਗਿਆ ਹੈ ਕਿ ਕੋਵੈਕਸਿਨ ਟੀਕੇ ਵਿਚ ਨਵੇਂ ਜੰਮੇ ਵੱਛੜੇ ਦਾ ਸੀਰਮ ਹੈ। ਅਜਿਹੀਆਂ ਪੋਸਟਾਂ ਵਿਚ ਤੱਥਾਂ ਨੂੰ ਤੋੜਿਆ -ਮਰੋੜਿਆ ਗਿਆ ਹੈ ਅਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਨਿਊਬੋਰਨ ਕਾਫ ਸੀਰਮ ਦਾ ਉਪਯੋਗ ਸਿਰਫ ਵੇਰੋ ਕੋਸ਼ਿਕਾਵਾਂ ਦੀ ਤਿਆਰੀ /ਵਿਕਾਸ ਲਈ ਕੀਤਾ ਜਾਂਦਾ ਹੈ। ਵੱਖ-ਵੱਖ ਤਰ੍ਹਾਂ ਦੇ ਗਊ-ਜਾਤੀ ਅਤੇ ਹੋਰ ਪਸ਼ੂ ਸੀਰਮ ਵੇਰੋ ਸੈੱਲ (ਕੋਸ਼ਿਕਾਵਾਂ) ਵਿਕਾਸ ਲਈ ਵਿਸ਼ਵ ਪੱਧਰ ਤੇ ਉਪਯੋਗ ਕੀਤੇ ਜਾਣ ਵਾਲੇ ਭਰਪੂਰ ਮਾਣਕ ਘਟਕ ਹਨ। ਵੇਰੋ ਕੋਸ਼ਿਕਾਵਾਂ ਦਾ ਉਪਯੋਗ ਕੋਸ਼ਿਕਾ ਜੀਵਨ ਸਥਾਪਤ ਕਰਨ ਲਈ ਕੀਤਾ ਜਾਂਦਾ ਹੈ ਜੋ ਟੀਕਿਆਂ ਦੇ ਉਤਪਾਦਨ ਵਿਚ ਸਹਾਇਕ ਹੁੰਦੇ ਹਨ। ਇਸ ਤਕਨੀਕ ਦਾ ਇਸਤੇਮਾਲ ਸਦੀਆਂ ਤੋਂ ਪੋਲੀਓ, ਰੈਬੀਜ਼ ਅਤੇ ਇਨਫਲੂਐਂਜ਼ਾ ਦੇ ਟੀਕਿਆਂ ਵਿਚ ਕੀਤਾ ਜਾ ਰਿਹਾ ਹੈ।
https://pib.gov.in/PressReleasePage.aspx?PRID=1727462
ਡੈਲਟਾ ਪਲੱਸ ਵੈਰੀਐਂਟ ਦਾ ਅਜੇ ਤੱਕ ਚਿੰਤਾਜਨਕ ਵੈਰੀਐਂਟ ਵਜੋਂ ਸ਼੍ਰੇਣੀਕਰਨ ਨਹੀਂ ਕੀਤਾ ਗਿਆ: ਡਾਕਟਰ ਪੌਲ; ਦੇਸ਼ ਵਿੱਚ ਇਸ ਦੀ ਸੰਭਾਵਿਤ ਮੌਜੂਦਗੀ ਅਤੇ ਪ੍ਰਗਤੀ ਤੇ ਲਗਾਤਾਰ ਨਜ਼ਰ ਰੱਖਣਾ ਤੇ ਪਤਾ ਲਾਉਣਾ ਅੱਗੇ ਦਾ ਰਸਤਾ ਹੋਵੇਗਾ: ਮੈਂਬਰ (ਸਿਹਤ), ਨੀਤੀ ਆਯੋਗ
ਨਵੇਂ ਵੈਰੀਐਂਟਾਂ ਬਾਰੇ ਪਤਾ ਲਾਉਣ ਦੇ ਸਬੰਧ ਵਿੱਚ ਜਨਤਾ ਵਿੱਚ ਚੱਲ ਰਹੀ ਗੱਲਬਾਤ ਦੇ ਪ੍ਰਪੇਖ਼ ਵਿੱਚ ਮੈਂਬਰ (ਸਿਹਤ), ਨੀਤੀ ਆਯੋਗ ਡਾਕਟਰ ਵੀ ਕੇ ਪੌਲ ਨੇ ਜਨਤਾ ਨੂੰ ਯਾਦ ਦਿਵਾਇਆ ਹੈ ਕਿ ਨਵੇਂ ਪਛਾਣੇ ਡੈਲਟਾ ਪਲੱਸ ਵੈਰੀਐਂਟ ਦਾ ਅਜੇ ਤੱਕ ਚਿੰਤਾਜਨਕ ਵੈਰੀਐਂਟ ਵਜੋਂ ਸ਼੍ਰੇਣੀਕਰਨ ਨਹੀਂ ਕੀਤਾ ਗਿਆ ਹੈ। ਡਾਕਟਰ ਪੌਲ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਨੈਸ਼ਨਲ ਮੀਡੀਆ ਸੈਂਟਰ ਪੀ ਆਈ ਬੀ ਦਿੱਲੀ ਵਿਖੇ ਕੋਵਿਡ-19 ਮੀਡੀਆ ਬ੍ਰਿਫਿੰਗ ਨੂੰ ਸੰਬੋਧਨ ਕਰਦਿਆਂ ਕਿਹਾ,”ਇਸ ਦੀ ਮੌਜੂਦਾ ਸਥਿਤੀ ਇਹ ਹੈ ਕਿ ਹਾਂ ਇੱਕ ਨਵਾਂ ਵੈਰੀਐਂਟ ਮਿਲਿਆ ਹੈ। ਇਸ ਵੇਲੇ ਇਹ ਦਿਲਚਸਪੀ ਵਾਲਾ ਵੈਰੀਐਂਟ ਹੈ ਅਤੇ ਇਸ ਦਾ ਚਿੰਤਾਜਨਕ ਵੈਰੀਐਂਟ ਵਜੋਂ ਸ਼੍ਰੇਣੀਕਰਨ ਨਹੀਂ ਕੀਤਾ ਗਿਆ। ਚਿੰਤਾਜਨਕ ਵੈਰੀਐਂਟ ਉਹ ਹੁੰਦਾ ਹੈ, ਜਿਸ ਵਿੱਚ ਸਾਨੂੰ ਇਹ ਸਮਝ ਆ ਜਾਵੇ ਕਿ ਇਸ ਦਾ ਮਨੁੱਖਤਾ ਉੱਪਰ ਉਲਟ ਅਸਰ ਹੋਵੇਗਾ, ਜੋ ਵਧੇਰੇ ਲਾਗ ਜਾਂ ਵੀਰੂਲੈਂਸ ਕਰਕੇ ਹੋ ਸਕਦਾ ਹੈ। ਸਾਨੂੰ ਇਸ ਪਲ ਤੱਕ ਡੈਲਟਾ ਪਲੱਸ ਵੈਰੀਐਂਟ ਬਾਰੇ ਕੋਈ ਜਾਣਕਾਰੀ ਨਹੀਂ ਹੈ”।
https://pib.gov.in/PressReleasePage.aspx?PRID=1727444
ਕੋਵਿਸ਼ੀਲਡ ਦੀਆਂ ਖੁਰਾਕਾਂ ਦਰਮਿਆਨ ਗੈਪ ਵਧਾਉਣ ਦਾ ਫੈਸਲਾ ਪਾਰਦਰਸ਼ੀ ਅਤੇ ਵਿਗਿਆਨਕ ਸਬੂਤਾਂ ਤੇ ਆਧਾਰਤ - ਐੱਨਟੀਏਜੀਆਈ ਮੁੱਖੀ ਡਾ. ਐੱਨ ਕੇ ਅਰੋੜਾ
-
"ਫੈਸਲੇ ਤੇ ਐੱਨਟੀਏਜੀਆਈ ਮੈਂਬਰਾਂ ਵਿਚ ਕੋਈ ਮਤਭੇਦ ਨਹੀਂ"
-
"ਭਾਰਤ ਕੋਲ ਹੋਰ ਵਿਗਿਆਨਕ ਸਬੂਤਾਂ ਤੇ ਧਿਆਨ ਦੇਣ ਦੀ ਠੋਸ ਪ੍ਰਣਾਲੀ ਮੌਜੂਦ"
-
ਫੈਸਲਾ ਵਿਗਿਆਨਕ ਆਧਾਰ ਤੇ, ਸਿਹਤ ਅਤੇ ਲੋਕਾਂ ਦੀ ਸੁਰੱਖਿਆ ਨੂੰ ਸਰਵਉੱਚ ਮਹੱਤਵ ਵੇਖਦਿਆਂ ਲਿਆ- ਡਾ. ਐੱਨ ਕੇ ਅਰੋੜਾ
ਡਾ. ਐੱਨ ਕੇ ਅਰੋੜਾ ਨੇ ਦੱਸਿਆ ਕਿ ਕੋਵਿਸ਼ੀਲਡ ਦੀਆਂ ਦੋ ਖੁਰਾਕਾਂ ਦਰਮਿਆਨ 4-6 ਹਫਤਿਆਂ ਤੋਂ 12-16 ਹਫਤਿਆਂ ਦਾ ਵਕਫਾ ਵਧਾਉਣ ਦਾ ਫੈਸਲਾ ਵਿਗਿਆਨਕ ਕਾਰਣਾਂ ਤੇ ਆਧਾਰਤ ਹੈ। ਉਨ੍ਹਾ ਦੱਸਿਆ ਕਿ "ਅਪ੍ਰੈਲ, 2021 ਦੇ ਆਖਰੀ ਹਫਤੇ ਵਿਚ ਇੰਗਲੈਂਡ ਦੇ 'ਜਨ ਸਿਹਤ' ਦੇ ਅੰਕੜੇ ਜਾਰੀ ਕੀਤੇ ਗਏ ਸਨ। ਇਹ ਸੰਸਥਾ ਸਿਹਤ ਵਿਭਾਗ ਦੀ ਅਧਿਕਾਰਤ ਏਜੰਸੀ ਹੈ। ਇਨ੍ਹਾੰ ਅੰਕੜਿਆਂ ਤੋਂ ਪਤਾ ਲੱਗਾ ਕਿ ਜੇਕਰ ਦੋ ਖੁਰਾਕਾਂ ਦਰਮਿਆਨ ਵਕਫਾ 12 ਹਫਤੇ ਕਰ ਦਿੱਤਾ ਜਾਵੇ ਤਾਂ ਟੀਕੇ ਦਾ ਅਸਰ 65 ਤੋਂ 88 ਪ੍ਰਤੀਸ਼ਤ ਹੋ ਜਾਂਦਾ ਹੈ। ਇਸੇ ਅਧਾਰ ਤੇ ਉਨ੍ਹਾਂ ਲੋਕਾਂ ਨੇ ਐਲਫਾ ਵੇਰੀਐਂਟ ਕਾਰਣ ਫੈਲੀ ਮਹਾਮਾਰੀ ਨੂੰ ਕੰਟਰੋਲ ਵਿਚ ਕੀਤਾ। ਯੂਕੇ ਮਹਾਮਾਰੀ ਤੋਂ ਬਾਹਰ ਨਿਕਲਣ ਵਿਚ ਇਹ ਇਸ ਲਈ ਕਾਮਯਾਬ ਹੋਇਆ ਕਿਉਂਕਿ ਉਸਨੇ ਦੋ ਖੁਰਾਕਾਂ ਦਰਮਿਆਨ ਵਕਫਾ ਬਰਕਰਾਰ ਰੱਖਿਆ ਸੀ। ਅਸੀਂ ਵੀ ਸੋਚਿਆ ਕਿ ਸਾਡੇ ਕੋਲ ਉਚਿਤ ਬੁਨਿਆਦੀ ਵਿਗਿਆਨਕ ਕਾਰਣ ਮੌਜੂਦ ਸਨ ਜੋ ਦੱਸਦੇ ਸਨ ਕਿ ਜਦੋਂ ਗੈਪ ਵਧਾਇਆ ਜਾਵੇ ਤਾਂ ਐਡਿਨੋਵੈਕਟਰ ਟੀਕਾ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਲਿਹਾਜ਼ਾ ਦੋ ਖੁਰਾਕਾਂ ਦਰਮਿਆਨ ਵਕਫਾ 12-16 ਹਫਤੇ ਕਰਨ ਦਾ ਫੈਸਲਾ 13 ਮਈ ਤੋਂ ਲਿਆ ਗਿਆ।" ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਿਚ ਲੋਕਾਂ ਲਈ ਗੁੰਜਾਇਸ਼ ਵੀ ਰੱਖੀ ਗਈ ਹੈ, ਕਿਉਂਕਿ ਹਰ ਵਿਅਕਤੀ ਠੀਕ 12 ਹਫਤਿਆਂ ਤੇ ਹੀ ਦੂਜੀ ਖੁਰਾਕ ਲਈ ਨਹੀਂ ਆ ਸਕਦਾ।
https://pib.gov.in/PressReleasePage.aspx?PRID=1727408
ਮਹੱਤਵਪੂਰਨ ਟਵੀਟ
*********
ਐੱਮਵੀ/ ਏਐੱਸ
(Release ID: 1728066)
Visitor Counter : 164