ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਗੰਗਵਾਰ ਨੇ ਭਾਰਤ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਨਤੀਜਿਆਂ ਨੂੰ ਸੁਧਾਰਨ ਲਈ ਵਚਨਬੱਧਤਾ ਦੁਹਰਾਈ ਹੈ


ਕਿਰਤ ਅਤੇ ਰੁਜ਼ਗਾਰ ਮੰਤਰਾਲਾ ਅਤੇ ਯੁਨੀਸੈੱਫ (ਯੂ ਐੱਨ ਆਈ ਸੀ ਈ ਐੱਫ) ਨੇ ਇਰਾਦਾ—ਏ—ਬਿਆਨ ਤੇ ਦਸਤਖ਼ਤ ਕੀਤੇ

Posted On: 17 JUN 2021 1:30PM by PIB Chandigarh
 

ਕੇਂਦਰੀ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਮਹਿਲਾ ਅਤੇ ਕਮਜ਼ੋਰ ਵਰਗ ਦੇ ਲੋਕਾਂ ਸਮੇਤ ਸਾਰੇ ਨੌਜਵਾਨਾਂ ਲਈ ਬੇਹਤਰ ਮੌਕਿਆਂ ਲਈ ਲੰਬੀ ਮਿਆਦ ਦੀ ਵਚਨਬੱਧਤਾ ਨਾਲ ਰੁਜ਼ਗਾਰ ਨਤੀਜਿਆਂ ਨੂੰ ਸੁਧਾਰਨ ਲਈ ਵਚਨਬੱਧ ਹੈ ਉਹਨਾਂ ਕਿਹਾ ਕਿ ਸਰਕਾਰ ਸਿੱਖਿਆ ਅਤੇ ਰੁਜ਼ਗਾਰ ਵਿਚਾਲੇ ਪੁਲ ਨੂੰ ਸੁਧਾਰਨ ਲਈ ਸਾਰੇ ਯਤਨ ਕਰ ਰਹੀ ਹੈ ਅਤੇ ਨੌਜਵਾਨ ਲੋਕਾਂ ਨੂੰ ਭਵਿੱਖਤ ਕੰਮ ਲਈ ਤਿਆਰ ਕਰ ਰਹੀ ਹੈ ਨੌਜਵਾਨਾਂ ਦੀ ਤਰੱਕੀ ਲਈ ਹੁਨਰ ਵਿਕਾਸ , ਰੁਜ਼ਗਾਰ ਜਨਰੇਸ਼ਨ ਅਤੇ ਉੱਦਮੀ ਪ੍ਰੋਗਰਾਮਾਂ ਰਾਹੀਂ ਕਈ ਨੀਤੀਆਂ ਅਤੇ ਸਕੀਮਾਂ ਚਲਾਈਆਂ ਗਈਆਂ ਹਨ


 

ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਗੰਗਵਾਰ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਤੇ ਯੁਨੀਸੈੱਫ ਵਿਚਾਲੇ ਇਰਾਦਾਬਿਆਨ ਤੇ ਦਸਤਖ਼ਤ ਕਰਨ ਮੌਕੇ ਸੰਬੋਧਨ ਕਰ ਰਹੇ ਹਨ

 

ਅੱਜ ਇੱਥੇ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਅਤੇ ਯੁਨੀਸੈੱਫ ਵਿਚਾਲੇ ਇਰਾਦਾਬਿਆਨ ਤੇ ਦਸਤਖ਼ਤ ਕਰਨ ਤੋਂ ਬਾਅਦ ਬੋਲਦਿਆਂ ਮੰਤਰੀ ਨੇ ਕਿਹਾ ਕਿ ਮੰਤਰਾਲਾ , ਯੁਨੀਸੈੱਫ ਅਤੇ ਸਬੰਧਿਤ ਨੈੱਟਵਰਕ ਮੈਂਬਰਾਂ ਦੀ ਤਾਕਤ ਨਾਲ ਸਾਨੂੰ ਆਸ ਹੈ ਕਿ ਅਸੀਂ ਆਪਣੀ ਨੌਜਵਾਨ ਪੀੜੀ ਲਈ ਬਹੁਤ ਸਾਰੇ ਵਿਕਲਪਾਂ ਨਾਲ ਦੇਸ਼ ਦੇ ਭਵਿੱਖ ਨੂੰ ਸੰਵਾਰਨ ਅਤੇ ਯੋਗਦਾਨ ਪਾਉਣ ਲਈ ਯੋਗ ਹੋਵਾਂਗੇ ਮੰਤਰਾਲਾ ਅਤੇ ਯੁਨੀਸੈੱਫ ਵਿਚਾਲੇ ਸਾਂਝ ਦੇ ਵਿਚਾਰ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਸ ਨਾਲ ਅਸੀਂ ਆਪਣੇ ਨੌਜਵਾਨਾਂ ਨੂੰ ਢੁੱਕਵੇਂ ਹੁਨਰ ਅਤੇ ਸੇਧ ਦੇਣ ਲਈ ਸ਼ਕਤੀਕਰਨ ਕਰ ਸਕਾਂਗੇ ਉਹਨਾਂ ਕਿਹਾ ਕਿ ਇਹ ਸਾਂਝ ਨੌਜਵਾਨਾਂ , ਨੀਤੀ ਘਾੜਿਆਂ ਸਮੇਤ ਹੋਰ ਹਿੱਸੇਦਾਰਾਂ ਵਿਚਾਲੇ ਫੀਡਬੈਕ ਢੰਗ ਤਰੀਕੇ ਅਤੇ ਸਿੱਧਾ ਸੰਵਾਦ ਦੀ ਸਹੂਲਤ ਲਈ ਸੁਰੂਆਤੀ ਬਿੰਦੂ ਹੈ


 

ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਗੰਗਵਾਰ, ਸ਼੍ਰੀ ਅਪੁਰਵਾ ਚੰਦਰ ਸਕੱਤਰ (ਕਿਰਤ ਅਤੇ ਰੁਜ਼ਗਾਰ) ਅਤੇ ਯੁਨੀਸੈੱਫ ਦੇ ਦੇਸ਼ ਪ੍ਰਤੀਨਿੱਧ ਡਾਕਟਰ ਯਾਸਮੀਨ ਅਲੀ ਹੱਕ ਸਮਝੌਤੇ ਤੇ ਦਸਤਖ਼ਤ ਕਰਨ ਤੋਂ ਬਾਅਦ

ਸ਼੍ਰੀ ਗੰਗਵਾਰ ਨੇ ਕਿਹਾ ਕਿ ਭਾਰਤ ਨੌਜਵਾਨ ਲੋਕਾਂ ਦਾ ਮੁਲਕ ਹੈ 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦਾ ਹਰੇਕ 5ਵਾਂ ਵਿਅਕਤੀ ਨੌਜਵਾਨ ਹੈ (15—24) ਸਾਲ ਉਹਨਾਂ ਕਿਹਾ ਕਿ 2015 ਵਿੱਚ ਲਾਂਚ ਕੀਤੀ ਗਈ ਨੈਸ਼ਨਲ ਕੈਰੀਅਰ ਸਰਵਿਸ (ਐੱਨ ਸੀ ਐੱਸ) ਨੌਜਵਾਨਾਂ ਦੇ ਕੈਰੀਅਰ ਅਤੇ ਰੁਜ਼ਗਾਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਇਹ ਕਈ ਤਰ੍ਹਾਂ ਦੀਆਂ ਰੁਜ਼ਗਾਰ ਨਾਲ ਸਬੰਧਿਤ ਸੇਵਾਵਾਂ , ਜਿਵੇਂ ਕੈਰੀਅਰ ਕੌਂਸਲਿੰਗ , ਕਿੱਤਾ ਮੁਖੀ ਸੇਧ , ਹੁਨਰ ਵਿਕਾਸ ਕੋਰਸਾਂ ਬਾਰੇ ਜਾਣਕਾਰੀ , ਅਪ੍ਰੈਂਟਿਸਸਿ਼ਪ , ਇੰਟਰਨਸਿ਼ੱਪਸ ਆਦਿ ਮੁਹੱਈਆ ਕਰਦੀ ਹੈ
ਮੰਤਰੀ ਨੇ ਜਾਣਕਾਰੀ ਦਿੱਤੀ ਕਿ ਐੱਨ ਸੀ ਐੱਸ ਨੇ ਕੋਵਿਡ 19 ਅਤੇ ਉਸ ਦੇ ਸਿੱਟੇ ਵਜੋਂ ਅਰਥਚਾਰੇ ਵਿਚਲੇ ਲਾਕਡਾਊਨ ਕਾਰਨ ਕਿਰਤ ਬਜ਼ਾਰ ਸਾਹਮਣੇ ਆਈਆਂ ਚੁਣੌਤੀਆਂ ਨੂੰ ਘੱਟ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਨੌਕਰੀਆਂ ਲੱਭਣ ਵਾਲੇ ਅਤੇ ਰੁਜ਼ਗਾਰ ਦੇਣ ਵਾਲਿਆਂ ਵਿਚਾਲੇ ਪਾੜੇ ਨੂੰ ਪੁਰ ਕਰਨ ਲਈ ਆਨਲਾਈਨ ਨੌਕਰੀ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ ਜਿੱਥੇ ਨੌਕਰੀ ਪੋਸਟਿੰਗ ਤੋਂ ਲੈ ਕੇ ਉਮੀਦਵਾਰ ਦੀ ਚੋਣ ਤੱਕ ਸਾਰਾ ਕੁਝ ਪੋਰਟਲ ਤੇ ਮੁਕੰਮਲ ਕੀਤਾ ਜਾ ਸਕਦਾ ਹੈ ਐੱਨ ਸੀ ਐੱਸ ਪੋਰਟਲ ਤੇ ਵਰਕ ਫਰੋਮ ਹੋਮਸ ਅਤੇ ਆਨਲਾਈਨ ਟ੍ਰੇਨਿੰਗ ਲਈ ਵਿਸ਼ੇਸ਼ ਲਿੰਕ ਪੈਦਾ ਕੀਤਾ ਗਿਆ ਹੈ ਤਾਂ ਜੋ ਨੌਕਰੀ ਲੱਭਣ ਵਾਲਿਆਂ ਲਈ ਅਜਿਹੀਆਂ ਨੌਕਰੀਆਂ ਲਈ ਸਿੱਧੀ ਪਹੁੰਚ ਦਿੱਤੀ ਗਈ ਹੈ ਐੱਨ ਸੀ ਐੱਸ ਤੇ ਇਹ ਸਾਰੀਆਂ ਸਹੂਲਤਾਂ ਮੁਫ਼ਤ ਹਨ
ਸ਼੍ਰੀ ਗੰਗਵਾਰ ਨੇ ਆਸ ਪ੍ਰਗਟ ਕੀਤੀ ਕਿ ਅਗਲੇ ਤਿੰਨ ਸਾਲਾਂ ਵਿੱਚ ਦੋਨੋਂ ਯੁਨੀਸੈੱਫ ਅਤੇ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਸਾਂਝ ਅਤੇ ਭਾਰਤੀ ਨੌਜਵਾਨਾਂ ਵੱਲੋਂ ਭਵਿੱਖ ਦਾ ਪੂਰੇ ਵਿਸ਼ਵਾਸ ਨਾਲ ਸਾਹਮਣਾ ਕਰਨ ਲਈ ਸ਼ਕਤੀਕਰਨ ਦੇ ਖੇਤਰਾਂ ਵਿੱਚ ਵੱਡੀ ਪ੍ਰਾਪਤੀ ਕਰਨਗੇ
ਸਕੱਤਰ (ਕਿਰਤ ਅਤੇ ਰੁਜ਼ਗਾਰ) ਸ਼੍ਰੀ ਅਪੁਰਵਾ ਚੰਦਰ , ਵਿਸ਼ੇਸ਼ ਸਕੱਤਰ (ਕਿਰਤ ਅਤੇ ਰੁਜ਼ਗਾਰ) ਅਤੇ ਡੀ ਜੀ , ਮਿਸ ਅਨੁਰਾਧਾ ਪ੍ਰਸਾਦ , ਯੁਨੀਸੈੱਫ ਦੇ ਕੰਟਰੀ ਪ੍ਰਤੀਨਿੱਧ ਡਾਕਟਰ ਯਾਸਮੀਨ ਅਲੀ ਹੱਕ ਅਤੇ ਮੰਤਰਾਲਾ ਅਤੇ ਯੁਨੀਸੈੱਫ ਇੰਡੀਆ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ
ਬੱਚਿਆਂ ਨੂੰ ਨਤੀਜੇ ਮੁਹੱਈਆ ਕਰਵਾਉਣ ਲਈ ਆਪਣੇ ਮਿਸ਼ਨ ਮੁਤਾਬਿਕ ਚੱਲਦਿਆਂ ਯੁਨੀਸੈੱਫ ਆਪਣੇ ਜਨਤਕ ਖੇਤਰ ਅਤੇ ਨਿਜੀ ਖੇਤਰ ਭਾਈਵਾਲਾਂ ਨਾਲ ਮਿਲ ਕੇ ਯੁਵਾ , ਜਨਰੇਸ਼ਨ ਅਨਲਿਮਟਿਡ (ਸੰਖੇਪ ਵਿੱਚ ਜੀ ਐੱਨ ਯੂ) ਨੂੰ ਭਾਰਤ ਵਿੱਚ ਇੱਕ ਭਾਈਵਾਲ ਪੱਖੋਂ ਸਥਾਪਿਤ ਕਰ ਰਿਹਾ ਹੈ ਜੀ ਐੱਨ ਯੂ ਇੱਕ ਵਿਸ਼ਵ ਬਹੁਮੁਖੀ ਹਿੱਸੇਦਾਰੀ ਪਲੇਟਫਾਰਮ ਹੈ , ਜਿਸ ਦਾ ਮਕਸਦ ਨੌਜਵਾਨਾਂ ਨੂੰ ਬਦਲਾਅ ਤਹਿਤ ਉਤਪਾਦਕ ਕੰਮਾਂ ਅਤੇ ਸਰਗਰਮ ਨਾਗਰਿਕਤਾ ਲਈ ਤਿਆਰ ਕਰਨਾ ਹੈ ਭਾਰਤ ਵਿੱਚ 2030 ਤੱਕ ਯੁਵਾ ਵੱਲੋਂ ਹੇਠ ਲਿਖਿਆਂ ਨੂੰ ਯਕੀਨੀ ਬਣਾਉਣ ਦਾ ਟੀਚਾ ਹੈ : (1) 100 ਮਿਲੀਅਨ ਨੌਜਵਾਨ ਲੋਕਾਂ ਲਈ ਉਤਸ਼ਾਹੀ ਆਰਥਿਕ ਮੌਕੇ ਉਸਾਰਨ ਲਈ ਰਸਤੇ ਤਿਆਰ ਕਰਨਾ (2) 200 ਮਿਲੀਅਨ ਨੌਜਵਾਨ ਲੋਕਾਂ ਵੱਲੋਂ ਭਵਿੱਖ ਦੇ ਕੰਮ ਅਤੇ ਉਤਪਾਦਕ ਜਿ਼ੰਦਗੀਆਂ ਲਈ ਢੁੱਕਵੇਂ ਹੁਨਰ ਪ੍ਰਾਪਤ ਕਰਨ ਲਈ ਸਹੂਲਤ ਦੇਣਾ (3) 300 ਮਿਲੀਅਨ ਨੌਜਵਾਨ ਲੋਕਾਂ ਨਾਲ ਚੇਂਜ ਮੇਕਰਜ਼ ਵਜੋਂ ਸਾਂਝ ਪਾਉਣੀ ਅਤੇ ਉਹਨਾਂ ਦੀ ਲੀਡਰਸਿ਼ੱਪ ਵਿਕਸਿਤ ਕਰਨ ਲਈ ਜਗ੍ਹਾ ਬਣਾਉਣੀ
ਇਰਾਦਾਬਿਆਨ ਐੱਮ ਐੱਲ ਅਤੇ ਯੁਨੀਸੈੱਫ ਵਿਚਾਲੇ ਸਹਿਯੋਗ ਲਈ ਇੱਕ ਪਲੇਟਫਾਰਮ ਮੁਹੱਈਆ ਕਰਨ ਦਾ ਇਰਾਦਾ ਹੈ ਇਸ ਰਾਹੀਂ ਦੋਨੋਂ ਧਿਰਾਂ ਦੀਆਂ ਮੌਜੂਦਾ ਮੁੱਖ ਪਹਿਲਕਦਮੀਆਂ ਰਾਹੀਂ ਚੋਣਵੇਂ ਸੂਬਿਆਂ ਵਿੱਚ ਭਾਰਤ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਹੁਨਰ ਚੁਣੌਤੀਆਂ ਅਤੇ ਰੁਜ਼ਗਾਰ ਦੇ ਪੈਮਾਨੇ ਲਈ ਹੱਲਾਂ ਨੂੰ ਲਾਗੂ ਕਰਨਾ ਅਤੇ ਸਾਂਝੇ ਤੌਰ ਤੇ ਪੈਦਾ ਕਰਨਾ ਹੈ ਦੋਨੋਂ ਧਿਰਾਂ ਇਸ ਸੰਘ ਰਾਹੀਂ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨ ਲੋਕਾਂ , ਕੇਅਰ ਸੰਸਥਾਵਾਂ ਛੱਡ ਰਾਹੇ ਨੌਜਵਾਨਾਂ , ਪ੍ਰਵਾਸੀ ਨੌਜਵਾਨਾਂ , ਬਾਲ ਮਜ਼ਦੂਰੀ , ਹਿੰਸਾ , ਬਾਲ ਵਿਆਹ ਅਤੇ ਟਰੈਫਿਕਿੰਗ ਅਤੇ ਇਹੋ ਜਿਹੇ ਹੋਰ ਮੁੱਦਿਆਂ ਸਮੇਤ ਕਮਜ਼ੋਰ ਵਰਗ ਵਸੋਂ ਤੇ ਧਿਆਨ ਕੇਂਦਰਿਤ ਕਰਨਗੇ ਸਾਂਝ ਦੇ ਖੇਤਰਾਂ ਵਿੱਚ : (1) ਉਤਸ਼ਾਹੀ ਆਰਥਿਕ ਮੌਕਿਆਂ ਲਈ ਸੰਪਰਕ ਪੈਦਾ ਕਰਨਾ ਉਦਾਹਰਨ ਦੇ ਤੌਰ ਤੇ ਨੌਜਵਾਨ ਲੋਕਾਂ ਨੂੰ ਰੁਜ਼ਗਾਰ ਮੌਕਿਆਂ ਨਾਲ ਜੋੜਨਾ ਜਿਸ ਵਿੱਚ ਰੁਜ਼ਗਾਰ , ਸਵੈ ਰੁਜ਼ਗਾਰ , ਉੱਦਮ ਅਪਰੈਂਟਿਸਸਿ਼ਪਸ ਅਤੇ ਇੰਟਰਨਸਿ਼ੱਪ ਨਾਲ ਜੋੜਨ ਲਈ ਰਸਤੇ ਉਸਾਰਨਾ ਸ਼ਾਮਲ ਹੈ ਇਸ ਲਈ ਨਤੀਨਤਮ ਹੱਲਾਂ ਅਤੇ ਤਕਨਾਲੋਜੀ ਪਲੇਟਫਾਰਮਾਂ ਨਾਲ ਪੈਮਾਨੇ ਅਤੇ ਪਹੁੰਚ ਨੂੰ ਵੱਧ ਤੋਂ ਵੱਧ ਕੀਤਾ ਜਾਵੇਗਾ (2) 21ਵੀਂ ਸਦੀ ਹੁਨਰਾਂ ਲਈ ਨੋਜਵਾਨ ਲੋਕਾਂ ਦੀ ਹੁਨਰਬੰਦੀ ਨੂੰ ਤਰਾਸ਼ਣਾ ਜਿਸ ਵਿੱਚ ਜਿ਼ੰਦਗੀ ਦੇ ਹੁਨਰ , ਵਿੱਤੀ ਹੁਨਰ , ਡਿਜੀਟਲ ਹੁਨਰ , ਕਿੱਤਾ ਮੁਖੀ ਹੁਨਰ ਅਤੇ ਫਾਉਂਡੇਸ਼ਨ ਹੁਨਰ ਸ਼ਾਮਲ ਹਨ ਇਹਨਾਂ ਨੂੰ ਦੋਨੋਂ , ਆਨ ਲਾਈਨ ਤੇ ਆਫ ਲਾਈਨ ਚੈੱਨਲਾਂ ਅਤੇ ਭਵਿੱਖ ਦੇ ਕੰਮ ਅਤੇ ਉਹਨਾਂ ਦੀਆਂ ਉਤਪਾਦਕੀ ਜਿ਼ੰਦਗੀਆਂ ਲਈ ਸਵੈ ਸਿੱਖਿਆ ਰਾਹੀਂ ਸਮਰਥਨ ਕੀਤਾ ਜਾਵੇਗਾ (3) ਭਾਈਵਾਲਾਂ ਦੀ ਸਾਂਝ ਨਾਲ ਨੈਸ਼ਨਲ ਕੈਰੀਅਰ ਸਰਵਿਸ ਨੂੰ ਹੇਠ ਲਿਖੇ ਖੇਤਰਾਂ ਵਿੱਚ ਮਜ਼ਬੂਤ ਕੀਤਾ ਜਾਵੇਗਾ () ਯੁਵਾ ਨੈੱਟਵਰਕ ਰਾਹੀਂ ਰੋਜ਼ਗਾਰ ਦੇਣ ਵਾਲਿਆਂ ਅਤੇ ਨੌਕਰੀ ਭਾਲਣ ਵਿਚਾਲੇ ਐੱਨ ਸੀ ਐੱਸ ਨੂੰ ਉਤਸ਼ਾਹਿਤ ਕਰਨਾ , () ਕੈਰੀਅਰ ਗਾਇਡੈਂਸ ਸੈਸ਼ਨਜ਼ ਜਾਂ ਵੀਡੀਓਜ਼ ਜਾਂ ਦੋਨਾਂ ਦਾ ਸਫ਼ਲ ਉੱਦਮੀਆਂ ਅਤੇ ਪ੍ਰੋਫੈਸ਼ਨਲ ਦੁਆਰਾ ਏਕੀਕਰਨ , () ਖੇਤਰਾਂ ਅਤੇ ਜੋਗਰੋਲ ਨਾਲ ਸਬੰਧਿਤ ਐੱਨ ਸੀ ਐੱਸ ਪੋਰਟਲ ਤੇ ਕੈਰੀਅਰ ਜਾਣਕਾਰੀ ਅਪਡੇਟ ਕਰਨਾ , () ਨੌਜਵਾਨ ਲੋਕਾਂ ਨੂੰ ਨੌਕਰੀਆਂ ਲਈ ਤਿਆਰ ਕਰਨ ਲਈ ਲਰਨਿੰਗ ਕੋਰਸੇਸ ਦਾ ਏਕੀਕਰਨ ਕਰਨਾ , () ਮਾਡਲ ਕੈਰੀਅਰ ਸੈਂਟਰਜ਼ ਅਤੇ ਰੁਜ਼ਗਾਰ ਐਕਸਚੇਂਜੇਜ਼ ਜਿਵੇਂ ਡੀ 2 ਐਕਸ ਡਾਇਰੈਕਟ ਟੂ ਐਂਪਲਾਇਮੈਂਟ ਐਕਸਚੇਂਜ ਵਿੱਚ ਨੌਕਰੀਆਂ ਲਈ ਕਲਾਸਾਂ ਵਰਗੀਆਂ ਵੈਲਿਊ ਐਡੀਸ਼ਨਸ਼ ਦੀ ਭਾਲ ਕਰਨਾਂ ਅਤੇ ਨੌਕਰੀ ਲੱਭਣ ਵਾਲਿਆਂ ਨਾਲ ਸੰਪਰਕ ਲਈ ਐੱਨ ਸੀ ਐੱਸ ਪੋਰਟਲ ਦਾ ਏਕੀਕਰਨ ਐੱਮ ਐੱਲ , ਐੱਨ ਸੀ ਐੱਸ ਪੋਰਟਲ ਦੀਆਂ ਵੱਖ ਵੱਖ ਸ਼੍ਰੇਣੀਆਂ ਤਹਿਤ ਉਮੀਦਵਾਰਾਂ ਦੇ ਡਾਟੇ ਦਾ ਅਦਾਨ ਪ੍ਰਦਾਨ ਜ਼ਰੂਰੀ ਏਕੀਕਰਨ ਦੀ ਸਹੂਲਤ ਭਾਈਵਾਲ ਸੰਸਥਾ ਯੁਵਾ ਨੂੰ ਦੇ ਸਕਦਾ ਹੈ () ਕੈਰੀਅਰ ਕੌਂਸਲਿੰਗ ਅਤੇ ਕਿੱਤਾ ਮੁਖੀ ਸੇਧ ਕਹਿਣ ਦਾ ਭਾਵ ਹੈ ਕਿ ਕੈਰੀਅਰ ਕੌਂਸਲਰਜ਼ ਨੈੱਟਵਰਕ ਅਤੇ ਮਾਡਲ ਕੈਰੀਅਰ ਸੈਂਟਰਜ਼ ਐੱਨ ਸੀ ਐੱਸ ਦੇ ਅਨਿਖੜਵੇਂ ਹਿੱਸੇ ਹਨ ਐੱਨ ਸੀ ਐੱਸ ਉੱਪਰ ਯੋਗ ਕੌਂਸਲਰਜ਼ ਨੂੰ ਇੰਟਰਨਲ ਕੀਤਾ ਗਿਆ ਹੈ ਅਤੇ 200 ਮਾਡਲ ਕੈਰੀਅਰ ਸੈਂਟਰਜ ਕੈਰੀਅਰ ਕੌਂਸਲਿਆਂ , ਕਿੱਤਾ ਮੁਖੀ ਸੇਧ , ਸਕਿੱਲ ਗੈਪ ਅਨੈਲੇਸਿਜ਼ , ਰੁਜ਼ਗਾਰ ਮੇਲਿਆਂ ਨੂੰ ਆਯੋਜਿਤ ਕਰਨਾ ਅਤੇ ਇਹੋ ਜਿਹੇ ਹੋਰ ਮੁੱਦਿਆਂ ਨੂੰ ਮੁਹੱਈਆ ਕਰਨ ਲਈ ਸਥਾਪਿਤ ਕੀਤੇ ਗਏ ਹਨ। () ਬੇਹਤਰ ਜੋਬ ਮੈਚਿੰਗ ਲਈ ਐੱਨ ਸੀ ਐੱਸ ਪੋਰਟਲ ਉੱਪਰ ਪੰਜੀਕ੍ਰਿਤ ਨੌਕਰੀ ਭਾਲ ਕਰਨ ਵਾਲਿਆਂ ਦੇ ਮੁਲਾਂਕਣ ਲਈ ਹੱਲਾਂ ਦੀ ਪਛਾਣ ਕਰਨੀ (4) ਨੌਕਰੀਆਂ ਦੀ ਭਵਿੱਖਵਾਣੀਆਂ ਵਿੱਚ ਪਾੜੇ ਨੂੰ ਭਾਲ ਕੇ ਨੌਕਰੀ ਭਵਿੱਖਵਾਣੀ ਦਾ ਸਮਰਥਨ ਅਤੇ ਕਿਹੜੇ ਖੇਤਰਾਂ ਜਾਂ ਨੌਕਰੀਆਂ ਜਾਂ ਦੋਨਾਂ ਨੇ ਅਰਥਚਾਰੇ ਨੂੰ ਮਜ਼ਬੂਤ ਜਾਂ ਕਮਜ਼ੋਰ ਕੀਤਾ ਹੈ, ਬਾਰੇ ਭਵਿੱਖਵਾਣੀ ਕਰਨੀ ਤਾਂ ਜੋ ਹੁਨਰ ਲਈ ਲੋੜਾਂ ਤੇ ਧਿਆਨ ਕੇਂਦਰਿਤ ਕਰਕੇ ਸੰਪਰਕ ਉਸਾਰੇ ਜਾ ਸਕਣ (5) ਸਿੱਧੇ ਸੰਵਾਦ ਸਮਰਥਨ ਅਤੇ ਨੌਜਵਾਨ ਅਤੇ ਨੀਤੀ ਭਾਈਵਾਲਾਂ ਵਿਚਾਲੇ ਫੀਡਬੈਕ ਢੰਗ ਤਰੀਕੇ ਸਥਾਪਿਤ ਕਰਨਾ ਤਾਂ ਜੋ ਸਕੀਮਾਂ ਅਤੇ ਪ੍ਰੋਗਰਾਮ ਨੌਜਵਾਨ ਲੋਕਾਂ ਦੀਆਂ ਤਰਜੀਹਾਂ ਅਤੇ ਇੱਛਾਵਾਂ ਨਾਲ ਮੇਲ ਖਾਣ ਯੋਗ ਬਣਾਉਣ ਲਈ ਸੁਨਿਸ਼ਚਿਤ ਕਰਨਾ (ਆਨਲਾਈਨ ਯੂ ਰਿਪੋਰਟ ਅਤੇ ਨੌਜਵਾਨ ਅਗਵਾਈ ਵਾਲੀ ਬਹੁਮੁਖੀ ਭਾਈਵਾਲੀ ਵਾਲੇ ਸਲਾਹ ਮਸ਼ਵਰਿਆਂ ਰਾਹੀਂ)

 

**********

 

ਐੱਮ ਜੇ ਪੀ ਐੱਸ / ਐੱਮ ਐੱਸ / ਜੇ ਕੇ


(Release ID: 1728040)