ਬਿਜਲੀ ਮੰਤਰਾਲਾ

ਬਿਜਲੀ ਰਾਜ ਮੰਤਰੀ ( ਸੁਤੰਤਰ ਚਾਰਜ ) ਸ਼੍ਰੀ ਆਰ.ਕੇ. ਸਿੰਘ ਨੇ ਜਲਵਾਯੂ ਪਰਿਵਰਤਨ ਦੇ ਪਰਿਪੇਖ ਵਿੱਚ ਊਰਜਾ ਤਬਦੀਲੀ ਅਤੇ ਊਰਜਾ ਕੁਸ਼ਲਤਾ ਉਪਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਇੱਕ ਕਮੇਟੀ/ਸਮੂਹ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਵਿੱਚ ਊਰਜਾ ਕੁਸ਼ਲਤਾ ਅਤੇ ਘੱਟ ਕਾਰਬਨ ਟੈਕਨੋਲੋਜੀਆਂ ‘ਤੇ ਰੋਡਮੈਪ ਦੇ ਲਾਗੂਕਰਨ ਲਈ ਸਾਰੇ ਸੰਬੰਧਿਤ ਮੰਤਰਾਲਿਆਂ ਦੇ ਮੈਂਬਰ ਸ਼ਾਮਿਲ ਹੋਣਗੇ : ਸ਼੍ਰੀ ਆਰ.ਕੇ. ਸਿੰਘ

ਮੰਤਰਾਲਾ ਸਰਵਉੱਚ ਨਿਕਾਸ ਤੀਬਰਤਾ ਵਾਲੇ ਸੈਕਟਰਾਂ ‘ਤੇ ਫੋਕਸ ਰੱਖਣਗੇ ਅਤੇ ਸੁਨਿਸ਼ਚਿਤ ਕਰਨਗੇ ਕਿ ਊਰਜਾ ਦੀ ਘੱਟ ਤੋਂ ਘੱਟ ਬਰਬਾਦੀ ਹੋਵੇ: ਸ਼੍ਰੀ ਆਰ.ਕੇ. ਸਿੰਘ

ਵਿਸ਼ੇਸ਼ ਰੂਪ ਨਾਲ, ਐੱਸਐੱਸਐੱਮਈ ਵਿੱਚ ਵਿਆਪਕ ਪੱਧਰ ‘ਤੇ ਘੱਟ ਕਾਰਬਨ ਟੈਕਨੋਲੋਜੀਆਂ ਨੂੰ ਤੈਨਾਤ ਕੀਤੇ ਜਾਣ ਦੀ ਜ਼ਰੂਰਤ ਹੈ , ਇਲੈਕਟ੍ਰਿਕ ਮੋਬੀਲਿਟੀ ਅਧਿਕ ਜੁਝਾਰੂ ਤਰੀਕੇ ਨਾਲ ਵਧਾਏ ਜਾਣ ਦੀ ਜ਼ਰੂਰਤ ਹੈ : ਸ਼੍ਰੀ ਆਰ.ਕੇ. ਸਿੰਘ

Posted On: 17 JUN 2021 9:18AM by PIB Chandigarh

ਬਿਜਲੀ,  ਨਵੀਨ ਅਤੇ ਅਖੁੱਟ ਊਰਜਾ ਰਾਜ ਮੰਤਰੀ ( ਸੁਤੰਤਰ ਚਾਰਜ)  ਅਤੇ ਕੌਸ਼ਲ  ਵਿਕਾਸ ਤੇ ਉੱਦਮਸ਼ੀਲਤਾ ਰਾਜ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਕੱਲ੍ਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਵਿੱਚ ਕਈ ਊਰਜਾ ਕੁਸ਼ਲਤਾ ਪ੍ਰੋਗਰਾਮਾਂ ਦੀ ਪ੍ਰਗਤੀ ਅਤੇ ਜਲਵਾਯੂ ਪਰਿਵਰਤਨ ਕਾਰਵਾਈਆਂ ਦੀ ਤਿਆਰੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ । 

 

 

ਇਸ ਉੱਚ ਪੱਧਰੀ ਬੈਠਕ ਦਾ ਉਦੇਸ਼ ਕਾਰਬਨ ਡਾਈਆਕਸਾਈਡ ਨਿਕਾਸੀ ਘਟਾਉਣ  ਦੇ ਟੀਚੇ ਨਾਲ ਅਰਥਵਿਵਸਥਾ ਦੇ ਸਾਰੇ ਸੈਕਟਰਾਂ ਵਿੱਚ ਊਰਜਾ ਕੁਸ਼ਲਤਾ ਦੇ ਖੇਤਰ ਵਿੱਚ ਕਾਰਜਾਂ ‘ਤੇ ਚਰਚਾ ਕਰਨਾ ਸੀ। 

 

 

ਸ਼੍ਰੀ ਸਿੰਘ ਨੇ ਟ੍ਰਾਂਸਪੋਰਟ,  ਐੱਸਐੱਸਐੱਮਈ ਅਤੇ ਬਿਜਲੀ ਪਲਾਂਟਾਂ ਵਰਗੇ ਸਰਵਉੱਚ ਨਿਕਾਸ ਤੀਬਰਤਾ ਵਾਲੇ ਸੈਕਟਰਾਂ ‘ਤੇ ਫੋਕਸ ਰੱਖਣ ਦਾ ਨਿਰਦੇਸ਼ ਦਿੱਤਾ।  ਉਨ੍ਹਾਂ ਨੇ ਮਿਸ਼ਨ ਦਸਤਾਵੇਜ - ਰੋਸ਼ਨੀ – ਜਿਸ ਨੂੰ ਦੇਸ਼ਭਰ ਵਿੱਚ ਊਰਜਾ ਸੰਭਾਲ ਦੀ ਇੱਕ ਲੜੀ ਦੇ ਲਾਗੂਕਰਨ ਲਈ ਵਿਕਸਿਤ ਕੀਤਾ ਗਿਆ ਹੈ ,   ਦੇ ਤਹਿਤ ਨਿਰਧਾਰਤ ਕਾਰਜਕਾਲਪਾਂ ‘ਤੇ ਚਰਚਾ ਕੀਤੀ । 

 

ਉਨ੍ਹਾਂ ਨੇ ਇਹ ਸੁਨਿਸ਼ਚਿਤ  ਕਰਨ ਲਈ ਕਿ ਊਰਜਾ ਦੀ ਘੱਟ ਤੋਂ ਘੱਟ ਬਰਬਾਦੀ ਹੋਵੇ,  ਮੰਤਰਾਲਿਆਂ ਨੂੰ ਮੰਗ ਪੱਖ ਪਹਿਲਾਂ ‘ਤੇ ਉਪਯੁਕਤ ਉਪਾਅ ਕਰਨ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਵਿਸ਼ੇਸ਼ ਰੂਪ ਨਾਲ ,  ਐੱਸਐੱਸਐੱਮਈ ਵਿੱਚ ਵਿਆਪਕ ਪੱਧਰ ‘ਤੇ ਘੱਟ ਕਾਰਬਨ ਟੈਕਨੋਲੋਜੀਆਂ ਨੂੰ ਤੈਨਾਤ ਕੀਤੇ ਜਾਣ ਦੀ ਜ਼ਰੂਰਤ ਹੈ,  ਜਿੱਥੇ ਇਹ ਬੇਹੱਦ ਜ਼ਰੂਰੀ ਹੈ ।  ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ ਇਲੈਕਟ੍ਰਿਕ ਮੋਬੀਲਿਟੀ ਨੂੰ ਹੋਰ ਅਧਿਕ ਜੁਝਾਰੂ ਤਰੀਕੇ ਨਾਲ ਵਧਾਏ ਜਾਣ ਦੀ ਜ਼ਰੂਰਤ ਹੈ । 

 

ਸ਼੍ਰੀ ਆਰ.ਕੇ. ਸਿੰਘ ਨੇ ਜ਼ੋਰ ਦਿੱਤਾ ਕਿ ਸਾਰੀਆਂ ਊਰਜਾ ਕੁਸ਼ਲਤਾ ਸਕੀਮਾਂ  ਦੇ ਬਿਹਤਰ ਲਾਗੂਕਰਨ ਲਈ ਬਿਜਲੀ ਮੰਤਰਾਲੇ ਤਹਿਤ ਸੀਪੀਐੱਸਯੂ ,  ਊਰਜਾ ਕੁਸ਼ਲਤਾ ਬਿਊਰੋ ਵਿੱਚ ਸੰਸਥਾਗਤ ਤੰਤਰ ਨੂੰ ਸੁਦ੍ਰਿੜ੍ਹ ਬਣਾਇਆ ਜਾਵੇਗਾ। ਊਰਜਾ ਕੁਸ਼ਲਤਾ ਯਤਨਾਂ ਨੂੰ ਵਧਾਉਣ ਲਈ ਰਾਜ ਏਜੰਸੀਆਂ ਨੂੰ ਵੀ ਸੁਦ੍ਰਿੜ੍ਹ ਬਣਾਏ ਜਾਣ ਦੀ ਜ਼ਰੂਰਤ ਹੈ ।  ਉਨ੍ਹਾਂ ਨੇ ਨਿਮਨ ਲਿਖਤ ਕਾਰਵਾਈ ਕਰਨ ‘ਤੇ ਹੋਰ ਬਲ ਦਿੱਤਾ: 

 

• ਅਰਥਵਿਵਸਥਾ ਦਾ ਪ੍ਰਗਤੀਸ਼ੀਲ ਬਿਜਲੀਕਰਨ: ਸੰਭਾਵਿਤ ਖੇਤਰਾਂ ਦਾ ਪਤਾ ਲਗਾਉਣ ਲਈ ਵਿਸਤ੍ਰਿਤ ਕਾਰਜ ਯੋਜਨਾ ਵਿਕਸਿਤ ਕੀਤੀ ਜਾਵੇਗੀ, 

•ਬਿਜਲੀ ਦਾ ਕਾਇਆਕਲਪ-ਅਖੁੱਟ ਊਰਜਾ ਲਈ ਇੱਕ ਠੋਸ ਯਤਨ ਪਹਿਲਾਂ ਤੋਂ ਚੱਲ ਰਿਹਾ ਹੈ। 

•ਇੱਕ ਕਮੇਟੀ/ਸਮੂਹ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਵਿੱਚ ਊਰਜਾ ਕੁਸ਼ਲਤਾ ਅਤੇ ਘੱਟ ਕਾਰਬਨ ਟੈਕਨੋਲੋਜੀਆਂ ‘ਤੇ ਰੋਡਮੈਪ ਦੇ ਲਾਗੂਕਰਨ ਲਈ ਸਾਰੇ ਸੰਬੰਧਿਤ ਮੰਤਰਾਲਿਆਂ ਦੇ ਮੈਂਬਰ ਸ਼ਾਮਿਲ ਹੋਣਗੇ

•ਊਰਜਾ ਕੁਸ਼ਲਤਾ ਬਿਊਰੋ ਅਤੇ ਰਾਜਾਂ ਦੀ ਸੰਗਠਨਾਤਮਕ ਸੰਰਚਨਾ ਦਾ ਸੁਦ੍ਰਿੜ੍ਹੀਕਰਨ

 

G:\Surjeet Singh\June 2021\16 June\image0010ZH4.jpg

 

ਇਸ ਉੱਚ ਪੱਧਰੀ ਬੈਠਕ ਵਿੱਚ,  ਬਿਜਲੀ ਮੰਤਰਾਲਾ, ਵਾਤਾਵਰਣ,  ਵਣ  ਅਤੇ ਜਲਵਾਯੂ ਪਰਿਵਰਤਨ ਮੰਤਰਾਲਾ,  ਨਵੀਨ ਅਤੇ ਅਖੁੱਟ ਊਰਜਾ ਮੰਤਰਾਲਾ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ,  ਵਿਦੇਸ਼ ਮਾਮਲੇ ਮੰਤਰਾਲਾ,  ਕੋਲਾ ਮੰਤਰਾਲਾ,  ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ,  ਖ਼ਰਚਾ ਵਿਭਾਗ,  ਭਾਰੀ ਉਦਯੋਗ ਮੰਤਰਾਲਾ,  ਨੀਤੀ ਆਯੋਗ ,  ਸੀਈਏ ,  ਬੀਈਈ,  ਐੱਨਟੀਪੀਸੀ ,  ਪੀਐੱਫਸੀ,  ਆਰਈਸੀ,  ਈਈਐੱਸਐੱਲ,  ਇਰੇਡਾ ਅਤੇ ਐੱਸਈਸੀਆਈ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ  ਲਿਆ । 

 

ਬਿਜਲੀ ਮੰਤਰਾਲੇ ਦੇ ਸਕੱਤਰ, ਸ਼੍ਰੀ ਆਲੋਕ ਕੁਮਾਰ  ਨੇ ਰੇਖਾਂਕਿਤ ਕੀਤਾ ਕਿ ਕਾਰਬਨ ਡਾਈਆਕਸਾਈਡ ਨਿਕਾਸ ਘਟਾਉਣ ਦੇ ਸਾਡੇ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕਰਨ ‘ਤੇ ਫੋਕਸ ਕਰਨ ਲਈ ਕੂਲਿੰਗ ਸੈਕਟਰ,  ਕੋਲਡ ਸਟੋਰੇਜ ਅਤੇ ਕੁਕਿੰਗ ਪ੍ਰਮੁੱਖ ਖੇਤਰ ਹਨ। ਉਨ੍ਹਾਂ ਨੇ ਵਸਤਾਂ ਦੀ ਆਵਾਜਾਈ ਨੂੰ ਸੜਕ ਟ੍ਰਾਂਸਪੋਰਟ ਤੋਂ ਰੇਲਵੇ ਵੱਲ ਬਦਲਣ ਦੀ ਸੰਭਾਵਨਾ ਦੀ ਖੋਜ ਕਰਨ ਦੀ ਵੀ ਚਰਚਾ ਕੀਤੀ।  ਬਿਜਲੀ ਸਕੱਤਰ ਨੇ ਰੇਖਾਂਕਿਤ ਕੀਤਾ ਕਿ ਮੰਤਰਾਲੇ ਦੇ ਤਹਿਤ ਇੱਕ ਸੀਪੀਐੱਸਯੂ ਪਾਵਰ ਫਾਇਨੈਂਸ ਕਾਰਪੋਰੇਸ਼ਨ ਊਰਜਾ ਕੁਸ਼ਲਤਾ ਵਿੱਤਪੋਸ਼ਣ ਲਈ ਇੱਕ ਨੋਡਲ ਏਜੰਸੀ ਹੋਵੇਗੀ ਅਤੇ ਕਈ ਵਿੱਤਪੋਸ਼ਣ ਪ੍ਰੋਗਰਾਮਾਂ ਲਈ ਇੱਕ ਗਿਆਨ ਅਧਾਰਿਤ ਚੈਂਪੀਅਨ ਸੰਗਠਨ ਦੇ ਰੂਪ ਵਿੱਚ ਕਾਰਜ ਕਰੇਗੀ।  ਐੱਸਐੱਸਐੱਮਈ ਲਈ ਵਿੱਤਪੋਸ਼ਣ ਅਜੇ ਵੀ ਇੱਕ ਪ੍ਰਮੁੱਖ ਚੁਣੌਤੀ ਬਣੀ ਹੋਈ ਹੈ ।  

 

ਊਰਜਾ ਕੁਸ਼ਲਤਾ ਬਿਊਰੋ ਦੇ ਡਾਇਰੈਕਟਰ ਜਨਰਲ ਨੇ ਜਲਵਾਯੂ ਪਰਿਵਰਤਨ ਅਤੇ ਭਾਰਤ ਦੀਆਂ ਐੱਨਡੀਸੀ ਪ੍ਰਤੀਬੱਧਤਾਵਾਂ ਅਤੇ ਮਿਸ਼ਨ ਰੋਸ਼ਨੀ ਦੇ ਤਹਿਤ ਪਰਿਕਲਪਿਤ ਕਾਰਵਾਈਆਂ ‘ਤੇ ਇੱਕ ਪ੍ਰਸਤੁਤੀ ਦਿੱਤੀ ।  ਊਰਜਾ ਕੁਸ਼ਲਤਾ ਬਿਊਰੋ ਨੇ 2021-2030 ਦੀ ਮਿਆਦ ਲਈ ਸੈਕਟਰ ਵਾਰ ਕਾਰਜ ਯੋਜਨਾ ਨਿਰਧਾਰਤ ਕਰਦੇ ਹੋਏ ਰੋਸ਼ਨੀ ਅਤੇ ਉੱਨਤੀ ਨਾਮਕ ਦੋ ਪ੍ਰੋਗਰਾਮ ਵਿਕਸਿਤ ਕੀਤੇ ਹਨ।  ਮਿਸ਼ਨ ਰੋਸ਼ਨੀ ਵਿੱਚ 2030 ਤੱਕ ਦੇਸ਼ ਵਿੱਚ 550 ਮਿਲੀਅਨ ਟਨ ਤੋਂ ਅਧਿਕ ਕਾਰਬਨ ਡਾਈਆਕਸਾਈਡ ਨਿਕਾਸੀ ਘਟਾਉਣ  ਦੇ ਉਦੇਸ਼  ਦੇ ਨਾਲ ਅਰਥਵਿਵਸਥਾ ਦੇ ਸਾਰੇ ਸੈਕਟਰਾਂ ਵਿੱਚ ਊਰਜਾ ਕੁਸ਼ਲਤਾ  ਦੇ ਖੇਤਰ ਵਿੱਚ ਕਈ ਕਾਰਜਕਲਾਪਾਂ ਦੀ ਪਰਿਕਲਪਨਾ ਕੀਤੀ ਗਈ ਹੈ ਜਦੋਂ ਕਿ ਪ੍ਰਗਤੀ ਇੱਕ ਕਾਰਜਸ਼ੀਲ ਦਸਤਾਵੇਜ਼ ਹੈ ਜਿਸ ਵਿੱਚ ਊਰਜਾ ਤੀਬਰਤਾ ਘੱਟ ਕਰਨ ਲਈ ਅਲਪ ਮਿਆਦ ਅਤੇ ਦੀਰਘ ਮਿਆਦ ਕਾਰਜ ਯੋਜਨਾਵਾਂ ਹਨ ।

************

ਐੱਸਐੱਸ/ਆਈਜੀ
 


(Release ID: 1727930) Visitor Counter : 220