ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ ਵੈਕਸਿਨ ਬਾਰੇ ਝੂਠੀਆਂ ਗੱਲਾਂ ਬਨਾਮ ਤੱਥ
प्रविष्टि तिथि:
16 JUN 2021 1:01PM by PIB Chandigarh
ਕੋਵੈਕਸਿਨ ਦੀ ਕੰਪੋਜ਼ੀਸ਼ਨ ਬਾਰੇ ਕੁਝ ਸੋਸ਼ਲ ਮੀਡੀਆ ਪੋਸਟਾਂ ਵਿਚ ਇਹ ਕਿਹਾ ਗਿਆ ਹੈ ਕਿ ਕੋਵੈਕਸਿਨ ਟੀਕੇ ਵਿਚ ਨਵੇਂ ਜੰਮੇ ਵੱਛੜੇ ਦਾ ਸੀਰਮ ਹੈ।
ਅਜਿਹੀਆਂ ਪੋਸਟਾਂ ਵਿਚ ਤੱਥਾਂ ਨੂੰ ਤੋੜਿਆ -ਮਰੋੜਿਆ ਗਿਆ ਹੈ ਅਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਨਿਊਬੋਰਨ ਕਾਫ ਸੀਰਮ ਦਾ ਉਪਯੋਗ ਸਿਰਫ ਵੇਰੋ ਕੋਸ਼ਿਕਾਵਾਂ ਦੀ ਤਿਆਰੀ /ਵਿਕਾਸ ਲਈ ਕੀਤਾ ਜਾਂਦਾ ਹੈ। ਵੱਖ-ਵੱਖ ਤਰ੍ਹਾਂ ਦੇ ਗਊ-ਜਾਤੀ ਅਤੇ ਹੋਰ ਪਸ਼ੂ ਸੀਰਮ ਵੇਰੋ ਸੈੱਲ (ਕੋਸ਼ਿਕਾਵਾਂ) ਵਿਕਾਸ ਲਈ ਵਿਸ਼ਵ ਪੱਧਰ ਤੇ ਉਪਯੋਗ ਕੀਤੇ ਜਾਣ ਵਾਲੇ ਭਰਪੂਰ ਮਾਣਕ ਘਟਕ ਹਨ। ਵੇਰੋ ਕੋਸ਼ਿਕਾਵਾਂ ਦਾ ਉਪਯੋਗ ਕੋਸ਼ਿਕਾ ਜੀਵਨ ਸਥਾਪਤ ਕਰਨ ਲਈ ਕੀਤਾ ਜਾਂਦਾ ਹੈ ਜੋ ਟੀਕਿਆਂ ਦੇ ਉਤਪਾਦਨ ਵਿਚ ਸਹਾਇਕ ਹੁੰਦੇ ਹਨ। ਇਸ ਤਕਨੀਕ ਦਾ ਇਸਤੇਮਾਲ ਸਦੀਆਂ ਤੋਂ ਪੋਲੀਓ, ਰੈਬੀਜ਼ ਅਤੇ ਇਨਫਲੂਐਂਜ਼ਾ ਦੇ ਟੀਕਿਆਂ ਵਿਚ ਕੀਤਾ ਜਾ ਰਿਹਾ ਹੈ।
ਇਨ੍ਹਾਂ ਵੇਰੋ ਸੈੱਲਾਂ ਨੂੰ ਇਸ ਨਿਊਬੋਰਨ ਕਾਫ ਸੀਰਮ ਤੋਂ ਮੁਕਤ ਕਰਨ ਲਈ ਵਿਕਾਸ ਤੋਂ ਬਾਅਦ ਪਾਣੀ ਨਾਲ ਅਤੇ ਕਈ ਰਸਾਇਣਾਂ ਨਾਲ ਵੀ (ਤਕਨੀਕੀ ਤੌਰ ਤੇ ਬਫਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ), ਧੋਤਾ ਜਾਂਦਾ ਹੈ। ਇਸ ਤੋਂ ਬਾਅਦ ਵੇਰੋ ਸੈੱਲ ਵਾਇਰਲ ਗਰੋਥ ਲਈ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੁੰਦੇ ਹਨ।
ਵਾਇਰਲ ਗਰੋਥ ਦੀ ਪ੍ਰਕ੍ਰਿਆ ਵਿਚ ਵੇਰੋ ਸੈੱਲ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ। ਇਸ ਤੋਂ ਬਾਅਦ ਇਸ ਵੱਡੇ ਵਾਇਰਸ ਨੂੰ ਵੀ ਮਾਰ ਦਿੱਤਾ ਜਾਂਦਾ ਹੈ (ਇਨ ਐਕਟਿਵ ਕਰ ਦਿੱਤਾ ਜਾਂਦਾ ਹੈ) ਅਤੇ ਸ਼ੁੱਧ ਕੀਤਾ ਜਾਂਦਾ ਹੈ। ਮਾਰੇ ਗਏ ਇਸ ਵਾਇਰਸ ਦੀ ਵਰਤੋਂ ਅੰਤਿਮ ਟੀਕਾ ਬਣਾਉਣ ਲਈ ਕੀਤੀ ਜਾਂਦੀ ਹੈ ਅਤੇ ਅੰਤਿਮ ਟੀਕੇ ਵਿਚ ਕਿਸੇ ਕਾਫ ਸੀਰਮ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਇਸ ਲਈ ਅੰਤਿਮ ਟੀਕਾ (ਕੋਵੈਕਸਿਨ) ਵਿਚ ਨਿਊਬੋਰਨ ਕਾਫ ਸੀਰਮ ਬਿਲਕੁਲ ਨਹੀਂ ਹੁੰਦੇ ਹਨ ਅਤੇ ਇਹ ਸੀਰਮ ਅੰਤਿਮ ਵੈਕਸਿਨ ਉਤਪਾਦ ਦਾ ਇੱਕ ਘਟਕ ਨਹੀਂ ਹੈ।
------------------------
ਐਮ.ਵੀ
(रिलीज़ आईडी: 1727627)
आगंतुक पटल : 311