ਵਿੱਤ ਮੰਤਰਾਲਾ

ਵਿੱਤ ਮੰਤਰਾਲਾ ਨਵੇਂ ਆਮਦਨ ਕਰ ਪੋਰਟਲ ਦੇ ਮੁੱਦਿਆਂ 'ਤੇ 22 ਜੂਨ, 2021 ਨੂੰ ਇੰਫੋਸਿਸ ਨਾਲ ਮੀਟਿੰਗ ਕਰੇਗਾ

Posted On: 15 JUN 2021 8:22PM by PIB Chandigarh

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ 22 ਜੂਨ, 2021 ਨੂੰ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 01:00 ਵਜੇ ਦਰਮਿਆਨ ਇੰਫੋਸਿਸ (ਵਿਕਰੇਤਾ ਅਤੇ ਇਸਦੀ ਟੀਮ) ਨਾਲ ਮੁੱਦਿਆਂ / ਤਰੁੱਟੀਆਂ ਬਾਰੇ ਇੱਕ ਵਿਚਾਰ ਵਟਾਂਦਰਾ ਮੀਟਿੰਗ ਕਰਨਗੇ। ਹਾਲ ਹੀ ਵਿੱਚ ਆਮਦਨ ਕਰ ਵਿਭਾਗ ਦਾ ਈ-ਫਾਈਲਿੰਗ ਪੋਰਟਲ ਲਾਂਚ ਕੀਤਾ ਗਿਆ ਹੈ। ਆਈਸੀਏਆਈ ਦੇ ਮੈਂਬਰਾਂ, ਆਡੀਟਰਾਂ, ਸਲਾਹਕਾਰਾਂ ਅਤੇ ਕਰਦਾਤਾਵਾਂ ਸਮੇਤ ਹੋਰ ਹਿਤਧਾਰਕ ਵੀ ਗੱਲਬਾਤ ਦਾ ਹਿੱਸਾ ਬਣਨਗੇ। ਨਵਾਂ ਪੋਰਟਲ ਕਈ ਤਕਨੀਕੀ ਤਰੁੱਟੀਆਂ / ਮੁੱਦਿਆਂ ਨਾਲ ਭਰਪੂਰ ਹੈ,  ਜਿਸ ਨਾਲ ਕਰਦਾਤਾਵਾਂ ਨੂੰ ਅਸੁਵਿਧਾ ਹੁੰਦੀ ਹੈ। ਪੋਰਟਲ ਵਿੱਚ ਦਰਪੇਸ਼ ਸਮੱਸਿਆਵਾਂ / ਮੁਸ਼ਕਲਾਂ ਬਾਰੇ ਜਾਣਕਾਰੀ ਦੇਣ ਲਈ ਹਿਤਧਾਰਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇੰਫੋਸਿਸ ਟੀਮ ਦੇ ਪ੍ਰਤੀਨਿਧੀ ਪ੍ਰਸ਼ਨਾਂ ਦੇ ਜਵਾਬ ਦੇਣ, ਮੁੱਦਿਆਂ ਨੂੰ ਸਪੱਸ਼ਟ ਕਰਨ ਅਤੇ ਪੋਰਟਲ ਦੀ ਕਾਰਜਸ਼ੀਲਤਾ ਬਾਰੇ ਜਾਣਕਾਰੀ ਲੈਣ, ਤਰੁੱਟੀਆਂ ਨੂੰ ਦੂਰ ਕਰਨ ਅਤੇ ਕਰਦਾਤਾਵਾਂ ਨੂੰ ਦਰਪੇਸ਼ ਮੁੱਦਿਆਂ ਦਾ ਹੱਲ ਕਰਨ ਲਈ ਮੌਜੂਦ ਹੋਣਗੇ।

****

ਆਰਐੱਮ/ ਐੱਮਵੀ/ਕੇਐੱਮਐੱਨ



(Release ID: 1727413) Visitor Counter : 193