ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਜਰਮਨ ਉਦਯੋਗਾਂ ਅਤੇ ਉਦਯੋਗਿਕ ਖੋਜ ਤੇ ਵਿਕਾਸ ਸੰਸਥਾਨਾਂ ’ਚ ਉਦਯੋਗਿਕ ਮੌਕਾ ਦੇਣ ਹਿਤ ਨੌਜਵਾਨ ਭਾਰਤੀ ਖੋਜਕਾਰਾਂ ਦੀ ਮਦਦ ਲਈ IGSTC ਇੰਡਸਟ੍ਰੀਅਲ ਫ਼ੈਲੋਸ਼ਿਪ ਦੀ ਸ਼ੁਰੂਆਤ
Posted On:
15 JUN 2021 2:19PM by PIB Chandigarh
ਇੰਡੋ–ਜਰਮਨ ਸਾਇੰਸ ਐਂਡ ਟੈਕਨੋਲੋਜੀ ਸੈਂਟਰ (IGSTC) ਦੇ ਉਦਯੋਗਿਕ ਫ਼ੈਲੋਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ 14 ਜੂਨ, 2021 ਨੂੰ IGSTC ਦੇ 11ਵ਼ ਸਥਾਪਨਾ ਦਿਵਸ ਮੌਕੇ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕੀਤੀ।
ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਇਹ ਫ਼ੈਲੋਸ਼ਿਪ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰੇਗੀ ਅਤੇ ਵਿਦਿਆਰਥੀਆਂ ਨੂੰ ਉਦਯੋਗਾਂ ਨੂੰ ਦਰਪੇਸ਼ ਚੁਣੌਤੀਆਂ ਉੱਤੇ ਵਿਚਾਰ ਕਰਨ ਅਤੇ ਖੋਜ ਕਰ ਕੇ ਉਨ੍ਹਾਂ ਦੇ ਹੱਲ ਲੱਭਣ ਵਾਸਤੇ ਉਤਸ਼ਾਹਿਤ ਕਰੇਗੀ। ਇਹ ਨੌਜਵਾਨ ਖੋਜਕਾਰਾਂ ਨੂੰ ਜਰਮਨ ਸੈੱਟਅਪ ਵਿੱਚ ਵਿਵਹਾਰਕ ਖੋਜ, ਟੈਕਨੋਲੋਜੀ ਵਿਕਾਸ ਤੇ ਉਦਯੋਗਿਕ ਅਨੁਭਵ ਲਈ ਹੱਲਾਸ਼ੇਰੀ ਦੇਵੇਗੀ।’
IGSTC ਇੰਡਸਟ੍ਰੀਅਲ ਫ਼ੈਲੋਸ਼ਿਪ ਜਰਮਨ ਉਦਯੋਗਾਂ ਤੇ ਉਦਯੋਗਿਕ ਖੋਜ ਤੇ ਵਿਕਾਸ ਸੰਸਥਾਨਾਂ ’ਚ ਉਦਯੋਗਿਕ ਮੌਕੇ ਲਈ ਵਿਗਿਆਨ ਤੇ ਇੰਜੀਨੀਅਰਿੰਗ ਵਿੱਚ ਭਾਰਤ ਦੇ ਨੌਜਵਾਨ ਪੀ–ਐੱਚਡੀ ਵਿਦਿਆਰਥੀਆਂ ਤੇ ਪੋਸਟ–ਡੌਕਟਰਲ ਖੋਜਕਾਰਾਂ ਦੀ ਮਦਦ ਕਰੇਗੀ।
ਇੱਕ ਸਾਲ ਦੌਰਾਨ ਦਿਲ–ਖਿੱਚਵੀਂ ਗ੍ਰਾਂਟ ਦੀ ਮਦਦ ਨਾਲ ਇਸ ਫ਼ੈਲੋਸ਼ਿਪ ਦਾ ਉਦੇਸ਼ ਨੌਜਵਾਨ ਭਾਰਤੀ ਖੋਜਕਾਰਾਂ ’ਚ ਅਗਾਂਹ–ਵਧੂ ਜਰਮਨ ਉਦਯੋਗਿਕ ਈਕੋਸਿਸਟਮਜ਼ ’ਚ ਮੌਕੇ ਦਿਵਾ ਕੇ ਨਵੀਂਆਂ ਖੋਜਾਂ ਤੇ ਤਕਨਾਲੋਜੀ ਵਿਕਾਸ ਹਿਤ ਵਿਵਹਾਰਕ ਖੋਜ ਤੇ ਸਮਰੱਥਾ ਨਿਰਮਾਣ ਦਾ ਰੁਝਾਨ ਪੈਦਾ ਕਰਨਾ ਹੈ।
ਇਸ ਪ੍ਰੋਗਰਾਮ ਦੀ ਸ਼ੁਰੂਆਤ IGSTC ਦੀ ਗਵਰਨਿੰਗ ਬਾੱਡੀ ਕੋ–ਚੇਅਰਜ਼ ਤੇ ਮੈਂਬਰਾਂ ਅਤੇ ਭਾਰਤੀ ਤੇ ਜਰਮਨ ਸਰਕਾਰਾਂ, ਉਦਯੋਗਾਂ ਤੇ ਅਕਾਦਮਿਕ ਖੇਤਰਾਂ ਦੇ ਪ੍ਰਤੀਨਿਧਾਂ ਦੀ ਮੌਜੂਦਗੀ ’ਚ ਕੀਤੀ ਗਈ ਸੀ।
ਡੀਐੱਸਟੀ ਦੀ ਇੰਟਰਨੈਸ਼ਨਲ ਡਿਵੀਜ਼ਨ ਦੇ ਮੁਖੀ ਅਤੇ IGSTC ਦੇ ਭਾਰਤੀ ਕੋ–ਚੇਅਰ ਐੱਸ.ਕੇ. ਵਾਰਸ਼ਨੇ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੇਂਦਰ ਨੇ ਉਦਯੋਗਾਂ ਵਿੱਲੋਂ ਵਿਵਹਾਰਕ ਖੋਜ ਤੇ ਤਕਨਾਲੋਜੀ ਵਿਕਾਸ ਵਿੱਚ ਭਾਰਤ–ਜਰਮਨ ਸਹਿਯੋਗ ਨੂੰ ਉਤਸ਼ਾਹਿਤ ਕਰ ਕੇ ਆਪਣੇ–ਆਪ ’ਚ ਇੱਕ ਮੌਕਾ ਦਿੱਤਾ ਹੈ। ਉਨ੍ਹਾਂ ਸਾਰੀਆਂ ਵਿਗਿਆਨਕ ਏਜੰਸੀਆਂ ਅਤੇ ਉਦਯੋਗਾਂ ਨੂੰ ਬੇਨਤੀ ਕੀਤੀ ਕਿ ਉਹ ਦੁਵੱਲਾ ਵਿਗਿਆਨਕ ਸਹਿਯੋਗ ਵਧਾਉਣ ਹਿਤ ਕੇਂਦਰ ਦੀਆਂ ਸੇਵਾਵਾਂ ਦਾ ਫ਼ਾਇਦਾ ਲੈਣ।
BMBF ਦੇ ਡਾਇਰੈਕਟਰ ਅਤੇ IGSTC ਦੇ ਕੋ–ਚੇਅਰ ਸੁਸ਼੍ਰੀ ਕੈਥਰੀਨ ਮੇਅਰਸ ਨੇ ਕਿਹਾ,‘ਇਸ ਪ੍ਰੋਗਰਾਮ ਨਾਲ ਭਾਰਤ ਦੇ ਪ੍ਰਤਿਭਾਸ਼ਾਲੀ ਖੋਜਕਾਰ ਜਰਮਨੀ ਜਾ ਕੇ ਵਿਵਹਾਰਕ ਵਿਗਿਆਨ ਲਈ ਜਰਮਨ ਕੰਪਨੀਆਂ ਜਾਂ ਸਰਕਾਰੀ ਸੰਸਥਾਨਾਂ ਨਾਲ ਕੰਮ ਕਰ ਸਕਣਗੇ। ਫ਼ੈਲੋਜ਼ ਵਜੋਂ ਉਹ ਭਵਿੱਖ ਲਈ ਦੋਵੇਂ ਦੇਸ਼ਾਂ ਵਿਚਾਲੇ ਚਿਰਜੀਵੀ ਸਬੰਧ ਸਥਾਪਤ ਕਰ ਸਕਦੇ ਹਨ।’
ਉਨ੍ਹਾਂ ਇਹ ਵੀ ਕਿਹਾ,‘ਕੇਂਦਰ ਕਿਉਂਕਿ ਉਦਯੋਗ ਦੀ ਅਗਵਾਈ ਹੇਠ ਖੋਜ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਅਕਾਦਮਿਕ/ਖੋਜ ਸੰਗਠਨ ਇਸ ਦੀ ਮਦਦ ਕਰ ਰਹੇ ਹਨ, ਇਸ ਨਾਲ ਇੱਕ ਵਿਲੱਖਣ ਮੰਚ ਮੁਹੱਈਆ ਹੁੰਦਾ ਹੈ, ਜਿਸ ਦੀ ਵਰਤੋਂ ਨਵੇਂ–ਨਕੋਰ ਸਹਿਯੋਗ ਲਈ ਕੀਤੀ ਜਾਣੀ ਚਾਹੀਦੀ ਹੈ।’
IGSTC ਦੀ ਸਥਾਪਨਾ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਜਰਮਨੀ ਸਰਕਾਰ ਦੇ ਕੇਂਦਰੀ ਸਿੱਖਿਆ ਤੇ ਖੋਜ ਮੰਤਰਾਲੇ (BMBF) ਵੱਲੋਂ ਉਦਯੋਗਿਕ ਸ਼ਮੂਲੀਅਤ, ਵਿਵਹਾਰਕ ਖੋਜ ਤੇ ਤਕਨਾਲੋਜੀ ਵਿਕਾਸ ਉੱਤੇ ਜ਼ੋਰ ਦਿੰਦਿਆਂ ਭਾਰਤ–ਜਰਮਨ ਖੋਜ ਤੇ ਵਿਕਾਸ ਨੈੱਟਵਰਕਿੰਗ ਦੀ ਸੁਵਿਧਾ ਲਈ ਕੀਤੀ ਗਈ ਸੀ। ITSTC ਆਪਣੇ ਪ੍ਰਮੁੱਖ ਪ੍ਰੋਗਰਾਮ ‘2+2 ਪ੍ਰੋਜੈਕਟਸ’ ਰਾਹੀਂ ਭਾਰਤ ਅਤੇ ਜਰਮਨੀ ਦੇ ਖੋਜ ਤੇ ਅਕਾਦਮਿਕ ਸੰਸਥਾਨਾਂ ਅਤੇ ਜਨਤਕ/ਨਿਜੀ ਉਦਯੋਗਾਂ ਦੀ ਸ਼ਕਤੀ ਨੂੰ ਪ੍ਰੇਰਿਤ ਕਰ ਕੇ ਨਵੀਂਆਂ ਖੋਜਾਂ ਉੱਤੇ ਕੇਂਦ੍ਰਿਤ ਖੋਜ ਤੇ ਵਿਕਾਸ ਪ੍ਰੋਜੈਕਟਾਂ ਦੀ ਮਦਦ ਕਰਦਾ ਰਿਹਾ ਹੈ
ਵਰਗਾਂ, ਯੋਗਤਾ, ਗ੍ਰਾਂਟ ਤੇ ਫ਼ੈਲੋਸ਼ਿਪ ਦਿਸ਼ਾ–ਨਿਰਦੇਸ਼ਾਂ ਬਾਰੇ ਹੋਰ ਜਾਣਕਾਰੀ www.igstc.org ਉੱਤੇ ਵੇਖੀ ਜਾ ਸਕਦੀ ਹੈ।
****
ਐੱਸਐੱਸ/ਆਰਪੀ
(Release ID: 1727410)
Visitor Counter : 190