ਰੇਲ ਮੰਤਰਾਲਾ

ਭਾਰਤੀ ਰੇਲਵੇ ਨੂੰ ਸਪੈਕਟ੍ਰਮ ਦੀ ਵੰਡ ਅਤੇ ਰੇਲਵੇ ਦੇ ਕਾਰਜਾਂ ਵਿੱਚ ਸਰਵਪੱਖੀ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਵਧੇਰੇ ਆਧੁਨਿਕ ਸਿਗਨਲ ਸਾਧਨਾਂ ਦੀ ਵਿਵਸਥਾ


ਮਨੁੱਖੀ ਗਲਤੀ ਕਾਰਨ ਟ੍ਰੇਨ ਟਕਰਾਅ ਨੂੰ ਰੋਕਣ ਅਤੇ ਗਤੀ ਸੰਭਾਵਨਾ ਨੂੰ ਵਧਾਉਣ ਵਿੱਚ ਸਹਾਇਤਾ ਲਈ ਵਧੇਰੇ ਸਿਗਨਲ ਬੈਂਡਵਿਡਥ ਉਪਲਬਧ; ਪਹਿਲੇ ਪੜਾਅ ਵਿੱਚ ਮਹੱਤਵਪੂਰਨ ਮਾਰਗਾਂ ਨੂੰ ਕਵਰ ਕਰਨ ਵਾਲੇ 37300 ਆਰ ਕਿਮੀ ਲਈ ਟ੍ਰੇਨ ਟਕਰਾਅ ਤੋਂ ਬਚਾਅ ਪ੍ਰਣਾਲੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ
ਭਾਰਤੀ ਰੇਲਵੇ ਨੇ ਹੁਣ ਤੱਕ 2221 ਰੇਲਵੇ ਸਟੇਸ਼ਨਾਂ ’ਤੇ ਇਲੈਕਟ੍ਰਾਨਿਕ ਇੰਟਰਲੌਕਿੰਗ (ਈਆਈ) ਨੂੰ ਹੁਲਾਰਾ
ਅਗਲੇ 3 ਸਾਲਾਂ ਵਿੱਚ 1550 ਈਐੱਲ ਪ੍ਰਦਾਨ ਕਰਨ ਦੀ ਯੋਜਨਾ ਹੈ
ਮੌਜੂਦਾ ਉੱਚ ਘਣਤਾ ਵਾਲੇ ਰੂਟਾਂ 'ਤੇ ਵਧੇਰੇ ਟ੍ਰੇਨਾਂ ਚਲਾਉਣ ਦੀ ਸਮਰੱਥਾ ਨੂੰ ਹੁਲਾਰਾ; ਆਟੋਮੈਟਿਕ ਬਲਾਕ ਸਿਗਨਲਿੰਗ 3447 ਰੂਟ ਕਿਲੋਮੀਟਰ 'ਤੇ ਦਿੱਤੀ ਗਈ
ਲਗਭਗ 15000 ਆਰਕਿਮੀ ਉੱਚ ਘਣਤਾ ਅਤੇ ਫ੍ਰਾਈਟ ਦੇ ਸੰਘਣੇ ਰਸਤੇ 'ਤੇ ਆਟੋਮੈਟਿਕ ਸਿਗਨਲਿੰਗ ਦੀ ਯੋਜਨਾ ਮਿਸ਼ਨ ਮੋਡ ਵਿੱਚ
ਲੈਵਲ ਕ੍ਰਾਸਿੰਗ ’ਤੇ ਸੁਰੱਖਿਆ ਵਧਾਉਣ ਲਈ; ਭਾਰਤੀ ਰੇਲਵੇ ਨੇ 11705 ਲੈਵਲ ਕਰਾਸਿੰਗ ਗੇਟਾਂ 'ਤੇ ਸਿਗਨਲਾਂ ਨਾਲ ਇੰਟਰਲੌਕਿੰਗ ਪ੍ਰਦਾਨ ਕੀਤੀ
ਸਰਕਾਰ ਨੇ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਜਨਤਕ ਸੁਰੱਖਿਆ ਅਤੇ ਸੁਰੱਖਿਆ ਸੇਵਾਵਾਂ ਲਈ 700 ਮੈਗਾਹਰਟਜ਼ ਫ੍ਰੀਕੁਐਂਸੀ ਬੈਂਡ ਵਿੱਚ 5 ਮੈਗਾਹਰਟਜ਼ ਸਪੈਕਟ੍ਰਮ ਦੀ ਅਲਾਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ
ਰੇਲਵੇ ਦੇ 92% ਰੂਟ ਨੂੰ ਓਐੱਫ਼ਸੀ ਅਧਾਰਤ ਸਿਸਟਮ ਲਈ ਕਵਰ ਕੀਤਾ ਗਿਆ; 62,205 ਆਰਕਿਮੀ
ਉਪਰੋਕਤ ਸਿਗਨਲਿੰਗ ਅਤੇ ਦੂਰ ਸੰਚਾਰ ਦੇ ਆ

Posted On: 15 JUN 2021 3:50PM by PIB Chandigarh

ਸਿਗਨਲਿੰਗ ਸਿਸਟਮ ਰੇਲ ਦੇ ਕੰਮਾਂ ਵਿੱਚ ਸੁਰੱਖਿਆ ਵਧਾਉਂਦੀ ਹੈ। ਭਾਰਤੀ ਰੇਲਵੇ ਦੇ ਉਪਯੋਗ ਵਿੱਚ ਉਪਕਰਣਾਂ ਦਾ ਨਵੀਨੀਕਰਨ ਅਤੇ ਤਬਦੀਲੀ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਇਸਦੀ ਸਥਿਤੀ, ਕਾਰਜਸ਼ੀਲ ਜ਼ਰੂਰਤਾਂ ਅਤੇ ਸਰੋਤਾਂ ਦੀ ਉਪਲਬਧਤਾ ਦੇ ਅਧਾਰ ’ਤੇ ਕੀਤੀ ਗਈ ਹੈ।

ਰੇਲਵੇ ਦੇ ਕੰਮਕਾਜ ਵਿੱਚ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਅਤੇ ਵਾਧੂ ਲਾਈਨ ਸਮਰੱਥਾ ਪੈਦਾ ਕਰਨ ਲਈ, ਸਿਗਨਲਿੰਗ ਸਿਸਟਮ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼ਾਮਲ ਹਨ -

  1. ਸੁਰੱਖਿਆ ਅਤੇ ਲਚਕੀਲੇਪਨ ਨੂੰ ਵਧਾਉਣ ਲਈ ਇਲੈਕਟ੍ਰਾਨਿਕ ਇੰਟਰਲੌਕਿੰਗ (ਈਆਈ) ਦੀ ਵਿਵਸਥਾ - ਰੇਲਵੇ ਦੇ ਸੰਚਾਲਨ ਵਿੱਚ ਡਿਜੀਟਲ ਤਕਨਾਲੋਜੀਆਂ ਦੇ ਲਾਭ ਲੈਣ ਅਤੇ ਸੁਰੱਖਿਆ ਵਧਾਉਣ ਲਈ ਇਲੈਕਟ੍ਰਾਨਿਕ ਇੰਟਰਲਾਕਿੰਗ ਨੂੰ ਵੱਡੇ ਪੱਧਰ ’ਤੇ ਅਪਣਾਇਆ ਜਾ ਰਿਹਾ ਹੈ। ਹੁਣ ਤੱਕ 2221 ਸਟੇਸ਼ਨਾਂ ਨੂੰ 30.04.2021 ਤੱਕ ਇਲੈਕਟ੍ਰਾਨਿਕ ਇੰਟਰਲੌਕਿੰਗ ਮੁਹੱਈਆ ਕਰਵਾਈ ਗਈ ਹੈ, ਜੋ ਕਿ ਭਾਰਤੀ ਰੇਲਵੇ ਦਾ 34% ਹੈ। ਭਵਿੱਖ ਵਿੱਚ ਇਲੈਕਟ੍ਰਾਨਿਕ ਇੰਟਰਲੌਕਿੰਗ (ਈਆਈ) ਪ੍ਰਦਾਨ ਕਰਨ ਲਈ ਇੱਕ ਨੀਤੀਗਤ ਫੈਸਲਾ ਵੀ ਲਿਆ ਗਿਆ ਹੈ। ਇਸ ਤੋਂ ਇਲਾਵਾ ਅਗਲੇ 3 ਸਾਲਾਂ ਵਿੱਚ 1550 ਈਆਈ ਪ੍ਰਦਾਨ ਕਰਨ ਦੀ ਯੋਜਨਾ ਹੈ। ਇਹ ਰੇਲ ਦੇ ਕੰਮਕਾਜ ਦੀ ਸੁਰੱਖਿਆ ਅਤੇ ਕੁਸ਼ਲਤਾ ਨੂੰ ਵਧਾਏਗਾ।

  2. ਲਾਈਨ ਸਮਰੱਥਾ ਵਧਾਉਣ ਲਈ ਆਟੋਮੈਟਿਕ ਬਲਾਕ ਸਿਗਨਲਿੰਗ (ਏਬੀਐੱਸ) - ਭਾਰਤੀ ਰੇਲਵੇ ਦੇ ਮੌਜੂਦਾ ਉੱਚ ਘਣਤਾ ਮਾਰਗਾਂ ’ਤੇ ਵਧੇਰੇ ਟ੍ਰੇਨਾਂ ਚਲਾਉਣ ਲਈ ਲਾਈਨ ਸਮਰੱਥਾ ਵਧਾਉਣ ਲਈ, ਆਟੋਮੈਟਿਕ ਬਲਾਕ ਸਿਗਨਲਿੰਗ ਇੱਕ ਲਾਗਤ ਪ੍ਰਭਾਵਸ਼ਾਲੀ ਹੱਲ ਹੈ। 30.04.2021 ਨੂੰ 3447 ਰੂਟ ਕਿਲੋਮੀਟਰ ’ਤੇ ਆਟੋਮੈਟਿਕ ਬਲਾਕ ਸਿਗਨਲਿੰਗ ਦਿੱਤੀ ਗਈ ਹੈ। ਭਾਰਤੀ ਰੇਲਵੇ ਨੇ ਉੱਚ ਘਣਤਾ ਅਤੇ ਮਾਲ-ਭਾੜੇ ਦੇ ਲਗਭਗ 15000 ਕਿਲੋਮੀਟਰ ਦੇ ਰਸਤੇ ’ਤੇ ਆਟੋਮੈਟਿਕ ਸਿਗਨਲਿੰਗ ਨੂੰ ਚਾਲੂ ਕਰਨ ਦੀ ਯੋਜਨਾ ਬਣਾਈ ਹੈ। ਰੋਲ ਆਉਟ ਨੂੰ ਮਿਸ਼ਨ ਮੋਡ ਵਿੱਚ ਲਿਆਉਣ ਦੀ ਯੋਜਨਾ ਹੈ। ਆਟੋਮੈਟਿਕ ਸਿਗਨਲਿੰਗ ਦੇ ਲਾਗੂ ਹੋਣ ਨਾਲ, ਸਮਰੱਥਾ ਵਿੱਚ ਵਾਧਾ ਹੋਵੇਗਾ ਜਿਸ ਦੇ ਨਤੀਜੇ ਵਜੋਂ ਵਧੇਰੇ ਰੇਲ ਸੇਵਾਵਾਂ ਸੰਭਵ ਹੋ ਸਕਦੀਆਂ ਹਨ।

  3. ਲੇਵਲ ਕਰਾਸਿੰਗ ਗੇਟਾਂ ’ਤੇ ਸੁਰੱਖਿਆ - ਲੈਵਲ ਕਰਾਸਿੰਗ ਗੇਟਾਂ ’ਤੇ ਸੁਰੱਖਿਆ ਵਧਾਉਣਾ ਚਿੰਤਾ ਦਾ ਇੱਕ ਵੱਡਾ ਖੇਤਰ ਰਿਹਾ ਹੈ। ਸੁਰੱਖਿਆ ਨੂੰ ਸਿਗਨਲਾਂ ਨਾਲ ਜੋੜ ਕੇ ਲੈਵਲ ਕਰਾਸਿੰਗ ਦੁਆਰਾ ਵਧਾਇਆ ਜਾਂਦਾ ਹੈ। 30.04.2021 ਨੂੰ, ਭਾਰਤੀ ਰੇਲਵੇ ਨੇ 11705 ਪੱਧਰ ਦੇ ਕਰਾਸਿੰਗ ਗੇਟਾਂ ’ਤੇ ਸਿਗਨਲਾਂ ਨਾਲ ਇੰਟਰਲੌਕਿੰਗ ਪ੍ਰਦਾਨ ਕੀਤੀ ਹੈ, ਤਾਂ ਜੋ ਲੈਵਲ ਕਰਾਸਿੰਗ ’ਤੇ ਸੁਰੱਖਿਆ ਵਧਾਈ ਜਾ ਸਕੇ।

  4. ਮਨੁੱਖੀ ਗਲਤੀ ਨੂੰ ਰੋਕਣ ਲਈ ਲੋਕੋ ਪਾਇਲਟ ਦੀ ਸਹਾਇਤਾ ਵਜੋਂ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ (ਏਟੀਪੀ) ਸਿਸਟਮ - ਏਟੀਪੀ ਪ੍ਰਣਾਲੀਆਂ ਦੀ ਵਰਤੋਂ ਦੁਨੀਆਂ ਦੇ ਉੱਨਤ ਰੇਲਵੇ ਸਿਸਟਮ ਲੋਕੋ ਪਾਇਲਟਾਂ ਦੀ ਸਹਾਇਤਾ ਵਜੋਂ ਕਰ ਰਹੇ ਹਨ। ਇਹ ਪ੍ਰਣਾਲੀਆਂ ਲੋਕੋ ਪਾਇਲਟ ਦੁਆਰਾ ਕਿਸੇ ਮਨੁੱਖੀ ਗਲਤੀ ਕਾਰਨ ਟਕਰਾਵ ਨੂੰ ਰੋਕਦੀਆਂ ਹਨ। ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ, ਹੁਣ ਇੱਕ ਮਿਸ਼ਨ ਮੋਡ ਵਿੱਚ ਭਾਰਤੀ ਰੇਲਵੇ (ਆਈਆਰ) ’ਤੇ ਏਟੀਪੀ ਪ੍ਰਣਾਲੀਆਂ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ। ਹਾਲੇ ਤੱਕ ਆਈਆਰ ਏਟੀਪੀ ਪ੍ਰਣਾਲੀਆਂ ਲਈ ਵਿਦੇਸ਼ੀ ਤਕਨਾਲੋਜੀ ’ਤੇ ਨਿਰਭਰ ਸੀ। ਭਾਰਤੀ ਫਰਮਾਂ ਦੇ ਨਾਲ ਆਈਆਰ ਨੇ ਹੁਣ ਏਟੀਪੀ ਲਈ ਸਫ਼ਲਤਾਪੂਰਵਕ ਸਵਦੇਸ਼ੀ ਲਾਗਤ ਪ੍ਰਭਾਵਸ਼ਾਲੀ ਤਕਨਾਲੋਜੀ ਤਿਆਰ ਕੀਤੀ ਹੈ - ਜਿਸ ਨੂੰ ਟ੍ਰੇਨ ਟਕਰਾਵ ਬਚਾਵ ਸਿਸਟਮ (ਟੀਸੀਏਐੱਸ) ਕਿਹਾ ਜਾਂਦਾ ਹੈ। ਮਾਣਯੋਗ ਪ੍ਰਧਾਨ ਮੰਤਰੀ ਦੇ ‘ਆਤਮ ਨਿਰਭਰ ਭਾਰਤ’ ਮਿਸ਼ਨ ਤਹਿਤ ਟੀਸੀਏਐੱਸ ਨੂੰ ਭਾਰਤ ਦੇ ਰਾਸ਼ਟਰੀ ਏਟੀਪੀ ਵਜੋਂ ਅਪਣਾਉਣ ਦਾ ਫੈਸਲਾ ਕੀਤਾ ਗਿਆ ਹੈ। ਟੀਸੀਏਐੱਸ ਨੂੰ ਪਹਿਲੇ ਪੜਾਅ ਵਿੱਚ ਮਹੱਤਵਪੂਰਨ ਰੂਟਾਂ ਨੂੰ ਕਵਰ ਕਰਨ ਵਾਲੇ 37300 ਆਰਕਿਮੀ ਲਈ ਪ੍ਰਵਾਨਗੀ ਦਿੱਤੀ ਗਈ ਹੈ। ਟੀਸੀਏਐੱਸ ਦਾ ਰੋਲ ਆਉਟ ਮਨੁੱਖੀ ਗਲਤੀ ਕਾਰਨ ਰੇਲ ਹਾਦਸੇ ਨੂੰ ਖਤਮ ਕਰੇਗਾ ਅਤੇ ਆਈਆਰ ਦੀ ਗਤੀ ਸੰਭਾਵਨਾ ਨੂੰ ਵਧਾਏਗਾ ਜਿਸ ਨਾਲ ਯਾਤਰਾ ਦਾ ਸਮਾਂ ਘਟੇਗਾ।

ਇਹ ਨੋਟ ਕੀਤਾ ਜਾ ਸਕਦਾ ਹੈ ਕਿ ‘ਆਤਮ ਨਿਰਭਰ ਭਾਰਤ’ ਮਿਸ਼ਨ ਨੂੰ ਹੁਲਾਰਾ ਦਿੰਦੇ ਹੋਏ, ਸਰਕਾਰ ਨੇ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਜਨਤਕ ਸੁਰੱਖਿਆ ਅਤੇ ਸੁਰੱਖਿਆ ਸੇਵਾਵਾਂ ਲਈ 700 ਮੈਗਾਹਰਟਜ਼ ਸਪੈਕਟ੍ਰਮ ਬੈਂਡ ਨੂੰ ਭਾਰਤੀ ਰੇਲਵੇ ਨੂੰ ਅਲਾਟ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸਪੈਕਟ੍ਰਮ ਦੇ ਨਾਲ, ਭਾਰਤੀ ਰੇਲਵੇ ਨੇ ਆਪਣੇ ਰੂਟ ’ਤੇ ਲੌਂਗ ਟਰਮ ਐਵੋਲੂਸ਼ਨ (ਐੱਲਟੀਈ) ਅਧਾਰਤ ਮੋਬਾਈਲ ਟ੍ਰੇਨ ਰੇਡੀਓ ਸੰਚਾਰ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਹੈ।

ਪ੍ਰੋਜੈਕਟ ਵਿੱਚ ਅਨੁਮਾਨਤ ਨਿਵੇਸ਼ 25,000 ਕਰੋੜ ਰੁਪਏ ਤੋਂ ਵੱਧ ਹੈ। ਪ੍ਰੋਜੈਕਟ ਅਗਲੇ 5 ਸਾਲਾਂ ਵਿੱਚ ਪੂਰਾ ਹੋ ਜਾਵੇਗਾ।

ਇਹ ਰੇਲਵੇ ਦੇ ਸੰਚਾਲਨ ਅਤੇ ਰੱਖ-ਰਖਾਵ ਦੇ ਪ੍ਰਬੰਧ ਵਿੱਚ ਇੱਕ ਰਣਨੀਤਕ ਤਬਦੀਲੀ ਲਿਆਉਂਦਾ ਹੈ। ਇਹ ਮੌਜੂਦਾ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਿਆਂ ਵਧੇਰੇ ਟ੍ਰੇਨਾਂ ਦੀ ਵਿਵਸਥਾ ਕਰਨ ਲਈ ਸੁਰੱਖਿਆ ਨੂੰ ਸੁਧਾਰਨ ਅਤੇ ਲਾਈਨ ਸਮਰੱਥਾ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ। ਆਧੁਨਿਕ ਰੇਲ ਨੈੱਟਵਰਕ ਦੇ ਨਤੀਜੇ ਵਜੋਂ ਆਵਾਜਾਈ ਦੀ ਲਾਗਤ ਘਟੇਗੀ ਅਤੇ ਵਧੇਰੇ ਕੁਸ਼ਲਤਾ ਆਵੇਗੀ। ਨਾਲ ਹੀ, ਇਹ ਬਹੁ-ਰਾਸ਼ਟਰੀ ਉਦਯੋਗਾਂ ਨੂੰ ‘ਮੇਕ ਇਨ ਇੰਡੀਆ’ ਮਿਸ਼ਨ ਨੂੰ ਪੂਰਾ ਕਰਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਨਿਰਮਾਣ ਇਕਾਈਆਂ ਸਥਾਪਤ ਕਰਨ ਲਈ ਆਕਰਸ਼ਤ ਕਰੇਗੀ।

ਭਾਰਤੀ ਰੇਲਵੇ ਲਈ ਐੱਲਟੀਈ ਦਾ ਉਦੇਸ਼ ਰੇਲਵੇ ਦੀਆਂ ਕਾਰਜਸ਼ੀਲ, ਸੁਰੱਖਿਆ ਅਤੇ ਸੁਰੱਖਿਆ ਉਪਯੋਗਾਂ ਲਈ ਸੁਰੱਖਿਅਤ ਅਤੇ ਭਰੋਸੇਮੰਦ ਅਵਾਜ਼, ਵੀਡੀਓ ਅਤੇ ਡਾਟਾ ਸੰਚਾਰ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਇਸ ਲਈ ਵਰਤੀ ਜਾਏਗੀ:

  • ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਦੇ ਨਾਲ ਆਧੁਨਿਕ ਕੈਬ ਅਧਾਰਤ ਸਿਗਨਲਿੰਗ ਪ੍ਰਣਾਲੀ ਦੀ ਤੈਨਾਤੀ ਜਿਸ ਨਾਲ ਰੇਲਵੇ ਦੇ ਸੰਚਾਲਨ ਵਿੱਚ ਸੁਰੱਖਿਆ ਅਤੇ ਥਰੋਪੁੱਟ ਵਧੇਗਾ। ਧੁੰਦ ਦੇ ਦੌਰਾਨ ਵੀ ਸਹਾਇਤਾ ਹੋਵੇਗੀ।

  • ਡਰਾਈਵਰ, ਗਾਰਡ, ਸਟੇਸ਼ਨ ਮਾਸਟਰ, ਟ੍ਰੇਨ ਟ੍ਰੈਫਿਕ ਕੰਟਰੋਲਰ ਅਤੇ ਰੱਖ-ਰਖਾਵ ਸਟਾਫ਼ ਦਰਮਿਆਨ ਟ੍ਰੇਨ ਓਪਰੇਸ਼ਨਾਂ ਵਿੱਚ ਸਹਿਜ ਸੰਚਾਰ ਕਨੈਕਟੀਵਿਟੀ ਵਾਲਾ ਮਿਸ਼ਨ ਕ੍ਰਿਟੀਕਲ ਵਾਇਸ ਕਮਿਊਨੀਕੇਸ਼ਨ।

  • ਯਾਤਰੀਆਂ ਦੀ ਸੁਰੱਖਿਆ ਵਧਾਉਣ ਲਈ ਟ੍ਰੇਨਾਂ ਵਿੱਚ ਸੀਸੀਟੀਵੀ ਕੈਮਰਿਆਂ ਰਾਹੀਂ ਸੀਮਿਤ ਵੀਡੀਓ ਨਿਗਰਾਨੀ (ਲਾਈਵ ਫੀਡ) ਦੀ ਨਿਗਰਾਨੀ।

  • ਆਈਓਟੀ ਅਧਾਰਿਤ ਅਸੈਟ ਵਿਸ਼ੇਸ਼ ਰੋਲਿੰਗ ਸਟਾਕ ਦੀ ਨਿਗਰਾਨੀ।

  • ਟ੍ਰੇਨਾਂ ਅਤੇ ਸਟੇਸ਼ਨਾਂ ’ਤੇ ਯਾਤਰੀ ਜਾਣਕਾਰੀ ਪ੍ਰਣਾਲੀ (ਪੀਆਈਐੱਸ)।

ਐੱਲਟੀਈ ਪਹਿਲ ਤੋਂ ਇਲਾਵਾ, ਰੇਲਵੇ ਟੈਲੀਕਾਮ ਵਿੱਚ ਹੋਰ ਪ੍ਰਮੁੱਖ ਪਹਿਲਕਦਮੀਆਂ ਇਹ ਹਨ:

  • ਵਾਈ-ਫਾਈ ਦੀ ਸਹੂਲਤ 6002 ਸਟੇਸ਼ਨਾਂ ’ਤੇ ਵਧਾ ਦਿੱਤੀ ਗਈ ਹੈ ਅਤੇ 101 ਬਾਕੀ ਸੰਭਾਵੀ ਸਟੇਸ਼ਨ ਜਲਦੀ ਹੀ ਕਵਰ ਕੀਤੇ ਜਾਣਗੇ। ਜਿਸ ਵਿੱਚੋਂ 70% ਸਟੇਸ਼ਨ ਗ੍ਰਾਮੀਣ ਖੇਤਰ ਦੇ ਹਨ। ਇਹ ਸਹੂਲਤ ਯਾਤਰੀਆਂ, ਸਥਾਨਕ ਵਿਕਰੇਤਾ, ਕੂਲੀਆਂ ਆਦਿ ਦੁਆਰਾ ਵਰਤੀ ਜਾ ਰਹੀ ਹੈ।

  • ਸੁਰੱਖਿਆ ਨੂੰ ਬਿਹਤਰ ਬਣਾਉਣ ਲਈ 801 ਸਟੇਸ਼ਨਾਂ ’ਤੇ ਸੀਸੀਟੀਵੀ ਸਿਸਟਮ ਮੁਹੱਈਆ ਕਰਾਇਆ ਗਿਆ ਹੈ ਅਤੇ ਬਾਕੀ ਜਗ੍ਹਾ ਦੀ ਵੀ ਯੋਜਨਾ ਬਣਾਈ ਗਈ ਹੈ।

  • ਰੇਲਵੇ ਦੇ 92% ਰੂਟ ਨੂੰ ਓਐੱਫ਼ਸੀ ਅਧਾਰਤ ਪ੍ਰਣਾਲੀ (62,205 ਆਰਕਿਮੀ) ਨਾਲ ਕਵਰ ਕੀਤਾ ਗਿਆ ਹੈ। ਇਹ ਰੇਲਵੇ ਦੇ ਅੰਦਰੂਨੀ ਸੰਚਾਰ ਲਈ ਵਰਤੀ ਜਾ ਰਹੀ ਹੈ ਅਤੇ ਆਰਸੀਆਈਐੱਲ ਦੁਆਰਾ ਵਾਧੂ ਸਮਰੱਥਾ ਦੀ ਵਪਾਰਕ ਵਰਤੋਂ ਕੀਤੀ ਜਾ ਰਹੀ ਹੈ।

  • ਇੰਡੀਅਨ ਰੇਲਵੇ ਵੱਡੇ ਪੱਧਰ ’ਤੇ ਈ-ਫਾਈਲਿੰਗ ਸਿਸਟਮ ਲਗਾ ਰਿਹਾ ਹੈ। ਪ੍ਰਸ਼ਾਸਕੀ ਕੰਮਾਂ ਨੂੰ ਬਿਹਤਰ ਬਣਾਉਣ ਲਈ, ਈ-ਦਫ਼ਤਰ ਸਾਰੇ ਵਿਭਾਗਾਂ, ਜ਼ੋਨਾਂ, ਸੀ.ਟੀ.ਆਈਜ਼ ਅਤੇ ਪੀਯੂਜ਼ ਸਮੇਤ 185 ਇਕਾਈਆਂ ਵਿੱਚ ਪ੍ਰਦਾਨ ਕੀਤਾ ਗਿਆ ਹੈ। 1.35 ਲੱਖ ਤੋਂ ਵੱਧ ਉਪਭੋਗਤਾ ਇਸ ਦੀ ਵਰਤੋਂ ਕਰ ਰਹੇ ਹਨ ਅਤੇ ਹੁਣ ਤੱਕ 15.0 ਲੱਖ ਤੋਂ ਵੱਧ ਈ-ਫਾਈਲਾਂ ਬਣਾਈਆਂ ਗਈਆਂ ਹਨ। ਮੌਜੂਦਾ ਭੌਤਿਕ ਫਾਈਲਾਂ ਨੂੰ ਡਿਜੀਟਲ ਫਾਈਲਾਂ ਵਿੱਚ ਬਦਲਿਆ ਜਾ ਰਿਹਾ ਹੈ।

ਸਿਗਨਲਿੰਗ ਅਤੇ ਦੂਰਸੰਚਾਰ ਦੇ ਉਪਰੋਕਤ ਆਧੁਨਿਕੀਕਰਨ ਲਈ, ਭਾਰਤੀ ਰੇਲਵੇ ਨੇ ਲਗਭਗ 55,000 ਕਰੋੜ ਰੁਪਏ ਦੇ ਨਿਵੇਸ਼ ਦੀ ਕਲਪਨਾ ਕੀਤੀ ਹੈ।

****

ਡੀਜੇਐੱਨ/ ਐੱਮਕੇਵੀ



(Release ID: 1727409) Visitor Counter : 142