ਜਲ ਸ਼ਕਤੀ ਮੰਤਰਾਲਾ

ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਜਲ ਸ਼ਕਤੀ ਅਭਿਆਨ — 2 ਵਿੱਚ ਹਿੱਸਾ ਲੈਣ ਤੇ ਸਮਰਥਨ ਦੀ ਅਪੀਲ ਕੀਤੀ


ਮਾਨਸੂਨ ਸੀਜ਼ਨ ਦੌਰਾਨ ਵਰਖਾ ਦੇ ਪਾਣੀ ਦੀ ਸੰਭਾਲ ਲਈ ਲੋਕਾਂ ਨੂੰ ਸੰਵੇਦਨਸ਼ੀਲ ਕਰਨ ਲਈ ਸੰਸਦ ਮੈਂਬਰਾਂ ਤੋਂ ਸਹਿਯੋਗ ਤੇ ਯੋਗਦਾਨ ਮੰਗਿਆ

Posted On: 15 JUN 2021 2:30PM by PIB Chandigarh

ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਸਾਰੇ ਸੰਸਦ ਮੈਂਬਰਾਂ, ਦੋਨੋਂ ਲੋਕ ਸਭਾ ਅਤੇ ਰਾਜ ਸਭਾ , ਨੂੰ ਨਿਜੀ ਪੱਤਰਾਂ ਰਾਹੀਂ ਜਾਰੀ "ਜਲ ਸ਼ਕਤੀ ਅਭਿਆਨ : ਕੈਚ ਦੀ ਰੇਨ" ਮੁਹਿੰਮ ਦਾ ਆਪੋ ਆਪਣੇ ਹਲਕਿਆਂ ਵਿੱਚ ਸਮਰਥਨ ਕਰਨ ਲਈ ਕਿਹਾ ਹੈ । ਅਭਿਆਨ ਜਿਸ ਦਾ ਵਿਸ਼ਾ "ਕੈਚ ਦੀ ਰੇਨ ਵੇਅਰ ਇੱਟ ਫਾਲਸ, ਵੈਨ ਇੱਟ ਫਾਲਸ" ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਪਾਣੀ ਦਿਵਸ 22 ਮਾਰਚ 2021 ਨੂੰ ਲਾਂਚ ਕੀਤਾ ਸੀ । ਇਸ ਮੁਹਿੰਮ ਦਾ ਮਕਸਦ ਬਣਾਉਟੀ ਰਿਚਾਰਜ ਢਾਂਚਿਆਂ ਦਾ ਨਿਰਮਾਣ , ਮੌਜੂਦਾ ਤਲਾਬਾਂ ਅਤੇ ਜਲ ਸੰਗਠਨਾਂ ਨੂੰ ਮੁੜ ਸੁਰਜੀਤ ਕਰਕੇ , ਨਵੇਂ ਜਲ ਸੰਗਠਨ ਪੈਦਾ ਕਰਕੇ , ਚੈੱਕ ਡੈਮਜ਼ ਦੀ ਵਿਵਸਥਾ , ਵੈੱਟ ਲੈਂਡਸ ਅਤੇ ਦਰਿਆਵਾਂ ਨੂੰ ਮੁੜ ਸੁਰਜੀਤ ਕਰਕੇ ਮਾਨਸੂਨ ਆਉਣ ਤੋਂ ਪਹਿਲਾਂ ਵਰਖਾ ਦੇ ਪਾਣੀ ਨੂੰ ਇਕੱਠਾ ਕਰਨਾ ਹੈ । ਦੇਸ਼ ਵਿੱਚ ਸਾਰੇ ਜਲ ਸੰਗਠਨਾਂ ਨੂੰ ਜੀਓ ਟੈਗਿੰਗ ਕਰਕੇ ਇੱਕ ਡਾਟਾ ਬੇਸ ਤਿਆਰ ਕਰਨ ਦੀ ਵੀ ਯੋਜਨਾ ਹੈ ਅਤੇ ਇਸ ਡਾਟਾ ਨੂੰ ਜਿ਼ਲ੍ਹਾ ਪੱਧਰ ਤੇ ਪਾਣੀ ਸਾਂਭ ਸੰਭਾਲ ਯੋਜਨਾ ਲਈ ਵਰਤਣਾ ਹੈ । ਪੱਤਰ ਵਿੱਚ ਅਭਿਆਨ ਦਾ ਵੇਰਵਾ ਵੀ ਦਿੱਤਾ ਗਿਆ ਹੈ ਅਤੇ ਸੰਸਦ ਮੈਂਬਰਾਂ ਨੂੰ ਹੁਣ ਤੱਕ ਹੋਈ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ । ਇਹ ਆਉਂਦੇ ਮਾਨਸੂਨ ਸੀਜ਼ਨ ਦੌਰਾਨ ਲੋਕਾਂ ਨੂੰ ਵਰਖਾ ਦੇ ਪਾਣੀ ਦੀ ਸੰਭਾਲ ਲਈ ਸੰਵੇਦਨਸ਼ੀਲ ਕਰਨ ਲਈ ਉਹਨਾਂ ਦੇ ਸਮਰਥਨ ਅਤੇ ਯੋਗਦਾਨ ਦੀ ਮੰਗ ਕਰਦਾ ਹੈ । ਸ਼੍ਰੀ ਕਟਾਰੀਆ ਨੇ ਜਾਣਕਾਰੀ ਦਿੱਤੀ ਕਿ ਇਸ ਪੱਤਰ ਨੂੰ ਭੇਜਣ ਦਾ ਮਕਸਦ ਹਰੇਕ ਸੰਸਦ ਮੈਂਬਰ ਨੂੰ ਆਪੋ ਆਪਣੇ ਹਲਕੇ ਵਿੱਚ ਇਸ ਅਭਿਆਨ ਲਈ ਬਰਾਂਡ ਅੰਬੈਸਡਰ ਬਣਾਉਣਾ ਹੈ । ਸ਼੍ਰੀ ਕਟਾਰੀਆ ਨੇ ਕਿਹਾ ,"ਸਾਨੂੰ ਸਭ ਨੂੰ ਲਾਜ਼ਮੀ ਇਕੱਠਾ ਹੋਣਾ ਚਾਹੀਦਾ ਹੈ ਅਤੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜ਼ਮੀਨ ਹੇਠਲੇ ਘੱਟ ਰਹੇ ਪਾਣੀ ਦੇ ਪੱਧਰ ਅਤੇ ਪਾਣੀ ਦੀ ਥੁੜ ਲਈ ਲੋਕ ਹਿੱਤਾਂ ਵਿੱਚ ਇਸ ਸਾਂਝੀ ਸਮੱਸਿਆ ਨੂੰ ਨਜਿੱਠਣਾ ਚਾਹੀਦਾ ਹੈ"।
ਜਲ ਸ਼ਕਤੀ ਅਭਿਆਨ : ਕੈਚ ਦੀ ਰੇਨ ਮੁਹਿੰਮ ਦੇਸ਼ ਦੇ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਨੂੰ ਕਵਰ ਕਰਦੀ ਹੈ , ਜਦਕਿ 2019 ਦੇ ਜਲ ਸ਼ਕਤੀ ਅਭਿਆਨ –1, ਵਿੱਚ ਦੇਸ਼ ਦੇ 256 ਜਿ਼ਲਿ੍ਆਂ ਵਿਚਲੇ 2,836 ਬਲਾਕਾਂ ਵਿੱਚੋਂ ਕੇਵਲ 1,592 ਪਾਣੀ  ਹੇਠਲੇ ਬਲਾਕਾਂ ਨੂੰ ਕਵਰ ਕੀਤਾ ਗਿਆ ਸੀ । ਜਲ ਸ਼ਕਤੀ ਮੰਤਰਾਲੇ ਤਹਿਤ ਕੌਮੀ ਪਾਣੀ ਮਿਸ਼ਨ ਇਸ ਨੂੰ ਲਾਗੂ ਕਰਨ ਲਈ ਨੋਡਲ ਏਜੰਸੀ ਹੈ ਅਤੇ ਉਹ ਸਾਰੀਆਂ ਸੂਬਾ ਸਰਕਾਰਾਂ ਅਤੇ ਵੱਡੇ ਆਕਾਰ ਦੇ ਪਬਲਿਕ ਅਤੇ ਜਨਤਕ ਉੱਦਮਾਂ ਨੂੰ ਨਾਲ ਲੈ ਕੇ ਇਸ ਦਿਸ਼ਾ ਵਿੱਚ ਆਪਣੇ ਕਾਰਜ ਚਲਾ ਰਹੀ ਹੈ । ਮੰਤਰਾਲਾ ਕੇਂਦਰੀ ਪੇਂਡੂ ਵਿਕਾਸ , ਵਾਤਾਵਰਣ , ਵਣ ਅਤੇ ਜਲਵਾਯੁ ਪਰਿਵਰਤਣ , ਖੇਤੀਬਾੜੀ , ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਿਆਂ ਅਤੇ ਰੇਲਵੇ , ਏਅਰਪੋਰਟਸ ਅਥਾਰਟੀ ਆਫ ਇੰਡੀਆ , ਸੀ ਪੀ ਐੱਮ ਐੱਫ , ਸਾਰੀਆਂ ਪੀ ਐੱਸ ਯੂਜ਼ , ਜਨਤਕ ਖੇਤਰ ਬੈਂਕਾਂ , ਯੂਨੀਵਰਸਿਟੀਆਂ ਤਹਿਤ ਸੰਸਥਾਵਾਂ ਨਾਲ ਤਾਲਮੇਲ ਕਰਦਾ ਹੈ , ਜਿਹਨਾਂ ਕੋਲ “ਕੈਚ ਦੀ ਰੇਨ” ਮੁਹਿੰਮ ਵਿੱਚ ਸ਼ਾਮਲ ਹੋਣ ਲਈ ਭੂਮੀ ਦੀਆਂ ਵੱਡੀਆਂ ਵੱਡੀਆਂ ਥਾਵਾਂ ਹਨ ।
ਅਭਿਆਨ ਦੇ ਲਾਂਚ ਹੋਣ ਤੋਂ ਬਾਅਦ ਪਿਛਲੇ 2 ਮਹੀਨਿਆਂ ਵਿੱਚ ਅਭਿਆਨ ਨੇ ਜਾਰੀ ਕੋਵਿਡ 19 ਮਹਾਮਾਰੀ ਵੱਲੋਂ ਪੇਸ਼ ਗੰਭੀਰ ਚੁਣੌਤੀਆਂ ਦੇ ਬਾਵਜੂਦ ਵਰਨਣਯੋਗ ਪ੍ਰਾਪਤੀਆਂ ਕੀਤੀਆਂ ਹਨ । ਪੇਂਡੂ ਵਿਕਾਸ ਮੰਤਰਾਲੇ ਨੇ 1.64 ਲੱਖ ਪਾਣੀ ਸੰਭਾਲ ਅਤੇ ਵਰਖਾ ਦੇ ਪਾਣੀ ਨੂੰ ਹਾਰਵੈਸਟ ਕਰਨ ਲਈ ਸਟਰਕਚਰਜ਼ ਉਸਾਰੇ ਹਨ ਜਿਹਨਾਂ ਤੇ 5,360 ਕਰੋੜ ਰੁਪਏ ਖਰਚ ਆਇਆ ਹੈ , ਜਦਕਿ 1.82 ਲੱਖ ਵਧੀਕ ਸਟਰਕਚਰ ਅਤੇ 37,428 ਰਵਾਇਤੀ ਸਟਰਕਚਰਜ਼ ਅਤੇ ਮੌਜੂਦਾ ਜਲ ਸੰਗਠਨ ਨੂੰ ਹੁਣ ਤੱਕ 2,666 ਕਰੋੜ ਰੁਪਏ ਦੇ ਖਰਚੇ ਨਾਲ ਮੁੜ ਸੁਰਜੀਤ ਕੀਤਾ ਗਿਆ ਹੈ ਅਤੇ 42,000 ਵਧੀਕ ਸਟਰਕਚਰਜ਼ ਨੂੰ ਜਲਦੀ ਹੀ ਮੁੜ ਸੁਰਜੀਤ ਕੀਤੇ ਜਾਣ ਦੀ ਸੰਭਾਵਨਾ ਹੈ ।
ਪੇਂਡੂ ਵਿਕਾਸ ਵਿਭਾਗ ਦੇ ਐੱਮ ਐੱਨ ਆਰ ਈ ਜੀ ਐੱਸ ਤਹਿਤ ਮੁਕੰਮਲ ਅਤੇ ਜਾਰੀ ਕੰਮ ਨਾਲ ਸਬੰਧਿਤ ਪਾਣੀ ਦੀ ਸੰਭਾਲ ਲਈ ਲਗਭਗ ਕੁੱਲ 14,000 ਕਰੋੜ ਰੁਪਏ ਖਰਚੇ ਗਏ ਹਨ । ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਨੇ 1,258 ਆਰ ਡਬਲਯੁ ਐੱਚ ਸਟਰਕਚਰਜ਼ ਨੂੰ ਮੁੜ ਸੁਰਜੀਤ ਕੀਤਾ ਹੈ । ਜਦਕਿ 1.02 ਲੱਖ ਨਵੇਂ ਆਰ ਡਬਲਯੁ ਐੱਚ ਸਟਰਕਚਰਜ਼ ਜੋੜੇ ਗਏ ਹਨ । ਸਟਰਕਚਰਜ਼ ਉਸਾਰਨ ਤੱਕ ਹੀ ਸੀਮਤ ਨਹੀਂ ਬਲਕਿ ਇਸ ਅਭਿਆਨ ਵਿੱਚ ਫਸਲੀ ਵਿਭਿੰਨਤਾ , ਰੁੱਖ ਆਰੋਪਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਪਾਣੀ ਵਰਤੋਂ ਕੁਸ਼ਲਤਾ ਬਾਰੇ ਜਾਣਕਾਰੀ ਦੇਣਾ ਵੀ ਇਸ ਦੇ ਅਧਿਕਾਰ ਖੇਤਰ ਹੇਠ ਹੈ । ਖੇਤੀਬਾੜੀ ਵਿਭਾਗ ਨੇ ਕੇ ਵੀ ਕੇਜ਼ ਰਾਹੀਂ 1,488 ਸਿਖਲਾਈ ਸੈਸ਼ਨਾਂ ਵਿੱਚ ਉਚਿਤ ਫਸਲ ਅਤੇ ਡਬਲਯੁ ਯੂ ਈ ਬਾਰੇ ਕਰੀਬ 53,000 ਕਿਸਾਨਾਂ ਨੂੰ ਸਿਖਲਾਈ ਦਿੱਤੀ ਹੈ । ਤਕਰੀਬਨ 22,000 ਬੀਜ ਪੈਕੇਟ ਅਤੇ 2,35,000 ਬੂਟੇ ਵੰਡ ਕੇ ਕਿਸਾਨਾਂ ਨੂੰ ਯੋਗ ਫਸਲ ਵਿੱਚ ਤਬਦੀਲ ਹੋਣ ਲਈ ਅਪੀਲ ਕੀਤੀ ਹੈ ।
ਸ਼੍ਰੀ ਕਟਾਰੀਆ ਨੇ ਕਿਹਾ ,'ਇਹ ਸਾਰਾ ਕੁਝ ਵੱਖ ਵੱਖ ਵਿਭਾਗਾਂ ਦੀ ਇਕਜੁੱਟਤਾ ਅਤੇ ਉਹਨਾਂ ਨੂੰ ਅਲਾਟ ਕੀਤੇ ਬਜਟ ਦੀ ਵਰਤੋਂ ਕਰਕੇ ਸਾਡੀ ਸਰਕਾਰ ਦੀ ਵਿਚਾਰਧਾਰਾ ਅਨੁਸਾਰ (ਘੱਟੋ ਘੱਟ ਸਰਕਾਰ ਵੱਧ ਤੋਂ ਵੱਧ ਸ਼ਾਸਨ) ਰਾਹੀਂ ਕੀਤਾ ਗਿਆ ਹੈ"। ਇਸ ਪੱਤਰ ਵਿੱਚ ਨਹਿਰੂ ਯੁਵਾ ਕੇਂਦਰ ਦੇ ਸਮਰਪਿਤ ਕੈਡਰ ਦੀ ਪ੍ਰਸ਼ੰਸਾ ਦੇ ਨਾਲ ਨਾਲ ਜਾਣਕਾਰੀ ਵੀ ਹੈ , ਜਿਸ ਨੇ 623 ਜਿ਼ਲਿ੍ਆਂ ਵਿੱਚ ਮਜ਼ਬੂਤ ਜਾਗਰੂਕ ਜਨਰੇਸ਼ਨ ਮੁਹਿੰਮ ਚਲਾਈ ਹੈ । 700 ਸੂਬਾ / ਜਿ਼ਲ੍ਹਾ ਪੱਧਰ ਦੇ ਐੱਨ ਕੇ ਵਾਈ ਐੱਸ ਕੁਆਰਡੀਨੇਟਰਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਹਨਾਂ ਰਾਹੀਂ ਆਯੋਜਿਤ ਗਤੀਵਿਧੀਆਂ ਵਿੱਚ ਹੁਣ ਤੱਕ ਤਕਰੀਬਨ 2.27 ਕਰੋੜ ਲੋਕਾਂ ਨੇ 16 ਲੱਖ ਦੇ ਨੇੜੇ ਤੇੜੇ ਜਾਗਰੂਕ ਜਨਰੇਸ਼ਨ ਗਤੀਵਿਧੀਆਂ ਵਿੱਚ ਹਿੱਸਾ ਲਿਆ ਹੈ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਹਰੀ ਹੋ ਕੇ ਇਸ ਦੀ ਅਗਵਾਈ ਕਰ ਰਹੇ ਹਨ । ਉਹਨਾਂ ਨੇ ਸਾਰੇ 2.5 ਲੱਖ ਗ੍ਰਾਮ ਸਰਪੰਚਾਂ ਦੇ ਨਾਲ ਨਾਲ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮੁਹਿੰਮ ਦੀ ਸਫ਼ਲਤਾ ਲਈ ਯੋਗਦਾਨ ਅਤੇ ਸਰਗਰਮੀ ਨਾਲ ਹਿੱਸਾ ਲੈਣ ਲਈ ਚਿੱਠੀਆਂ ਲਿਖੀਆਂ ਹਨ । ਉਹਨਾਂ ਦੇ ਯਤਨ ਪਾਣੀ ਸਾਂਭ ਸੰਭਾਲ ਦੇ ਖੇਤਰ ਵਿੱਚ ਕੰਮ ਲਈ ਦ੍ਰਿੜ ਸੰਕਲਪ ਬਾਰੇ ਵੱਡੀ ਪੱਧਰ ਤੇ ਹਨ । ਇਹਨਾਂ ਇਮਾਨਦਾਰ ਯਤਨਾਂ, ਜਨਤਕ ਹਿੱਸੇਦਾਰੀ ਨਾਲ ਮਿਲੇ ਸਮਰਥਨ ਨਾਲ ਮੈਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਅਸੀਂ "ਜਲ ਅੰਦੋਲਨ" ਨੂੰ ਇੱਕ "ਜਨ ਅੰਦੋਲਨ" ਵਿੱਚ ਤਬਦੀਲ ਕਰਨ ਯੋਗ ਹੋ ਜਾਵਾਂਗੇ ।
2019 ਦੇ ਜਲ ਸ਼ਕਤੀ ਅਭਿਆਨ ਜਿਸ ਵਿੱਚ ਦੇਸ਼ ਦੇ 256 ਜਿ਼ਲਿ੍ਆਂ ਦੇ 1,592 ਪਾਣੀ ਦਬਾਅ ਹੇਠ ਬਲਾਕਾਂ ਨੂੰ ਕਵਰ ਕੀਤਾ ਗਿਆ ਸੀ, ਉਹ ਆਪਣੀ ਕਿਸਮ ਦੀ ਪਹਿਲੀ ਮੁਹਿੰਮ ਸੀ , ਜਿੱਥੇ ਸੀ ਡਬਲਯੂ ਸੀ ਅਤੇ ਸੀ ਜੀ ਡਬਲਯੂ ਬੀ ਦੇ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਦੀ ਅਗਵਾਈ ਸੰਯੁਕਤ ਸਕੱਤਰ ਰੈਂਕ ਦੇ ਅਧਿਕਾਰੀ ਨੇ ਕੀਤੀ ਸੀ । ਵਰਖਾ ਦੇ ਪਾਣੀ ਬਾਰੇ ਪਤਾ ਲਗਾਉਣ ਅਤੇ ਸਾਂਭ ਸੰਭਾਲ ਕਰਨ ਬਾਰੇ ਸਥਾਨਕ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਕਰਨ ਲਈ ਫੀਲਡ ਦਾ ਦੌਰਾ ਕੀਤਾ ਸੀ । ਇਸ ਦੇ ਨਤੀਜੇ ਬੇਮਿਸਾਲ ਸਨ, ਕਿਉਂਕਿ ਮੌਜੂਦਾ ਜਲ ਸੰਗਠਨ ਅਤੇ ਛੱਤਾਂ ਦੇ ਉੱਪਰ ਦੇ ਵਰਖਾ ਦੇ ਪਾਣੀ ਦੀ ਕਾਸ਼ਤਕਾਰੀ ਨਾਲ ਮੁੜ ਸੁਰਜੀਤ ਕਰਨ ਲਈ ਸਫਲਤਾਪੂਰਵਕ ਦਖ਼ਲ ਦਿੱਤੇ ਗਏ ਸਨ ।

 

 

***********************

 

ਬੀ ਵਾਈ / ਏ ਐੱਸ


(Release ID: 1727396) Visitor Counter : 190