ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਭਾਰਤ ਸਰਕਾਰ ਦੇ ਨਾਫੈੱਡ ਨੇ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਫੋਰਟੀਫਾਈਡ ਬ੍ਰੈਨ ਰਾਈਸ ਤੇਲ ਲਾਂਚ ਕੀਤਾ


ਇਹ ਕਦਮ ਭਵਿੱਖ ਵਿੱਚ ਆਯਾਤ ਕੀਤੇ ਜਾਣ ਵਾਲੇ ਖਾਣ ਵਾਲੇ ਤੇਲ 'ਤੇ ਦੇਸ਼ ਦੀ ਖਪਤ ਨਿਰਭਰਤਾ ਨੂੰ ਘਟਾਉਣ ਲਈ ਹੈ: ਖੁਰਾਕ ਅਤੇ ਜਨਤਕ ਵੰਡ ਵਿਭਾਗ ਸਕੱਤਰ ਸ਼੍ਰੀ ਸੁਧਾਂਸ਼ੂ ਪਾਂਡੇ

ਇਸ ਨਾਲ ਭਾਰਤੀ ਤੇਲ ਨਿਰਮਾਤਾਵਾਂ ਨੂੰ ਵਧੇਰੇ ਮੌਕੇ ਮਿਲਣਗੇ ਅਤੇ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਭਾਰਤ ਦੀ ਪਹਿਲਕਦਮੀ ਨੂੰ ਵੀ ਹੁਲਾਰਾ ਮਿਲੇਗਾ: ਸ਼੍ਰੀ ਸੁਧਾਂਸ਼ੂ ਪਾਂਡੇ

Posted On: 15 JUN 2021 3:59PM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੁਧਾਂਸ਼ੂ ਪਾਂਡੇ ਨੇ ਅੱਜ ਨਾਫੈੱਡ ਦੇ ਫੋਰਟੀਫਾਈਡ ਬ੍ਰੈਨ ਰਾਈਸ ਆਇਲ ਨੂੰ ਈ-ਲਾਂਚ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਨਾਫੈੱਡ ਦੀ ਇਹ ਪਹਿਲ ਭਵਿੱਖ ਵਿੱਚ ਦਰਾਮਦ ਕੀਤੇ ਜਾਣ ਵਾਲੇ ਖਾਣ ਵਾਲੇ ਤੇਲ ‘ਤੇ ਦੇਸ਼ ਦੀ ਖਪਤ ਨਿਰਭਰਤਾ ਨੂੰ ਕਾਫ਼ੀ ਹੱਦ ਤੱਕ ਘਟਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਭਾਰਤੀ ਤੇਲ ਨਿਰਮਾਤਾਵਾਂ ਨੂੰ ਵਧੇਰੇ ਮੌਕੇ ਮਿਲਣਗੇ ਅਤੇ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਭਾਰਤ ਦੀ ਪਹਿਲਕਦਮੀ ਨੂੰ ਵੀ ਹੁਲਾਰਾ ਮਿਲੇਗਾ। ਇਸ ਤੇਲ ਦੀ ਮਾਰਕੀਟਿੰਗ ਨਾਫੈੱਡ ਵਲੋਂ (ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ) ਕੀਤੀ ਜਾਵੇਗੀ।

ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਰੁਣ ਸਿੰਘਲ, ਨਾਫੈੱਡ ਦੇ ਪ੍ਰਬੰਧਕੀ ਨਿਦੇਸ਼ਕ ਸ੍ਰੀ ਸੰਜੀਵ ਕੁਮਾਰ ਚੱਢਾ, ਐੱਫਸੀਆਈ ਦੇ ਮੁਖੀ ਅਤੇ ਪ੍ਰਬੰਧਕੀ ਨਿਦੇਸ਼ਕ ਸ਼੍ਰੀ ਆਤਿਸ਼ ਚੰਦਰ ਵੀ ਮੌਜੂਦ ਸਨ।

ਇਸ ਮੌਕੇ ਐੱਫਸੀਆਈ ਦੇ ਸੀਐੱਮਡੀ ਨੇ ਦੱਸਿਆ ਕਿ ਹਾਲ ਹੀ ਵਿੱਚ ਨਾਫੈੱਡ ਅਤੇ ਐਫਸੀਆਈ ਦਰਮਿਆਨ ਫੋਰਟੀਫਾਈਡ ਰਾਈਸ ਗਿਰੀ ਦੇ ਉਤਪਾਦਨ ਅਤੇ ਮੰਡੀਕਰਨ ਲਈ ਇੱਕ ਸਮਝੌਤਾ ਹੋਇਆ ਹੈ।

ਇਸ ਪਹਿਲ ਬਾਰੇ ਬੋਲਦਿਆਂ ਪ੍ਰਬੰਧਕੀ ਨਿਦੇਸ਼ਕ ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਪਹਿਲਕਦਮੀ ਨਾਫੈੱਡ ਦੇ ਬ੍ਰਾਂਡਡ ਉੱਚ ਕੁਆਲਟੀ ਰਾਈਸ ਬ੍ਰੈਨ ਤੇਲ ਨੂੰ ਅਸਾਨ ਪਹੁੰਚ ਪ੍ਰਦਾਨ ਕਰੇਗੀ, ਜਿਸ ਨਾਲ ਦੇਸੀ ਤੇਲ ਨਿਰਮਾਣ ਉਦਯੋਗ ਨੂੰ ਵੀ ਹੁਲਾਰਾ ਮਿਲੇਗਾ।

ਇਹ ਵਰਣਨਯੋਗ ਹੈ ਕਿ ਰਾਈਸ ਬ੍ਰੈਨ ਤੇਲ ਦੇ ਕਈ ਸਿਹਤ ਲਾਭ ਹਨ, ਜਿਸ ਵਿੱਚ ਕੈਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰਨਾ, ਘੱਟ ਟ੍ਰਾਂਸ-ਫੈਟ ਸਮੱਗਰੀ ਅਤੇ ਉੱਚ ਮੋਨੋ-ਅਸੰਤ੍ਰਿਪਤ ਅਤੇ ਪੌਲੀ-ਅਸੰਤ੍ਰਿਪਤ ਚਰਬੀ ਨੂੰ ਘੱਟ ਕਰਨਾ ਸ਼ਾਮਲ ਹੈ। ਇਹ ਬੂਸਟਰ ਦਾ ਕੰਮ ਵੀ ਕਰਦਾ ਹੈ ਅਤੇ ਇਸ ਵਿੱਚ ਮੌਜੂਦ ਵਿਟਾਮਿਨ ਈ ਦੀ ਜ਼ਿਆਦਾ ਮਾਤਰਾ ਕਾਰਨ ਕੈਂਸਰ ਦੇ ਜੋਖਮ ਨੂੰ ਘਟਾਉਂਦਾ ਹੈ। ਅਮਰੀਕੀ ਹਾਰਟ ਐਸੋਸੀਏਸ਼ਨ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਇਸ ਤੇਲ ਦੀ ਸਿਫਾਰਸ਼ ਦੂਜੇ ਖਾਣ ਵਾਲੇ ਤੇਲਾਂ ਲਈ ਸਭ ਤੋਂ ਵਧੀਆ ਬਦਲ ਵਜੋਂ ਕੀਤੀ ਜਾਂਦੀ ਹੈ। ਨਾਫੈੱਡ ਦੇ ਰਾਈਸ ਬ੍ਰੈਨ ਆਇਲ ਨੂੰ ਫੋਰਟੀਫਾਈ ਕੀਤਾ ਜਾਵੇਗਾ ਅਤੇ ਇਹ ਸੁਨਿਸ਼ਚਿਤ ਕੀਤਾ ਜਾਏਗਾ ਕਿ ਇਸ ਵਿੱਚ ਵਾਧੂ ਪੋਸ਼ਕ ਤੱਤ ਅਤੇ ਵਿਟਾਮਿਨ ਹੋਣ। ਐਫਐਸਐਸਏਆਈ ਦੇ ਅਨੁਸਾਰ, ਫੋਰਟੀਫਾਈਡ ਤੇਲ ਇੱਕ ਵਿਅਕਤੀ ਨੂੰ ਵਿਟਾਮਿਨ ਏ ਅਤੇ ਡੀ ਲਈ ਸਿਫਾਰਸ਼ ਕੀਤੀ ਖੁਰਾਕ 25-30 ਪ੍ਰਤੀਸ਼ਤ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਨਾਫੈੱਡ ਦਾ ਫੋਰਟੀਫਾਈਡ ਰਾਈਸ ਬ੍ਰੈਨ ਆਇਲ ਸਾਰੇ ਨਾਫੈੱਡ ਸਟੋਰਾਂ ਅਤੇ ਵੱਖ-ਵੱਖ ਔਨਲਾਈਨ ਪਲੇਟਫਾਰਮਾਂ 'ਤੇ ਉਪਲਬਧ ਹੋਵੇਗਾ।

*****

ਡੀਜੇਐਨ / ਐਮਐਸ



(Release ID: 1727393) Visitor Counter : 172