ਕਿਰਤ ਤੇ ਰੋਜ਼ਗਾਰ ਮੰਤਰਾਲਾ

ਸਮਾਜਿਕ ਸੁਰੱਖਿਆ ਕੋਡ 2020 ਤਹਿਤ ਕਰਮਚਾਰੀਆਂ ਦੇ ਮੁਆਵਜ਼ੇ ਸਬੰਧੀ ਨਿਯਮਾਂ ਦੇ ਮਸੌਦੇ ਨੂੰ ਨੋਟੀਫਾਈ ਕੀਤਾ ਗਿਆ

Posted On: 15 JUN 2021 2:45PM by PIB Chandigarh

ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ 03—06—2021 ਨੂੰ ਸਮਾਜਿਕ ਸੁਰੱਖਿਆ ਕੋਡ 2020 ਤਹਿਤ ਮੁਲਾਜ਼ਮਾਂ ਦੇ ਮੁਆਵਜ਼ੇ ਸਬੰਧੀ ਨਿਯਮਾਂ ਦੇ ਮਸੌਦੇ ਨੂੰ ਨੋਟੀਫਾਈ ਕਰ ਦਿੱਤਾ ਹੈ ਅਤੇ ਇਸ ਲਈ ਹਿੱਸੇਦਾਰਾਂ ਤੋਂ ਇਤਰਾਜ਼ ਅਤੇ ਸੁਝਾਅ ਜੇ ਕੋਈ ਹੋਣ ਤਾਂ ਦਾਇਰ ਕਰਨ ਲਈ ਕਿਹਾ ਗਿਆ ਹੈ । ਅਜਿਹੇ ਇਤਰਾਜ਼ ਅਤੇ ਸੁਝਾਅ ਨਿਯਮਾਂ ਦੇ ਮਸੌਦੇ ਦੀ ਨੋਟੀਫਿਕੇਸ਼ਨ ਨੀਤੀ ਦੇ 45 ਦਿਨਾਂ ਦੇ ਅੰਦਰ ਅੰਦਰ ਦਾਇਰ ਕਰਨ ਦੀ ਲੋੜ ਹੈ । 
ਸਮਾਜਿਕ ਸੁਰੱਖਿਆ ਬਾਰੇ ਕੋਡ 2020 ਸਮਾਜਿਕ ਸੁਰੱਖਿਆ ਸਬੰਧਿਤ ਕਾਨੂੰਨਾਂ ਵਿੱਚ ਤਰਮੀਮ ਕਰਕੇ ਇਹਨਾਂ ਨੂੰ ਇਕੱਤਰ ਕਰਦਾ ਹੈ ਅਤੇ ਇਸ ਦਾ ਮਕਸਦ ਸੰਗਠਿਤ ਦੇ ਨਾਲ ਨਾਲ ਗੈਰ ਸੰਗਠਿਤ ਖੇਤਰਾਂ ਦੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ । 
ਸਮਾਜਿਕ ਸੁਰੱਖਿਆ ਕੋਡ 2020 ਦੇ ਅਧਿਆਏ 7 ਵਿੱਚ (ਕਰਮਚਾਰੀ ਦੇ ਮੁਆਵਜ਼ੇ) ਨਾਲ ਸਬੰਧਿਤ ਰੁਜ਼ਗਾਰ ਦੇਣ ਵਾਲੇ ਦੀ ਜਿ਼ੰਮੇਵਾਰੀ ਬਾਰੇ ਵਿਵਸਥਾ ਹੈ ਜੇਕਰ ਕਰਮਚਾਰੀ ਦੀ ਭਿਆਨਕ ਦੁਰਘਟਨਾ ਹੋ ਜਾਂਦੀ ਹੈ ਜਾਂ ਕਿੱਤਾ ਮੁਖੀ ਰੋਗ ਜਾਂ ਗੰਭੀਰ ਸਰੀਰਿਕ ਚੋਟ ਆਉਂਦੀ ਹੈ ।
ਕੇਂਦਰ ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ ਕਰਮਚਾਰੀਆਂ ਦੇ ਮੁਆਵਜ਼ਾ ਨਿਯਮਾਂ ਦੇ ਮਸੌਦੇ ਵਿੱਚ ਦਾਅਵੇ ਅਤੇ ਨਿਪਟਾਰੇ ਨੂੰ ਲਾਗੂ ਕਰਨ ਦੇ ਤਰੀਕੇ , ਮੁਆਵਜ਼ਾ ਅਦਾਇਗੀ ਵਿੱਚ ਦੇਰੀ ਲਈ ਵਿਆਜ ਦਰ , ਕਾਰਵਾਈ ਦਾ ਸਥਾਨ ਅਤੇ ਤਬਦੀਲੀ ਸਬੰਧੀ ਮੁੱਦਿਆਂ , ਇੱਕ ਸਮਰੱਥ ਅਥਾਰਟੀ ਤੋਂ ਦੂਜੀ ਤੱਕ ਪੈਸੇ ਨੂੰ ਤਬਦੀਲ ਕਰਨ ਸਬੰਧੀ ਢੰਗ ਤਰੀਕੇ ਅਤੇ ਹੋਰਨਾਂ ਮੁਲਕਾਂ ਨਾਲ ਮੁਆਵਜ਼ਾ ਅਦਾਇਗੀ ਨੂੰ ਰੁਪਇਆਂ ਵਿੱਚ ਤਬਦੀਲ ਕਰਨ ਸਬੰਧੀ ਵਿਵਸਥਾ ਕੀਤੀ ਗਈ ਹੈ । 
ਸਮਾਜਿਕ ਸੁਰੱਖਿਆ ਕੋਡ 2020 ਤਹਿਤ ਮਸੌਦਾ ਨਿਯਮ ਕਰਮਚਾਰੀ ਦੇ ਪ੍ਰਾਵੀਡੈਂਟ ਫੰਡ , ਕਰਮਚਾਰੀ ਸੂਬਾ ਬੀਮਾ ਕਾਰਪੋਰੇਸ਼ਨ , ਗ੍ਰੈਚੂਇਟੀ , ਮੈਟਰਨਿਟੀ ਫਾਇਦੇ , ਸਮਾਜਿਕ ਸੁਰੱਖਿਆ ਅਤੇ ਇਮਾਰਤ ਅਤੇ ਹੋਰ ਨਿਰਮਾਣ ਕੰਮਾਂ ਦੇ ਸਬੰਧ ਵਿੱਚ ਸੈੱਸ , ਗੈਰ ਸੰਗਠਿਤ ਕਾਮਿਆਂ ਲਈ ਸਮਾਜਿਕ ਸੁਰੱਖਿਆ ਗਿੱਗ ਕਾਮਿਆਂ ਅਤੇ ਪਲੇਟਫਾਰਮ ਕਾਮਿਆਂ ਅਤੇ ਰੁਜ਼ਗਾਰ ਜਾਣਕਾਰੀ ਆਦਿ ਨੂੰ 13—11—2020 ਨੂੰ ਨੋਟੀਫਾਈ ਕੀਤਾ ਗਿਆ ਸੀ । 
ਸਮਾਜਿਕ ਸੁਰੱਖਿਆ ਕੋਡ ਦਾ ਮਸੌਦਾ (ਕਰਮਚਾਰੀ ਦਾ ਮੁਆਵਜ਼ਾ) (ਕੇਂਦਰ) ਨਿਯਮ , 2021 (ਹਿੰਦੀ ਅਤੇ ਅੰਗ੍ਰੇਜ਼ੀ) ਵਿੱਚ ਹੇਠ ਲਿਖੀ ਵੈਬਸਾਈਟ ਤੇ ਪਹੁੰਚ ਕੀਤੀ ਜਾ ਸਕਦੀ ਹੈ ।

https://labour.gov.in/whatsnew/draft-social-security-employees-compensationcentral-rules-2021-framed-inviting-objections.

  

**********************


ਐੱਮ ਜੇ ਪੀ ਐੱਸ / ਐੱਮ ਐੱਸ / ਜੇ ਕੇ 


(Release ID: 1727233) Visitor Counter : 192