ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਦੇ ‘ਮਾਰੂਥਲੀਕਰਣ, ਭੂਮੀ ਨੂੰ ਖੋਰਾ ਲਗਣ ਅਤੇ ਸੋਕਾ ਪੈਣ ਬਾਰੇ ਉੱਚ–ਪੱਧਰੀ ਗੱਲਬਾਤ’ ’ਚ ਕੁੰਜੀਵਤ ਸੰਬੋਧਨ ਦਿੱਤਾ
ਪਿਛਲੇ 10 ਵਰ੍ਹਿਆਂ ਦੇ ਦੌਰਾਨ ਭਾਰਤ ’ਚ ਤਕਰੀਬਨ 30 ਲੱਖ ਹੈਕਟੇਅਰ ਰਕਬੇ ’ਚ ਵਣ ਲਗਾਏ ਗਏ, ਜਿਸ ਨਾਲ ਵਣ–ਅਧੀਨ ਖੇਤਰ ਦੇਸ਼ ਦੇ ਕੁੱਲ ਖੇਤਰ ਦਾ ਲਗਭਗ ਇੱਕ–ਚੌਥਾਈ ਹੋ ਗਿਆ: ਪ੍ਰਧਾਨ ਮੰਤਰੀ
ਭਾਰਤ ਹੁਣ ਜ਼ਮੀਨ ਨੂੰ ਖੋਰਾ ਨਾ ਲਗਣ ਦੇਣ ਦੀ ਰਾਸ਼ਟਰੀ ਪ੍ਰਤੀਬੱਧਤਾ ਹਾਸਲ ਕਰਨ ਦੀ ਲੀਹ ’ਤੇ: ਪ੍ਰਧਾਨ ਮੰਤਰੀ
2030 ਤੱਕ ਬੰਜਰ ਹੋਈ 2.60 ਕਰੋੜ ਹੈਕਟੇਅਰ ਜ਼ਮੀਨ ਦੀ ਬਹਾਲੀ ਦਾ ਟੀਚਾ, ਤਾਂ ਜੋ 2.5 ਤੋਂ 3 ਅਰਬ ਟਨ ਕਾਰਬਨ ਡਾਈਆਕਸਾਈਡ ਦੇ ਸਮਾਨ ਵਾਧੂ ਕਾਰਬਨ ਸਿੰਕ ਤੱਕ ਪੁੱਜਿਆ ਜਾ ਸਕੇ
ਭੂਮੀ ਨੂੰ ਖੋਰਾ ਲਗਣ ਦੇ ਮੁੱਦਿਆਂ ਲਈ ਇੱਕ ਵਿਗਿਆਨਕ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਭਾਰਤ ’ਚ ‘ਸੈਂਟਰ ਆਵ੍ ਐਕਸੇਲੈਂਸ’ ਸਥਾਪਿਤ ਕੀਤਾ ਜਾ ਰਿਹਾ ਹੈ
ਇਹ ਸਾਡਾ ਪਵਿੱਤਰ ਫ਼ਰਜ਼ ਹੈ ਕਿ ਅਸੀਂ ਆਪਣੀਆਂ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਗ੍ਰਹਿ ਛੱਡ ਕੇ ਜਾਈਏ: ਪ੍ਰਧਾਨ ਮੰਤਰੀ
प्रविष्टि तिथि:
14 JUN 2021 8:21PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਯੁਕਤ ਰਾਸ਼ਟਰ ਦੀ ‘ਮਾਰੂਥਲੀਕਰਣ, ਭੂਮੀ ਨੂੰ ਖੋਰਾ ਲਗਣ ਤੇ ਸੋਕੇ ਬਾਰੇ ਉੱਚ–ਪੱਧਰੀ ਗੱਲਬਾਤ’ ਮੌਕੇ ਕੁੰਜੀਵਤ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ‘ਕਾਨਫ਼ਰੰਸ ਆਵ੍ ਪਾਰਟੀਜ਼ ਆਵ੍ ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਟੂ ਕੰਬੈਟ ਡੈਜ਼ਰਟੀਫ਼ਿਕੇਸ਼ਨ’ (UNCCD) ਦੇ 14ਵੇਂ ਸੈਸ਼ਨ ਦੇ ਪ੍ਰਧਾਨ ਦੀ ਹੈਸੀਅਤ ਵਜੋਂ ਸ਼ੁਰੂਆਤੀ ਭਾਗ ਨੂੰ ਸੰਬੋਧਨ ਕੀਤਾ।

ਸਾਰੇ ਪ੍ਰਾਣੀਆਂ ਤੇ ਆਜੀਵਿਕਾਵਾਂ ਦੀ ਮਦਦ ਲਈ ਧਰਤੀ ਨੂੰ ਬੁਨਿਆਦੀ ਭਵਨ–ਖੰਡ ਕਰਾਰ ਦਿੰਦਿਆਂ ਸ਼੍ਰੀ ਮੋਦੀ ਨੇ ਜ਼ਮੀਨ ਅਤੇ ਉਸ ਦੇ ਸਰੋਤਾਂ ਉੱਤੋਂ ਅਥਾਹ ਬੋਝ ਘਟਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ,‘ਸਪਸ਼ਟ ਹੈ ਕਿ ਸਾਡੇ ਸਾਹਮਣੇ ਹਾਲੇ ਬਹੁਤ ਕੰਮ ਕਰਨਾ ਬਾਕੀ ਹੈ। ਪਰ ਅਸੀਂ ਇਸ ਨੂੰ ਕਰ ਸਕਦੇ ਹਨ। ਅਸੀਂ ਸਾਰੇ ਮਿਲ ਕੇ ਇਸ ਨੂੰ ਕਰ ਸਕਦੇ ਹਾਂ।’
ਪ੍ਰਧਾਨ ਮੰਤਰੀ ਨੇ ਜ਼ਮੀਨ ਦੇ ਬੰਜਰ ਬਣਨ ਦੇ ਮੁੱਦੇ ਨਾਲ ਨਿਪਟਣ ਲਈ ਭਾਰਤ ਦੁਆਰਾ ਉਠਾਏ ਗਏ ਕਦਮਾਂ ਦੀ ਸੂਚੀ ਗਿਣਵਾਈ। ਉਨ੍ਹਾਂ ਕਿਹਾ ਕਿ ਭਾਰਤ ਨੇ ਮੋਹਰੀ ਹੋ ਕੇ ਕੌਮਾਂਤਰੀ ਫ਼ੋਰਮਾਂ ਉੱਤੇ ਜ਼ਮੀਨ ਨੂੰ ਖੋਰਾ ਲਗਣ ਦੇ ਮੁੱਦਿਆਂ ਨੂੰ ਉਜਾਗਰ ਕੀਤਾ ਹੈ। ਸਾਲ 2019 ਦੇ ਦਿੱਲੀ ਐਲਾਨਨਾਮੇ ਵਿੱਚ ਜ਼ਮੀਨ ਤੱਕ ਬਿਹਤਰ ਪਹੁੰਚ ਤੇ ਉਸ ਦੀ ਸਾਂਭ–ਸੰਭਾਲ਼ ਕਰਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਲਿੰਗ–ਪੱਖੋਂ ਸੰਵੇਦਨਸ਼ੀਲ ਪਰਿਵਰਤਨਸ਼ੀਲ ਪ੍ਰੋਜੈਕਟਾਂ ਉੱਤੇ ਜ਼ੋਰ ਦਿੱਤਾ ਗਿਆ ਸੀ। ਭਾਰਤ ’ਚ ਪਿਛਲੇ 10 ਸਾਲਾਂ ਦੌਰਾਨ ਲਗਭਗ 30 ਲੱਖ ਰਕਬਾ ਵਣਾਂ ਅਧੀਨ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਾਲ ਵਣ–ਅਧੀਨ ਖੇਤਰ ਦੇਸ਼ ਦੇ ਕੁੱਲ ਖੇਤਰ ਦੇ ਮੁਕਾਬਲੇ ਵਧ ਕੇ ਤਕਰੀਬਨ ਇੱਕ–ਚੌਥਾਈ ਹੋ ਗਿਆ ਹੈ।
ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਹੁਣ ਜ਼ਮੀਨ ਨੂੰ ਬੰਜਰ ਬਣਨ ਤੋਂ ਰੋਕਣ ਦੀ ਆਪਣੀ ਰਾਸ਼ਟਰੀ ਪ੍ਰਤੀਬੱਧਤਾ ਹਾਸਲ ਕਰਨ ਦੀ ਲੀਹ ’ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘ਅਸੀਂ ਸਾਲ 2030 ਤੱਕ ਬੰਜਰ ਹੋਈ 2.60 ਕਰੋੜ ਹੈਕਟੇਅਰ ਜ਼ਮੀਨ ਨੂੰ ਬਹਾਲ ਕਰਨ ਲਈ ਵੀ ਕੰਮ ਕਰ ਰਹੇ ਹਾਂ। ਇਸ ਨਾਲ 2.5 ਤੋਂ ਲੈ ਕੇ 3 ਅਰਬ ਟਨ ਕਾਰਬਨ ਡਾਈਆਕਸਾਈਡ ਦੇ ਸਮਾਨ ਵਾਧੂ ਕਾਰਬਨ ਸਿੰਕ ਹਾਸਲ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦਾ ਯੋਗਦਾਨ ਪਵੇਗਾ।’
ਪ੍ਰਾਨ ਮੰਤਰੀ ਨੇ ਇਹ ਸਮਝਾਉਣ ਲਈ ਗੁਜਰਾਤ ਦੇ ਕੱਛ ਦੇ ਰਣ ਵਿੱਚ ਸਥਿਤ ਬਾਨੀ ਖੇਤਰ ਦੀ ਉਦਾਹਰਣ ਦਿੱਤੀ ਕਿ ਕਿਵੇਂ ਜ਼ਮੀਨ ਦੀ ਬਹਾਲੀ ਕੀਤੇ ਜਾਣ ਨਾਲ ਚੰਗੀ ਮਿੱਟੀ ਦੀ ਸਿਹਤ, ਭੂਮੀ ਦੀ ਵਧੀ ਉਤਪਾਦਕਤਾ, ਅਨਾਜ ਸੁਰੱਖਿਆ ਸੁਰੱਖਿਆ ਤੇ ਸੁਧਰੀਆਂ ਆਜੀਵਿਕਾਵਾਂ ਦਾ ਵਧੀਆ ਚੱਕਰ ਸ਼ੁਰੂ ਹੋ ਸਕਦਾ ਹੈ। ਬਾਨੀ ਖੇਤਰ ਵਿੱਚ ਜ਼ਮੀਨ ਦੀ ਬਹਾਲੀ ਘਾਹ ਦੇ ਮੈਦਾਨ ਵਿਕਸਿਤ ਕਰਕੇ ਕੀਤੀ ਗਈ ਸੀ, ਜਿਸ ਨੇ ਜ਼ਮੀਨ ਨੂੰ ਖੋਰਾ ਲਗਣ ਤੋਂ ਰੋਕਣ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕੀਤੀ। ਇਸ ਨਾਲ ਪਸ਼ੂ–ਪਾਲਣ ਨੂੰ ਉਤਸ਼ਾਹਿਤ ਕਰਕੇ ਚਰਾਗਾਹ ਦੀਆਂ ਗਤੀਵਿਧੀਆਂ ਅਤੇ ਆਜੀਵਿਕਾ ਹਾਸਲ ਕਰਨ ਵਿੱਚ ਵੀ ਮਦਦ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ,‘ਉਸੇ ਭਾਵਨਾ ਨਾਲ, ਸਾਨੂੰ ਜ਼ਮੀਨ ਦੀ ਬਹਾਲੀ ਲਈ ਪ੍ਰਭਾਵੀ ਰਣਨੀਤੀਆਂ ਉਲੀਕਣ ਤੇ ਦੇਸੀ ਤਕਨੀਕਾਂ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।’

ਦੱਖਣ–ਦੱਖਣੀ ਸਹਿਯੋਗ ਦੀ ਭਾਵਨਾ ਵਿੱਚ, ਭਾਰਤ ਜ਼ਮੀਨ ਬਹਾਲੀ ਨਾਲ ਸਬੰਧਿਤ ਰਣਨੀਤੀਆਂ ਵਿਕਸਿਤ ਕਰਨ ਲਈ ਸਾਥੀ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਜ਼ਮੀਨ ਨੂੰ ਖੋਰਾ ਲਗਣ ਦੇ ਮੁੱਦਿਆਂ ਲਈ ਇੱਕ ਵਿਗਿਆਨਕ ਪਹੁੰਚ ਨੂੰ ਉਤਸ਼ਾਹਿਤ ਕਰਨ ਵਾਸਤੇ ਭਾਰਤ ਵਿੱਚ ਇੱਕ ‘ਸੈਂਟਰ ਆਵ੍ ਐਕਸਲੈਂਸ’ ਸਥਾਪਿਤ ਕੀਤਾ ਜਾ ਰਿਹਾ ਹੈ। ਅੰਤ ’ਚ ਪ੍ਰਧਾਨ ਮੰਤਰੀ ਨੇ ਕਿਹਾ,‘ਇਹ ਮਨੁੱਖਤਾ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਮਨੁੱਖੀ ਗਤੀਵਿਧੀ ਦੁਆਰਾ ਭੂਮੀ ਨੂੰ ਹੋਏ ਨੁਕਸਾਨ ਨੂੰ ਪਲਟਿਆ ਜਾਵੇ। ਇਹ ਸਾਡਾ ਪਵਿੱਤਰ ਫ਼ਰਜ਼ ਹੈ ਕਿ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਗ੍ਰਹਿ ਛੱਡ ਕੇ ਜਾਈਏ।’
https://youtu.be/gNHQ0SjKyZc
*****
ਡੀਐੱਸ
(रिलीज़ आईडी: 1727103)
आगंतुक पटल : 373
इस विज्ञप्ति को इन भाषाओं में पढ़ें:
Telugu
,
Kannada
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Malayalam