ਵਿੱਤ ਮੰਤਰਾਲਾ

ਇਨਕਮ ਟੈਕਸ ਫਾਰਮ 15 ਸੀਏ / 15 ਸੀਬੀ ਦੀ ਇਲੈਕਟ੍ਰੋਨਿਕ ਫਾਈਲਿੰਗ ਵਿਚ ਛੂਟ


Posted On: 14 JUN 2021 5:47PM by PIB Chandigarh

ਇਨਕਮ-ਟੈਕਸ ਐਕਟ, 1961 ਅਨੁਸਾਰ, ਫਾਰਮ 15 ਸੀਏ / 15 ਸੀਬੀ ਇਲੈਕਟ੍ਰੋਨਿਕ ਤੌਰ 'ਤੇ ਜਮਾ ਕਰਵਾਉਣ ਦੀ ਜ਼ਰੂਰਤ ਹੈ। ਮੌਜੂਦਾ ਸਮੇਂ, ਟੈਕਸਦਾਤਾ ਕਿਸੇ ਵੀ ਵਿਦੇਸ਼ੀ ਅਦਾਇਗੀ ਲਈ ਅਧਿਕਾਰਤ ਡੀਲਰ ਨੂੰ ਕਾੱਪੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ, ਈ-ਫਾਈਲਿੰਗ ਪੋਰਟਲ 'ਤੇ, ਫਾਰਮ 15 ਸੀਬੀ ਵਿਚ ਚਾਰਟਰਡ ਅਕਾਉਂਟੈਂਟ ਦੇ ਸਰਟੀਫਿਕੇਟ ਦੇ ਨਾਲ, ਫਾਰਮ 15 ਸੀਏ ਅਪਲੋਡ ਕਰਦੇ ਹਨ। 

ਪੋਰਟਲ www.incometax.gov.in 'ਤੇ ਇਨਕਮ ਟੈਕਸ ਫਾਰਮ 15 ਸੀਏ / 15 ਸੀਬੀ ਦੇ ਇਲੈਕਟ੍ਰਾਨਿਕ ਫਾਈਲਿੰਗ ਵਿੱਚ ਟੈਕਸਦਾਤਾਵਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ ਟੈਕਸਦਾਤਾ 30 ਜੂਨ 2021 ਤੱਕ ਅਧਿਕਾਰਤ ਡੀਲਰਾਂ ਨੂੰ ਮੈਨੂਅਲ ਫਾਰਮੈਟ ਵਿੱਚ ਉਪਰੋਕਤ ਫਾਰਮ ਜਮ੍ਹਾ ਕਰ ਸਕਦੇ ਹਨ। ਅਧਿਕਾਰਤ ਡੀਲਰਾਂ ਨੂੰ ਵਿਦੇਸ਼ੀ ਅਦਾਇਗੀ ਦੇ ਮਕਸਦ ਲਈ ਅਜਿਹੇ ਫਾਰਮ 30 ਜੂਨ, 2021 ਤੱਕ ਸਵੀਕਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।  ਦਸਤਾਵੇਜ਼ ਪਛਾਣ ਨੰਬਰ ਜਨਰੇਟ ਕਰਨ ਦੇ ਉਦੇਸ਼ ਲਈ ਬਾਅਦ ਦੀ ਤਾਰੀਖ  ਵਿਚ ਇਨ੍ਹਾਂ ਫਾਰਮਾਂ ਨੂੰ ਅਪਲੋਡ ਕਰਨ ਲਈ ਨਵੇਂ ਈ-ਫਾਈਲਿੰਗ ਪੋਰਟਲ 'ਤੇ ਸਹੂਲਤ ਦਿੱਤੀ ਜਾਏਗੀ.

---------------

ਆਰ ਐਮ /ਐਮ ਵੀ/ਕੇ ਐਮ ਐਨ 



(Release ID: 1727079) Visitor Counter : 223