ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਹਾਈਡ੍ਰੋਜਨ ਫਿਯੂਲ ਸੈੱਲ ਅਧਾਰਿਤ ਪਾਇਲਟ ਪ੍ਰੋਜੈਕਟਾਂ ਲਈ ਈਓਆਈ ਸੱਦਾ ਦਿੱਤਾ


ਪਾਇਲਟ ਪ੍ਰੋਜੈਕਟਾਂ ਐੱਨਟੀਪੀਸੀ ਪਲਾਂਟਾਂ ਦੇ ਪਰਿਸਰਾਂ ਵਿੱਚ ਸਥਾਪਿਤ ਹੋਵੇਗੀ

Posted On: 14 JUN 2021 11:27AM by PIB Chandigarh

ਬਿਜਲੀ ਮੰਤਰਾਲੇ ਦੇ ਅਧੀਨ ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਨੇ ਦੋ ਪਾਇਲਟ ਪ੍ਰੋਜੈਕਟਾਂ ਲਈ ਐਕਸਪ੍ਰੈਸ਼ਨ ਆਵ੍ ਇੰਟਰੇਸਟ-ਈਓਆਈ ਮੰਗੇ ਹਨ। ਇਹ ਦੋਨਾਂ ਪ੍ਰੋਜੈਕਟਾਂ ਸਵੈਚਲਿਤ ਫਿਯੂਲ-ਸੈੱਲ ਅਧਾਰਿਤ ਬਿਜਲੀ ਪ੍ਰਣਾਲੀ ਅਤੇ ਸਵੈਚਲਿਤ ਫਿਯੂਲ-ਸੈੱਲ ਅਧਾਰਿਤ ਮਾਈਕ੍ਰੋ-ਗ੍ਰਿਡ ਪ੍ਰਣਾਲੀ ਨਾਲ ਸੰਬੰਧਿਤ ਹਨ। ਦੋਨਾਂ ਪ੍ਰਣਾਲੀਆਂ ਹਾਈਡ੍ਰੋਜਨ ਉਤਪਾਦਨ ਨਾਲ ਜੁੜੀਆਂ ਹਨ, ਜਿਸ ਦੇ ਲਈ ਐੱਨਟੀਪੀਸੀ ਪਰਿਸਰਾਂ ਵਿੱਚ ਇਲੈਕਟ੍ਰੌਲਾਈਜ਼ਰ ਦਾ ਇਸਤੇਮਾਲ ਕੀਤਾ ਜਾਏਗਾ। ਇਨ੍ਹਾਂ ਪ੍ਰੋਜੈਕਟਾਂ ਦੇ ਜ਼ਰੀਏ ਐੱਨਟੀਪੀਸੀ ਅਤੇ ਸਵੱਛ ਈਂਧਨ ਦੇ ਖੇਤਰ ਵਿੱਚ ਆਪਣੀ ਪਹਿਚਾਣ ਮਜ਼ਬੂਤ ਕਰਨਾ ਚਾਹੁੰਦੀ ਹੈ। ਪ੍ਰੋਜੈਕਟਾਂ ਦੇ ਲਾਗੂਕਰਨ ਅਤੇ ਅੱਗੇ ਚਲਕੇ ਉਨ੍ਹਾਂ ਦੇ ਕਾਰੋਬਾਰ ਲਈ ਐੱਨਟੀਪੀਸੀ ਸਹਿਯੋਗ ਕਰੇਗੀ।

ਪ੍ਰੋਜੈਕਟ ਹਾਈਡ੍ਰੋਜਨ ਟੈਕਨੋਲੋਜੀਆਂ ਨੂੰ ਅਪਨਾਉਣ ਦੀ ਐੱਨਟੀਪੀਸੀ ਦੀ ਪਹਿਲਾਂ ਦੇ ਅਨੁਰੂਪ ਹਨ। ਕੰਪਨੀ ਨੇ ਬਿਜਲੀ ਪਲਾਟਾਂ ਦੇ ਈਂਧਨ ਤੋਂ ਉੱਠਣ ਵਾਲੀ ਗੈਸ (ਫਲੂ ਗੈਸ) ਤੋਂ ਨਿਕਾਸੀ ਕਾਰਬਨ ਨੂੰ ਜਮ੍ਹਾਂ ਕਰਕੇ ਜਾਂ ਇਲੈਕਟ੍ਰੌਲਾਈਸਿਸ ਤੋਂ ਨਿਕਲਣ ਵਾਲੇ ਹਾਈਡ੍ਰੋਜਨ ਨੂੰ ਮਿਲਾਕੇ ਮੇਥੇਨੌਲ ਬਣਾਉਣ ਦਾ ਪ੍ਰਾਯੋਗਿਕ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਟੈਕਨੋਲੋਜੀ ਦੇ ਜ਼ਰੀਏ ਵਾਤਾਵਰਣ ਵਿੱਚ ਘੁਲਣ ਤੋਂ ਪਹਿਲੇ ਹੀ ਕਾਰਬਨ ਨੂੰ ਪਕੜ ਲਿਆ ਜਾਂਦਾ ਹੈ। ਕਾਰਬਨ ਨੂੰ ਪਕੜਨ ਦੀ ਪ੍ਰਕਿਰਿਆ ਅਤੇ ਗ੍ਰੀਨ ਹਾਈਡ੍ਰੋਕਾਰਬਨ ਸਿੰਥੇਸਿਸ ਦੇ ਖੇਤਰ ਦੇ ਹਵਾਲੇ ਤੋਂ ਇਸ ਤੋਂ ਆਤਮਨਿਰਭਰ ਭਾਰਤ ਨੂੰ ਬਲ ਮਿਲੇਗਾ ਅਤੇ ਕਾਰਬਨ ਨਿਕਾਸੀ ਸਮੱਸਿਆਵਾਂ ਦਾ ਸਮਾਧਾਨ ਨਿਕਲੇਗਾ।

ਇਸ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਐੱਨਟੀਪੀਸੀ ਹਾਈਡ੍ਰੋਜਨ ਅਧਾਰਿਤ ਫਿਯੂਲ ਸੈੱਲ ਇਲੈਕਟ੍ਰੌਲਾਈਜ਼ਰ ਪ੍ਰਣਾਲੀਆਂ ਦੀਆਂ ਸੰਭਾਵਨਾਵਾਂ ‘ਤੇ ਗੌਰ ਕਰ ਰਿਹਾ ਹੈ, ਤਾਕਿ ਬਿਜਲੀ ਦੀ ਬੈਕ-ਅਪ ਵਿਵਸਥਾ ਬਣ ਸਕੇ। ਇਸ ਸਮੇਂ ਬੈਕ-ਅਪ ਬਿਜਲੀ ਜ਼ਰੂਰਤਾ ਅਤੇ ਮਾਈਕ੍ਰੋ-ਗ੍ਰਿਡ ਦੀਆਂ ਜ਼ਰੂਰਤਾਂ ਨੂੰ ਡੀਜ਼ਲ ਅਧਾਰਿਤ ਬਿਜਲੀ ਜੇਨਰੇਟਰਾਂ ਦੇ ਜ਼ਰੀਏ ਪੂਰਾ ਕੀਤਾ ਜਾਂਦਾ ਹੈ। ਹਾਈਡ੍ਰੋਜਨ ਅਧਾਰਿਤ ਟੈਕਨੋਲੋਜੀਆਂ ਦੇ ਸਿਲਸਿਲੇ ਵਿੱਚ ਐੱਨਟੀਪੀਸੀ ਅਜਿਹੇ ਸਮਾਧਾਨਾਂ ‘ਤੇ ਕੰਮ ਕਰ ਰਹੀ ਹੈ, ਜਿਸ ਵਿੱਚ ਡੀਜਲ ਜੇਨਰੇਟਰਾਂ ਦੇ ਬਦਲੇ ਹਰਿਤ ਵਿਕਲਪ ਮਿਲ ਸਕੇ।

***

ਐੱਸਐੱਸ/ਆਈਜੀ(Release ID: 1726987) Visitor Counter : 176