ਬਿਜਲੀ ਮੰਤਰਾਲਾ

ਪਾਵਰਗ੍ਰਿਡ ਦਾ ਪੈਨ ਇੰਡੀਆ ਕੋਵਿਡ ਟੀਕਾਕਰਣ ਅਭਿਯਾਨ ਜਾਰੀ

Posted On: 12 JUN 2021 5:14PM by PIB Chandigarh

ਪਾਵਰਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ) ਭਾਰਤ ਸਰਕਾਰ ਨੇ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਜਨਤਕ ਖੇਤਰ ਦਾ ਉਪਕ੍ਰਮ (ਪੀਐੱਸਯੂ) ਹੈ। ਪਾਵਰਗ੍ਰਿਡ ਨੇ ਆਪਣੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮੇਂ ‘ਤੇ ਮਦਦ ਦੇ ਕੇ ਕੋਵਿਡ-19 ਮਹਾਮਾਰੀ ਨਾਲ ਨਿਪਟਨ ਲਈ ਇੱਕ ਵਿਵਿਧ ਦ੍ਰਿਸ਼ਟੀਕੋਣ ਅਪਨਾਇਆ ਹੈ। ਕਈ ਪਹਿਲਾਂ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਮੌਜੂਦਾ ਪਹਿਲ ਪਾਵਰਗ੍ਰਿਡ ਦੇ ਵੱਖ-ਵੱਖ ਦਫਤਰਾਂ ਵਿੱਚ ਟੀਕਾਕਰਣ ਅਭਿਯਾਨ ਦਾ ਆਯੋਜਨ ਸੀ।

ਭਾਰਤ ਸਰਕਾਰ ਨੇ “ਦਵਾਈ ਵੀ ਕੜਾਈ ਵੀ” ਦੇ ਮਿਸ਼ਨ ਦੇ ਅਨੁਰੂਪ ਪਾਵਰਗ੍ਰਿਡ ਪੱਛਮ ਖੇਤਰ-I ਨਾਗਪੁਰ ਨਗਰ ਨਿਗਮ (ਐੱਨਐੱਮਸੀ) ਦੇ ਸਹਿਯੋਗ ਨਾਲ ਨਾਗਪੁਰ ਵਿੱਚ ਇੱਕ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿੱਚ ਕਰਮਚਾਰੀਆਂ ਉਨ੍ਹਾਂ ਨੇ ਨਿਰਭਰ ਤੇ ਕਨਟ੍ਰੈਕਟ ਕਰਮਚਾਰੀਆਂ ਦੇ ਇਲਾਵਾ 45 ਸਾਲ ਅਤੇ ਉਸ ਤੋਂ ਅਧਿਕ ਉਮਰ ਵਰਗ ਦੇ ਸੁਰੱਖਿਆ ਕਰਚਾਰੀਆਂ ਨੂੰ ਟੀਕਾ ਲਗਾਇਆ ਗਿਆ। ਇਸ ਕੈਂਪ ਵਿੱਚ ਕੁੱਲ 40 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ। ਨਾਗਪੁਰ ਵਿੱਚ ਵੌਕਹਾਰਟ ਹਸਪਤਾਲ ਦੇ ਸਹਿਯੋਗ ਨਾਲ ਆਯੋਜਿਤ ਇੱਕ ਹੋਰ ਟੀਕਾਕਰਣ ਕੈਂਪ ਵਿੱਚ ਲਗਭਗ 143 ਲੋਕਾਂ ਨੂੰ ਟੀਕਾ ਲਗਾਇਆ ਗਿਆ। ਮੁੰਬਈ ਸਥਿਤ ਹੀਰਾਨੰਦਾਨੀ ਹਸਪਤਾਲ ਵਿੱਚ 10 ਜੂਨ, 2021 ਨੂੰ ਨਵੀਂ ਮੁੰਬਈ ਅਤੇ ਸੰਪਰਕ ਦਫਤਰ ਦੇ ਕਰਮਚਾਰੀਆਂ, ਪਰਿਵਾਰ ਦੇ ਨਿਰਭਰ ਮੈਂਬਰਾਂ ਅਤੇ ਕਨਟ੍ਰੈਕਟ ਕਰਮਚਾਰੀਆਂ ਲਈ ਆਯੋਜਿਤ ਟੀਕਾਕਰਣ ਕੈਂਪ ਵਿੱਚ 55 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ।

ਐੱਨਈਆਰਪੀਐੱਸਆਈਪੀ, ਅਮਿਨਗਾਂਵ ਨੇ 11 ਜੂਨ, 2021 ਨੂੰ ਨਿਰਮਾਣ ਅਧੀਨ 220 ਕੇਵੀ ਜੀਆਈਐੱਸ ਸਬ-ਸਟੇਸ਼ਨ, ਅਮਿਨਗਾਂਵ ਵਿੱਚ ਕਾਰਜ ਕਰਮਚਾਰੀਆਂ, ਨਿਰਭਰ ਅਤੇ ਕਨਟ੍ਰੈਕਟ ਕਰਮਚਾਰੀਆਂ ਲਈ ਟੀਕਾਕਰਣ ਦਫਤਰ ਦਾ ਆਯੋਜਨ ਕੀਤਾ ਗਿਆ ਸੀ। ਟੀਕਾਕਰਣ ਕੈਂਪ ਦਾ ਆਯੋਜਨ ਐਕਸੈਲ ਕੇਅਰ ਹਸਪਤਾਲ (ਜੀਐੱਚਵਾਈ) ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਕੈਂਪ ਨਾਲ 130 ਵਿਅਕਤੀ ਲਾਭਾਰਥੀ ਹੋਏ।

ਪਾਵਰਗ੍ਰਿਡ ਪੂਰਬੀ ਖੇਤਰ-II ਖੇਤਰੀ ਹੈੱਡਕੁਆਰਟਰ ਕੋਲਕਾਤਾ ਵਿੱਚ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ, ਸੇਵਾਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ, ਦਿਵਿਯਾਂਗ ਕਰਮਚਾਰੀਆਂ ਦੇ ਪਰਿਵਾਰ ਦੇ ਮੈਂਬਰਾਂ, ਆਰਐੱਚਕਿਊ, ਰਾਜਾਰਹਾਟ ਸਬ-ਸਟੇਸ਼ਨ, ਸੁਭਾਸ਼ਗ੍ਰਾਮ ਸਬ-ਸਟੇਸ਼ਨ, ਕਲਿਆਣੀ ਨਿਰਮਾਣ ਦਫਤਰ, ਈਆਰਐੱਸਡੀਸੀ, ਸੀਈਏ, ਈਆਰਪੀਸੀ ਅਤੇ ਸੀਏਜੀ ਕਰਮਚਾਰੀਆਂ ਲਈ ਇੱਕ ਕੋਵਿਡ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕੁੱਲ 311 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ। ਇਸ ਵਿੱਚ ਸਭ ਤੋਂ ਪਹਿਲੇ ਇੱਕ ਮ੍ਰਿਤਕ ਕਰਮਚਾਰੀ ਦੀ ਪਤਨੀ ਨੂੰ ਟੀਕਾ ਲਗਾਇਆ ਗਿਆ। ਇਹ ਸਾਰੇ ਦਿਵਿਯਾਂਗ ਕਰਮਚਾਰੀਆਂ ਨੂੰ ਨਿੱਘੀ ਸ਼ਰਧਾਂਜਲੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਲਈ ਇੱਕ ਹੌਸਲੇ ਦੇ ਰੂਪ ਵਿੱਚ ਸੀ ਕਿ ਪਾਵਰਗ੍ਰਿਡ ਹਮੇਸ਼ਾ ਉਨ੍ਹਾਂ ਦੇ ਨਾਲ ਹੈ।

7 ਜੂਨ, 2021 ਨੂੰ ਉੱਤਰੀ ਖੇਤਰ- I, ਫਰੀਦਾਬਾਦ, ਖੇਤਰੀ ਹੈੱਡਕੁਆਟਰ ਨੇ 150 ਤੋਂ ਅਧਿਕ ਲੋਕਾਂ ਦਾ ਟੀਕਾਕਰਣ ਕੀਤਾ। ਇਨ੍ਹਾਂ ਵਿੱਚੋਂ ਬੱਲਾਹਗੜ੍ਹ, ਮਹਾਰਾਨੀ ਬਾਗ, ਕਟਵਾਰੀਆਂ ਸਰਾਏ, ਨਵੀਂ ਦਿੱਲੀ ਦੇ ਨਵੇਂ ਨਿਯੁਕਤਾਂ ਸਹਿਤ ਆਰਐੱਚਕਿਊ, ਕਾਰਪੋਰੇਟ ਸੈਂਟਰ ਅਤੇ ਕਨਟ੍ਰੈਕਟ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਾਮਿਲ ਹਨ। ਇਹ ਟੀਕਾਕਰਨ ਅਭਿਯਾਨ ਫਰੀਦਾਬਾਦ ਸਥਿਤ ਕਿਊਆਰਜੀ ਹੈਲਥ ਸਪੇਸ਼ਲਿਟੀ ਹਸਪਤਾਲ ਦੇ ਸਹਿਯੋਗ ਨਾਲ ਚਲਾਇਆ ਗਿਆ।

ਦੱਖਣੀ ਖੇਤਰ-I ਨੇ ਗੁਟੀ ਤੇ ਚਿਲਕਾਲੁਰੀਪੇਟਾ ਵਿੱਚ ਟੀਕਾਕਰਣ ਕੈਂਪ ਆਯੋਜਿਤ ਕੀਤਾ। ਇਨ੍ਹਾਂ ਟੀਕਾਕਰਣ ਕੈਂਪਾਂ ਨੇ ਪਾਵਰਗ੍ਰਿਡ ਦਫਤਰ ਵਿੱਚ ਹੋਰ ਸੇਵਾ ਪ੍ਰਦਾਤਾਵਾਂ ਜਿਵੇਂ, ਵਾਹਨ ਚਾਲਕਾਂ, ਸੁਰੱਖਿਆ ਕਰਮਚਾਰੀਆਂ, ਕਨਟ੍ਰੈਕਟ ਕਰਮਚਾਰੀ ਅਤੇ ਉਨ੍ਹਾਂ ‘ਤੇ ਨਿਰਭਰ ਮੈਂਬਰਾਂ ਨੂੰ ਵੀ ਸੁਵਿਧਾ ਪ੍ਰਦਾਨ ਕੀਤੀ ਹੈ।

ਸਰਕਾਰੀ ਸਹਿਯੋਗ ਨਾਲ ਭਿਵਾੜੀ ਸਬ-ਸਟੇਸ਼ਨ ‘ਤੇ 5 ਜੂਨ 2021 ਨੂੰ ਤੀਜੇ ਚਰਣ ਦਾ ਟੀਕਾਕਰਣ ਕੈਂਪ ਆਯੋਜਿਤ ਕੀਤਾ ਗਿਆ। ਇਸ ਵਿੱਚ ਕਰਮਚਾਰੀਆਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਭਿਵਾੜੀ ਅਤੇ ਨੀਮਰਾਣਾ ਦੇ ਕਨਟ੍ਰੈਕਟ ਕਰਮਚਾਰੀਆਂ ਸਹਿਤ 70 ਵਿਅਕਤੀਆਂ ਨੇ ਟੀਕਾ ਲਿਆ। ਮਈ 2021, ਵਿੱਚ ਚਰਣਬੱਧ ਤਰੀਕੇ ਨਾਲ ਅਜਿਹੇ ਕੈਂਪਾਂ ਵਿੱਚ ਕੁੱਲ 180 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਹੈ।

ਦੇਹਰਾਦੂਨ ਸਥਿਤ ਸਰਕਾਰੀ ਹਸਪਤਾਲ, ਵਿਕਾਸ ਨਗਰ ਦੇ ਸਹਿਯੋਗ ਨਾਲ 18 ਸਾਲ ਤੋਂ ਅਧਿਕ ਉਮਰ ਵਰਗ ਦੇ ਕਰਮਚਾਰੀਆਂ ਅਤੇ ਸਹਾਇਕ ਕਰਮਚਾਰੀਆਂ ਦੇ ਕੋਰੋਨਾ ਟੀਕਾਕਰਣ ਲਈ ਪਾਵਰਗ੍ਰਿਡ, ਦੇਹਰਾਦੂਨ ਨੇ ਵਿਕਾਸ ਨਗਰ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਦੋ ਦਿਨ ਵਿਸ਼ੇਸ਼ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ। ਇਸ ਵਿੱਚ ਕੁਲ 43 ਕਰਮਚਾਰੀ ਅਤੇ ਸਹਾਇਕ ਕਰਮਚਾਰੀ ਲਾਭਾਰਥੀ ਹੋਏ ਅਤੇ ਉਨ੍ਹਾਂ ਦਾ ਟੀਕਾਕਰਣ ਕੀਤਾ ਗਿਆ।

ਪਾਵਰਗ੍ਰਿਡ ਦਾ ਰਾਉਰਕੇਲਾ ਸਬ-ਸਟੇਸ਼ਨ, ਆਉਟਸੋਰਸ ਕੀਤੇ ਗਏ ਕਿਰਤ ਸ਼ਕਤੀ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਅਤੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੀ ਪ੍ਰਤੀਬੱਧਤਾ ਦੇ ਨਾਲ, ਰਾਉਰਕੇਲਾ ਨਗਰ ਨਿਗਮ ਦੇ ਤਾਲਮੇਲ ਨਾਲ ਨਿਕਟਤਮ ਕੇਂਦਰ ਵਿੱਚ ਟੀਕਾਕਰਣ ਲਈ ਸਲਾਟ ਬੁਕਿੰਗ ਦੀ ਵਿਵਸਥਾ ਕੀਤੀ। ਪਾਵਰਗ੍ਰਿਡ ਟੀਮ ਨੇ 100 ਤੋਂ ਅਧਿਕ ਸਲਾਟ ਬੁਕ ਕੀਤੇ ਗਏ ਅਤੇ 100 ਲੋਕਾਂ ਦਾ ਟੀਕਾਕਰਣ ਵੀ ਕਰਵਾਇਆ। ਇਸ ਦੇ ਨਾਲ ਹੀ ਰਾਉਰਕੇਲਾ ਸਬ-ਸਟੇਸ਼ਨ ਨੇ ਸਾਰੇ ਕਰਮਚਾਰੀਆਂ, ਸਹਾਇਕ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਲਈ ਟੀਕਾਕਰਣ ਪੂਰਾ ਕਰ ਲਿਆ ਹੈ। ਆਸਪਾਸ ਦੇ ਗ੍ਰਾਮੀਣਾਂ ਲਈ 4 ਜੂਨ, 2021 ਨੂੰ ਐੱਚਡੀਐੱਚ, ਪਾਨਪੋਸ਼ ਹਸਪਤਾਲ ਨੇ ਰਾਉਰਕੇਲਾ ਸਬ-ਸਟੇਸ਼ਨ, ਉਡੀਸ਼ਾ ਪ੍ਰੋਜੈਕਟਾਂ ਦੀ ਸਹਿਭਾਗਿਤਾ ਵਿੱਚ ਜਨ ਆਰਈਟੀ (ਰੈਪਿਡ ਐਂਟੀਜਨ ਟੈਸਟ-ਐਡਵਾਂਸਡ) ਆਯੋਜਿਤ ਕੀਤਾ ਸੀ।

ਇਸੇ ਤਰ੍ਹਾਂ, ਕਨਿਹਾ ਐੱਚਵੀਡੀਸੀ ਸਟੇਸ਼ਨ ‘ਤੇ ਕਨਿਹਾ ਸਬ-ਸਟੇਸ਼ਨ ਅਤੇ ਰੇਂਗਾਲੀ ਸਬ-ਸਟੇਸ਼ਨ, ਉਡੀਸ਼ਾ ਪ੍ਰੋਜੈਕਟਾਂ ਦੇ ਕਰਮਚਾਰੀਆਂ ਅਤੇ ਸਹਾਇਕ ਕਰਮਚਾਰੀਆਂ ਲਈ ਟੀਕਾਕਰਣ ਅਭਿਯਾਨ ਚਲਾਇਆ ਗਿਆ ਇਸ ਕੈਂਪ ਵਿੱਚ ਲਗਭਗ 98 ਲੋਕਾਂ ਦਾ ਟੀਕਾਕਰਣ ਕੀਤਾ ਗਿਆ।

***


ਐੱਸਐੱਸ/ਆਈਜੀ
 



(Release ID: 1726982) Visitor Counter : 160