ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਨ ਅਪਡੇਟ
ਕੇਂਦਰੀ ਸਿਹਤ ਮੰਤਰਾਲੇ ਅਤੇ ਟੀਕਾ ਪ੍ਰਸ਼ਾਸ਼ਨ ਤੇ ਅਧਿਕਾਰਤ ਸਮੂਹ (ਈਜੀਵੀਏਸੀ) ਦੇ ਚੇਅਰਮੈਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਥਿਤ ਡਾਟਾ ਲੀਕ ਨਾਲ ਸਬੰਧਤ ਡਾਰਕ ਵੈੱਬ 'ਤੇ ਅਖੌਤੀ ਹੈਕਰਾਂ ਦਾ ਦਾਅਵਾ ਬੇਬੁਨਿਆਦ ਹੈ
ਅਸੀਂ ਸਮੇਂ ਸਮੇਂ ਤੇ ਲੋੜੀਂਦੇ ਢੁਕਵੇਂ ਕਦਮ ਚੁੱਕਦੇ ਰਹਿੰਦੇ ਹਾਂ, ਇਹ ਸੁਨਿਸ਼ਚਿਤ ਕਰਨ ਲਈ ਕਿ ਲੋਕਾਂ ਦਾ ਡਾਟਾ ਕੋ-ਵਿਨ ਨਾਲ ਸੁਰੱਖਿਅਤ ਹੈ: ਡਾ. ਆਰ ਐਸ ਸ਼ਰਮਾ
प्रविष्टि तिथि:
12 JUN 2021 12:59PM by PIB Chandigarh
ਕੋ-ਵਿਨ ਸਿਸਟਮ ਦੀ ਕਥਿਤ ਤੌਰ 'ਤੇ ਹੈਕਿੰਗ ਦੇ ਮਾਮਲੇ ਦੀ ਜਾਂਚ ਹੁਣ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਮੀਟਵਾਈ) ਦੀ ਕੰਪਿਉਟਰ ਐਮਰਜੈਂਸੀ ਰਿਸਪਾਂਸ ਟੀਮ ਵੱਲੋਂ ਗਈ ਹੈ।
ਟੀਕਾ ਪ੍ਰਸ਼ਾਸਨ ਤੇ ਅਧਿਕਾਰਤ ਸਮੂਹ (ਈਜੀਵੀਏਸੀ)ਦੇ ਚੇਅਰਮੈਨ ਡਾ. ਆਰ ਐਸ ਸ਼ਰਮਾ ਨੇ ਸਪੱਸ਼ਟ ਕੀਤਾ ਹੈ ਕਿ “ਡਾਰਕ ਵੈੱਬ 'ਤੇ ਅਖੌਤੀ ਹੈਕਰਾਂ ਦੇ ਕੋ-ਵਿਨ ਸਿਸਟਮ ਦੀ ਕਥਿਤ ਹੈਕਿੰਗ ਅਤੇ ਡਾਟਾ ਲੀਕ ਨਾਲ ਜੁੜੇ ਦਾਅਵੇ ਬੇਬੁਨਿਆਦ ਹਨ। ਅਸੀਂ ਇਹ ਸੁਨਿਸ਼ਚਿਤ ਕਰਨ ਲਈ ਕਿ ਲੋਕਾਂ ਦਾ ਡਾਟਾ ਕੋ-ਵਿਨ ਨਾਲ ਸੁਰੱਖਿਅਤ ਹੈ, ਸਮੇਂ ਸਮੇਂ ਤੇ ਲੋੜੀਂਦੇ ਢੁਕਵੇਂ ਕਦਮ ਉਠਾਉਂਦੇ ਰਹਿੰਦੇ ਹਾਂ।"
----------------------------
ਐਮ ਵੀ
(रिलीज़ आईडी: 1726544)
आगंतुक पटल : 251