ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਐੱਲਪੀਜੀ ਗ੍ਰਾਹਕਾਂ ਲਈ ਰਿਫਿਲ ਬੁਕਿੰਗ ਪੋਰਟੇਬਿਲਿਟੀ


ਇਹ ਖਾਸ ਸੁਵਿਧਾ ਚੰਡੀਗੜ੍ਹ, ਕੋਇੰਬਟੂਰ, ਗੁੜਗਾਉਂ, ਪੁਣੇ ਅਤੇ ਰਾਂਚੀ ਵਿੱਚ ਜਲਦੀ ਸ਼ੁਰੂ ਹੋਵੇਗੀ

Posted On: 10 JUN 2021 3:43PM by PIB Chandigarh

ਸਾਰਿਆਂ ਲਈ ਊਰਜਾ ਨੂੰ ਸੁਲਭ ਅਤੇ ਕਿਫਾਇਤੀ ਬਣਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਐੱਲਪੀਜੀ ਉਪਭੋਗਤਾਵਾਂ ਨੂੰ ਹੋਰ ਅਧਿਕ ਸਸ਼ਕਤ ਬਣਾਉਣ ਦੇ ਨਜ਼ਰੀਏ ਨਾਲ, ਐੱਲਪੀਜੀ ਗ੍ਰਾਹਕਾਂ ਨੂੰ ਇਹ ਤੈਅ ਕਰਨ ਦੀ ਅਨੁਮਤੀ ਦੇਣ ਦਾ ਫੈਸਲਾ ਕੀਤਾ ਗਿਆ ਹੈ ਕਿ ਉਹ ਕਿਸ ਵਿਤਰਕ ਤੋਂ ਐੱਲਪੀਜੀ ਰਿਫਿਲ ਕਰਵਾਉਣਾ ਚਾਹੁੰਦੇ ਹਨ। ਉਪਭੋਗਤਾ ਅਪਣੀ ਤੇਲ ਵੰਡ ਕੰਪਨੀ(ਓਐੱਮਸੀ) ਦੇ ਉਨ੍ਹਾਂ ਡਿਲੀਵਰੀ ਡਿਸਟ੍ਰੀਬਿਊਟਰ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਣਗੇ, ਜੋ ਕਿ ਉਨ੍ਹਾਂ ਦੇ ਖੇਤਰ ਵਿੱਚ ਐੱਲਪੀਜੀ ਦੀ ਡਿਲੀਵਰੀ ਕਰਦੀ ਹੈ। ਪਾਇਲਟ ਚਰਣ ਵਿੱਚ ਇਹ ਅਨੋਖੀ ਸੁਵਿਧਾ ਗੁੜਗਾਉਂ, ਪੁਣੇ, ਰਾਂਚੀ, ਚੰਡੀਗੜ੍ਹ, ਕੋਇੰਬਟੂਰ ਵਿੱਚ ਉਪਲੱਬਧ ਹੋਵੇਗੀ। ਪਾਇਲਟ ਚਰਣ ਜਲਦ ਹੀ ਸ਼ੁਰੂ ਕੀਤਾ ਜਾਏਗਾ।

ਰਜਿਸਟਰਡ ਲੌਗ ਇਨ ਦਾ ਉਪਯੋਗ ਕਰਕੇ ਮੋਬਾਇਲ ਐਪ / ਗ੍ਰਾਹਕ ਪੋਰਟਲ ਦੇ ਰਾਹੀਂ ਜਦੋਂ ਖਪਤਕਾਰ ਐੱਲਪੀਜੀ ਰਿਫਿਲ ਦੀ ਬੁਕਿੰਗ ਕਰਨਗੇ ਤਾਂ ਉਨ੍ਹਾਂ ਨੂੰ ਵੰਡ ਵਿਤਰਕਾਂ ਦੀ ਸੂਚੀ ਰੇਟਿੰਗ ਦੇ ਨਾਲ ਦਿਖੇਗੀ । ਗ੍ਰਾਹਕ ਐੱਲਪੀਜੀ ਰਿਫਿਲ ਡਿਲੀਵਰੀ ਪ੍ਰਾਪਤ ਕਰਨ ਲਈ ਆਪਣੇ ਖੇਤਰ ਲਈ ਲਾਗੂ ਸੂਚੀ ਵਿੱਚੋਂ ਕਿਸੇ ਵੀ ਵੰਡ ਨੂੰ ਚੁਣ ਸਕਦਾ ਹੈ।  ਇਹ ਸੇਵਾ ਨਾ ਕੇਵਲ ਵਧੀ ਹੋਈ ਪਸੰਦ  ਦੇ ਮਾਧਿਅਮ ਰਾਹੀਂ ਗ੍ਰਾਹਕਾਂ ਨੂੰ ਸਸ਼ਕਤ ਬਣਾਏਗੀ , ਬਲਕਿ ਗ੍ਰਾਹਕਾਂ ਨੂੰ ਸਰਵੋਤਮ ਸ਼੍ਰੇਣੀਆਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਪ੍ਰਦਰਸ਼ਨ ਰੇਟਿੰਗ ਵਿੱਚ ਸੁਧਾਰ ਕਰਨ ਲਈ ਵਿਤਰਕਾਂ  ਦਰਮਿਆਨ ਮੁਕਾਬਲੇ ਨੂੰ ਵੀ ਪ੍ਰੇਰਿਤ ਕਰੇਗੀ।

ਡਿਜੀਟਲ ਐੱਲਪੀਜੀ ਸੇਵਾਵਾਂ

ਡਿਜੀਟਲ ਇੰਡੀਆ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਤਹਿਤ ਤੇਲ ਵੰਡ ਕੰਪਨੀਆਂ ਗ੍ਰਾਹਕਾਂ ਨੂੰ ਇੱਕ ਸਹਿਜ ਡਿਜੀਟਲ ਅਨੁਭਵ ਪ੍ਰਦਾਨ ਕਰਨ ਲਈ ਆਪਣੀ ਸੁਵਿਧਾਵਾਂ ਨੂੰ ਲਗਾਤਾਰ ਅਪਗ੍ਰੇਡ ਕਰ ਰਹੀ ਹੈ। ਕੋਵਿਡ-19 ਦੇ ਕਾਰਨ ਲਗਾਏ ਗਏ ਪ੍ਰਤਿਬੰਧਾ ਨੂੰ ਦੇਖਦੇ ਹੋਏ ਸੰਪਰਕ ਰਹਿਤ ਲੈਣ ਦੇਣ ਦੀ ਜ਼ਰੂਰਤ ਨੂੰ ਵਧਾਇਆ ਗਿਆ ਹੈ। ਟੈਕਨੋਲੋਜੀ ਦਾ ਲਾਭ ਚੁੱਕੇ ਹੋਏ, ਓਐੱਮਸੀ ਨੇ ਡਿਜੀਟਲ ਪਲੇਟਫਾਰਮ ਦੇ ਰਾਹੀਂ ਗ੍ਰਾਹਕਾਂ ਨੂੰ ਐੱਲਪੀਜੀ ਰਿਫਿਲ ਬੁੱਕ ਕਰਨ ਅਤੇ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਨਿਮਨਲਿਖਤ ਡਿਜੀਟਲ ਪਹਿਲਾਂ ਨੂੰ ਲਾਗੂ ਕੀਤਾ ਹੈ।

 

ਵਿਧੀ

ਇੰਡੇਨ

ਭਾਰਤ ਗੈਸ

ਐੱਚਪੀ ਗੈਸ

ਪੋਰਟਲ ਅਤੇ ਮੋਬਾਇਲ ਐਪ: ਵਿਅਕਤੀਗਤ ਰਿਕਾਰਡ ਅਪਡੇਟ ਕਰ ਸਕਦੇ ਹਨ ਪੋਰਟੇਬਿਲਿਟੀ ਦੇ ਲਈ ਤਾਕੀਦ ਕਰ ਸਕਦੇ ਹਨ, ਕਨੈਕਸ਼ਨ ਟ੍ਰਾਂਸਫਰ ਕਰ ਸਕਦੇ ਹਨ, ਪਤੇ  ਬਦਲ ਸਕਦੇ ਹਨ  ਅਤੇ ਰਿਫਿਲ ਨਾਲ ਸੰਬੰਧਿਤ ਹੋਰ ਸਾਰੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ 

https://cx.indianoil.

ਅਤੇ ਇੰਡੀਅਨ ਆਇਲ ਵਣ ਮੋਬਾਇਲ ਐਪ

https://my.ebharatgas.

ਅਤੇ ਹੇਲੋ, ਬੀਪੀਸੀਐੱਲ ਮੋਬਾਇਲ ਐਪ 

https://myhpgas.in ਅਤੇ ਐੱਚਪੀ 

ਪੇ ਮੋਬਾਇਲ ਐਪ

 

 ਆਈਵੀਆਰਐੱਸ ਅਤੇ ਐੱਸਐੱਲਐੱਸ ਨੰਬਰ ਦੇ ਰਾਹੀਂ ਰਿਫਿਲ ਬੁਕਿੰਗ:

77189 55555

7715012345 / 7718012345

https://www.hindustanpetroleum.com/

hpanytime ਰਾਜਵਾਰ ਟੈਲੀਫੋਨ ਨੰਬਰਾਂ 

ਦੀ ਸੂਚੀ-

ਮਿਸਡ ਕਾਲ ਦੇ ਜ਼ਰੀਏ ਰਿਫਿਲ ਬੁਕਿੰਗ

84549 55555

7710955555

9493602222

ਵਾੱਟਸਐਪ 

75888 88824

1800224344

9222201122

 

ਉਪਰੋਕਤ ਡਿਜੀਟਲ ਮਾਧਿਅਮ ਦੇ ਇਲਾਵਾ, ਗ੍ਰਾਹਕ ਉਮੰਗ (ਯੂਨੀਫਾਈਡ ਮੋਬਾਇਲ ਐਪ ਫਾਰ ਨਿਊ ਗਵਰਨੈਂਸ) ਐਪ ਜਾ ਭਾਰਤ ਬਿਲ ਪੇ ਸਿਸਟਮ ਐਪ ਅਤੇ ਪਲੇਟਫਾਰਮ ਦੇ ਰਾਹੀਂ ਵੀ ਆਪਣੀ ਐੱਲਪੀਜੀ ਰਿਫਿਲ ਬੁੱਕ ਕਰ ਸਕਦੇ ਹਨ। ਇਸ ਦੇ ਇਲਾਵਾ ਗ੍ਰਾਹਕ ਲੋਕਪ੍ਰਿਯ ਈ-ਕਾਮਰਸ ਐਪ ਅਮੈਜ਼ੋਨ, ਪੇਟੀਐੱਮ ਆਦਿ ਦੇ ਜ਼ਰੀਏ ਰਿਫਿਲ ਬੁੱਕ ਕਰਕੇ ਉਸ ਦਾ ਭੁਗਤਾਨ ਕਰ ਸਕਦੇ ਹਨ। 

ਐੱਲਪੀਜੀ ਉਪਭੋਗਤਾਵਾਂ ਦੇ ਲਈ ਐੱਲਪੀਜੀ ਕਨੈਕਸ਼ਨ ਪੋਰਟੇਬਿਲਿਟੀ

ਉਸੇ ਖੇਤਰ ਵਿੱਚ ਸੇਵਾਰਤ ਅਨੇਕ ਵਿਤਰਕ ਨੂੰ ਐੱਲਪੀਜੀ ਕਨੈਕਸ਼ਨ ਦੇ ਔਨਲਾਈਨ ਟ੍ਰਾਂਸਫਰ ਦੀ ਸੁਵਿਧਾ ਐੱਲਪੀਜੀ ਗ੍ਰਾਹਕਾਂ ਨੂੰ ਸੰਬੰਧਿਤ ਓਐੱਮਸੀ ਦੇ ਵੈਬ-ਪਰੋਟਲ ਦੇ ਨਾਲ-ਨਾਲ ਉਨ੍ਹਾਂ ਦੇ ਮੋਬਾਇਲ ਐਪ ਦੇ ਮਾਧਿਅਮ ਰਾਹੀਂ ਪ੍ਰਦਾਨ ਕੀਤੀ ਗਈ ਹੈ।

ਆਪਣੇ ਰਜਿਸਟ੍ਰਡ ਲੌਗ ਇਨ ਦਾ ਉਪਯੋਗ ਕਰਕੇ ਗ੍ਰਾਹਕ ਆਪਣੇ ਖੇਤਰ ਵਿੱਚ ਸੇਵਾਰਤ ਵਿਤਰਕਾਂ ਦੀ ਸੂਚੀ ਨੂੰ ਆਪਣੇ ਓਐੱਮਸੀ ਦੇ ਵਿਤਰਕ ਨੂੰ ਚੁਣ ਸਕਦੇ ਹਨ ਅਤੇ ਆਪਣੀ ਐੱਲਪੀਜੀ ਕਨੈਕਸ਼ਨ ਦੀ ਪੋਰਟਿੰਗ ਦਾ ਵਿਕਲਪ ਚੁਣ ਸਕਦੇ ਹਨ।  ਸਰੋਤ ਵਿਤਰਕ ਦੇ ਕੋਲ ਗ੍ਰਾਹਕ ਨੂੰ ਸੰਪਰਕ ਕਰਨ ਅਤੇ ਉਸ ਨੂੰ ਸੁਵਿਧਾ ਜਾਰੀ ਕਰਨ ਦਾ ਵਿਕਲਪ ਹੁੰਦਾ ਹੈ। ਅਗਰ ਗ੍ਰਾਹਕ ਸੰਤੁਸ਼ਟ ਹੈ,  ਤਾਂ ਉਹ 3 ਦਿਨਾਂ  ਦੇ ਨਿਰਧਾਰਿਤ ਸਮੇਂ  ਦੇ ਅੰਦਰ ਪੋਰਟੇਬਿਲਿਟੀ ਬੇਨਤੀ ਨੂੰ ਵਾਪਸ ਲੈ ਸਕਦਾ ਹੈ।  ਹੋਰ,  ਕਨੈਕਸ਼ਨ ਸਵੈਚਾਲਿਤ ਰੂਪ ਤੋਂ ਚੁਣੇ ਗਏ ਵਿਤਰਕ ਨੂੰ ਟ੍ਰਾਂਸਫਰ ਹੋ ਜਾਂਦਾ ਹੈ।

ਇਸ ਦੇ ਤਰ੍ਹਾਂ ਗ੍ਰਾਹਕ ਡਿਸਟ੍ਰੀਬਿਊਟਰਸ਼ਿਪ ‘ਤੇ ਆਏ ਬਿਨਾ ਉਸ ਖੇਤਰ ਵਿੱਚ ਕੰਮ ਕਰ ਰਹੀ ਉਸੇ ਕੰਪਨੀ ਦੇ ਕਿਸੇ ਅਨੇਕ ਵੰਡ ਨੂੰ ਔਨਲਾਈਨ ਪੋਰਟੇਬਿਲਿਟੀ ਦਾ ਲਾਭ ਚੁੱਕ ਸਕਦਾ ਹੈ। ਇਹ ਸੁਵਿਧਾ ਮੁਫ਼ਤ ਹੈ ਅਤੇ ਇਸ ਸੁਵਿਧਾ ਲਈ ਕਈ ਸ਼ੁਲਕ ਜਾਂ ਟ੍ਰਾਂਸਫਰ ਸ਼ੁਲਕ ਨਹੀਂ ਹੈ। ਮਈ 2021 ਵਿੱਚ ਓਐੱਮਸੀ ਦੁਆਰਾ 55759 ਪੋਰਟੇਬਿਲਿਟੀ ਬੇਨਤੀਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ।

******

ਵਾਈਬੀ



(Release ID: 1726392) Visitor Counter : 148