ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਐਚਆਈਵੀ/ ਏਡਜ਼ ਦੀ ਰੋਕਥਾਮ ਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ 75 ਵੇਂ ਸੈਸ਼ਨ ਨੂੰ ਸੰਬੋਧਿਤ ਕੀਤਾ


ਐਚਆਈਵੀ ਵਿਰੁੱਧ ਇਸ ਲੜਾਈ ਵਿੱਚ ਅਸੀਂ ਇੱਕਜੁਟ ਹਾਂ - ਡਾ. ਹਰਸ਼ ਵਰਧਨ

“ਭਾਰਤ ਲਗਭਗ 1.4 ਮਿਲੀਅਨ ਲੋਕਾਂ ਨੂੰ ਮੁਫਤ ਐਂਟੀ-ਰੈਟਰੋ-ਵਾਇਰਲ ਇਲਾਜ ਮੁਹੱਈਆ ਕਰਵਾ ਰਿਹਾ ਹੈ”

“ਜੇ ਸਾਨੂੰ ਅਗਲੇ 10 ਸਾਲਾਂ ਵਿੱਚ ਏਡਜ਼ ਨੂੰ ਖ਼ਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨਾ ਹੈ ਤਾਂ ਸਾਨੂੰ ਐੱਚਆਈਵੀ ਦੇ ਨਵੇਂ ਪਸਾਰੇ ਨੂੰ ਜ਼ੀਰੋ ਤੇ ਲਿਆਉਣ ਦੀ ਜਰੂਰਤ ਹੈ”

Posted On: 11 JUN 2021 10:27AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਸੰਯੁਕਤ ਰਾਸ਼ਟਰ ਮਹਾਸਭਾ (ਯੂਐਨਜੀਏ) ਦੇ 75 ਵੇਂ ਸੈਸ਼ਨ ਨੂੰ ਡਿਜੀਟਲ ਰੂਪ ਵਿੱਚ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ।

https://twitter.com/IndiaUNNewYork/status/1403115443217371141?s=20

 

 

ਕੇਂਦਰੀ ਸਿਹਤ ਮੰਤਰੀ ਨੇ ਮਤਾ ਨੰਬਰ 75/260 'ਤੇ ਗੱਲ ਕੀਤੀ ਜੋ ਐਚਆਈਵੀ / ਏਡਜ਼ ਤੇ ਵਚਨਬੱਧਤਾ ਦੇ ਐਲਾਨਨਾਮੇ ਨੂੰ ਲਾਗੂ ਕਰਨ ਅਤੇ ਐਚਆਈਵੀ / ਏਡਜ਼ ਤੇ ਰਾਜਨੀਤਿਕ ਐਲਾਨਨਾਮਿਆਂ ਨੂੰ ਲਾਗੂ ਕਰਨ ਨਾਲ ਸੰਬੰਧਤ ਹੈ।

 


 

 

ਉਨ੍ਹਾਂ ਦਾ ਸੰਬੋਧਨ ਹੇਠ ਲਿਖੇ ਵਾਂਗ ਹੈ:

 

ਮੈਂ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਸ ਵੱਕਾਰੀ ਮੰਚ ਨੂੰ ਸੰਬੋਧਨ ਕਰਦਿਆਂ ਮਾਣ ਮਹਿਸੂਸ ਕਰਦਾ ਹਾਂ ਅਤੇ ਖੁਸ਼ ਹਾਂ। ਮੇਰੀ ਸਰਕਾਰ ਦੀ ਤਰਫੋਂ, ਮੈਂ ਤੁਹਾਡੇ ਸਾਰਿਆਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਇਸ ਮੀਟਿੰਗ ਦੀ ਯੋਜਨਾਬੰਦੀ ਵਿੱਚ ਸ਼ਾਮਲ ਹਰੇਕ ਦਾ ਧੰਨਵਾਦ ਕਰਦਾ ਹਾਂ। ਏਡਜ਼ ਬਾਰੇ ਇਸ ਉੱਚ ਪੱਧਰੀ ਬੈਠਕ ਵਿੱਚ ਹਿੱਸਾ ਲੈਣਾ ਭਾਰਤ ਲਈ ਖੁਸ਼ੀ ਅਤੇ ਸਨਮਾਨ ਦੋਵੇਂ ਹੀ ਹਨ।

ਹਾਲਾਂਕਿ ਆਮ ਧਾਰਨਾ ਇਹ ਹੈ ਕਿ ਐਚਆਈਵੀ ਮਹਾਮਾਰੀ ਕੰਟਰੋਲ ਅਧੀਨ ਹੈ, ਮਹਾਮਾਰੀਆਂ ਦੇ ਮੁੜ ਤੋਂ ਉਭਰਨ ਦੀ ਆਦਤ ਹੈ ਅਤੇ ਇਸ ਲਈ ਇਨ੍ਹਾਂ ਦੀ ਰੋਕਥਾਮ ਲਈ ਨਿਰੰਤਰ ਨਿਗਰਾਨੀ ਅਤੇ ਸਮੇਂ ਸਿਰ ਢੁਕਵੇਂ ਕਦਮ ਚੁੱਕਣੀ ਜਰੂਰੀ ਹਨ।

ਮੈਂ ਸਿਹਤ ਦੇਖਭਾਲ ਆਊਟਰੀਚ ਕਰਮਚਾਰੀਆਂ ਸਮੇਤ ਹੈਲਥ ਪ੍ਰੋਵਾਈਡਰਾਂ ਅਤੇ ਫਰੰਟ ਲਾਈਨ ਵਰਕਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਪਣਾ ਸੰਬੋਧਨ ਸ਼ੁਰੂ ਕਰਨਾ ਚਾਹਾਂਗਾ, ਜਿਨ੍ਹਾਂ ਨੇ ਕੋਵਿਡ-19 ਦੌਰਾਨ ਆਪਣੀਆਂ ਜਾਨਾਂ ਨੂੰ ਜੋਖਮ ਵਿਚ ਪਾ ਕੇ ਵਾਧੂ ਪੈਂਡਾ ਤੈਅ ਕੀਤਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਐਚਆਈਵੀ ਦੇ ਰੋਗ ਨਾਲ ਨਾਲ ਪੀੜਤ ਕੋਈ ਵੀ ਵਿਅਕਤੀ ਦਵਾਈ ਅਤੇ ਇਲਾਜ ਤੋਂ ਬਿਨਾਂ ਨਾ ਰਹੇ। ਮੈਂ ਇਸ ਅਵਸਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਮੌਕੇ ਵੱਜੋਂ ਵੀ ਲੈਂਦਾ ਹਾਂ, ਜਿਨ੍ਹਾਂ ਨੇ ਸਾਡੀਆਂ ਸਰਬੋਤਮ ਕੋਸ਼ਿਸ਼ਾਂ ਦੇ ਬਾਵਜੂਦ ਇਸ ਅਰਸੇ ਦੌਰਾਨ ਐਚਆਈਵੀ-ਏਡਜ਼ ਨਾਲ ਆਪਣੀਆਂ ਜਾਨਾਂ ਗੁਆਈਆਂ।

ਭਾਰਤ ਨੇ ਪੂਰੀ ਕਾਬਲੀਅਤ ਨਾਲ ਪ੍ਰਦਰਸ਼ਿਤ ਕੀਤਾ ਹੈ ਕਿ, ਮਹਾਮਾਰੀ ਦੇ ਜਵਾਬ ਵਿੱਚ ਅਸਮਾਨਤਾਵਾਂ ਅਤੇ ਪਾੜਿਆਂ ਨੂੰ ਦੂਰ ਕਰਨ ਲਈ ਮਜ਼ਬੂਤ ਰਾਜਨੀਤਕ ਲੀਡਰਸ਼ਿਪ ਸਭ ਤੋਂ ਮਹੱਤਵਪੂਰਨ ਹੈ। ਕੋਵਿਡ-19 ਮਹਾਮਾਰੀ ਦੇ ਦੌਰਾਨ, ਭਾਰਤ ਨੇ ਸਮਾਜਾਂ, ਸਿਵਲ ਸੁਸਾਇਟੀ, ਅਤੇ ਵਿਕਾਸ ਭਾਈਵਾਲਾਂ ਨੂੰ ਸ਼ਾਮਲ ਕਰਕੇ ਐਚਆਈਵੀ ਸੇਵਾਵਾਂ 'ਤੇ ਕੋਵਿਡ ਦੇ ਪ੍ਰਭਾਵ ਨੂੰ ਘਟਾਉਣ ਲਈ ਤੇਜ਼ ਅਤੇ ਸਮੇਂ ਸਿਰ ਕਾਰਵਾਈ ਕੀਤੀ। ਭਾਰਤ ਵਿੱਚ, ਐਚਆਈਵੀ ਅਤੇ ਏਡਜ਼ ਰੋਕੂ ਅਤੇ ਕੰਟਰੋਲ ਐਕਟ, 2017, ਸੰਕਰਮਿਤ ਅਤੇ ਪ੍ਰਭਾਵਿਤ ਆਬਾਦੀ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇੱਕ ਕਾਨੂੰਨੀ ਅਤੇ ਯੋਗ ਢਾਂਚਾ ਪ੍ਰਦਾਨ ਕਰਦਾ ਹੈ।

ਭਾਰਤ ਦਾ ਵਿਲੱਖਣ ਐਚਆਈਵੀ ਰੋਕਥਾਮ ਮਾਡਲ 'ਸੋਸ਼ਲ ਕੰਟ੍ਰੈਕਟਿੰਗ ਦੇ ਆਲੇ ਦੁਆਲੇ ਕੇਂਦ੍ਰਤ ਧਾਰਨਾ ਹੈ, ਜਿਸ ਰਾਹੀਂ ਸਿਵਲ ਸੁਸਾਇਟੀ ਦੇ ਸਮਰਥਨ ਨਾਲ 'ਟਾਰਗੇਟਡ ਇੰਟਰਵੈਂਸ਼ਨਜ਼ ਪ੍ਰੋਗਰਾਮ' ਲਾਗੂ ਕੀਤਾ ਜਾਂਦਾ ਹੈ। ਪ੍ਰੋਗਰਾਮ ਦਾ ਉਦੇਸ਼ ਵਿਵਹਾਰ ਤਬਦੀਲੀ, ਸੰਚਾਰ, ਪਹੁੰਚ, ਸੇਵਾ ਸਪੁਰਦਗੀ, ਕੌਂਸਲਿੰਗ ਅਤੇ ਟੈਸਟਿੰਗ ਅਤੇ ਐਚਆਈਵੀ ਦੇਖਭਾਲ ਨਾਲ ਜੁੜੇ ਸੰਬੰਧਾਂ ਨੂੰ ਯਕੀਨੀ ਬਣਾਉਣਾ ਹੈ।

ਭਾਰਤ 1.4 ਮਿਲੀਅਨ ਦੇ ਨੇੜੇ ਲੋਕਾਂ ਨੂੰ ਐਂਟੀ-ਰੈਟਰੋ-ਵਾਇਰਲ ਇਲਾਜ ਮੁਹੱਈਆ ਕਰਵਾ ਰਿਹਾ ਹੈ। ਭਾਰਤੀ ਦਵਾਈਆਂ ਵੀ ਅਫਰੀਕਾ ਵਿਚ ਐਚਆਈਵੀ ਨਾਲ ਜੀ ਰਹੇ ਲੱਖਾਂ ਲੋਕਾਂ ਤੱਕ ਪਹੁੰਚ ਰਹੀਆਂ ਹਨ। ਭਾਰਤ ਦੇ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਨੂੰ ਇਸ ਗੱਲ ਤੇ ਧਿਆਨ ਕੇਂਦ੍ਰਿਤ ਕਰਨ ਲਈ ਸੋਧਿਆ, ਸੁਰਜੀਤ ਅਤੇ ਨਵੀਂ ਸਿਰਿਉਂ ਬਣਾਇਆ ਗਿਆ ਹੈ, ਕਿ ਇਹ ਮੁਸ਼ਕਲ ਇਲਾਕਿਆਂ ਅਤੇ ਜੋਖਮ ਵਾਲੀ ਆਬਾਦੀ ਤੱਕ ਪਹੁੰਚ ਸਕੇ। ਅਸੀਂ ਹੌਲੀ ਹੌਲੀ ਐੱਚਆਈਵੀ ਨਾਲ ਪੀੜਤ ਲੋਕਾਂ ਨੂੰ ਡੂਲਟਗ੍ਰਾਵਰ, ਜੋ ਕਿ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਐਂਟੀ-ਰੈਟਰੋ-ਵਾਇਰਲ ਦਵਾਈ ਹੈ, ਵੱਲ ਤਬਦੀਲ ਕਰ ਰਹੇ ਹਾਂ।

ਵਾਇਰਲ ਲੋਡ ਟੈਸਟਿੰਗ ਸਹੂਲਤਾਂ ਅਤੇ ਐੱਚਆਈਵੀ ਕੋਂਸਲਿੰਗ, ਜਾਂਚ ਅਤੇ ਕਮਿਉਨਿਟੀ ਅਧਾਰਤ ਸਕ੍ਰੀਨਿੰਗ ਨੂੰ ਛੇਤੀ ਜਾਂਚ ਲਈ ਵਧਾ ਦਿੱਤਾ ਗਿਆ ਹੈ ਤਾਂ ਕਿ ਐੱਚਆਈਵੀ ਦੀ ਮਾਤਾ ਤੋਂ ਬੱਚੇ ਤੱਕ ਟਰਾਂਸਮਿਸ਼ਨ ਨੂੰ ਖਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਭਾਰਤ ਸਰਕਾਰ ਦੇ ਮੋਟੋ ਦੀ ਤਰਜ਼ ਤੇ, 'ਇੱਕਜੁਟ, ਹਰ ਕਿਸੇ ਦੇ ਵਿਕਾਸ ਲਈ, ਹਰੇਕ ਦੇ ਭਰੋਸੇ ਨਾਲ', ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਨੇ ਐਚਆਈਵੀ ਦੀ ਰੋਕਥਾਮ ਅਤੇ ਇਲਾਜ ਲਈ ਉਨ੍ਹਾਂ ਦੇ ਸਮਰਥਨ ਨੂੰ ਜੁਟਾਉਣ ਲਈ ਜਨਤਕ ਅਤੇ ਨਿੱਜੀ ਖੇਤਰ ਦੇ ਉਦਯੋਗਾਂ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ। ਭਾਰਤ ਇਸ ਖ਼ਤਰਨਾਕ ਬਿਮਾਰੀ ਨਾਲ ਜੀ ਰਹੇ 100% ਲੋਕਾਂ ਤੱਕ ਪਹੁੰਚਣ ਲਈ ਐੱਚਆਈਵੀ ਦੇਖਭਾਲ ਵਧਾਉਣ ਦੀ ਇੱਛਾ ਰੱਖਦਾ ਹੈ।

 

ਅਸੀਂ ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਟੀਚੇ ਨੂੰ ਪੂਰਾ ਕਰਨ ਲਈ ਸਿਰਫ 115 ਮਹੀਨਿਆਂ ਦੇ ਸਮੇਂ ਵਿੱਚ, ਸਾਨੂੰ ਐੱਚਆਈਵੀ ਦੀ ਨਵੀਂ ਪ੍ਰਸਾਰਣ ਸਥਿਤੀ ਸਿਫ਼ਰ ਤੇ ਲਿਆਉਣ ਦੀ ਜ਼ਰੂਰਤ ਹੈ, ਅਤੇ ਇਸ ਲਈ ਸਾਨੂੰ ਅਗਲੇ 10 ਸਾਲਾਂ ਵਿੱਚ ਏਡਜ਼ ਖ਼ਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨਾ ਹੋਵੇਗਾ। ਸਾਡੇ ਅੱਗੇ ਇੱਕ ਲੰਬਾ ਸਫ਼ਰ ਹੈ। ਸਾਨੂੰ ਆਪਣੀਆਂ ਚੁਣੌਤੀਆਂ ਅਤੇ ਪਾੜਿਆਂ ਨੂੰ ਵੇਖਣ ਅਤੇ ਉਨ੍ਹਾਂ ਦੀ ਪਛਾਣ ਕਰਨ, ਆਪਣੇ ਪ੍ਰੋਗਰਾਮ ਨੂੰ ਅਨੁਕੂਲ ਬਣਾਉਣ, ਵਧੀਆ ਅਭਿਆਸਾਂ ਨੂੰ ਅਪਣਾਉਣ ਅਤੇ ਏਡਜ਼ ਦੀ ਮਹਾਮਾਰੀ ਨੂੰ 2030 ਤੱਕ ਖਤਮ ਕਰਨ ਦੇ ਸਥਿਰ ਵਿਕਾਸ ਟੀਚੇ ਤੱਕ ਪਹੁੰਚਣ ਦੀ ਦਿਸ਼ਾ ਵੱਲ ਕਦਮ ਵਧਾਉਣ ਦੀ ਜ਼ਰੂਰਤ ਹੈ, ਜੋ ਜਨਤਕ ਸਿਹਤ ਲਈ ਇੱਕ ਗੰਭੀਰ ਖਤਰਾ ਹੈ।

ਅਸੀਂ ਐਚਆਈਵੀ ਵਿਰੁੱਧ ਇਸ ਲੜਾਈ ਵਿਚ ਇੱਕਜੁਟ ਹਾਂ।

https://twitter.com/IndiaUNNewYork/status/1403151776707235843?s=20

 

------------------------------

 

ਐਮ.ਵੀ.



(Release ID: 1726310) Visitor Counter : 244