ਰੇਲ ਮੰਤਰਾਲਾ
ਭਾਰਤ ਅਤੇ ਵਿਸ਼ੇਸ਼ ਤੌਰ ‘ਤੇ ਮੁੰਬਈ ਵਿੱਚ ਰੇਲਵੇ ਨੂੰ ਮਾਨਸੂਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਰਹਿਣ ਦੀ ਜ਼ਰੂਰਤ ਹੈ -ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਪੀਯੂਸ਼ ਗੋਇਲ ਨੇ ਮਾਨਸੂਨ ਨੂੰ ਲੈ ਕੇ ਰੇਲਵੇ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਪੀਯੂਸ਼ ਗੋਇਲ ਨੇ ਰੇਲਵੇ ਨੂੰ ਮਾਨਸੂਨੀ ਬਾਰਿਸ਼ ਨਾਲ ਨਿਪਟਨ ਲਈ ਤਕਨੀਕੀ ਅਤੇ ਸਿਵਲ ਕਾਰਜਾਂ ਦੀ ਪਹਿਲ ਦੀ ਕੁਸ਼ਲਤਾ ਦੇ ਅਧਿਐਨ ਲਈ ਆਈਆਈਟੀ ਮੁੰਬਈ ਜਿਹੇ ਸੰਸਥਾਨਾਂ ਦੇ ਨਾਲ ਸਾਂਝੇਦਾਰੀ ਕਰਨ ਲਈ ਕਿਹਾ
ਇਹ ਸੁਨਿਸ਼ਚਿਤ ਕਰਨ ਲਈ ਕਿ ਰੇਲ ਸੇਵਾਵਾਂ ਸੁਰੱਖਿਅਤ ਸਹਿਜ ਰੂਪ ਨਾਲ ਚਲਦੀਆਂ ਰਹਿਣ, ਇਨੋਵੇਸ਼ਨ ਅਤੇ ਸਖਤ ਮਿਹਨਤ ਨਾਲ-ਨਾਲ ਚਲਣੇ ਚਾਹੀਦੇ-ਸ਼੍ਰੀ ਪੀਯੂਸ਼ ਗੋਇਲ
ਜਨਤਾ ਅਤੇ ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਹੋਣੀ ਜ਼ਰੂਰੀ- ਸ਼੍ਰੀ ਪੀਯੂਸ਼ ਗੋਇਲ
ਜਲ ਨਿਕਾਸ ਦੀਆਂ ਚੁਣੌਤੀਆਂ ਨਾਲ ਡਟਕੇ ਮੁਕਾਬਲਾ ਕਰਨ ਦੀ ਜ਼ਰੂਰਤ ਹੈ –ਸ਼੍ਰੀ ਗੋਇਲ
Posted On:
10 JUN 2021 7:18PM by PIB Chandigarh
ਭਾਰਤ ਅਤੇ ਮੁੰਬਈ ਵਿੱਚ ਰੇਲਵੇ ਨੂੰ ਮਾਨਸੂਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਰਹਿਣ ਦੀ ਜ਼ਰੂਰਤ ਹੈ। ਇਹ ਗੱਲ ਬਾਰਿਸ਼ ਦੇ ਮੌਸਮ ਵਿੱਚ ਸਾਰੇ ਐਮਰਜੈਂਸੀ ਉਪਾਅ ਉਪਲੱਬਧ ਹੋਣ ਦੇ ਬਾਰੇ ਵਿੱਚ ਮੁੰਬਈ ਉਪ ਨਗਰੀ ਰੇਲਵੇ ਦੀਆਂ ਤਿਆਰੀਆਂ ਅਤੇ ਰੋਡ ਮੈਪ ਦੀ ਸਮੀਖਿਆ ਕਰਦੇ ਹੋਏ ਰੇਲ, ਵਣਜ ਅਤੇ ਉਦਯੋਗ ਮੰਤਰੀ ਅਤੇ ਖਪਤਕਾਰ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ।
ਸ਼੍ਰੀ ਪੀਯੂਸ਼ ਗੋਇਲ ਨੇ ਸੰਵੇਦਨਸ਼ੀਲ ਇਲਾਕਿਆ ਦੀ ਮੌਜੂਦਾ ਸਥਿਤੀ ਦੀ ਜਾਂਚ ਕੀਤੀ ਅਤੇ ਟ੍ਰੇਨਾਂ ਦੇ ਸਹਿਜ ਸੰਚਾਲਨ ਸੰਬੰਧੀ ਯੋਜਨਾਵਾਂ ਦੀ ਸਮੀਖਿਆ ਕੀਤੀ। ਸ਼੍ਰੀ ਗੋਇਲ ਨੇ ਕਿਹਾ ਕਿ ਰੇਲਵੇ ਇਹ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ ਕਿ ਮਾਨਸੂਨ ਸ਼ੁਰੂ ਹੋਣ ਦੇ ਨਾਲ ਮੁੰਬਈ ਵਾਸੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ।
ਉਪ ਨਗਰੀ ਰੇਲਵੇ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਰੇਲ ਮੰਤਰੀ ਨੇ ਰੇਲਵੇ ਨੂੰ ਮਾਨਸੂਨੀ ਬਾਰਿਸ਼ ਨਾਲ ਨਿਪਟਨ ਵਿੱਚ ਰੇਲਵੇ ਦੀ ਤਕਨੀਕੀ ਅਤੇ ਸਿਵਲ ਕਾਰਜਾਂ ਨਾਲ ਜੁੜੀ ਪਹਿਲ ਦੀ ਕੁਸ਼ਲਤਾ ਦਾ ਅਧਿਐਨ ਕਰਨ ਲਈ ਆਈਆਈਟੀ ਮੁੰਬਈ ਜਿਹੇ ਸੰਸਥਾਨਾਂ ਦੇ ਨਾਲ ਸਾਂਝੇਦਾਰੀ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਰੇਲ ਸੇਵਾਵਾਂ ਦਾ ਨਿਰਵਿਘਨ ਤਰੀਕੇ ਨਾਲ ਲਗਾਤਾਰ ਸੁਰੱਖਿਅਤ ਸੰਚਾਲਨ ਸੁਨਿਸ਼ਚਿਤ ਕਰਨ ਲਈ ਇਨੋਵੇਸ਼ਨ ਅਤੇ ਕਠਿਨ ਕੰਮ ਨਾਲ-ਨਾਲ ਚੱਲਣ ਚਾਹੀਦੇ ਹਨ।
ਇਹ ਜ਼ਿਕਰਯੋਗ ਹੈ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਵੀ, ਰੇਲਵੇ ਨੇ ਮੁੰਬਈ ਵਿੱਚ ਵਿਸ਼ੇਸ਼ ਰੂਪ ਤੋਂ ਸੰਸ਼ੋਧਿਤ ਈਐੱਮਯੂ ਰੇਕ ਸਹਿਤ 03 ਨੋ ਮਕ ਸਪੈਸ਼ਲ ਲਗਾ ਕੇ ਉਪ ਨਗਰੀ ਸੈਕਸ਼ਨ ਨਾਲ 2,10,000 ਘਣ ਮੀਟਰ ਮਲਬਾ/ਕਚਰਾ/ਮਿੱਟੀ ਨੂੰ ਸਾਫ ਕਰਨ ਦਾ ਕੰਮ ਕੀਤਾ ਹੈ।
ਪਿਛਲੇ ਮਾਨਸੂਨ ਦੇ ਸਮੇਂ ਆਏ ਹੜ੍ਹ ਵਾਲੀਆਂ ਜਗ੍ਹਾਂ ਦੀ ਪਹਿਚਾਣ ਕੀਤੀ ਗਈ ਅਤੇ ਹਰੇਕ ਜਗ੍ਹਾਂ ਜਿਵੇਂ: ਬਾਂਦ੍ਰਾ, ਅੰਧੇਰੀ, ਮਾਹਿਮ, ਗ੍ਰਾਂਟ ਰੋਡ, ਗੌਰੇਗਾਂਵ ਦੇ ਅਨੁਰੂਪ ਸਮਾਧਾਨ ਤਿਆਰ ਕੀਤੇ ਗਏ ਸਨ।
ਬਾਰਿਸ਼ ਦੇ ਰੀਯਲ ਟਾਈਮ ਅਤੇ ਪ੍ਰਮਾਣਿਕ ਅੰਕੜੇ ਪਾਉਣ ਲਈ ਚਾਰ ਆਟੋਮੈਟਿਕ ਰੇਲ ਗਾਜ (ਏਆਰਜੀ) ਆਈਐੱਮਡੀ ਦੇ ਸਹਿਯੋਗ ਨਾਲ ਹੋਰ ਦਸ ਏਆਰਜੀ ਡਬਲਯੂਆਰ ਵੱਲੋਂ ਸੁਤੰਤਰ ਰੂਪ ਤੋਂ ਲਗਾਏ ਗਏ।
ਸੀਵਰੇਜ ਅਤੇ ਸਬਮਰਸੀਬਲ ਪੰਪਾਂ ਸਹਿਤ ਟ੍ਰੈਕ ਅਤੇ ਡਿਪੋ ‘ਤੇ ਪੰਪਾਂ ਦੀ ਸੰਖਿਆ ਵਿੱਚ 33% ਦੀ ਵਾਧਾ ਕੀਤਾ ਗਿਆ ਹੈ।
ਬੋਰੀਵਲੀ ਵਿਰਾਰ ਸੈਕਸ਼ਨ ਵਿੱਚ ਨਾਲੇ ਦੀ ਸਫਾਈ ਸਰਵੇਖਣ ਅਤੇ ਨਿਗਰਾਨੀ ਲਈ ਡਰੋਨ ਦਾ ਉਪਯੋਗ ਕੀਤਾ ਗਿਆ ਅਤੇ ਭੂਮੀਗਤ ਨਾਲੀਆਂ ਦੀ ਗਹਿਰੀ ਸਫਾਈ ਸੁਨਿਸ਼ਚਿਤ ਕਰਨ ਲਈ ਸੈਕਸ਼ਨ/ਡੀ-ਸਲਜਿੰਗ ਮਸ਼ੀਨਾਂ ਦਾ ਇਸਤੇਮਾਲ ਕੀਤਾ ਗਿਆ ਹੈ।
ਘੱਟ ਤੋਂ ਘੱਟ ਜਲ ਨਿਕਾਸ ਸੁਨਿਸ਼ਚਿਤ ਕਰਨ ਲਈ ਭੂਮੀਗਤ ਨਾਲੀਆਂ ਦੇ ਨਿਰਮਾਣ ਦੇ ਲਈ ਨਵੀਂ ਮਾਈਕ੍ਰੋ ਟਨਲਿੰਗ ਪ੍ਰਣਾਲੀ ਨੂੰ ਅਪਨਾਇਆ ਗਿਆ।
ਬੈਠਕ ਵਿੱਚ ਰੇਲਵੇ ਬੋਰਡ ਅਤੇ ਮੁੰਬਈ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
****
ਡੀਜੇਐੱਨ/ਐੱਮਕੇਵੀ
(Release ID: 1726246)
Visitor Counter : 168