ਕਬਾਇਲੀ ਮਾਮਲੇ ਮੰਤਰਾਲਾ
ਸਰਕਾਰੀ ਯੋਜਨਾਵਾਂ ਰਾਹੀਂ ਕਬਾਇਲੀ ਭਾਈਚਾਰਿਆਂ ਦੀ ਵਿਆਪਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰ ਰਹੇ
ਨੂੰ ਬਿਹਤਰ ਤਰੀਕੇ ਲਾਗੂ ਕਰਨ ਵਾਸਤੇ ਸੰਸਦ ਮੈਂਬਰਾਂ ਲਈ ਵੈਬੀਨਾਰ ਆਯੋਜਿਤ
Posted On:
10 JUN 2021 3:25PM by PIB Chandigarh
ਕਬਾਇਲੀਆਂ ਦੀ ਭਲਾਈ ਤੇ ਉਨ੍ਹਾਂ ਦੀਆਂ ਉਪਜੀਵਕਾਵਾਂ ਲਈ ਕੰਮ ਕਰਨ ਵਾਲੀ ਨੋਡਲ ਏਜੰਸੀ TRIFED (ਟ੍ਰਾਇਫ਼ੈੱਡ) ਲਈ ਕੋਵਿਡ–19 ਦੇ ਇਨ੍ਹਾਂ ਚੁਣੌਤੀ ਭਰਪੂਰ ਸਮਿਆਂ ਦੌਰਾਨ ਪੂਰੇ ਦੇਸ਼ ਦੇ ਕਬਾਇਲੀ ਲੋਕਾਂ ਨੂੰ ਸਿਹਤ ਸੁਰੱਖਿਆ ਨਾਲ ਉਪਜੀਵਕਾਵਾਂ ਮੁਹੱਈਆ ਕਰਵਾਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਇਸ ਉਦੇਸ਼ ਨੂੰ ਧਿਆਨ ’ਚ ਰੱਖਦਿਆਂ, TRIFED ਕਬਾਇਲੀਆਂ ਦੇ ਸਸ਼ੱਕਤੀਕਰਣ ਲਈ ਕਈ ਵਰਣਨਯੋਗ ਪਹਿਲਕਦਮੀਆਂ ਲਾਗੂ ਕਰਦਾ ਰਿਹਾ ਹੈ। TRIFED ਨੇ 9 ਜੂਨ, 2021 ਨੂੰ ਸੰਸਦ ਮੈਂਬਰਾਂ ਨੂੰ ਵਿਭਿੰਨ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਵੈੱਬੀਨਾਰ ਦਾ ਆਯੋਜਨ ਕੀਤਾ, ਤਾਂ ਜੋ ਉਹ ਆਪਣੇ ਪੱਧਰ ’ਤੇ ਤੇਜ਼ੀ ਨਾਲ ਉਨ੍ਹਾਂ ਨੂੰ ਲਾਗੂ ਕਰ ਸਕਣ ਅਤੇ ਦੇਸ਼ ਭਰ ਦੇ ਕਬਾਇਲੀ ਭਾਈਚਾਰਿਆਂ ਨੂੰ ਇਨ੍ਹਾਂ ਯੋਜਨਾਵਾਂ ਵਿੱਚ ਸ਼ਾਮਲ ਕੀਤਾ ਜਾ ਸਕੇ। ਇਸ ਵੈੱਬੀਨਾਰ ’ਚ ਕੇਂਦਰੀ ਇਸਪਾਤ ਰਾਜ ਮੰਤਰੀ ਸ੍ਰੀ ਫੱਗਣ ਸਿੰਘ, ਕਬਾਇਲੀ ਮਾਮਲਿਆਂ ਦੇ ਸਾਬਕਾ ਮੰਤਰੀ ਸ੍ਰੀ ਜੁਆਲ ਓਰਾਮ, ਸ੍ਰੀ ਬਿਸਵੇਸ਼ਵਰ ਟੁਡੂ ਅਤੇ ਡਾ. ਲੋਰਹੋਪਫ਼ੋਜ਼ ਸਮੇਤ 30 ਤੋਂ ਵੱਧ ਕਬਾਇਲੀ ਸੰਸਦ ਮੈਂਬਰਾਂ ਨੇ ਭਾਗ ਲਿਆ।
ਇਸ ਵੈੱਬੀਨਾਰ ’ਚ ਐੱਮਐੱਫ਼ਪੀ ਲਈ ਐੱਮਐੱਸਪੀ (MSP for MFP) ਅਤੇ ‘ਵਨ ਧਨ ਵਿਕਾਸ ਯੋਜਨਾ’, ਕਬਾਇਲੀ ਅਰਥ–ਵਿਵਸਥਾ ਵਿੱਚ ਛੋਟੀ ਵਣ ਪੈਦਾਵਾਰ ਦੇ ਮਹੱਤਵ ਬਾਰੇ ਅਤੇ ਇਹ ਕਿ ਸਰਕਾਰ ਨੇ ਐੱਮਐੱਫ਼ਪੀ ਦੀ ਅਗਵਾਈ ਹੇਠ ਕਬਾਇਲੀ ਵਿਕਾਸ ਦਾ ਸਮੁੱਚਾ ਮਾੱਡਲ ਕਿਵੇਂ ਤਿਆਰ ਕੀਤਾ ਤੇ ਇਸ ਲਈ ਇਨ੍ਹਾਂ ਨੂੰ ਕਈ ਯੋਜਨਾਵਾਂ ’ਚ ਕਿਵੇਂ ਸ਼ਾਮਲ ਕੀਤਾ ਗਿਆ, ਬਾਰੇ ਵਿਆਪਕ ਪੇਸ਼ਕਾਰੀ ਅਤੇ ਵਿਚਾਰ–ਵਟਾਂਦਰਾ ਸ਼ਾਮਲ ਸਨ। ਇਸ ਦੌਰਾਨ ਇਸ ਬਾਰੇ ਵੀ ਵਿਸਥਾਰਪੂਰਬਕ ਗ਼ੌਰ ਕੀਤਾ ਗਿਆ ਕਿ ਪਿਛਲੇ ਸਾਲਾਂ ਦੌਰਾਨ ‘ਘੱਟੋ–ਘੱਟ ਸਮਰਥਨ ਮੁੱਲ’ (MSP) ਅਤੇ ਐੱਮਐੱਫ਼ਪੀ ਲਈ ਕੀਮਤ–ਲੜੀ ਦੇ ਵਿਕਾਸ ਰਾਹੀਂ ‘ਛੋਟੀ ਵਣ ਪੈਦਾਵਾਰ (MFP) ਦੀ ਮਾਰਕਿਟਿੰਗ ਲਈ ਪ੍ਰਬੰਧ’ ਨੂੰ ਕਿਵੇਂ ਨਵਾਂ ਰੂਪ ਦਿੱਤਾ ਗਿਆ ਅਤੇ ਇਸ ਸਭ ਦੌਰਾਨ ਸਰਕਾਰ ਵੱਲੋਂ ਕਬਾਇਲੀ ਅਰਥਚਾਰੇ ਵਿੱਚ ਕੀਤੀ ਕਰੋੜਾਂ ਰੁਪਏ ਦੀ ਵਿੱਤੀ ਮਦਦ ਨੇ ਕਬਾਇਲੀ ਈਕੋਸਿਸਟਮ ਉੱਤੇ ਕਿਵੇਂ ਅਸਰ ਪਾਇਆ। ਵਨ–ਧਨ ਕਬਾਇਲੀ ਸਟਾਰਟ–ਅੱਪਸ; ਜੰਗਲਾਂ ਵਿੱਚੋਂ ਸਬੰਧਤ ਉਪਜ ਇਕੱਠੀ ਕਰਨ ਵਾਲਿਆਂ ਤੇ ਵਣਾਂ ਵਿੱਚ ਰਹਿਣ ਵਾਲਿਆਂ ਤੇ ਕਬਾਇਲੀ ਕਲਾਕਾਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਸਾਧਨ ਵਜੋਂ ਉੱਭਰੇ ਹਨ।
ਖ਼ਾਸ ਤੌਰ ’ਤੇ ਮਹਾਮਾਰੀ ਦੌਰਾਨ ਹਾਸ਼ੀਏ ਉੱਤੇ ਪੁੱਜ ਚੁੱਕੇ ਲੋਕਾਂ ਲਈ ਇਹ ਯੋਜਨਾ ਕਾਫ਼ੀ ਲਾਹੇਵੰਦ ਰਹੀ ਹੈ। ਪਿਛਲੇ 18 ਮਹੀਨਿਆਂ ਦੌਰਾਨ ‘ਵਨ ਧਨ ਵਿਕਾਸ ਯੋਜਨਾ’ ਨੇ ਆਪਣਾ ਅਥਾਹ ਆਧਾਰ ਕਾਇਮ ਕੀਤਾ ਹੈ ਅਤੇ ਸਮੁੱਚੇ ਭਾਰਤ ਵਿੱਚ ਰਾਜਾਂ ਦੀਆਂ ਨੋਡਲ ਤੇ ਯੋਜਨਾਵਾਂ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਨਾਲ ਇਸ ਨੂੰ ਅਪਣਾ ਕੇ ਮਜ਼ਬੂਤੀ ਨਾਲ ਲਾਗੂ ਕੀਤਾ ਹੈ। 80% ਸਥਾਪਤ VDVKs ਨਾਲ ਉੱਤਰ–ਪੂਰਬ ਮੋਹਰੀ ਹੈ। ਮਹਾਰਾਸ਼ਟਰ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਹੋਰ ਰਾਜ ਹਨ, ਜਿੱਥੇ ਯੋਜਨਾ ਨੂੰ ਅਪਨਾਉਣ ਨਾਲ ਵਧੀਆ ਨਤੀਜੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਇਸ ਯੋਜਨਾ ਦੇ ਸਭ ਤੋਂ ਵੱਡੇ ਨਤੀਜਿਆਂ ਵਿੱਚੋਂ ਇੱਕ ਇਹ ਹੈ ਕਿ ਇਹ ਬਾਜ਼ਾਰ ਲਿੰਕੇਜਸ ਬਣਾਉਣ ’ਚ ਸਫ਼ਲ ਰਹੀ ਹੈ। ਦੇਸ਼ ਭਰ ਦੇ ਇਨ੍ਹਾਂ VDVKs ਵਿੱਚ ਕੰਮ ਗੰਭੀਰਤਾ ਨਾਲ ਚੱਲ ਰਿਹਾ ਹੈ। ਉਤਪਾਦਾਂ ਦੀਆਂ 500 ਤੋਂ ਵੱਧ ਵੈਰਾਇਟੀਜ਼ ਦਾ ਕੀਮਤ–ਵਾਧਾ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਇਨ੍ਹਾਂ VDVKs ਵਿੱਚ ਪੈਕ ਕਰ ਕੇ ਉਨ੍ਹਾਂ ਦੀ ਮਾਰਕਿਟਿੰਗ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਫ਼ਰੂਟ ਕੈਂਡੀ (ਆਂਵਲਾ, ਅਨਾਨਾਸ, ਜੰਗਲੀ ਸੇਬ, ਅਦਰ, ਅੰਜੀਰ, ਇਮਲੀ), ਜੈਮ ਭਾਵ ਚਟਣੀ (ਅਨਾਨਾਸ, ਆਂਵਲਾ, ਪਲਮ), ਜੂਸ ਤੇ ਸਕੁਐਸ਼ (ਅਨਾਨਾਸ,ਆਂਵਲਾ, ਜੰਗਲੀ ਸੇਬ, ਪਲਮ, ਬਰਮਾ ਦੇ ਅੰਗੂਰ) ਤੋਂ ਲੈ ਕੇ ਮਸਾਲੇ (ਦਾਲ–ਚੀਨੀ, ਹਲਦੀ, ਅਦਰਕ), ਆਚਾਰ (ਬਾਂਸ ਸ਼ੂਟ, ਸਮਰਾਟ ਮਿਰਚ), ਪ੍ਰੋਸੈੱਸ ਕੀਤੀ ਗਿਲੋਯਾਲ ਸਮੇਤ ਹੋਰ ਅਨੇਕ ਕਿਸਮ ਦੇ ਉਤਪਾਦ ਸ਼ਾਮਲ ਹਨ, ਜੋ ਬਾਜ਼ਾਰ ਵਿੱਚ ਪੁੱਜ ਚੁੱਕੇ ਹਨ। ਇਹ ਦੇਸ਼ ਭਰ ਦੇ ਕਬਾਇਲੀ ਸਮੂਹਾਂ ਵੱਲੋਂ ਹੱਥ–ਖੱਡੀਆਂ ਅਤੇ ਦਸਤਕਾਰੀਆਂ ਨਾਲ ਤਿਆਰ ਕੀਤੀਆਂ 25,000 ਕਿਸਮਾਂ ਤੋਂ ਇਲਾਵਾ ਹਨ। ਇਨ੍ਹਾਂ ਸਾਰਿਆਂ ਦੀ ਮਾਰਕਿਟਿੰਗ TribesIndia.com ਉੱਤੇ ਦੇਸ਼ ਭਰ ’ਚ ‘ਟ੍ਰਾਈਬਜ਼ ਇੰਡੀਆ’ ਦੇ 137 ਆਊਟਲੈਟਸ ਰਾਹੀਂ ਕੀਤੀ ਜਾ ਰਹੀ ਹੈ।
ਇਸ ਵੈੱਬੀਨਾਰ ਦੌਰਾਨ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਰ ਕ੍ਰਿਸ਼ਨਾ ਨੇ ‘ਆਤਮਨਿਰਭਰ ਭਾਰਤ’ ਸਿਰਜਣ ਲਈ ‘ਬੀ ਵੋਕਲ ਫ਼ਾਰ ਲੋਕਲ ਬਾਇ ਟ੍ਰਾਇਬਲ’ ਦੀ ਗੱਲ ਕੀਤੀ, ਜੋ ਹੁਣ TRIFED ਲਈ ਇੱਕ ਮਿਸ਼ਨ ਬਣ ਚੁੱਕੀ ਹੈ। ਇਹ ਸਰਕਾਰ ਦੇ ‘ਸਬਕਾ ਸਾਥ, ਸਬਕਾ ਵਿਕਾਸ’ ਅਤੇ ਪ੍ਰਧਾਨ ਮੰਤਰੀ ਦੇ ਦੇਸ਼ ਵਿੱਚ 50,000 VDVKs ਦੀ ਸਥਾਪਨਾ ਦੇ ਸੰਕਲਪ ਦੇ ਮਾਰਗ–ਦਰਸ਼ਕ ਸਿਧਾਂਤ ਦੇ ਅਨੁਰੂਪ ਹੈ, ਤਾਂ ਜੋ ਕਬਾਇਲੀ ਉਤਪਾਦਾਂ ਦਾ ਕੀਮਤ–ਵਾਧਾ ਕੀਤਾ ਜਾ ਸਕੇ ਤੇ ਉਨ੍ਹਾਂ ਮਾਰਕਿਟਿੰਗ ਰਾਹੀਂ ਉੱਦਮ ਨੂੰ ਹੱਲਾਸ਼ੇਰੀ ਮਿਲ ਸਕੇ। ਇਹ ਮਿਸ਼ਨ ‘ਮੇਰਾ ਵਨ, ਮੇਰਾ ਧਨ, ਮੇਰਾ ਉੱਦਮ’ ਦੇ ਸੰਦੇਸ਼ ਦੁਆਲੇ ਕੇਂਦ੍ਰਿਤ ਹੋਵੇਗੀ। TRIFED ‘ਵਨ ਧਨ’ ਵਿਧੀ ਨੂੰ ਪਰਿਵਰਤਿਤ ਕਰ ਕੇ ‘ਕਬਾਇਲੀ ਉੱਦਮ’ ਵਿਧੀ ਵਿੱਚ ਲਿਆਉਣ ਲਈ ਕੰਮ ਕਰ ਰਿਹਾ ਹੈ। ਇਨ੍ਹਾਂ ‘ਨ ਧਨ ਵਿਕਾਸ ਕੇਂਦਰਾਂ’ ਦੇ ਸਮੂਹਾਂ ਨੂੰ ‘ਵਨ ਧਨ’ ਸਮੂਹਾਂ ਤੇ ਉੱਦਮਾਂ ਵਿੱਚ ਲਿਆਉਣ ਦਾ ਉਦੇਸ਼ ਉੱਚ ਕੀਮਤ ਵਾਧੇ ਵਾਲੇ ਉਤਪਾਦਾਂ ਵਿੱਚ ਵਾਧਾ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ।
ਵਨ ਧਨ ਵਿਕਾਸ ਕੇਂਦਰਾਂ ਦੇ ਸਮੂਹਾਂ ਦਾ ਫਿਰ ਸੰਸਥਾਨੀਕਰਣ ਕਰਨ ਲਈ, TRIFED ਵਿਭਿੰਨ ਮੰਤਰਾਲਿਆਂ ਤੇ ਸੰਗਠਨਾਂ ਵਿੱਚ ਕੇਂਦਰਮੁਖਤਾ ਲਿਆ ਰਿਹਾ ਹੈ। ਇਸ ਨੇ MSME, ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਜਿਹੇ ਵਿਭਿੰਨ ਮੰਤਰਾਲਿਆਂ ਨਾਲ ਸਹਿਮਤੀ–ਪੱਤਰਾਂ (MoUs) ਉੱਤੇ ਹਸਤਾਖਰ ਕੀਤੇ ਹਨ; ਤਾਂ ਜੋ ਇਨ੍ਹਾਂ ਮੰਤਰਾਲਿਆਂ ਦੇ ਅਜਿਹੇ ਪ੍ਰੋਗਰਾਮਾਂ ਨਾਲ ਇਸ ਯੋਜਨਾ ਨੂੰ ਜੋੜਿਆ ਜਾ ਸਕੇ, ਜਿਸ ਨਾਲ ‘ਵਨ ਧਨ ਵਿਕਾਸ ਕੇਂਦਰਾਂ’ ਅਤੇ ਇਸ ਦੇ ਸਮੂਹਾਂ ਵਿੱਚ MSME ਦੀ SFURTI, ESDP, ਫ਼ੂਡ ਪ੍ਰੋਸੈਸਿੰਗ ਮੰਤਰਾਲੇ ਦੀ ਫ਼ੂਡ ਪਾਰਕਸ ਯੋਜਨਾ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੀ NRLM ਨਾਲ ਕੇਂਦਰਮੁਖਤਾ ਆਉਂਦੀ ਹੈ।
ਇਸ ਵਿਸਤ੍ਰਿਤ ਖ਼ੁਲਾਸੇ ਅਤੇ ਜਾਣਕਾਰੀ ਪਾਸਾਰ ਦੇ ਸੈਸ਼ਨ ਤੋਂ ਬਾਅਦ ਸ੍ਰੀ ਕਿਸ਼ਨਾ ਨੇ ਇਨ੍ਹਾਂ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਹਿਤ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੀ ਲੀਡਰਸ਼ਿਪ, ਸਰਪ੍ਰਸਤੀ ਤੇ ਮਦਦ ਲਈ ਬੇਨਤੀ ਕੀਤੀ। ਇਸ ਤੋਂ ਬਾਅਦ ਆਪਸੀ ਗੱਲਬਾਤ ਦਾ ਇੱਕ ਸੈਸ਼ਨ ਹੋਇਆ, ਜਿੱਥੇ ਸੰਸਦ ਮੈਂਬਰਾਂ ਦੀਆਂ ਟਿੱਪਣੀਆਂ ਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ। ਉਨ੍ਹਾਂ ਦੇ ਵਡਮੁੱਲੇ ਸੁਝਾਅ ਵੀ ਭਵਿੱਖ ਦੇ ਹਵਾਲੇ ਅਤੇ ਲਾਗੂ ਕਰਨ ਲਈ ਨੋਟ ਕੀਤੇ ਗਏ। ਸੰਸਦ ਮੈਂਬਰਾਂ ਨੇ ਇਹ ਯੋਜਨਾਵਾਂ ਲਾਗੂ ਕਰਨ ਤੇ ਕਬਾਇਲੀ ਚੋਣ ਹਲਕਿਆਂ ਵਿੱਚ ਵਿਖਾਈ ਦੇਣ ਵਾਲੀ ਪ੍ਰਗਤੀ ਵਾਸਤੇ TRIFED ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਸ੍ਰੀ ਕਿਸ਼ਨਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ TRIFED ਦੀ ਟੀਮ ਉਨ੍ਹਾਂ ਨਾਲ ਨਿਯਮਤ ਬੈਠਕਾਂ ਕਰੇਗੀ ਤੇ ਇਨ੍ਹਾਂ ਯੋਜਨਾਵਾਂ ਨੂੰ ਅੱਗੇ ਤੱਕ ਲਿਜਾਣ ਲਈ ਉਨ੍ਹਾਂ ਤੱਕ ਪਹੁੰਚ ਕਰੇਗੀ।
*****
ਐੱਨਬੀ/ਯੂਡੀ
(Release ID: 1726200)
Visitor Counter : 157