ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਨੇ 2020-21 ਦੌਰਾਨ ਖੇਤੀਬਾੜੀ ਬਰਾਮਦਾਂ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ


2020-21 ਦੌਰਾਨ ਖੇਤੀ ਅਤੇ ਖੇਤੀ ਦੇ ਸਹਾਇਕ ਉਤਪਾਦਾਂ ਦੀ ਬਰਾਮਦ ਵਿਚ 41.25 ਬਿਲੀਅਨ ਅਮਰੀਕੀ ਡਾਲਰ ਦਾ ਉਛਾਲ ਆਇਆ, ਜੋ 17.34% ਦਾ ਵਾਧਾ ਦਰਸਾਉਂਦਾ ਹੈ

ਜੈਵਿਕ ਉਤਪਾਦਾਂ ਦੀ ਬਰਾਮਦ ਵਿਚ 50.94% ਦਾ ਵਾਧਾ ਦਰਜ ਕੀਤਾ ਗਿਆ

ਕੋਵਿਡ-19 ਮਹਾਮਾਰੀ ਦੌਰਾਨ ਚੁੱਕੇ ਗਏ ਕਦਮਾਂ ਨੇ ਬਰਾਮਦਾਂ ਨੂੰ ਸੁਨਿਸ਼ਚਿਤ ਕੀਤਾ

Posted On: 10 JUN 2021 1:09PM by PIB Chandigarh

ਭਾਰਤ ਸਰਕਾਰ ਦੇ ਵਣਜ ਵਿਭਾਗ ਦੇ ਸਕੱਤਰ ਡਾ. ਅਨੂਪ ਵਧਾਵਨ ਨੇ ਅਜ ਕਿਹਾ ਕਿ 2020-21 ਦੌਰਾਨ ਖੇਤੀ ਅਤੇ ਇਸ ਨਾਲ ਜੁੜੇ ਉਤਪਾਦਾਂ ਦੀ ਬਰਾਮਦ ਨੇ ਚੰਗੀ ਕਾਰਗੁਜ਼ਾਰੀ ਵਿਖਾਈ ਹੈ।  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿਛਲੇ 3 ਸਾਲਾਂ ਤੱਕ (2017-18 ਵਿਚ 38.43 ਬਿਲੀਅਨ ਅਮਰੀਕੀ ਡਾਲਰ, 2018-19 ਵਿਚ 38.74 ਬਿਲੀਅਨ ਅਮਰੀਕੀ ਡਾਲਰ ਅਤੇ 2019-20 ਵਿਚ 35.16 ਬਿਲੀਅਨ ਅਮਰੀਕੀ ਡਾਲਰ) ਬਰਾਮਦ ਸੀਮਿਤ ਰਹਿਣ ਤੋਂ ਬਾਅਦ ਸਮੁੰਦਰੀ ਅਤੇ ਪੌਦਿਆਂ ਦੇ ਉਤਪਾਦਾਂ ਸਮੇਤ 2020-21 ਵਿਚ ਖੇਤੀ ਅਤੇ ਇਸ ਨਾਲ ਜੁੜੇ ਉਤਪਾਦਾਂ  ਦੀ ਬਰਾਮਦ 2020-21 ਦੌਰਾਨ 41.25 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਜੋ ਇਨ੍ਹਾਂ ਉਤਪਾਦਾਂ ਦੀ ਬਰਾਮਦ ਵਿਚ 17.34% ਦਾ ਵਾਧਾ ਦਰਸਾਉਂਦੀ ਹੈ। ਭਾਰਤੀ ਰੁਪਏ ਦੇ ਸੰਬੰਧ ਵਿਚ 2020-21 ਦੌਰਾਨ 22.62% ਦਾ ਵਾਧਾ 3.05 ਲੱਖ ਕਰੋੜ ਰੁਪਏ ਦੀ ਰਕਮ ਦਾ ਵਾਧਾ ਦਰਸਾਉਂਦਾ ਹੈ ਜੋ 2019-20 ਦੌਰਾਨ 2.49 ਲੱਖ ਕਰੋੜ ਰੁਪਏ ਸੀ। ਭਾਰਤ ਦੀ ਖੇਤੀ ਅਤੇ ਇਸ ਨਾਲ ਜੁੜੇ  ਉਤਪਾਦਾਂ ਦੀ 2019-20 ਦੌਰਾਨ ਦਰਾਮਦ 20.67 ਬਿਲੀਅਨ ਅਮਰੀਕੀ ਡਾਲਰ ਜਿਸ ਦੇ ਮੁਕਾਬਲੇ 2020-21 ਵਿਚ ਇਹ ਅੰਕੜਾ 20.67 ਬਿਲੀਅਨ ਅਮਰੀਕੀ ਡਾਲਰ ਦਾ ਹੈ। ਕੋਵਿਡ-19 ਦੇ ਬਾਵਜੂਦ ਖੇਤੀਬਾੜੀ ਵਿਚ ਵਪਾਰ ਦਾ ਸੰਤੁਲਨ 14.51 ਬਿਲੀਅਨ ਅਮਰੀਕੀ ਡਾਲਰ ਤੋਂ 20.58 ਬਿਲੀਅਨ ਅਮਰੀਕੀ ਡਾਲਰ ਤੱਕ 42.16% ਬਿਹਤਰ ਹੋਇਆ।

 

ਖੇਤੀ ਉਤਪਾਦਾਂ ਲਈ (ਸਮੁੰਦਰੀ ਅਤੇ ਪੌਦਿਆਂ ਦੇ ਉਤਪਾਦਾਂ ਤੋਂ ਇਲਾਵਾ), 2020-21 ਵਿਚ ਬਰਾਮਦ  ਵਿਚ 28.36% ਦਾ ਵਾਧਾ ਦਰਜ ਕੀਤਾ ਗਿਆ ਹੈ ਜੋ 29.81 ਬਿਲੀਅਨ ਅਮਰੀਕੀ ਡਾਲਰ ਦਾ ਹੈ ਅਤੇ ਇਸ ਦੇ ਮੁਕਾਬਲੇ 2019-20 ਵਿਚ ਖੇਤੀਬਾੜੀ ਉਤਪਾਦਾਂ ਦੀ ਬਰਾਮਦ 23.23 ਬਿਲੀਅਨ ਅਮਰੀਕੀ ਡਾਲਰ ਸੀ। ਭਾਰਤ ਕੋਵਿਡ-19 ਦੇ ਅਰਸੇ ਦੌਰਾਨ ਸਟੈਪਲਜ਼ ਲਈ ਮੰਗ ਵਿਚ ਵਾਧੇ ਦਾ ਲਾਭ ਉਠਾਉਣ ਦੇ ਯੋਗ ਹੋਇਆ ਹੈ।

 

ਗੈਰ ਬਾਸਮਤੀ ਚਾਵਲਾਂ ਦੀ ਬਰਾਮਦ ਸਮੇਤ ਸੀਰੀਲਜ਼ ਦੀ ਬਰਾਮਦ ਵਿਚ ਵੱਡਾ ਵਾਧਾ ਵੇਖਿਆ ਗਿਆ ਹੈ ਜੋ 136.04% ਨਾਲ 4794.54 ਬਿਲੀਅਨ ਅਮਰੀਕੀ ਡਾਲਰ ਦਾ ਵਾਧਾ ਦਰਸਾਉਂਦਾ ਹੈ - ਕਣਕ ਵਿਚ 774.17%  549.16 ਮਿਲੀਅਨ ਅਮਰੀਕੀ ਡਾਲਰ ਅਤੇ ਹੋਰ ਸੀਰੀਲਜ਼ (ਬਾਜਰਾ, ਮੱਕਈ ਅਤੇ ਹੋਰ ਮੋਟਾ ਅਨਾਜ) ਵਿਚ 238.28% ਦਾ ਯਾਨੀਕਿ 694.14 ਮਿਲੀਅਨ ਅਮਰੀਕੀ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ।

 

ਹੋਰ ਖੇਤੀਬਾੜੀ ਉਤਪਾਦਾਂ ਜਿਨ੍ਹਾਂ ਨੇ 2019-20 ਦੇ ਮੁਕਾਬਲੇ ਵਿਸ਼ੇਸ਼ ਵਾਧਾ ਦਰਜ ਕੀਤਾ ਹੈ ਉਨ੍ਹਾਂ ਵਿਚ ਖਾਣ ਵਾਲੇ ਤੇਲ (1575.34 ਮਿਲੀਅਨ ਅਮਰੀਕੀ ਡਾਲਰ - 90.28% ਦਾ ਵਾਧਾ), ਖੰਡ (2789.97 ਮਿਲੀਅਨ ਅਮਰੀਕੀ ਡਾਲਰ - 39.88 ਪ੍ਰਤੀਸ਼ਤ ਦਾ ਵਾਧਾ), ਕੱਚੀ ਕਪਾਹ (1897.20 ਮਿਲੀਅਨ ਅਮਰੀਕੀ ਡਾਲਰ - 79.43% ਦਾ ਵਾਧਾ), ਤਾਜ਼ਾ ਸਬਜ਼ੀਆਂ (721.47 ਮਿਲੀਅਨ ਅਮਰੀਕੀ ਡਾਲਰ - 10.71% ਦਾ ਵਾਧਾ) ਅਤੇ ਖਾਣ ਵਾਲੇ ਤੇਲਾਂ ਵਿਚ (602.77 ਮਿਲੀਅਨ ਅਮਰੀਕੀ ਡਾਲਰ - 254.39% ਦਾ ਵਾਧਾ) ਆਦਿ ਸ਼ਾਮਿਲ ਹਨ।

 

ਭਾਰਤ ਦੇ ਖੇਤੀਬਾੜੀ ਉਤਪਾਦਾਂ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਅਮਰੀਕਾ, ਚੀਨ, ਬੰਗਲਾਦੇਸ਼,  ਸੰਯੁਕਤ ਅਰਬ ਅਮਾਰਾਤ, ਵੀਯਤਨਾਮ, ਸਾਊਦੀ ਅਰਬ, ਇੰਡੋਨੇਸ਼ੀਆ, ਨੇਪਾਲ, ਇਰਾਨ ਅਤੇ ਮਲੇਸ਼ੀਆ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਦੇਸ਼ਾਂ ਵਿਚ ਬਰਾਮਦ ਨੇ ਵਾਧਾ ਦਰਜ ਕੀਤਾ ਹੈ ਜੋ ਇੰਡੋਨੇਸ਼ੀਆ ਵਿਚ (102.42 ਪ੍ਰਤੀਸ਼ਤ) ਬੰਗਲਾਦੇਸ਼ (95.93 ਪ੍ਰਤੀਸ਼ਤ) ਅਤੇ ਨੇਪਾਲ (50.49 ਪ੍ਰਤੀਸ਼ਤ ਦੇ ਵਾਧੇ) ਨਾਲ ਹੈ।

 

ਅਦਰਕ, ਕਾਲੀ ਮਿਰਚ, ਦਾਲਚੀਨੀ, ਇਲਾਇਚੀ, ਹਲਦੀ, ਕੇਸਰ ਆਦਿ ਮਸਾਲਿਆਂ ਦੀ ਬਰਾਮਦ, ਜਿਨ੍ਹਾਂ ਨੂੰ ਇਲਾਜ ਦੇ ਗੁਣਾਂ ਲਈ ਜਾਣਿਆ ਜਾਂਦਾ ਹੈ, ਵਿਚ ਵੀ ਵਾਧਾ ਹੋਇਆ ਹੈ। 2020-21 ਦੌਰਾਨ ਕਾਲੀ ਮਿਰਚ ਦੀ ਬਰਾਮਦ 28.72 ਪ੍ਰਤੀਸ਼ਤ ਨਾਲ 1269.38 ਮਿਲੀਅਨ ਅਮਰੀਕੀ ਡਾਲਰ,  ਦਾਲਚੀਨੀ ਦੀ ਬਰਾਮਦ 64.47 ਪ੍ਰਤੀਸ਼ਤ ਨਾਲ 11.25 ਮਿਲੀਅਨ ਅਮਰੀਕੀ ਡਾਲਰ, ਨੱਟਮੈਗ,  ਮੇਸ ਅਤੇ ਇਲਾਇਚੀ ਦੀ ਬਰਾਮਦ 132,03 ਪ੍ਰਤੀਸ਼ਤ (18.34 ਮਿਲੀਅਨ ਅਮਰੀਕੀ ਡਾਲਰ ਬਨਾਮ 81.60 ਮਿਲੀਅਨ ਅਮਰੀਕੀ ਡਾਲਰ) ਦੇ ਵਾਧਾ ਨਾਲ ਹੈ ਅਤੇ ਅਦਰਕ, ਕੇਸਰ, ਹਲਦੀ ਲਸਨ,  ਤੇਜਪੱਤਰ ਆਦਿ ਵਿਚ 35.44 ਪ੍ਰਤੀਸ਼ਤ ਨਾਲ 570.63 ਮਿਲੀਅਨ ਅਮਰੀਕੀ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ। ਮਸਾਲਿਆਂ ਦੀ ਬਰਾਮਦ 2020-21 ਦੌਰਾਨ 4 ਬਿਲੀਅਨ ਅਮਰੀਕੀ ਡਾਲਰ ਨਾਲ ਹੁਣ ਤੱਕ ਸਭ ਤੋਂ ਸਿੱਖਰ ਦੇ ਪੱਧਰ ਤੱਕ ਪਹੁੰਚ ਗਈ।

 

2020-21 ਦੌਰਾਨ ਜੈਵਿਕ ਉਤਪਾਦਾਂ ਦੀ ਬਰਾਮਦ 2019-20 ਦੀ 689 ਮਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 2020-21 ਵਿਚ 1040 ਮਿਲੀਅਨ ਅਮਰੀਕੀ ਡਾਲਰ ਦਰਜ ਕੀਤੀ ਗਈ ਹੈ ਜਿਸ ਨਾਲ 50.94 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਜੈਵਿਕ ਬਰਾਮਦਾਂ ਵਿਚ ਆਇਲ ਕਮੀਲਜ਼, ਖਾਣ ਵਾਲੇ ਤੇਲ, ਤੇਲ ਬੀਜ, ਸੀਰੀਲਜ਼ ਅਤੇ ਬਾਜਰਾ, ਮਸਾਲੇ ਅਤੇ ਕੌਂਡੀਮੈਂਟਸ,  ਚਾਹ,  ਮੈਡਿਸਨਲ ਪਲਾਂਟਸ ਉਤਪਾਦ, ਸੁੱਕੇ ਮੇਵੇ, ਖੰਡ, ਦਾਲਾਂ, ਕੌਫੀ ਆਦਿ ਸ਼ਾਮਿਲ ਹਨ। 

 

ਬਰਾਮਦਾਂ ਪਹਿਲੀ ਵਾਰ ਕਈ ਸਮੂਹਾਂ ਤੋਂ ਕੀਤੀਆਂ ਗਈਆਂ ਹਨ। ਉਦਾਹਰਣ ਦੇ ਤੌਰ ਤੇ ਤਾਜ਼ਾ ਸਬਜ਼ੀਆਂ ਅਤੇ ਅੰਬ ਵਾਰਾਨਸੀ ਤੋਂ ਅਤੇ ਕਾਲੇ ਚੌਲ ਚੰਦੌਲੀ ਤੋਂ ਪਹਿਲੀ ਵਾਰ ਬਰਾਮਦ ਕੀਤੇ ਗਏ ਹਨ ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਸਿੱਧਾ ਲਾਭ ਹੋਇਆ। ਦੂਜੇ ਸਮੂਹਾਂ ਤੋਂ ਵੀ ਬਰਾਮਦਾਂ ਕੀਤੀਆਂ ਗਈਆਂ ਜਿਵੇਂ ਕਿ ਨਾਗਪੁਰ ਤੋਂ ਸੰਤਰੇ, ਥੇਨੀ ਅਤੇ ਅਨੰਤਪੁਰ ਤੋਂ ਕੇਲੇ, ਲਖਨਊ ਤੋਂ ਅੰਬਾਂ ਆਦਿ ਦੀ ਬਰਾਮਦ ਕੀਤੀ ਗਈ ਹੈ। ਮਹਾਮਾਰੀ ਦੇ ਬਾਵਜੂਦ ਬਾਗਬਾਨੀ ਦੇ ਤਾਜ਼ਾ ਉਤਪਾਦਾਂ ਵਿਚ ਵੀ ਕਈ ਢੰਗ-ਤਰੀਕਿਆਂ ਨਾਲ ਬਰਾਮਦਾਂ ਹੋਈਆਂ ਅਤੇ ਉਤਪਾਦ ਹਵਾਈ ਅਤੇ ਸਮੁੰਦਰੀ ਮਾਰਗ ਰਾਹੀਂ ਇਨ੍ਹਾਂ ਇਲਾਕਿਆਂ ਤੋਂ ਡੁਬਈ ਅਤੇ ਲੰਡਨ ਭੇਜੇ ਗਏ ਹਨ। ਮਾਰਕੀਟ ਸੰਪਰਕਾਂ, ਵਾਢੀ ਤੋਂ ਬਾਅਦ ਮੁੱਲ ਲੜੀ ਵਿਕਾਸ ਅਤੇ ਸੰਸਥਾਗਤ ਢਾਂਚੇ ਜਿਵੇਂ ਕਿ ਐਫਪੀਓਜ਼ ਲਈ ਵਿਭਾਗ ਨੇ ਉੱਤਰ ਪੂਰਬੀ ਖੇਤਰਾਂ ਦੇ ਕਿਸਾਨਾਂ ਨੂੰ ਇਸ ਯੋਗ ਬਣਾਇਆ ਹੈ ਕਿ ਉਹ ਆਪਣੇ ਮੁੱਲ ਵਾਧੇ ਵਾਲੇ ਉਤਪਾਦਾਂ ਨੂੰ ਭਾਰਤੀ ਸਰਹੱਦਾਂ ਤੋਂ ਪਾਰ ਭੇਜ ਸਕਣ। 

 

ਸੀਰੀਲਜ਼ ਦੀਆਂ ਬਰਾਮਦਾਂ ਨੇ 2020-21 ਦੌਰਾਨ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਹੈ। ਅਸੀਂ ਪਹਿਲੀ ਵਾਰ ਕਈ ਦੇਸ਼ਾਂ ਨੂੰ ਬਰਾਮਦ ਕਰਨ ਦੇ ਯੋਗ ਹੋਏ ਹਾਂ। ਉਦਾਹਰਣ ਦੇ ਤੌਰ ਤੇ ਜਿਵੇਂ ਕਿ ਚੌਲਾਂ ਦੀ ਬਰਾਮਦ ਟਾਈਮੋਰ-ਲੈਸਟੇ, ਪਰਟੋ ਰਿਕੋ, ਬ੍ਰਾਜ਼ੀਲ ਆਦਿ ਨੂੰ ਪਹਿਲੀ ਵਾਰ ਕੀਤੀ ਗਈ ਹੈ। ਇਸੇ ਤਰ੍ਹਾਂ ਕਣਕ ਯਮਨ, ਇੰਡੋਨੇਸ਼ੀਆ, ਭੂਟਾਨ ਆਦਿ ਨੂੰ ਬਰਾਮਦ ਕੀਤੀ ਗਈ ਹੈ ਅਤੇ ਹੋਰ ਸੀਰੀਲਜ਼ ਸੁਡਾਨ,  ਪੋਲੈਂਡ, ਬੋਲਵੀਆ ਨੂੰ ਬਰਾਮਦ ਕੀਤੇ ਗਏ ਹਨ।

 

ਕੋਵਿਡ-19 ਮਹਾਮਾਰੀ ਦੌਰਾਨ ਚੁੱਕੇ ਗਏ ਕਦਮ

 

ਨਿਰਵਿਘਨ ਬਰਾਮਦਾਂ ਨੂੰ ਸੁਨਿਸ਼ਚਿਤ ਕਰਨ ਲਈ ਨੈਸ਼ਨਲ ਪ੍ਰੋਗਰਾਮ ਫਾਰ ਆਰਗੈਨਿਕ ਪ੍ਰੋਡਕਸ਼ਨ ਆਦਿ ਅਧੀਨ ਅਪੀਡਾ, ਐਮਪੀਡਾ ਅਤੇ ਕਮੋਡਿਟੀ ਬੋਰਡਾਂ ਨੇ ਵੱਖ-ਵੱਖ  ਰਿਕੋਗਨਿਸ਼ਨਾਂ /  ਐਕ੍ਰੀਡਿਟੇਸ਼ਨਾਂ ਦੀ ਵੈਧਤਾ ਦਾ ਬਲੇਂਕਟ ਵਿਸਥਾਰ ਕੀਤਾ ਹੈ, ਅਰਥਾਤ ਪੈਕਹਾਊਸ ਦੀ ਮਾਨਤਾ,  ਮੁੰਗਫਲੀ ਦੀਆਂ ਇਕਾਈਆਂ ਦੀ ਰਜਿਸਟ੍ਰੇਸ਼ਨ ਕਮ ਮੈਂਬਰਸ਼ਿਪ ਸਰਟੀਫਿਕੇਟ, ਇੰਟੈਗ੍ਰੇਟਿਡ ਮੀਟ ਪਲਾਂਟ ਮਾਨਤਾ, ਚੀਨ ਅਤੇ ਅਮਰੀਕਾ ਨੂੰ ਚਾਵਲਾਂ ਦੀ ਬਰਾਮਦ ਲਈ ਪਲਾਂਟਾਂ ਦੀ ਰਜਿਸਟ੍ਰੇਸ਼ਨ,  ਸਰਟੀਫਿਕੇਸ਼ਨਾਂ ਅਤੇ ਐਕ੍ਰੀਡਿਟੇਸ਼ਨਾਂ ਉਪਲਬਧ ਕਰਵਾਈਆਂ ਗਈਆਂ ਹਨ।

 

ਬਰਾਮਦਾਂ ਲਈ ਲੋੜੀਂਦੇ ਵੱਖ-ਵੱਖ ਸਰਟੀਫਿਕੇਟਾਂ ਨੂੰ ਆਨਲਾਈਨ ਜਾਰੀ ਕਰਨ ਦੇ ਪ੍ਰਬੰਧ ਵੀ ਕੀਤੇ ਗਏ ਸਨ।

 

ਕੋਵਿਡ-19 ਲਾਕਡਾਊਨ ਦੌਰਾਨ (2020),  ਇਕ 24 X 7 ਐਮਰਜੈਂਸੀ ਰਿਸਪਾਂਸ ਸੈੱਲ ਅਪੀਡਾ  /   ਕੋਮੋਡਿਟੀ ਬੋਰਡਾਂ ਵਿਚ ਸਥਾਪਤ ਕੀਤਾ ਗਿਆ ਸੀ ਤਾਕਿ ਕੰਸਾਈਨਮੈਂਟਾਂ  / ਟਰੱਕਾਂ  / ਕਿਰਤੀਆਂ,  ਸਰਟੀਫਿਕੇਟਾਂ, ਲੈਬ ਟੈਸਟਿੰਗ ਰਿਪੋਰਟਾਂ ਜਾਰੀ ਕਰਨ ਅਤੇ ਨਮੂਨੇ ਇਕੱਠੇ ਕਰਨ ਆਦਿ ਦੀ ਮੂਵਮੈਂਟ ਨਾਲ ਜੁੜੇ  ਬਰਾਮਦਕਾਰਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਿਚ ਸਹਾਇਤਾ ਦਿੱਤੀ ਜਾ ਸਕੇ। ਲਾਕਡਾਊਨ ਦੇ ਪਹਿਲੇ ਹਫਤੇ ਵਿਚ ਸੈੱਲ ਨੇ ਬਰਾਮਦਕਾਰਾਂ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਸੰਬੰਧੀ ਤਕਰੀਬਨ 1000 ਕਾਲਾਂ ਪ੍ਰਾਪਤ ਹੋਈਆਂ ਅਤੇ ਇਨ੍ਹਾਂ ਨੂੰ ਰਾਜ ਪ੍ਰਸ਼ਾਸਨ, ਕਸਟਮਜ਼, ਬੰਦਰਗਾਹਾਂ, ਜਹਾਜ਼ਰਾਨੀ,  ਡੀਜੀਐਫਟੀ ਆਦਿ ਨਾਲ ਸੰਬੰਧਤ ਅਧਿਕਾਰੀਆਂ ਨਾਲ ਉਠਾਇਆ ਗਿਆ ਅਤੇ ਉਨ੍ਹਾਂ ਦਾ ਹੱਲ ਕੱਢਿਆ ਗਿਆ ਅਤੇ ਬਰਾਮਦਾਂ ਦੀ ਰੀਅਲ ਟਾਈਮ ਕਲੀਅਰੈਂਸ ਨੂੰ ਯਕੀਨੀ ਬਣਾਇਆ ਗਿਆ।

 

2020 ਵਿਚ ਲਾਕਡਾਊਨ ਦੇ ਅਰਸੇ ਦੌਰਾਨ ਨਵੇਂ ਪੈਕਹਾਊਸ ਨਿਵੇਦਕਾਂ ਲਈ ਵਰਚੁਅਲ ਨਿਰੀਖਣ  ਸ਼ੁਰੂ ਕੀਤੇ ਗਏ। ਮੌਜੂਦਾ ਪੈਕ ਹਾਊਸਾਂ ਦੀ ਵੈਧਤਾ ਨੂੰ ਬਿਨਾਂ ਇੰਸਪੇਕਸ਼ਨਾਂ ਦੇ ਪਿਛਲੀ ਕਾਰਗੁਜ਼ਾਰੀ ਦੇ ਅਧਾਰ ਤੇ ਵਧਾਇਆ ਗਿਆ। ਤਕਰੀਬਨ 216 ਪੈਕ ਹਾਊਸਾਂ ਨੇ ਫਿਜ਼ੀਕਲ ਇੰਸਪੇਕਸ਼ਨਾਂ ਅਤੇ ਨਿਯਮਾਂ ਦੀ ਪਾਲਣਾ ਤੋਂ ਬਿਨਾਂ ਕੰਮਕਾਜ ਨਿਰਵਿਘਨ ਰੂਪ ਵਿੱਚ ਜਾਰੀ ਰੱਖਿਆ। ਕੋਵਿਡ-19 ਦੀ ਮੌਜੂਦਾ ਲਹਿਰ ਦੌਰਾਨ ਵੀ ਪੈਕ ਹਾਊਸਾਂ ਦੀ ਮਾਨਤਾ ਆਟੋਮੈਟਿਕ ਢੰਗ ਨਾਲ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਨਾਲ ਤਕਰੀਬਨ 100 ਪੈਕ ਹਾਊਸਾਂ, ਜਿਨ੍ਹਾਂ ਦੀ ਮਾਨਤਾ ਅਵਧੀ ਖਤਮ ਹੋ ਗਈ ਸੀ, ਨੂੰ ਫਾਇਦਾ ਹੋਇਆ ਅਤੇ ਬਾਗਬਾਨੀ ਉਤਪਾਦਾਂ ਦੇ ਬਰਾਮਦਕਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ।

 

ਮਹਾਮਾਰੀ ਦੌਰਾਨ ਐਕਸਪੋਰਟ ਇੰਸਪੈਕਸ਼ਨ ਕੌਂਸਲ ਅਤੇ ਐਕਸਪੋਰਟ ਇੰਸਪੈਕਸ਼ਨ ਏਜੰਸੀਆਂ ਨੇ  ਬਰਾਮਦਕਾਰਾਂ ਦੇ ਭਾਈਚਾਰੇ ਨੂੰ ਪੇਸ਼ ਕੀਤੀਆਂ ਗਈਆਂ ਸੇਵਾਵਾਂ ਜਿਵੇਂ ਕਿ ਬਰਾਮਦ ਲਈ ਸਰਟੀਫਿਕੇਟ, ਹੇਲਥ ਸਰਟੀਫਿਕੇਟ ਅਤੇ ਸਰਟੀਫਿਕੇਟ ਆਫ ਔਰਿਜਨ ਜਾਰੀ ਕਰਨ ਦੇ ਕੰਮ ਤੋਂ ਇਲਾਵਾ ਇਨ੍ਹਾਂ ਦੀ  ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਡਲਿਵਰੀ ਨੂੰ ਸੁਨਿਸ਼ਚਿਤ ਕੀਤਾ।

 

ਈਜ਼ ਆਫ ਡੂਇੰਗ ਬਿਜ਼ਨੈੱਸ ਨੂੰ ਉਤਸ਼ਾਹਤ ਕਰਨ ਲਈ ਨਿਯਮਾਂ ਦੀ ਪਾਲਣਾ ਪ੍ਰਕ੍ਰਿਆ ਨੂੰ ਘੱਟੋ-ਘੱਟ ਕਰਨ ਅਤੇ ਵੱਖ-ਵੱਖ ਦੋਸ਼ਾਂ ਨੂੰ ਡਿਕ੍ਰਿਮਨਲਾਈਜ ਕਰਨਾ ਵੀ ਅਰੰਭਿਆ ਗਿਆ ਹੈ। ਕੋਵਿਡ-19 ਮਹਾਮਾਰੀ ਕਾਰਣ ਅੰਤਰਰਾਸ਼ਟਰੀ ਵਪਾਰ ਮੇਲੇ ਆਯੋਜਿਤ ਨਹੀਂ ਕੀਤੇ ਜਾ ਰਹੇ ਹਨ ਜਿਸ ਨੂੰ ਵੇਖਦਿਆਂ ਅਪੀਡਾ ਨੇ ਭਾਰਤੀ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਦਰਮਿਆਨ ਸੰਪਰਕ ਸਥਾਪਤ  ਕਰਨ ਲਈ ਇਨ-ਹਾਊਸ ਵਰਚੁਅਲ ਵਪਾਰ ਮੇਲੇ (ਵੀਟੀਐਫ) ਆਯੋਜਿਤ ਕਰਨ ਲਈ ਇਕ ਇਨ-ਹਾਊਸ ਪਲੇਟਫਾਰਮ ਵਿਕਸਤ ਕੀਤਾ ਹੈ। 2-ਵੀਟੀਐਫ -  "ਇੰਡੀਆ ਰਾਈਸ ਐਂਡ ਐਗਰੋ ਕੋਮੋਡਿਟੀ ਸ਼ੋਅ" ਅਤੇ ਇੰਡੀਆ ਫਰੂਟਸ, ਵੈਜੀਟੇਬਲਜ਼ ਐਂਡ ਫਲੋਰੀਕਲਚਰ ਸ਼ੋਅ ਪਹਿਲਾਂ ਹੀ ਆਯੋਜਿਤ ਕੀਤੇ ਜਾ ਚੁੱਕੇ ਹਨ। ਅਪੀਡਾ 2021-22 ਦੌਰਾਨ ਵੀ ਹੇਠ ਲਿਖੇ ਵੀਟੀਐਫ ਆਯੋਜਿਤ ਕਰੇਗਾ - 

 

ਇੰਡੀਅਨ ਪ੍ਰੋਸੈਸਡ ਫੂਡ ਸ਼ੋਅ, ਇੰਡੀਅਨ ਮੀਟ ਐਂਡ ਪੋਲਟਰੀ ਸ਼ੋਅ, ਇੰਡੀਅਨ ਆਰਗੈਨਿਕ ਪ੍ਰੋ਼ਡਕਟਸ ਸ਼ੋਅ। 

ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਬਰਾਮਦਕਾਰਾਂ ਦੀ ਸਹੂਲਤ ਲਈ ਐਪੀਡਾ ਨੇ 2020-21 ਦੌਰਾਨ ਹੇਠ ਲਿਖੇ ਖੇਤਰੀ/  ਐਕਸਟੈਂਸ਼ਨ /  ਪ੍ਰੋਜੈਕਟ ਦਫਤਰ ਖੋਲ੍ਹੇ ਹਨ - ਚੇਨਈ, ਚੰਡੀਗਡ਼੍ਹ, ਅਹਿਮਦਾਬਾਦ, ਕੋਚੀ, ਜੰਮੂ ਅਤੇ ਕਸ਼ਮੀਰ, ਭੋਪਾਲ ਵਿਚ ਐਕਸਟੈਂਸ਼ਨ ਦਫਤਰ ਅਤੇ ਵਾਰਨਸੀ ਵਿਚ ਪ੍ਰੋਜੈਕਟ ਦਫਤਰ ।

 

ਵਿਭਾਗ ਨੇ ਆਪ੍ਰੇਸ਼ਨ ਗਰੀਨ ਸਕੀਮ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਨਾਲ ਲਗਾਤਾਰ ਤਾਲਮੇਲ ਕੀਤਾ ਹੈ ਜੋ ਕੋਵਿਡ-19 ਕਾਰਣ ਜ਼ਿਆਦਾਤਰ ਬਾਗਬਾਨੀ ਫਸਲਾਂ ਤੱਕ ਵਧਾਇਆ ਗਿਆ ਹੈ। ਇਸੇ ਤਰ੍ਹਾਂ ਵਿਭਾਗ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਰੇਲਵੇ ਨਾਲ ਵੀ ਕ੍ਰਿਸ਼ੀ ਉਡਾਨ ਅਤੇ ਕ੍ਰਿਸ਼ੀ ਰੇਲ ਦੀ ਵਰਤੋਂ ਲਈ ਸਹਿਯੋਗ ਕੀਤਾ ਹੈ ਤਾਕਿ ਉੱਚੀਆਂ ਭਾੜਾ ਦਰਾਂ ਦੇ ਉੱਚ ਦਬਾਅ ਨੂੰ ਹੌਲਾ ਕੀਤਾ ਜਾ ਸਕੇ। ਇਸ ਯਤਨ ਦਾ ਨਤੀਜਾ ਇਹ ਹੋਇਆ ਹੈ ਕਿ ਖਰਾਬ ਹੋਣ ਵਾਲੇ ਉਤਪਾਦਾਂ ਦੀ ਮੱਧ ਪੂਰਬ, ਈਯੂ ਅਤੇ ਦੱਖਣ ਪੂਰਬੀ ਏਸ਼ੀਆਈ ਮੰਡੀਆਂ ਨੂੰ ਨਿਰਵਿਘਨ ਮੂਵਮੈਂਟ ਹੋਈ ਹੈ। ਕ੍ਰਿਸ਼ੀ ਰੇਲ ਪ੍ਰੋਜੈਕਟ ਨੇ ਉੱਤਰ ਪੂਰਬੀ ਰਾਜਾਂ ਤੋਂ ਤਾਜ਼ਾ ਫਲਾਂ ਅਤੇ ਮਸਾਲਿਆਂ ਦੀ ਬਰਾਮਦ ਵਿਚ ਫੈਸਲਾਕੁੰਨ ਸਹਾਇਤਾ ਕੀਤੀ ਹੈ।

 

ਇਥੋਂ ਤੱਕ ਕਿ ਲਾਕਡਾਊਨ ਦੌਰਾਨ ਕਈ ਰਾਜਾਂ ਵਿਚ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਨੈਸ਼ਨਲ ਪ੍ਰੋਗਰਾਮ ਫਾਰ ਆਰਗੈਨਿਕ ਪ੍ਰੋ਼ਡਕਸ਼ਨ ਸਾਰੀਆਂ ਹੀ ਐਕ੍ਰਿਡਿਟਿਡ ਸਰਟੀਫਿਕੇਸ਼ਨ ਸੰਸਥਾਵਾਂ ਇਲੈਕਟ੍ਰਾਨਿਕ ਮੋਡ ਰਾਹੀਂ ਕਾਰਜਸ਼ੀਲ ਰਹਿਣ। ਸਰਟੀਫਿਕੇਸ਼ਨ ਸੰਸਥਾਵਾਂ ਦੀ ਐਕ੍ਰਿਡਿਟੇਸ਼ਨ 3 ਮਹੀਨਿਆਂ ਲਈ ਵਧਾ  ਦਿੱਤੀ ਗਈ ਹੈ ਜਿਸ ਨਾਲ ਉਹ ਆਨਲਾਈਨ ਟ੍ਰੇਸੇਬਿਲਟੀ ਸਿਸਟਮ ਤੱਕ ਪਹੁੰਚ ਕਰਨ, ਆਪ੍ਰੇਟ ਕਰਨ ਅਤੇ ਸਰਟੀਫਿਕੇਟ ਜਾਰੀ ਕਰਨ ਦੇ ਸਮਰੱਥ ਹੋ ਗਈਆਂ ਹਨ।

 

ਖੇਤੀ ਬਰਾਮਦ ਨੀਤੀ ਅਤੇ ਬਰਾਮਦ ਉਤਸ਼ਾਹਤ ਕਰਨ ਵਾਲੇ ਉਪਰਾਲਿਆਂ ਨੂੰ ਲਾਗੂ ਕਰਨਾ

 

ਭਾਰਤ ਸਰਕਾਰ ਵਲੋਂ ਦਸੰਬਰ, 2018 ਵਿਚ ਸਭ ਤੋਂ ਪਹਿਲੀ ਖੇਤੀਬਾੜੀ  ਬਰਾਮਦ ਨੀਤੀ (ਏਈਪੀ) ਲਾਗੂ ਕੀਤੀ ਗਈ ਸੀ। ਏਈਪੀ ਨੂੰ ਲਾਗੂ ਕਰਨ ਦੀ ਪ੍ਰਕ੍ਰਿਆ ਦੇ ਇਕ ਹਿੱਸੇ ਵਜੋਂ 18 ਰਾਜਾਂ ਯਾਨੀਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕੇਰਲ, ਨਾਗਾਲੈਂਡ, ਤਾਮਿਲਨਾਡੂ, ਅਸਾਮ, ਪੰਜਾਬ, ਕਰਨਾਟਕ,  ਗੁਜਰਾਤ,  ਰਾਜਸਥਾਨ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਤੇਲੰਗਾਨਾ, ਮਨੀਪੁਰ, ਸਿੱਕਮ, ਨਾਗਾਲੈਂਡ,  ਮਿਜ਼ੋਰਮ ਅਤੇ ਉੱਤਰਾਖੰਡ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਯਾਨੀਕਿ ਲੱਦਾਖ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੇ ਰਾਜ ਵਿਸ਼ੇਸ਼ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਰਾਜ ਪੱਧਰੀ ਨਿਗਰਾਨੀ ਕਮੇਟੀ ਵੀ 25 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਗਠਿਤ ਕੀਤੀ ਗਈ ਹੈ। 28 ਰਾਜਾਂ ਅਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਏਈਪੀ ਨੂੰ ਲਾਗੂ ਕਰਨ ਲਈ ਸੰਬੰਧਤ ਏਜੰਸੀਆਂ ਵੀ ਨਾਮਜ਼ਦ ਕੀਤੀਆਂ ਹਨ।

 

ਕਲਸਟਰ ਡਿਵੈਲਪਮੈਂਟ

 

ਖੇਤੀ ਬਰਾਮਦ ਨੀਤੀ ਦੇ ਹਿੱਸੇ ਵਜੋਂ ਬਰਾਮਦ ਨੂੰ ਉਤਸ਼ਾਹਤ ਕਰਨ ਲਈ 46 ਵਿਲੱਖਣ ਉਤਪਾਦ-ਜ਼ਿਲ੍ਹਾ ਸਮੂਹਾਂ ਦੀ ਪਛਾਣ ਕੀਤੀ ਗਈ ਹੈ। ਵੱਖ-ਵੱਖ ਸਮੂਹਾਂ ਵਿਚ ਸਮੂਹ ਪੱਧਰੀ ਕਮੇਟੀਆਂ ਗਠਤ ਕੀਤੀਆਂ ਗਈਆਂ ਹਨ।

 

ਬਰਾਮਦ ਲਈ ਕਲਸਟਰ ਐਕਟੀਵੇਸ਼ਨ

 

ਵਣਜ ਵਿਭਾਗ ਨੇ ਕਲਸਟਰਾਂ ਦੀ ਐਕਟੀਵੇਸ਼ਨ ਲਈ ਐਫਪੀਓਜ਼ ਅਤੇ ਬਰਾਮਦਕਾਰਾਂ ਨੂੰ ਆਪਸ ਵਿੱਚ ਜੋੜਨ ਲਈ ਅਪੀਡਾ ਰਾਹੀਂ ਦਖ਼ਲ ਦਿਤਾ ਹੈ। ਇਸ ਲਿੰਕਿੰਗ ਤੋਂ ਬਾਅਦ ਟ੍ਰਾਂਸਪੋਰਟੇਸ਼ਨ ਲਾਜਿਸਟਿਕਸ ਦੇ ਮੁੱਦੇ ਹੱਲ ਕਰ ਲਏ ਗਏ ਹਨ ਅਤੇ ਲੈਂਡ ਲਾਕਡ ਕਲਸਟਰਾਂ ਤੋਂ ਬਰਾਮਦਾਂ ਸ਼ੁਰੂ ਹੋ ਗਈਆਂ ਹਨ। 

 

ਸਫਲਤਾ ਦੀਆਂ ਕੁਝ ਕਹਾਣੀਆਂ ਹੇਠਾਂ ਦਿੱਤੀਆਂ ਗਈਆਂ ਹਨ -

 

1. ਵਾਰਾਣਸੀ ਕਲਸਟਰ (ਤਾਜ਼ਾ ਸਬਜ਼ੀਆਂ) - ਹੁਣ ਤੱਕ 48 ਮੀਟ੍ਰਿਕ ਟਨ ਤਾਜ਼ਾ ਸਬਜ਼ੀਆਂ (ਹਰੀਆਂ ਮਿਰਚਾਂ, ਲਾਂਗ ਗਾਰਡ, ਹਰੇ ਮਟਰ ਅਤੇ ਖੀਰੇ) 10 ਮੀਟ੍ਰਿਕ ਟਨ ਅੰਬ (ਬਨਾਰਸੀ, ਲੰਗੜਾ, ਰਾਮਖੇੜਾ ਅਤੇ ਚੌਸਾ) ਅਤੇ 532 ਮੀਟ੍ਰਿਕ ਟਨ ਕਾਲੇ ਚੌਲ ਐਫਪੀਓਜ਼ ਰਾਹੀਂ ਕਲਸਟਰਾਂ ਤੋਂ ਬਰਾਮਦ ਕੀਤੇ ਗਏ ਹਨ। 

 

2. ਅਨੰਤਪੁਰ ਕਲਸਟਰ (ਕੇਲਾ) - ਹਾਲ ਦੇ ਸੀਜ਼ਨ ਦੌਰਾਨ (ਜਨਵਰੀ ਤੋਂ ਅਪ੍ਰੈਲ 2021), 30291 ਮੀਟ੍ਰਿਕ ਟਨ ਕੇਲਾ ਆਂਧਰ ਪ੍ਰਦੇਸ਼ ਦੇ ਅਨੰਤਪੁਰ ਤੋਂ 9 ਰੀਫਰ ਰੇਲ ਆਵਾਜਾਈ ਰਾਹੀਂ ਡਿਸਪੈਚ ਕੀਤਾ ਗਿਆ ਅਤੇ ਮੱਧ ਪੂਰਬ ਵਿਚ ਬਰਾਮਦ ਕੀਤਾ ਗਿਆ।

 

3, ਨਾਗਪੁਰ ਕਲਸਟਰ (ਸੰਤਰ) - 115 ਮੀਟ੍ਰਿਕ ਟਨ ਨਾਗਪੁਰੀ ਸੰਤਰਾ ਅਤੇ 45 ਮੀਟ੍ਰਿਕ ਟਨ ਅੰਬੀਆਬਹਾਰ ਮੌਸਮੀ ਸੰਤਰਾ ਸਮੁਦਰੀ ਮਾਰਗ ਰਾਹੀਂ (ਪਹਿਲੀ ਵਾਰ) ਮੱਧ ਪੂਰਬ ਦੇਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਸਿਖਰ ਦੀਆਂ ਸੁਪਰ ਮਾਰਕੀਟਾਂ ਯਾਨੀਕਿ ਲਲੂ ਸਿਖਰ ਮਾਰਕੀਟ, ਸਫਾਰੀ ਮਾਲ, ਨੈਸਟੋ ਆਦਿ ਨੂੰ ਸਪਲਾਈ ਕੀਤਾ ਗਿਆ ਹੈ।

 

4. ਲਖਨਊ ਕਲਸਟਰ (ਅੰਬ) - 80.25 ਮੀਟ੍ਰਿਕ ਟਨ ਅੰਬ (ਦੁਸਹਿਰੀ, ਲੰਗੜਾ, ਅਤੇ ਬੰਬਈ ਹਰਾ) ਮੱਧ ਪੂਰਬ ਦੇਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ।

 

5. ਥੇਨੀ ਕਲਸਟਰ (ਕੇਲਾ) - ਪਿਛਲੇ ਇਕ ਸਾਲ ਤੋਂ ਹੁਣ ਦੀ ਤਰੀਖ ਦੌਰਾਨ 2400 ਮੀਟ੍ਰਿਕ ਟਨ ਕਵੈਂਡਿਸ਼ ਅਤੇ 1560 ਮੀਟ੍ਰਿਕ ਟਨ ਜੀ9 ਅਤੇ ਨੈਂਦਰਾਂ ਕੇਲਾ ਕਲਸਟਰ ਤੋਂ ਬਰਾਮਦ ਕੀਤਾ ਗਿਆ ਹੈ।

 

6. ਅਨਾਰ ਕਲਸਟਰ, ਮਹਾਰਾਸ਼ਟਰ - ਸ਼ੋਲਾਪੁਰ ਕਲਸਟਰ ਤੋਂ 2020-21 ਦੇ ਸਾਲ ਦੌਰਾਨ 32,315 ਮੀਟ੍ਰਿਕ ਟਨ ਅਨਾਰ ਬਰਾਮਦ ਕੀਤਾ ਗਿਆ ਹੈ।

 

7. ਮੈਂਗੋ ਕਲਸਟਰ, ਆਂਧਰ ਪ੍ਰਦੇਸ਼ - ਚਾਲੂ ਸੀਜ਼ਨ ਵਿਚ ਬੰਗਨਪਲੀ (ਜੀਆਈ ਸਰਟੀਫਾਈਡ) ਅਤੇ ਸੁਵਰਨਰੇਖਾ ਅੰਬਾਂ ਦੀ ਖੇਪ ਕ੍ਰਿਸ਼ਨਾ ਅਤੇ ਚਿਤੂਰ ਕਲਸਟਰ ਜ਼ਿਲ੍ਹਿਆਂ ਵਿਚੋਂ ਪ੍ਰਾਪਤ ਕਰਕੇ ਦੱਖਣੀ ਕੋਰੀਆ ਨੂੰ ਬਰਾਮਦ ਕੀਤੀ ਗਈ ਹੈ। ਕੁੱਲ 109 ਮੀਟ੍ਰਿਕ ਟਨ ਅੰਬ ਮੱਧ ਪੂਰਬ, ਈਯੂ, ਇੰਗਲੈਂਡ ਅਤੇ ਨਿਊਜ਼ੀਲੈਂਡ ਨੂੰ ਕਲਸਟਰ ਤੋਂ ਬਰਾਮਦ ਕੀਤੇ ਗਏ ਹਨ। ਅੰਬਾਂ ਦੇ ਇਸ ਸੀਜ਼ਨ ਦੌਰਾਨ ਕੁਲ 4000 ਮੀਟ੍ਰਿਕ ਟਨ ਅੰਬਾਂ ਦੀ ਮਾਤਰਾ ਆਂਧਰ ਪ੍ਰਦੇਸ਼ ਦੇ ਕ੍ਰਿਸ਼ਨਾ ਕਲਸਟਰ ਤੋਂ ਦਿੱਲੀ ਨੂੰ ਰੇਲ ਰਾਹੀਂ ਟ੍ਰਾਂਸਪੋਰਟ ਕੀਤੀ ਗਈ ਹੈ।

 

8. ਮੈਂਗੋ ਕਲਸਟਰ ਤੇਲੰਗਾਨਾ - ਹੁਣ ਤੱਕ 100 ਮੀਟ੍ਰਿਕ ਟਨ ਤੋਂ ਵੱਧ ਤਾਜ਼ਾ ਅੰਬ ਈਯੂ, ਇੰਗਲੈਂਡ,  ਮੱਧ ਪੂਰਬ ਨੂੰ ਬਰਾਮਦ ਕੀਤੇ ਗਏ ਹਨ।

 

9. ਰੋਜ਼ ਅਨੀਅਨ ਕਲਸਟਰ, ਕਰਨਾਟਕ - ਤਕਰੀਬਨ 7168 ਮੀਟ੍ਰਿਕ ਟਨ ਗੁਲਾਬੀ ਪਿਆਜ ਅਕਤੂਬਰ, 2020 ਤੋਂ ਦਸੰਬਰ, 2020 ਤੱਕ ਮਲੇਸ਼ੀਆ, ਇੰਡੋਨੇਸ਼ੀਆ, ਸਿੰਗਾਪੁਰ, ਬੰਗਲਾਦੇਸ਼ ਅਤੇ ਸ਼੍ਰੀ ਲੰਕਾ ਨੂੰ ਬਰਾਮਦ ਕੀਤਾ ਗਿਆ ਹੈ।

 

10. ਬਨਾਨਾ ਕਲਸਟਰ, ਗੁਜਰਾਤ - ਅਪ੍ਰੈਲ 2020 ਤੋਂ ਹੁਣ ਤੱਕ 6198.26 ਮੀਟ੍ਰਿਕ ਟਨ ਤਾਜ਼ਾ ਕੇਲਾ ਮੱਧ ਪੂਰਬ ਦੇ ਦੇਸ਼ਾਂ - ਬਹਿਰੀਨ, ਡੁਬਈ, ਜੋਰਜੀਆ, ਈਰਾਨ, ਓਮਾਨ, ਸਾਊਦੀ ਅਰਬ,  ਤੁਰਕੀ, ਸੰਯੁਕਤ ਅਰਬ ਅਮਾਰਾਤ, ਇਰਾਕ ਆਦਿ ਨੂੰ ਸੂਰਤ, ਨਰਮਦਾ ਅਤੇ ਭਰੂਚ ਨਾਲ ਬਣੇ ਕਲਸਟਰ ਤੋਂ ਬਰਾਮਦ ਕੀਤਾ ਗਿਆ ਹੈ।

 

11. ਬਨਾਨਾ ਕਲਸਟਰ, ਮਹਾਰਾਸ਼ਟਰ - 2020-21 ਦੌਰਾਨ ਸ਼ੋਲਾਪੁਰ, ਜਲਗਾਓਂ ਅਤੇ ਕੋਲ੍ਹਾਪੁਰ ਤੋਂ ਕ੍ਰਮਵਾਰ ਕੇਲੇ ਦੇ 3278, 280 ਅਤੇ 90 ਕੰਟੇਨਰ ਬਰਾਮਦ ਕੀਤੇ ਗਏ ਹਨ।

 

12. ਅਨੀਅਨ ਕਲਸਟਰ, ਮਹਾਰਾਸ਼ਟਰ - ਜਨਵਰੀ ਤੋਂ 15 ਅਪ੍ਰੈਲ, 2021 ਦੌਰਾਨ 10,697 ਮੀਟ੍ਰਿਕ ਟਨ ਤਾਜ਼ਾ ਪਿਆਜ਼ ਦੱਖਣ ਪੂਰਬੀ ਏਸ਼ੀਆ, ਮੱਧ ਪੂਰਬ, ਬੰਗਲਾਦੇਸ਼ ਵਿਚ ਵੱਖ-ਵੱਖ ਥਾਵਾਂ ਤੇ ਬਰਾਮਦ ਕੀਤਾ ਗਿਆ ਹੈ।

 

13. ਗਰੇਪਸ ਕਲਸਟਰ, ਮਹਾਰਾਸ਼ਟਰ- 2020-21 ਦੌਰਾਨ ਹੁਣ ਤੱਕ 91,762 ਮੀਟ੍ਰਿਕ ਟਨ ਤਾਜ਼ਾ ਅੰਗੂਰਾਂ ਦੇ 6797 ਕੰਟੇਨਰ ਨਾਸਿਕ ਕਲਸਟਰ ਜ਼ਿਲ੍ਹੇ ਤੋਂ ਈਯੂ ਨੂੰ ਬਰਾਮਦ ਕੀਤੇ ਗਏ ਹਨ। 13884 ਮੀਟ੍ਰਿਕ ਟਨ ਅੰਗੂਰ ਦੇ 1013 ਅਤੇ ਕਿਸ਼ਮਿਸ਼ ਦਾ ਇਕ ਕੰਟੇਨਰ ਸਾਂਗਲੀ ਦੇ ਕਲਸਟਰ ਜ਼ਿਲ੍ਹੇ ਤੋਂ ਯੂਰਪੀ ਯੂਨੀਅਨ ਅਤੇ ਹੋਰ ਦੇਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ। 

 

ਇਨ੍ਹਾਂ ਕਲਸਟਰਾਂ ਨੂੰ ਮੌਜੂਦਾ ਸਰੋਤਾਂ ਦੀ ਵਰਤੋਂ ਕਰਦਿਆਂ ਕਾਰਜਸ਼ੀਲ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚ ਬਹੁਤ ਹੀ ਘੱਟ ਜਾਂ ਕੋਈ ਵੀ ਵਾਧੂ ਸਰਮਾਏਕਾਰੀ ਨਹੀਂ ਹੋਈ ਹੈ। ਇਨ੍ਹਾਂ ਕਲਸਟਰਾਂ ਤੋਂ ਬਰਾਮਦਾਂ ਨਿਯਮਤ ਆਧਾਰ ਤੇ ਕੀਤੀਆਂ ਜਾ ਰਹੀਆਂ ਹਨ।

 

https://pib.gov.in/PressReleasePage.aspx?PRID=1725891

 

 ***********************

ਵਾਈ ਬੀ / ਐਸ ਐਸ(Release ID: 1726122) Visitor Counter : 206