ਮੰਤਰੀ ਮੰਡਲ
ਕੇਂਦਰੀ ਕੈਬਨਿਟ ਨੇ ਭਾਰਤੀ ਰੇਲਵੇ ਨੂੰ 700 ਮੈਗਾਹਰਟਜ਼ ਬੈਂਡ ਵਿੱਚ 5 ਮੈਗਾਹਰਟਜ਼ ਸਪੈਕਟ੍ਰਮ ਦੀ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ
ਰੇਲ ਸੰਚਾਲਨ ਦੌਰਾਨ ਸੁਰੱਖਿਆ ਵਿੱਚ ਸੁਧਾਰ ਹੋਵੇਗਾ
ਰੇਲਵੇ ਦੇ ਕਾਰਜਾਂ ਅਤੇ ਸੁਰੱਖਿਆ ਵਿੱਚ ਰਣਨੀਤਕ ਤਬਦੀਲੀ ਆਏਗੀ
ਲੋਕੋ ਪਾਇਲਟਾਂ ਅਤੇ ਗਾਰਡਾਂ ਦੇ ਦਰਮਿਆਨ ਸਹਿਜ ਸੰਚਾਰ ਯਕੀਨੀ ਬਣੇਗਾ, ਜਿਸ ਨਾਲ ਸੁਰੱਖਿਆ ਵਿੱਚ ਸੁਧਾਰ ਹੋਏਗਾ
ਸੰਚਾਲਨ, ਬਚਾਅ ਅਤੇ ਸੁਰੱਖਿਆ ਐਪਲੀਕੇਸ਼ਨਾਂ ਲਈ ਸੁਰੱਖਿਅਤ ਆਵਾਜ਼, ਵੀਡੀਓ ਅਤੇ ਡਾਟਾ ਸੰਚਾਰ ਸੇਵਾਵਾਂ ਪ੍ਰਦਾਨ ਹੋਣਗੀਆਂ
ਪ੍ਰੋਜੈਕਟ ਦਾ ਕੁੱਲ ਅਨੁਮਾਨਿਤ ਨਿਵੇਸ਼ 25,000 ਕਰੋੜ ਰੁਪਏ ਤੋਂ ਵੱਧ ਹੈ
ਪ੍ਰੋਜੈਕਟ ਅਗਲੇ 5 ਸਾਲਾਂ ਵਿੱਚ ਪੂਰਾ ਹੋ ਜਾਵੇਗਾ
ਇਸ ਤੋਂ ਇਲਾਵਾ, ਰੇਲਵੇ ਨੇ ਇੱਕ ਸਵਦੇਸ਼ੀ ਵਿਕਸਿਤ ਪ੍ਰਣਾਲੀ - ਟ੍ਰੇਨ ਕੋਲਿਜ਼ਨ ਅਵਾਇਡੈਂਸ ਸਿਸਟਮ, ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਟ੍ਰੇਨਾਂ ਦੀ ਟੱਕਰ ਹੋਣ ਤੋਂ ਬਚਾਅ ਵਿੱਚ ਸਹਾਇਤਾ ਕਰੇਗੀ ਅਤੇ ਇਸ ਤਰ੍ਹਾਂ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ
Posted On:
09 JUN 2021 4:12PM by PIB Chandigarh
‘ਆਤਮਨਿਰਭਰ ਭਾਰਤ’ ਮਿਸ਼ਨ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਜਨਤਕ ਬਚਾਅ ਅਤੇ ਸੁਰੱਖਿਆ ਸੇਵਾਵਾਂ ਲਈ ਭਾਰਤੀ ਰੇਲਵੇ ਨੂੰ 700 ਮੈਗਾਹਰਟਜ਼ ਫ੍ਰੀਕੁਐਂਸੀ ਬੈਂਡ ਵਿੱਚ 5 ਮੈਗਾਹਰਟਜ਼ ਸਪੈਕਟ੍ਰਮ ਦੀ ਅਲਾਟਮੈਂਟ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਪੈਕਟ੍ਰਮ ਦੇ ਨਾਲ ਹੀ, ਭਾਰਤੀ ਰੇਲਵੇ ਨੇ ਆਪਣੇ ਮਾਰਗ ‘ਤੇ ਐੱਲਟੀਈ (ਲਾਂਗ ਟਰਮ ਇਵੋਲਿਊਸ਼ਨ) ਅਧਾਰਿਤ ਮੋਬਾਈਲ ਟ੍ਰੇਨ ਰੇਡੀਓ ਸੰਚਾਰ ਪ੍ਰਦਾਨ ਕਰਨ ਦੀ ਪਰਿਕਲਪਨਾ ਕੀਤੀ ਹੈ। ਪ੍ਰੋਜੈਕਟ ਵਿੱਚ ਅਨੁਮਾਨਿਤ ਨਿਵੇਸ਼ 25,000 ਕਰੋੜ ਰੁਪਏ ਤੋਂ ਵੱਧ ਹੈ। ਪ੍ਰੋਜੈਕਟ ਅਗਲੇ 5 ਸਾਲਾਂ ਵਿੱਚ ਪੂਰਾ ਹੋ ਜਾਵੇਗਾ।
ਇਸ ਤੋਂ ਇਲਾਵਾ, ਭਾਰਤੀ ਰੇਲਵੇ ਨੇ ਟੀਸੀਏਐੱਸ-TCAS (ਟ੍ਰੇਨ ਕੋਲਿਜ਼ਨ ਅਵਾਇਡੈਂਸ ਸਿਸਟਮ -
ਟ੍ਰੇਨਾਂ ਦੀ ਟੱਕਰ ਟਾਲਣ ਲਈ ਬਚਾਅ ਪ੍ਰਣਾਲੀ) ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਇੱਕ ਸਵਦੇਸ਼ੀ ਵਿਕਸਿਤ ਏਟੀਪੀ (ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ) ਪ੍ਰਣਾਲੀ ਹੈ, ਜੋ ਰੇਲ ਹਾਦਸਿਆਂ ਨੂੰ ਟਾਲਣ ਵਿੱਚ ਸਹਾਇਤਾ ਕਰੇਗੀ ਜਿਸ ਨਾਲ ਹਾਦਸਿਆਂ ਨੂੰ ਘਟਾਇਆ ਜਾ ਸਕੇਗਾ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣ ਸਕੇਗੀ।
ਇਹ ਰੇਲਵੇ ਦੇ ਸੰਚਾਲਨ ਅਤੇ ਰੱਖ-ਰਖਾਅ ਦੇ ਪ੍ਰਬੰਧ ਵਿੱਚ ਇੱਕ ਰਣਨੀਤਕ ਤਬਦੀਲੀ ਲਿਆਉਂਦਾ ਹੈ। ਇਹ ਮੌਜੂਦਾ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਿਆਂ ਸੁਰੱਖਿਆ ਨੂੰ ਸੁਧਾਰਨ ਅਤੇ ਵਧੇਰੇ ਟ੍ਰੇਨਾਂ ਦੀ ਵਿਵਸਥਾ ਕਰਨ ਲਈ ਲਾਈਨ ਸਮਰੱਥਾ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ। ਆਧੁਨਿਕ ਰੇਲ ਨੈੱਟਵਰਕ ਦੇ ਨਤੀਜੇ ਵਜੋਂ ਆਵਾਜਾਈ ਦੀ ਲਾਗਤ ਘਟੇਗੀ ਅਤੇ ਦਕਸ਼ਤਾ ਵਿੱਚ ਵਾਧਾ ਹੋਏਗਾ। ਨਾਲ ਹੀ, ਇਹ ਬਹੁ-ਰਾਸ਼ਟਰੀ ਉਦਯੋਗਾਂ ਨੂੰ ਮੈਨੂਫੈਕਚਰਿੰਗ ਯੂਨਿਟ ਸਥਾਪਿਤ ਕਰਨ ਲਈ ਆਕਰਸਿਤ ਕਰੇਗੀ ਜਿਸ ਨਾਲ ‘ਮੇਕ ਇਨ ਇੰਡੀਆ’ ਮਿਸ਼ਨ ਨੂੰ ਪੂਰਾ ਕਰਨ ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਮਦਦ ਮਿਲੇਗੀ।
ਭਾਰਤੀ ਰੇਲਵੇ ਲਈ ਐੱਲਟੀਈ ਦਾ ਉਦੇਸ਼ ਸੰਚਾਲਨ, ਬਚਾਅ ਅਤੇ ਸੁਰੱਖਿਆ ਐਪਲੀਕੇਸ਼ਨਾਂ ਲਈ ਸੁਰੱਖਿਅਤ ਅਤੇ ਭਰੋਸੇਮੰਦ ਅਵਾਜ਼, ਵੀਡੀਓ ਅਤੇ ਡਾਟਾ ਸੰਚਾਰ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਦੀ ਵਰਤੋਂ ਆਧੁਨਿਕ ਸਿਗਨਲਿੰਗ ਅਤੇ ਰੇਲ ਸੁਰੱਖਿਆ ਪ੍ਰਣਾਲੀਆਂ ਲਈ ਕੀਤੀ ਜਾਏਗੀ ਜਿਸ ਨਾਲ ਲੋਕੋ ਪਾਇਲਟਾਂ ਅਤੇ ਗਾਰਡਾਂ ਵਿੱਚ ਕਾਰ ਸਹਿਜ ਸੰਚਾਰ ਯਕੀਨੀ ਬਣ ਸਕੇਗਾ। ਇਹ ਦਕਸ਼, ਸੁਰੱਖਿਅਤ ਅਤੇ ਤੇਜ਼ ਰੇਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਇੰਟਰਨੈੱਟ ਆਵ੍ ਥਿੰਗਸ (ਆਈਓਟੀ) ਅਧਾਰਿਤ ਰਿਮੋਟ ਸੰਪਤੀ ਖ਼ਾਸ ਕਰਕੇ ਕੋਚਾਂ, ਵੈਗਨਾਂ ਅਤੇ ਲੋਕੋਜ਼ ਦੀ ਨਿਗਰਾਨੀ ਨੂੰ ਵੀ ਸਮਰੱਥ ਕਰੇਗਾ ਅਤੇ ਰੇਲ ਕੋਚਾਂ ਵਿੱਚ ਸੀਸੀਟੀਵੀ ਕੈਮਰਿਆਂ ਦਾ ਲਾਈਵ ਵੀਡੀਓ ਫੀਡ ਵੀ ਦੇਵੇਗਾ।
ਇਸ ਦੇ ਲਈ, ਰੈਗੂਲੇਟਰੀ ਅਥਾਰਿਟੀ ਆਵ੍ ਇੰਡੀਆ (ਟ੍ਰਾਈ) ਦੁਆਰਾ ਸਿਫਾਰਸ਼ ਕੀਤੇ ਅਨੁਸਾਰ ਰਾਇਲਟੀ ਫੀਸ ਅਤੇ ਨਿਜੀ ਵਰਤੋਂ ਲਈ ਲਾਇਸੈਂਸ ਫੀਸ ਲਈ ਦੂਰਸੰਚਾਰ ਵਿਭਾਗ ਦੁਆਰਾ ਤਜਵੀਜ਼ ਕੀਤੇ ਫਾਰਮੂਲੇ ਦੇ ਅਧਾਰ 'ਤੇ ਸਪੈਕਟ੍ਰਮ ਖਰਚੇ ਲਏ ਜਾ ਸਕਦੇ ਹਨ।
************
ਡੀਐੱਸ
(Release ID: 1725751)
Visitor Counter : 242
Read this release in:
Marathi
,
Tamil
,
English
,
Urdu
,
Hindi
,
Bengali
,
Manipuri
,
Gujarati
,
Odia
,
Telugu
,
Kannada
,
Malayalam