ਬਿਜਲੀ ਮੰਤਰਾਲਾ

‘ਪਾਵਰਗ੍ਰਿੱਡ ’ ਨੇ ਭਾਰਤ ਦੀ ਪਹਿਲੀ VSC ਆਧਾਰਤ HVDC ਪ੍ਰਣਾਲੀ ਪੂਰੀ ਤਰ੍ਹਾਂ ਚਾਲੂ ਕੀਤੀ

Posted On: 08 JUN 2021 4:53PM by PIB Chandigarh

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਧੀਨ ਆਉਂਦੇ ਜਨਤਕ ਖੇਤਰ ਦੇ ਕੇਂਦਰੀ ‘ਮਹਾਂਰਤਨ’ ਉੱਦਮ ‘ਪਾਵਰ ਗ੍ਰਿੱਡ ਕਾਰਪੋਰੇਸ਼ਨ ਆੱਵ੍ ਇੰਡੀਆ ਲਿਮਿਟੇਡ’ (POWERGRID) ਨੇ ਅੱਜ ਹਾਈ ਵੋਲਟੇਜ ਡਾਇਰੈਕਟ ਕਰੰਟ (HVDC) ਪ੍ਰਣਾਲੀ ਉੱਤੇ ਆਧਾਰਤ + 320 ਕੇਵੀ, 2000 ਮੈਗਾ–ਵਾਟ (MW), ਪੁਗਾਲੂਰ (ਤਾਮਿਲ ਨਾਡੂ) – ਥ੍ਰਿਸੁਰ (ਕੇਰਲ) ਵੋਲਟੇਜ ਸੋਰਸ ਕਨਵਰਟਰ (VSC) ਦਾ ਮੋਨੋਪੋਲ–I ਚਾਲੂ ਕਰ ਦਿੱਤਾ ਹੈ। ਇਹ ਪ੍ਰੋਜੈਕਟ ਸਾਡੇ ਦੇਸ਼ ਦੇ ਦੱਖਣੀ ਖੇਤਰ ਦੀ ਬਿਜਲੀ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਇੱਥੇ ਵਰਨਣਯੋਗ ਹੈ ਕਿ ਇਸ ਪ੍ਰੋਜੈਕਟ ਦੇ ਮੋਨੋਪੋਲ–II ਦਾ ਉਦਘਾਟਨ 19 ਫ਼ਰਵਰੀ, 2021 ਨੂੰ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੀਤਾ ਸੀ ਅਤੇ ਮੋਨੋਪੋਲ–I ਦੇ ਚਾਲੂ ਹੋਣ ਨਾਲ ਇਸ ਪ੍ਰੋਜੈਕਟ ਨੇ ਆਪਣੀ ਪੂਰੀ ਸਮਰੱਥਾ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ।

5,070 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਪੁਗਾਲੂਰ–ਥ੍ਰਿਸੁਰ HVDC ਪ੍ਰਣਾਲੀ ਰਾਏਗੜ੍ਹ–ਪੁਗਾਲੂਰ–ਥ੍ਰਿਸੁਰ 6000 ਮੈਗਾਵਾਟ HVDC ਪ੍ਰਣਾਲੀ ਦਾ ਇੱਕ ਹਿੱਸਾ ਹੈ ਅਤੇ ਇਹ ਥ੍ਰਿਸੁਰ ਵਿਖੇ VSC HVDC ਸਟੇਸ਼ਨ ਰਾਹੀਂ ਕੇਰਲ ਨੂੰ 2,000 ਮੈਗਾਵਾਟ ਟ੍ਰਾਂਸਫ਼ਰ ਕਰਨ ਦੇ ਯੋਗ ਹੈ।

ਅਤਿ–ਆਧੁਨਿਕ VSC ਟੈਕਨੋਲੋਜੀ ਪਹਿਲੀ ਵਾਰ ਇਸ ਪ੍ਰੋਜੈਕਟ ਰਾਹੀਂ ਪਾਵਰਗ੍ਰਿੱਡ ਵੱਲੋਂ ਭਾਰਤ ’ਚ ਲਿਆਂਦੀ ਗਈ ਹੈ। VSC ਟੈਕਨੋਲੋਜੀ; ਰਵਾਇਤੀ HVDC ਪ੍ਰਣਾਲੀਆਂ ਦੇ ਮੁਕਾਬਲੇ ਜ਼ਮੀਨ ਦੀ ਆਵਸ਼ਕਤਾ ਨੂੰ ਵੱਡੇ ਪੱਧਰ ਉੱਤੇ ਘਟਾਉਂਦੀ ਹੈ ਅਤੇ ਉਨ੍ਹਾਂ ਇਲਾਕਿਆਂ ਲਈ ਖ਼ਾਸ ਤੌਰ ਉੱਤੇ ਢੁਕਵੀਂ ਹੈ, ਜਿੱਥੇ ਜ਼ਮੀਨ ਦੀ ਘਾਟ ਹੈ। ਇਹ ਸਮਾਰਟ ਗ੍ਰਿੱਡ ਦੇ ਵਿਕਾਸ ਵਿੱਚ ਵੀ ਸਹਾਇਕ ਹੈ ਤੇ ਆਪਰੇਸ਼ਨ ਦੀਆਂ ਵਿਭਿੰਨ ਸਥਿਤੀਆਂ ਅਧੀਨ ਪ੍ਰਣਾਲੀ ਦੀ ਸਹਿਣਸ਼ੀਲਤਾ ਵਿੱਚ ਸੁਧਾਰ ਲਿਆਉਂਦੀ ਹੈ। ਇਸ ਪ੍ਰੋਜੈਕਟ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਕੇਰਲ ਵਿੱਚ ਟ੍ਰਾਂਸਮਿਸ਼ਨ ਲਾਂਘੇ ਦੀ ਕੁਝ ਪਾਬੰਦੀਸ਼ੁਦਾ ਉਪਲਬਧਤਾ ਦਾ ਹੱਲ ਵਜੋਂ ਓਵਰਹੈੱਡ ਲਾਈਨ ਤੇ ਜ਼ਮੀਨਦੋਜ਼ ਕੇਬਲ ਦਾ ਸੁਮੇਲ ਕੀਤਾ ਗਿਆ ਹੈ।

ਇੰਟਰਫ਼ੇਸ ਟ੍ਰਾਂਸਫ਼ਾਰਮਰਜ਼ ਅਤੇ IGBT–ਆਧਾਰਤ ਬਿਜਲੀ ਕਨਵਰਟਰ, AC ਉਪਕਰਣ ਜਿਵੇਂ ਕਿ ਗੈਸ ਇੰਸੁਲੇਟਡ ਸਬ–ਸਟੇਸ਼ਨ, ਸਵਿੱਚਗੀਅਰ, ਕੰਟਰੋਲਜ਼ ਤੇ ਰੀਲੇਅ ਪੈਨਲਜ਼ ਜਿਹੇ ਪ੍ਰਮੁੱਖ HVDC ਉਪਕਰਣ ਭਾਰਤ ਦੀਆਂ ਫ਼ੈਕਟਰੀਆਂ ਵੱਲੋਂ ਸਪਲਾਈ ਕੀਤੇ ਗਏ ਹਨ, ਇੰਝ ਪ੍ਰਧਾਨ ਮੰਤਰੀ ਦੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ VSC ਪ੍ਰੋਜੈਕਟ ਲਈ ਇਸ ਦੇ ਡਿਜ਼ਾਇਨ, ਇੰਜੀਨੀਅਰਿੰਗ, ਪਰਖ ਤੇ ਕਮਿਸ਼ਨਿੰਗ ਦਾ ਇੱਕ ਮਹੱਤਵਪੂਰਣ ਭਾਗ  ਭਾਰਤ ਵਿੱਚ ਹੀ ਨੇਪਰੇ ਚਾੜ੍ਹਿਆ ਗਿਆ ਹੈ; ਜੋ ਪ੍ਰਧਾਨ ਮੰਤਰੀ ਦੀ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਅਨੁਸਾਰ ਹੈ।

***

ਐੱਸਐੱਸ/ਆਈਜੀ



(Release ID: 1725483) Visitor Counter : 185