ਜਹਾਜ਼ਰਾਨੀ ਮੰਤਰਾਲਾ
ਸਰਕਾਰ ਨਾਵਿਕਾਂ ਦੇ ਟੀਕਾਕਰਨ ਨੂੰ ਪ੍ਰਾਥਮਿਕਤਾ ਦੇਵੇਗੀ
ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਟੀਕਾਕਰਣ ਦੇ ਲਈ ਨਾਵਿਕਾਂ ਨੂੰ ਰਾਜ ਦੀ ‘ਪ੍ਰਾਥਮਿਕਤਾ ਸੂਚੀ’ ਵਿੱਚ ਸ਼ਾਮਲ ਕਰਨ ਦੇ ਲਈ ਰਾਜਾਂ ਦਾ ਧੰਨਵਾਦ ਕੀਤਾ
Posted On:
05 JUN 2021 4:43PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਨਾਵਿਕਾਂ ਦੇ ਟੀਕਾਕਰਣ ਦੀ ਸਥਿਤੀ ਦੀ ਸਮੀਖਿਆ ਕੀਤੀ। ਸ਼੍ਰੀ ਮਾਂਡਵੀਯਾ ਨੇ ਸੁਝਾਵ ਦਿੱਤਾ ਕਿ ਟੀਕਾਕਰਣ ਨਾ ਹੋਣ ਦੇ ਕਾਰਨ ਸੀਫੇਰਰ ਇੰਡਸਟਰੀ ਦੇ ਕੰਮਕਾਜ ਵਿੱਚ ਰੁਕਾਵਟ ਨਹੀਂ ਆਉਣੀ ਚਾਹੀਦੀ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਾਣੀ ਦੇ ਜਹਾਜ਼ ‘ਤੇ ਆਪਣੀ ਨਿਰਧਾਰਿਤ ਡਿਊਟੀ ਦੇ ਲਈ ਕੰਮ ‘ਤੇ ਆਉਣ ਤੋਂ ਪਹਿਲਾਂ ਨਾਵਿਕਾਂ ਨੂੰ ਟੀਕਾ ਲਗਵਾਉਣ ਦੇ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਭਾਰਤ ਗਲੋਬਲ ਸੀਫੇਰਰ ਇੰਡਸਟਰੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਟੀਕਾਕਰਨ ਅਭਿਯਾਨ ਵਿੱਚ ਨਾਵਿਕਾਂ ਦੇ ਕੰਮ ਦੀ ਕੁਦਰਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ‘ਪ੍ਰਾਥਮਿਕਤਾ’ ਦੇਣ ਦੀ ਮੰਗ ਕਈ ਖੇਤਰਾਂ ਤੋਂ ਆ ਰਹੀ ਹੈ। ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ (ਪੀਐੱਸ ਐਂਡ ਡਬਲਿਊ) ਨੇ ਵੀ ਕੋਵਿਡ ਟੀਕਾਕਰਨ ਵਿੱਚ ਨਾਵਿਕਾਂ ਨੂੰ ਪ੍ਰਾਥਮਿਕਤਾ ਦੇਣ ਦੇ ਲਈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਨਾਲ ਸਰਗਰਮ ਰੂਪ ਨਾਲ ਸੰਪਰਕ ਅਤੇ ਵਿਚਾਰ-ਵਟਾਂਦਾਰਾ ਕੀਤਾ ਸੀ।
ਮੰਤਰਾਲੇ ਦੇ ਹਾਲ ਹੀ ਦੇ ਯਤਨਾਂ ਦੇ ਬਾਅਦ, ਮੁੱਖ ਬੰਦਰਗਾਹਾਂ ਨੇ ਟੀਕਾਕਰਨ ਕੇਂਦਰ ਸ਼ੁਰੂ ਕਰ ਦਿੱਤੇ ਹਨ। ਮੁੰਬਈ ਪੋਰਟ ਟ੍ਰਸਟ, ਕੋਚੀਨ ਪੋਰਟ ਟ੍ਰਸਟ, ਚੇਨੱਈ ਪੋਰਟ ਟ੍ਰਸਟ, ਵਿਸ਼ਾਖਾਪਟਨਮ ਪੋਰਟ ਟ੍ਰਸਟ, ਕੋਲਕਾਤਾ ਪੋਰਟ ਟ੍ਰਸਟ ਅਤੇ ਤੂਤੀਕੋਰਿਨ ਪੋਰਟ ਟ੍ਰਸਟ ਸਮੇਤ 6 ਮੁੱਖ ਬੰਦਰਗਾਹਾਂ ਨੇ ਆਪਣੇ ਬੰਦਰਗਾਹ ਹਸਪਤਾਲਾਂ ਵਿੱਚ ਨਾਵਿਕਾਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਇਲਾਵਾ, ਕੇਰਲ ਵਿੱਚ ਇੱਕ ਨਿਜੀ ਹਸਪਤਾਲ ਨੂੰ ਵੀ ਨਾਵਿਕਾਂ ਦੇ ਟੀਕਾਕਰਨ ਦੇ ਲਈ ਅਧਿਕਾਰਿਤ ਕੀਤਾ ਗਿਆ ਹੈ।
ਐੱਮਏਐੱਸਐੱਸਏ, ਐੱਫਓਐੱਸਐੱਮਏ ਅਤੇ ਐੱਨਯੂਐੱਸਆਈ ਜਿਹੇ ਨਾਵਿਕ ਯੂਨਿਅਨਾਂ/ਐਸੋਸੀਏਸ਼ਨਾਂ ਨੇ ਵੀ ਟੀਕਾਕਰਨ ਦੇ ਲਈ ਵਿਸ਼ੇਸ਼ ਕੈਂਪਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ।
ਇਨ੍ਹਾਂ ਉਪਾਵਾਂ ਦੇ ਇਲਾਵਾ, ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ, ਰਾਜ ਸਰਕਾਰਾਂ ਨੂੰ ਆਪਣੇ ਰਾਜ ਦੀ ‘ਪ੍ਰਾਥਮਿਕਤਾ’ ਸੂਚੀ ਵਿੱਚ ਨਾਵਿਕਾਂ ਨੂੰ ਸ਼ਾਮਲ ਕਰਨ ਦੇ ਲਈ ਯਤਨ ਕਰ ਰਿਹਾ ਹੈ,ਅਤੇ ਕੇਰਲ, ਤਮਿਲਨਾਡੂ ਅਤੇ ਗੋਆ ਪਹਿਲਾਂ ਹੀ ਅਜਿਹੇ ਕਦਮ ਉਠਾ ਚੁੱਕੇ ਹਨ।
ਭਾਰਤ ਸਰਕਾਰ ਨਾਵਿਕਾਂ ਨੂੰ ਟੀਕਾਕਰਨ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ।
*****
ਬੀਐੱਨ/ਜੇਕੇ
(Release ID: 1725099)
Visitor Counter : 198