ਵਿੱਤ ਮੰਤਰਾਲਾ
ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਦਾਅਵਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਬੀਮਾ ਕੰਪਨੀਆਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ
ਐਫਐਮ ਨੇ ਦਾਅਵਿਆਂ ਦੀ ਤੇਜੀ ਨਾਲ ਅਦਾਇਗੀ ਲਈ ਯੋਜਨਾਵਾਂ ਅਧੀਨ ਪ੍ਰਕ੍ਰਿਆ ਅਤੇ ਦਸਤਾਵੇਜ਼ੀ ਜਰੂਰਤਾਂ ਨੂੰ ਸੁਚਾਰੂ ਬਣਾਉਣ ਤੇ ਜ਼ੋਰ ਦਿੱਤਾ
ਪੀਐਮਜੇਜੇਬੀਵਾਈ ਅਧੀਨ 1 ਅਪ੍ਰੈਲ 2020 ਤੋਂ ਹੁਣ ਤਕ 1.2 ਲੱਖ ਦਾਅਵਿਆਂ ਲਈ 2,403 ਕਰੋੜ ਰੁਪਏ ਦਾ 99 % ਦੀ ਨਿਪਟਾਰਾ ਦਰ ਨਾਲ ਭੁਗਤਾਨ ਕੀਤਾ ਗਿਆ
Posted On:
05 JUN 2021 4:51PM by PIB Chandigarh
ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕੋਵਿਡ-19 ਵਿਰੁੱਧ ਲੜ ਰਹੇ ਸਿਹਤ ਕਰਮਚਾਰੀਆਂ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਬੀਮਾ ਯੋਜਨਾ ਤਹਿਤ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਵੀਡੀਓ ਕਾਨਫ਼੍ਰੇੰਸਿੰਗ ਰਾਹੀਂ ਬੀਮਾ ਕੰਪਨੀਆਂ ਦੇ ਮੁੱਖੀਆਂ ਨਾਲ ਮੁਲਾਕਾਤ ਕੀਤੀ ਅਤੇ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐਮਜੇਜੇਬੀਵਾਈ) ਅਧੀਨ ਪੈਂਡਿੰਗ ਦਾਅਵਿਆਂ ਦੀ ਅਦਾਇਗੀ ਦੀ ਪ੍ਰਕ੍ਰਿਆ ਨੂੰ ਤੇਜ ਕਰਨ ਲਈ ਵੀ ਕਿਹਾ। ਉਨ੍ਹਾਂ ਯੋਜਨਾਵਾਂ ਅਧੀਨ ਪ੍ਰਕ੍ਰਿਆ ਅਤੇ ਦਸਤਾਵੇਜ਼ੀ ਜ਼ਰੂਰਤਾਂ ਨੂੰ ਸੁਚਾਰੂ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਦਾਅਵਿਆਂ ਦੀ ਤੇਜ਼ੀ ਨਾਲ ਅਦਾਇਗੀ ਕੀਤੀ ਜਾ ਸਕੇ।
ਸਮੀਖਿਆ ਦੌਰਾਨ, ਵਿੱਤ ਮੰਤਰੀ ਨੇ ਦੇਖਿਆ ਕਿ ਪੀਐਮਜੀਕੇਪੀ ਯੋਜਨਾ ਅਧੀਨ ਹੁਣ ਤੱਕ ਕੁੱਲ 419 ਦਾਅਵਿਆਂ ਦੀ ਅਦਾਇਗੀ ਕੀਤੀ ਗਈ ਹੈ, ਅਤੇ ਉਨ੍ਹਾਂ ਦੇ ਨਾਮਜ਼ਦ ਵਿਅਕਤੀਆਂ ਦੇ ਖਾਤੇ ਵਿੱਚ 209.5 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਰਾਜਾਂ ਵੱਲੋਂ ਦਸਤਾਵੇਜ਼ ਭੇਜਣ ਵਿਚ ਪੈਦਾ ਹੋਣ ਵਾਲੀ ਦੇਰੀ ਦੇ ਮੁੱਦੇ ਨੂੰ ਹੱਲ ਕਰਨ ਲਈ ਵਿੱਤ ਮੰਤਰੀ ਨੇ ਕਿਹਾ ਕਿ ਇਕ ਨਵਾਂ ਸਿਸਟਮ ਬਣਾਇਆ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਮੈਜਿਸਟਰੇਟ (ਡੀਐੱਮ) ਦਾ ਇਕ ਸਧਾਰਨ ਸਰਟੀਫਿਕੇਟ ਅਤੇ ਨੋਡਲ ਰਾਜ ਸਿਹਤ ਅਥਾਰਟੀ ਵੱਲੋਂ ਦਿੱਤੀ ਸਹਿਮਤੀ ਇਨ੍ਹਾਂ ਦਾਅਵਿਆਂ ਨੂੰ ਪ੍ਰੋਸੈਸ ਕਰਨ ਲਈ ਕਾਫੀ ਹੋਵੇਗੀ। ਉਨ੍ਹਾਂ ਨਿਉ ਇੰਡੀਆ ਐਸ਼ਯੋਰੈਂਸ ਕੰਪਨੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਸ ਨੂੰ ਸਕੀਮ ਦਾ ਪ੍ਰਬੰਧਨ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਲੱਦਾਖ ਦਾ ਇੱਕ ਉਦਾਹਰਣ ਦਿੱਤਾ, ਜਿੱਥੇ ਡੀਐਮ ਦਾ ਸਰਟੀਫਿਕੇਟ ਪ੍ਰਾਪਤ ਹੋਣ ਦੇ 4 ਘੰਟਿਆਂ ਦੇ ਅੰਦਰ ਅੰਦਰ ਇੱਕ ਦਾਅਵਾ ਸੈਟਲ ਕਰ ਦਿੱਤਾ ਗਿਆ ਸੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀ ਪਹੁੰਚ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਵਿੱਤ ਮੰਤਰੀ ਨੇ ਰਾਜਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਸਿਹਤ ਕਰਮਚਾਰੀਆਂ ਦੇ ਕੋਵਿਡ ਦਾਅਵਿਆਂ ਨੂੰ ਪਹਿਲ ਦੇ ਅਧਾਰ ਤੇ ਲੈਣ ਅਤੇ ਸਰਲ ਕੀਤੀ ਗਈ ਇਸ ਵਿਧੀ ਦੀ ਵੱਧ ਤੋਂ ਵੱਧ ਵਰਤੋਂ ਕਰਨ, ਜਿਸ ਨੂੰ ਲਾਗੂ ਕੀਤਾ ਗਿਆ ਹੈ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਜੇਜੇਬੀਵਾਈ ਦੇ ਤਹਿਤ ਕੁੱਲ 4.65 ਲੱਖ ਦਾਅਵਿਆਂ ਲਈ 9,307 ਕਰੋੜ ਰੁਪਏ ਮੁੱਲ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ, 1 ਅਪ੍ਰੈਲ 2020 ਤੋਂ ਹੁਣ ਦੀ ਤਾਰੀਖ ਤਕ, 99% ਦੀ ਨਿਪਟਾਰਾ ਦਰ ਨਾਲ 1.2 ਲੱਖ ਦਾਅਵਿਆਂ ਲਈ 2,403 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੀਮਾ ਕੰਪਨੀ ਦੇ ਅਧਿਕਾਰੀਆਂ ਨੂੰ ਮ੍ਰਿਤਕ ਪਾਲਿਸੀ ਧਾਰਕਾਂ ਦੇ ਨਾਮਜ਼ਦ ਵਿਅਕਤੀਆਂ, ਖਾਸ ਕਰਕੇ ਮਹਾਮਾਰੀ ਦੇ ਸਮੇਂ ਦੌਰਾਨ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਪ੍ਰਤੀ ਹਮਦਰਦੀ ਰੱਖਣੀ ਚਾਹੀਦੀ ਹੈ। ਉਨ੍ਹਾਂ ਦਾਅਵਿਆਂ ਦੀ ਤੇਜ਼ੀ ਨਾਲ ਪ੍ਰੋਸੈਸਿੰਗ ਕਰਨ ਲਈ ਬੀਮਾ ਕੰਪਨੀਆਂ ਅਤੇ ਬੈਂਕਾਂ ਵੱਲੋਂ ਕੀਤੇ ਗਏ ਹਾਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਸਮੀਖਿਆ ਦੌਰਾਨ ਵਿੱਤ ਮੰਤਰੀ ਨੇ ਪੀਐਮਐਸਬੀਵਾਈ ਸਕੀਮ ਅਧੀਨ ਕੀਤੇ ਦਾਅਵਿਆਂ ਦੇ ਨਿਪਟਾਰੇ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਮਈ 31, 2021 ਤੱਕ ਕੁੱਲ 82,660 ਦਾਅਵਿਆਂ ਲਈ 1629 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁਕੀ ਹੈ।
ਉਨ੍ਹਾਂ ਮਹਾਮਾਰੀ ਦੌਰਾਨ ਪੀਐਮਜੇਜੇਬੀਵਾਈ ਅਤੇ ਪੀਐਮਐਸਬੀਵਾਈ ਅਧੀਨ ਦਾਅਵਿਆਂ ਦੀ ਪ੍ਰੋਸੈਸਿੰਗ ਦੀ ਸਹੂਲਤ ਲਈ ਹਾਲ ਹੀ ਵਿੱਚ ਲਏ ਗਏ ਹੇਠ ਲਿਖੇ ਪਰਾਲਿਆਂ ਦੀ ਵੀ ਸ਼ਲਾਘਾ ਕੀਤੀ:
ਦਾਅਵਿਆਂ ਦੀ ਪ੍ਰਕਿਰਿਆ 30 ਦੀ ਬਜਾਏ 7 ਦਿਨਾਂ ਦੇ ਅੰਦਰ ਬੀਮਾ ਕਰਤਾ ਵੱਲੋਂ ਪੂਰੀ ਕੀਤੀ ਜਾਏਗੀ I
ਬੈਂਕਾਂ ਅਤੇ ਬੀਮਾ ਕੰਪਨੀਆਂ ਦਰਮਿਆਨ ਦਾਅਵੇ ਦੇ ਨਿਪਟਾਰੇ ਦੀ ਪ੍ਰਕਿਰਿਆ ਦਾ ਅੰਤ-ਤੋਂ ਅੰਤ ਡਿਜੀਟਾਈਜ਼ੇਸ਼ਨ ਦੀ ਹੋਵੇਗੀ।
ਦਾਅਵਾ ਦਸਤਾਵੇਜ਼ਾਂ ਦੀ ਈ- ਮੇਲ /ਐਪ ਰਾਹੀਂ ਟਰਾਂਸਮਿਸ਼ਨ ਪੇਪਰ ਟਰਾਂਸਮਿਸ਼ਨ ਕਾਰਨ ਹੋਣ ਵਾਲੀ ਦੇਰੀ ਨੂੰ ਖਤਮ ਕਰ ਦੇਵੇਗੀ।
ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਜੂਨ 2021 ਤੱਕ ਦਾਅਵੇ ਦੀ ਟਰਾਂਸਮਿਸ਼ਨ ਲਈ ਏਪੀਆਈ ਅਧਾਰਤ ਐਪ ਲਾਗੂ ਕਰਨਗੀਆਂ।
ਮੌਤ ਦੇ ਸਰਟੀਫਿਕੇਟ ਦੇ ਏਵਜ਼ ਵਿੱਚ ਇਲਾਜ ਕਰਨ ਵਾਲੇ ਡਾਕਟਰ ਅਤੇ ਡੀਐਮ / ਅਧਿਕਾਰਤ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਸਰਟੀਫਿਕੇਤਾਂ ਤੇ ਵਿਚਾਰ ਕੀਤਾ ਜਾਵੇਗਾ।
ਤਰਕਸੰਗਤ ਫਾਰਮ ਅਤੇ ਸਰਲ ਕੀਤੀ ਗਈ ਦਾਅਵਿਆਂ ਦੀ ਪ੍ਰਕਿਰਿਆ ਜਲਦੀ ਹੀ ਜਾਰੀ ਕੀਤੀ ਜਾ ਰਹੀ ਹੈ I
ਇਨ੍ਹਾਂ ਦਾਅਵਿਆਂ ਦੀ ਰਕਮ ਉਨ੍ਹਾਂ ਨਾਮਜ਼ਦ ਵਿਅਕਤੀਆਂ ਨੂੰ ਬਹੁਤ ਜ਼ਿਆਦਾ ਲੋੜੀਂਦੀ ਵਿੱਤੀ ਰਾਹਤ ਪ੍ਰਦਾਨ ਕਰਦੀ ਹੈ ਜੋ ਆਪਣੇ ਨਜ਼ਦੀਕੀ ਅਤੇ ਪਿਆਰੇ ਲੋਕਾਂ ਨੂੰ ਗੁਆ ਚੁੱਕੇ ਹਨ, ਅਤੇ ਸਰਕਾਰ ਦੇ ਕਦਮ ਇਸ ਪ੍ਰਕਿਰਿਆ ਦੀ ਸਰਲਤਾ ਅਤੇ ਰਫਤਾਰ ਨੂੰ ਵਧਾਉਣਗੇ।
ਯੋਜਨਾ ਦੀਆਂ ਮੁੱਖ ਗੱਲਾਂ:
ਪੀਐਮਜੇਜੇਬੀਵਾਈ ਅਤੇ ਪੀਐਮਐਸਬੀਵਾਈ ਨੂੰ 2015 ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਇਨ੍ਹਾਂ ਸਕੀਮਾਂ ਅਧੀਨ ਐਨਰੋਲ ਕੀਤੇ ਗਏ ਸਾਰੇ ਹੀ ਲਾਭਪਾਤਰੀਆਂ ਨੂੰ ਜੀਵਨ ਅਤੇ ਦੁਰਘਟਨਾ ਬੀਮੇ ਲਈ ਕ੍ਰਮਵਾਰ ਸਿਰਫ 330 ਰੁਪਏ ਅਤੇ 12 ਰੁਪਏ ਦੇ ਸਾਲਾਨਾ ਪ੍ਰੀਮੀਅਮ ਨਾਲ ਹਰੇਕ ਨੂੰ 2 ਲੱਖ ਰੁਪਏ ਦਾ ਬੀਮਾ ਕਵਰ ਉਪਲਬਧ ਕਰਵਾਇਆ ਜਾ ਸਕੇ। ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਗੈਰ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਵੱਧ ਤੋਂ ਵੱਧ ਵਿਅਕਤੀ ਪੀਐਮਜੇਜੇਬੀਵਾਈ ਅਤੇ ਪੀਐਮਐਸਬੀਵਾਈ ਅਧੀਨ ਪ੍ਰਤੀਦਿਨ 1 ਰੁਪਏ ਤੋਂ ਵੀ ਘੱਟ ਪ੍ਰੀਮੀਅਮ ਤੇ ਆਪਣਾ ਨਾਮ ਦਰਜ ਕਰਵਾ ਕੇ 4 ਲੱਖ ਰੁਪਏ ਦੀ ਬਹੁਤ ਜਿਆਦਾ ਲੋੜੀਂਦੀ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਣ।
ਸਰਕਾਰ ਦੇ ਵਿੱਤੀ ਸ਼ਮੂਲੀਅਤ ਪ੍ਰੋਗਰਾਮ ਦੇ ਜ਼ਰੀਏ, ਜਦੋਂ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀ.ਐੱਮ.ਜੇ.ਡੀ.ਵਾਈ.) ਅਧੀਨ 42 ਕਰੋੜ ਤੋਂ ਵੱਧ ਬੈਂਕ ਖਾਤੇ ਖੁਲ੍ਹ ਗਏ ਹਨ, ਪੀ.ਐੱਮ.ਜੇ.ਜੇ.ਬੀ. ਆਈ ਅਤੇ ਪੀ.ਐੱਮ.ਐੱਸ.ਬੀ.ਆਈ. ਦੇ ਅਧੀਨ ਕ੍ਰਮਵਾਰ ਦਾਖਲੇ 10 ਕਰੋੜ ਅਤੇ 23 ਕਰੋੜ ਹਨ। ਜਨ ਧਨ-ਆਧਾਰ-ਮੋਬਾਈਲ ਲਿੰਕਿੰਗ ਦੇ ਜ਼ਰੀਏ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀ ਆਪਣੇ ਬੈਂਕ-ਖਾਤਿਆਂ ਵਿਚ ਸਿੱਧੇ ਤੌਰ 'ਤੇ ਸਰਕਾਰੀ ਸਹਾਇਤਾ ਪ੍ਰਾਪਤ ਕਰ ਰਹੇ ਹਨ।
----------------------------
ਆਰ ਐਮ/ਐਮ ਵੀ /ਕੇ ਐਮ ਐਨ
(Release ID: 1724841)
Visitor Counter : 257