ਵਿੱਤ ਮੰਤਰਾਲਾ

ਮਈ 2021 ਵਿੱਚ ਇਕੱਤਰ ਕੀਤਾ ਜੀ ਐੱਸ ਟੀ ਮਾਲੀਆ


ਮਈ ਵਿੱਚ ਕੁੱਲ 102709 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਗਿਆ

Posted On: 05 JUN 2021 4:25PM by PIB Chandigarh

ਮਈ 2021 ਵਿੱਚ 102709 ਕਰੋੜ ਰੁਪਏ ਦਾ ਕੁੱਲ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਗਿਆ , ਜਿਸ ਵਿੱਚ 17592 ਕਰੋੜ ਰੁਪਏ ਸੀ ਜੀ ਐੱਸ ਟੀ , 22654 ਕਰੋੜ ਰੁਪਏ ਐੱਸ ਜੀ ਐੱਸ ਟੀ ਅਤੇ 53199 ਕਰੋੜ ਰੁਪਏ ਆਈ ਜੀ ਐੱਸ ਟੀ (ਇਸ ਵਿੱਚ 26002 ਕਰੋੜ ਰੁਪਏ ਵਸਤਾਂ ਦੀ ਦਰਾਮਦ ਤੋਂ ਇਕੱਠੇ ਕੀਤੇ ਗਏ ਸ਼ਾਮਲ ਹਨ) ਅਤੇ 9265 ਕਰੋੜ ਰੁਪਏ ਸੈੱਸ ਹੈ (868 ਕਰੋੜ ਰੁਪਏ ਵਸਤਾਂ ਦੀ ਦਰਾਮਦ ਤੋਂ ਇਕੱਠੇ ਕੀਤੇ ਗਏ ਸ਼ਾਮਿਲ ਹਨ) । ਉੱਪਰ ਦਿੱਤੇ ਗਏ ਅੰਕੜਿਆਂ ਵਿੱਚ 4 ਜੂਨ ਤੱਕ ਘਰੇਲੂ ਲੈਣ ਦੇਣ ਤੋਂ ਇਕੱਠਾ ਕੀਤਾ ਜੀ ਐੱਸ ਟੀ ਮਾਲੀਆ ਵੀ ਸ਼ਾਮਲ ਹੈ , ਕਿਉਂਕਿ ਕਰਦਾਤਾਵਾਂ ਨੂੰ ਕੋਵਿਡ 19 ਮਹਾਮਾਰੀ ਦੀ ਦੂਜੀ ਲਹਿਰ ਕਰਕੇ ਮਈ 2021 ਮਹੀਨੇ ਦੌਰਾਨ ਰਿਟਰਨ ਦਾਇਰ ਕਰਨ ਲਈ 15 ਦਿਨ ਲਈ ਦੇਰ ਨਾਲ ਰਿਟਰਨ ਦਾਇਰ ਕਰਨ ਵਿੱਚ ਮੁਆਫ਼ੀ / ਘਟਾਈ ਦਰ ਦੇ ਰੂਪ ਵਿੱਚ ਵੱਖ—ਵੱਖ ਰਾਹਤ ਉਪਾਅ ਦਿੱਤੇ ਗਏ ਸਨ ।

ਇਸ ਮਹੀਨੇ ਦੌਰਾਨ ਸਰਕਾਰ ਨੇ 15014 ਕਰੋੜ ਰੁਪਏ ਸੀ ਜੀ ਐੱਸ ਟੀ ਅਤੇ 11653 ਕਰੋੜ ਰੁਪਏ ਐੱਸ ਜੀ ਐੱਸ ਟੀ ਦਾ ਆਈ ਜੀ ਐੱਸ ਟੀ ਤੋਂ ਨਿਯਮਤ ਨਿਪਟਾਰਾ ਕੀਤਾ ਹੈ । ਮਈ 2021 ਦਾ ਮਾਲੀਆ ਪਿਛਲੇ ਸਾਲ ਇਸ ਮਹੀਨੇ ਦੇ ਜੀ ਐੱਸ ਟੀ ਮਾਲੀਏ ਨਾਲੋਂ 65 % ਵੱਧ ਹੈ । ਮਹੀਨੇ ਦੌਰਾਨ ਵਸਤਾਂ ਦੇ ਦਰਾਮਦ ਤੋਂ ਇਕੱਠਾ ਹੋਣ ਵਾਲਾ ਮਾਲੀਆ 56 % ਵੱਧ ਸੀ ਅਤੇ ਘਰੇਲੂ ਲੈਣ ਦੇਣ (ਸੇਵਾਵਾਂ ਦੀ ਦਰਾਮਦ ਸਮੇਤ) ਦਾ ਮਾਲੀਆ ਪਿਛਲੇ ਸਾਲ ਦੇ ਇਸ ਮਹੀਨੇ ਦੌਰਾਨ ਇਨ੍ਹਾਂ ਸ੍ਰੋਤਾਂ ਤੋਂ ਹੋਏ ਮਾਲੀਏ ਨਾਲੋਂ 69 % ਵੱਧ ਹੈ ।

ਇਹ ਲਗਾਤਾਰ ਅੱਠਵਾਂ ਮਹੀਨਾ ਹੋਵੇਗਾ ਜਦੋਂ ਜੀ ਐੱਸ ਟੀ ਦੀ ਕਮਾਈ  1 ਲੱਖ ਕਰੋੜ ਤੋਂ ਪਾਰ ਹੋਈ ਹੈ । ਇਹ ਇਸ ਤੱਥ ਦੇ ਬਾਵਜੂਦ ਕਿ ਮਹਾਮਾਰੀ ਦੇ ਕਾਰਨ ਬਹੁਤੇ ਰਾਜ ਸਖ਼ਤ ਤਾਲਾਬੰਦੀ ਹੇਠ ਸਨ । ਇਸ ਤੋਂ ਇਲਾਵਾ , ਜਦਕਿ 5 ਕਰੋੜ ਤੋਂ ਉੱਪਰ ਟਰਨਓਵਰ ਵਾਲੇ ਕਰਦਾਤਾਵਾਂ ਨੂੰ ਆਪਣੀਆਂ ਰਿਟਰਨਾਂ 4 ਜੂਨ ਤੱਕ ਦਾਇਰ ਕਰਨੀਆਂ ਸਨ , ਜਿਹੜੀਆਂ ਉਨ੍ਹਾਂ ਨੇ ਆਮ ਹਾਲਤਾਂ ਵਿੱਚ 20 ਮਈ ਨੂੰ ਦਾਇਰ ਕਰਨੀਆਂ ਸਨ । 5 ਕਰੋੜ ਤੋਂ ਘੱਟ ਟਰਨਓਵਰ ਵਾਲੇ ਛੋਟੇ ਕਰਦਾਤਾਵਾਂ ਕੋਲ ਅਜੇ ਵੀ ਬਿਨ੍ਹਾਂ ਲੇਟ ਫੀਸ ਤੋਂ ਆਪਣੀਆਂ ਰਿਟਰਨਾਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਭਰਨ ਦਾ ਸਮਾਂ ਹੈ ਅਤੇ ਇਨ੍ਹਾਂ ਕਰਦਾਤਾਵਾਂ ਤੋਂ ਆਉਣ ਵਾਲਾ ਮਾਲੀਆ ਉਦੋਂ ਤੱਕ ਮੁਲਤਵੀ ਹੈ । ਇਸ ਲਈ ਮਈ 2021 ਮਹੀਨੇ ਦਾ ਅਸਲ ਮਾਲੀਆ ਜਿ਼ਆਦਾ ਹੋਵੇਗਾ ਅਤੇ ਇਸ ਬਾਰੇ ਪਤਾ ਵਧਾਈਆਂ ਹੋਈਆਂ ਰਿਟਰਨ ਦਾਇਰ ਕਰਨ ਦੀਆਂ ਤਰੀਕਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

*******


ਆਰ  ਐੱਮ  / ਐੱਮ ਵੀ / ਕੇ ਐੱਮ ਐੱਨ



(Release ID: 1724723) Visitor Counter : 135