ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੀ ਟੀਕਾਕਰਣ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਭਾਰਤ ਸਰਕਾਰ ਹੋਰ ਉਤਪਾਦਨ ਇਕਾਈਆਂ, ਫ਼ਾਈਨਾਂਸਿੰਗ ਤੇ ਕੱਚੇ ਮਾਲ ਦੀ ਸਪਲਾਈ ਦੀਆਂ ਮੱਦਾਂ ’ਚ ਵੈਕਸੀਨ ਨਿਰਮਾਤਾਵਾਂ ਦੀ ਮਦਦ ਕਰ ਰਹੀ ਹੈ
ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਵੈਕਸੀਨ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਕਦਮ ਚੁੱਕਣ ਦੀ ਜ਼ਰੂਰਤ
ਪ੍ਰਧਾਨ ਮੰਤਰੀ ਨੇ ਸਿਹਤ–ਸੰਭਾਲ਼ ਕਰਮਚਾਰੀਆਂ, ਫ਼੍ਰੰਟਲਾਈਨ ਵਰਕਰਾਂ, 45+ ਅਤੇ 18–44 ਉਮਰ ਸਮੂਹਾਂ ’ਚ ਟੀਕਾਕਰਣ ਕਵਰੇਜ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ
Posted On:
04 JUN 2021 8:38PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੀ ਟੀਕਾਕਰਣ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਲਈ ਹੋਈ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਟੀਕਾਕਰਣ ਮੁਹਿੰਮ ਦੇ ਵਿਭਿੰਨ ਪੱਖਾਂ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੂੰ ਵੈਕਸੀਨਾਂ ਦੀ ਮੌਜੂਦਾ ਉਪਲਬਧਤਾ ਤੇ ਇਨ੍ਹਾਂ ਦਾ ਉਤਪਾਦਨ ਹੋਰ ਵਧਾਉਣ ਦੀ ਰੂਪ–ਰੇਖਾ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਵਿਭਿੰਨ ਵੈਕਸੀਨ ਨਿਰਮਾਤਾਵਾਂ ਦੁਆਰਾ ਵੈਕਸੀਨਾਂ ਦਾ ਉਤਪਾਦਨ ਵਧਾਉਦ ਵਿੱਚ ਮਦਦ ਕਰਨ ਹਿਤ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਭਾਰਤ ਸਰਕਾਰ ਵੈਕਸੀਨ ਨਿਰਮਾਤਾਵਾਂ ਨਾਲ ਹੋਰ ਉਤਪਾਦਨ ਇਕਾਈਆਂ ਸਥਾਪਿਤ ਕਰਨ, ਫ਼ਾਈਨਾਂਸਿੰਗ ਅਤੇ ਕੱਚੇ ਮਾਲ ਦੀ ਸਪਲਾਈ ਦੀਆਂ ਮੱਦਾਂ ਵਿੱਚ ਉਨ੍ਹਾਂ ਦੀ ਮਦਦ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਸਿਹਤ–ਸੰਭਾਲ਼ ਕਰਮਚਾਰੀਆਂ ਦੇ ਨਾਲ–ਨਾਲ ਫ਼੍ਰੰਟਲਾਈਨ ਵਰਕਰਾਂ ਵਿੱਚ ਟੀਕਾਕਰਣ ਦੀ ਕਵਰੇਜ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ 45 ਸਾਲ ਤੋਂ ਵੱਧ ਅਤੇ 18–44 ਸਾਲ ਉਮਰ ਸਮੂਹ ਵਿੱਚ ਟੀਕਾਕਰਣ ਕਵਰੇਜ ਬਾਰੇ ਵੀ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਵਿਭਿੰਨ ਰਾਜਾਂ ਵਿੱਚ ਨਸ਼ਟ ਹੋਣ ਵਾਲੀ ਵੈਕਸੀਨ ਦੀ ਤਾਜ਼ਾ ਸਥਿਤੀ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਨਸ਼ਟ ਹੋਣ ਵਾਲੀਆਂ ਵੈਕਸੀਨਾਂ ਦੀ ਗਿਣਤੀ ਹਾਲੇ ਵੀ ਜ਼ਿਆਦਾ ਹੈ ਤੇ ਇਹ ਗਿਣਤੀ ਘਟਾਉਣ ਲਈ ਕਦਮ ਚੁੱਕੇ ਜਾਣ ਦੀ ਲੋੜ ਹੈ।
ਅਧਿਕਾਰੀਆਂ ਨੇ ਟੀਕਾਕਰਣ ਦੀ ਪ੍ਰਕਿਰਿਆ ਵਧੇਰੇ ਲੋਕ–ਪੱਖੀ ਬਣਾਉਣ ਲਈ ਤਕਨੀਕੀ ਮੋਰਚੇ ਉੱਤੇ ਵਿਭਿੰਨ ਕਦਮ ਚੁੱਕਣ ਬਾਰੇ ਵੀ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਵੈਕਸੀਨ ਉਪਲਬਧਤਾ ਬਾਰੇ ਰਾਜਾਂ ਨੂੰ ਦਿੱਤੀ ਜਾ ਰਹੀ ਅਗਾਊਂ ਦ੍ਰਿਸ਼ਟਮਾਨਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਰਾਜਾਂ ਨੂੰ ਇਹ ਜਾਣਕਾਰੀ ਜ਼ਿਲ੍ਹਾ ਪੱਧਰ ਉੱਤੇ ਲਿਜਾਣ ਲਈ ਕਿਹਾ ਗਿਆ ਹੈ, ਤਾਂ ਜੋ ਲੋਕਾਂ ਨੂੰ ਕੋਈ ਅਸੁਵਿਧਾ ਨਾ ਹੋਵੇ।
ਰੱਖਿਆ ਮੰਤਰੀ, ਗ੍ਰਹਿ ਮੰਤਰੀ, ਵਿੱਤ ਮੰਤਰੀ, ਵਣਜ ਤੇ ਉਦਯੋਗ ਮੰਤਰੀ, ਸੂਚਨਾ ਤੇ ਪ੍ਰਸਾਰਣ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਸਿਹਤ ਸਕੱਤਰ ਅਤੇ ਹੋਰ ਅਹਿਮ ਅਧਿਕਾਰੀਆਂ ਨੇ ਇਸ ਬੈਠਕ ਵਿੱਚ ਹਿੱਸਾ ਲਿਆ।
************
ਡੀਐੱਸ/ਏਕੇਜੇ/ਏਕੇ
(Release ID: 1724598)
Visitor Counter : 195
Read this release in:
English
,
Urdu
,
Hindi
,
Marathi
,
Manipuri
,
Bengali
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam