ਰਸਾਇਣ ਤੇ ਖਾਦ ਮੰਤਰਾਲਾ

ਆਕਸੀਜਨ ਕੰਸਟ੍ਰੇਟਰਾਂ 'ਤੇ ਸਰਕਾਰ ਨੇ ਵਪਾਰ ਮਾਰਜਨ ਦੀ ਹੱਦ ਤੈਅ ਕੀਤੀ


ਵਪਾਰ ਮਾਰਜਨ ਦੀ ਵੱਧ ਤੋਂ ਵੱਧ ਹੱਦ 70% ਤੈਅ ਕੀਤੀ ਗਈ

ਐਨਪੀਪੀਏ ਇੱਕ ਹਫ਼ਤੇ ਦੇ ਅੰਦਰ ਅੰਦਰ ਸੋਧੀਆਂ ਹੋਈਆਂ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ ਬਾਰੇ ਸੂਚਿਤ ਕਰੇਗਾ

Posted On: 04 JUN 2021 12:41PM by PIB Chandigarh

ਕੋਵਿਡ ਮਹਾਮਾਰੀ ਕਾਰਨ ਪੈਦਾ ਹੋਈਆਂ ਅਸਾਧਾਰਨ ਸਥਿਤੀਆਂ, ਜਿਨ੍ਹਾਂ ਦੇ ਸਿੱਟੇ ਵੱਜੋਂ ਆਕਸੀਜਨ ਕੰਸਟ੍ਰੇਟਰਾਂ ਦੀਆਂ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ (ਐਮਆਰਪੀ) ਵਿੱਚ ਹਾਲ ਹੀ ਵਿੱਚ ਅਸਥਿਰਤਾ ਆਈ ਹੈ, ਦੇ ਚਲਦਿਆਂ, ਸਰਕਾਰ ਨੇ ਆਕਸੀਜਨ ਕੰਸਟ੍ਰੇਟਰਾਂ ਦੀਆਂ ਕੀਮਤਾਂ ਨੂੰ ਰੈਗੂਲੇਟ ਕਰਨ ਲਈ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਇਕੱਤਰ ਕੀਤੀ ਜਾਣਕਾਰੀ ਦੇ ਅਨੁਸਾਰ, ਇਸ ਸਮੇਂ ਡਿਸਟ੍ਰੀਬਿਉਟਰਾਂ ਦੇ ਪੱਧਰ ਤੇ ਮਾਰਜਨ 198% ਤੱਕ ਚਲਾ ਗਿਆ ਹੈ। 

ਡੀਪੀਸੀਓ, 2013 ਦੇ ਪੈਰਾ 19 ਅਧੀਨ ਅਸਾਧਾਰਣ ਸ਼ਕਤੀਆਂ ਦਾ ਇਸਤੇਮਾਲ ਕਰਦਿਆਂ ਵਿਆਪਕ ਜਨਤਕ ਹਿੱਤ ਵਿੱਚ ਐਨਪੀਪੀਏ ਨੇ ਆਕਸੀਜਨ ਕੰਸਟ੍ਰੇਟਰਾਂ ਤੇ ਡਿਸਟ੍ਰੀਬਿਉਟਰ ਦੀ ਕੀਮਤ  (ਪੀਟੀਡੀ) ਪੱਧਰ ਤੇ ਵਪਾਰਕ ਮਾਰਜਨ 70% ਤੱਕ ਸੀਮਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ  ਫਰਵਰੀ 2019 ਵਿਚ ਐਨਪੀਪੀਏ ਨੇ ਐਂਟੀ-ਕੈਂਸਰ ਡਰੱਗਜ਼ 'ਤੇ ਟ੍ਰੇਡ ਮਾਰਜਨ ਨੂੰ ਸਫਲਤਾਪੂਰਵਕ  ਕੈਪ ਕੀਤਾ ਸੀ।  ਨੋਟੀਫਾਈਡ ਟ੍ਰੇਡ ਮਾਰਜਨ ਦੇ ਅਧਾਰ ਤੇ, ਐਨਪੀਪੀਏ ਨੇ ਨਿਰਮਾਤਾਵਾਂ / ਦਰਾਮਦਕਾਰਾਂ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਸੋਧੇ ਹੋਏ ਐਮਆਰਪੀ ਨੂੰ ਰਿਪੋਰਟ ਕਰਨ ਲਈ ਨਿਰਦੇਸ਼ ਦਿੱਤੇ ਹਨ। ਸੋਧੇ ਹੋਏ ਐਮਆਰਪੀਜ਼ ਨੂੰ ਜਨਤਕ ਡੋਮੇਨ ਵਿਚ ਇਕ ਹਫ਼ਤੇ ਦੇ ਅੰਦਰ ਅੰਦਰ ਐਨਪੀਪੀਏ ਵੱਲੋਂ ਸੂਚਿਤ ਕੀਤਾ ਜਾਵੇਗਾ।  

ਹਰੇਕ ਪ੍ਰਚੂਨ ਵਿਕਰੇਤਾ, ਡੀਲਰ, ਹਸਪਤਾਲ ਅਤੇ ਸੰਸਥਾ, ਨਿਰਮਾਤਾ ਵੱਲੋਂ ਡਿਸਪਲੇ ਕੀਤੀ ਗਈ ਕੀਮਤ ਸੂਚੀ ਨੂੰ ਕਾਰੋਬਾਰੀ ਥਾਂਵਾਂ ਦੇ ਇਕ ਸਪੱਸ਼ਟ ਹਿੱਸੇ 'ਤੇ ਇਸ ਤਰ੍ਹਾਂ ਪ੍ਰਦਰਸ਼ਿਤ ਕਰੇਗੀ ਕਿ ਕੋਈ ਵੀ ਵਿਅਕਤੀ ਕਿਸੇ ਨਾਲ ਸਲਾਹ ਮਸ਼ਵਰਾ ਕਰਨ ਦਾ ਇਛੁੱਕ ਹੋਵੇ, ਉਸਦੀ ਇਸ ਤਕ ਪਹੁੰਚ ਆਸਾਨ ਹੋ ਸਕੇ।  ਟ੍ਰੇਡ ਮਾਰਜਨ ਕੈਪਿੰਗ ਦੇ ਬਾਅਦ ਸੋਧੇ ਹੋਏ ਐਮਆਰਪੀ ਦੀ ਪਾਲਣਾ ਨਾ ਕਰਨ ਵਾਲੇ  ਨਿਰਮਾਤਾ / ਦਰਾਮਦਕਾਰ ਨੂੰ ਜਰੂਰੀ ਵਸਤਾਂ ਕਾਨੂੰਨ 1955 ਦੇ ਨਾਲ ਨਾਲ ਡਰੱਗਸ (ਪ੍ਰਾਈਸਸ ਕੰਟਰੋਲ) ਆਰਡਰ ਦੀਆਂ ਵਿਵਸਥਾਵਾਂ ਅਧੀਨ ਵਾਧੂ ਵਸੂਲੀ ਗਈ ਕੀਮਤ ਨਾਲ 15% ਵਿਆਜ ਅਤੇ 100% ਜੁਰਮਾਨਾ ਜਮਾ ਕਰਾਉਣ ਲਈ ਜਿੰਮੇਵਾਰ ਹੋਵੇਗਾ। ਰਾਜ ਦੇ ਡਰੱਗ ਕੰਟਰੋਲਰ (ਐਸਡੀਸੀਜ) ਆਦੇਸ਼ ਦੀ ਪਾਲਣਾ 'ਤੇ ਨਜ਼ਰ ਰੱਖਣਗੇ ਤਾਂ ਜੋ ਕਾਲਾਬਾਜ਼ਾਰੀ ਦੀਆਂ ਘਟਨਾਵਾਂ ਨੂੰ ਰੋਕਣ ਲੋਈ ਕੋਈ ਵੀ ਨਿਰਮਾਤਾ, ਡਿਸਟ੍ਰੀਬਿਉਟਰ, ਪ੍ਰਚੂਨ ਵਿਕਰੇਤਾ ਕਿਸੇ ਵੀ ਖਪਤਕਾਰ ਨੂੰ ਸੋਧੇ ਹੋਏ ਐਮਆਰਪੀ ਤੋਂ ਵੱਧ ਕੀਮਤ' ਤੇ ਆਕਸੀਜਨ ਕੰਸਟ੍ਰੇਟਰ ਨਾ ਵੇਚ ਸਕੇ। 

ਆਰਡਰ 30 ਨਵੰਬਰ 2021 ਤੱਕ ਲਾਗੂ ਰਹੇਗਾ। ਉਸਤੋਂ ਬਾਅਦ ਇਸਦੀ ਸਮੀਖਿਆ ਕੀਤੀ ਜਾਵੇਗੀ। 

ਦੇਸ਼ ਵਿੱਚ ਕੋਵਿਡ 2.0 ਮਹਾਮਾਰੀ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ, ਮੈਡੀਕਲ ਆਕਸੀਜਨ ਦੀ ਮੰਗ ਕਾਫ਼ੀ ਹੱਦ ਤੱਕ ਵੱਧ ਗਈ ਹੈ। ਸਰਕਾਰ ਮਹਾਮਾਰੀ ਦੌਰਾਨ ਦੇਸ਼ ਵਿਚ ਢੁਕਵੀਂ ਮਾਤਰਾ ਵਿਚ ਆਕਸੀਜਨ ਅਤੇ ਆਕਸੀਜਨ ਕੰਸਟ੍ਰੇਟਰਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਆਕਸੀਜਨ ਕੰਸਟ੍ਰੇਟਰ ਇਕ ਗੈਰ-ਅਨੁਸੂਚਿਤ ਡਰੱਗ ਹੈ ਅਤੇ ਮੌਜੂਦਾ ਸਮੇਂ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓਕੋ) ਦੇ ਵਾਲੰਟਰੀ ਲਾਇਸੈਂਸਿੰਗ ਫਰੇਮਵਰਕ ਅਧੀਨ ਹੈ। ਡੀਪੀਸੀਓ 2013 ਦੀਆਂ ਵਿਵਸਥਾਵਾਂ  ਤਹਿਤ ਇਸ ਦੀ ਕੀਮਤ 'ਤੇ ਨਜ਼ਰ ਰੱਖੀ ਜਾ ਰਹੀ ਹੈ।

--------------------------------- 

ਐਮਸੀ / ਕੇਪੀ / ਏਕੇ


(Release ID: 1724529) Visitor Counter : 194