ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਉਪ–ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਗੱਲਬਾਤ ਕੀਤੀ

Posted On: 03 JUN 2021 9:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਜ ਅਮਰੀਕਾ ਦੀ ਉਪਰਾਸ਼ਟਰਪਤੀ ਮਹਾਮਹਿਮ ਕਮਲਾ ਹੈਰਿਸ ਨਾਲ ਫ਼ੋਨ ਤੇ ਗੱਲਬਾਤ ਕੀਤੀ।

 

ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਪ੍ਰਧਾਨ ਮੰਤਰੀ ਨੂੰ ਕੋਵਿਡ–19 ਦੇ ਖ਼ਾਤਮੇ ਲਈ ਵੈਕਸੀਨਾਂ ਬਣਾਉਣ ਦੀਆਂ ਅਮਰੀਕੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ, ਜੋ ਉਨ੍ਹਾਂ ਦੇ ਦੇਸ਼ ਦੀ ਆਲਮੀ ਪੱਧਰ ਉੱਤੇ ਵੈਕਸੀਨ ਸਾਂਝੀ ਕਰਨ ਦੀ ਰਣਨੀਤੀਦੇ ਤਹਿਤ ਭਾਰਤ ਸਮੇਤ ਹੋਰ ਦੇਸ਼ਾਂ ਲਈ ਉਪਲਬਧ ਹੋਣਗੀਆਂ।

 

ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਇਸ ਫ਼ੈਸਲੇ ਤੇ ਹੋਰ ਤਰੀਕਿਆਂ ਨਾਲ ਪਿਛਲੇ ਕੁਝ ਦਿਨਾਂ ਦੌਰਾਨ ਅਮਰੀਕੀ ਸਰਕਾਰ, ਕਾਰੋਬਾਰੀ ਅਦਾਰਿਆਂ ਅਤੇ ਅਮਰੀਕਾ ਚ ਵੱਸਦੇ ਪ੍ਰਵਾਸੀ ਭਾਰਤੀਆਂ ਤੋਂ ਮਿਲੀ ਮਦਦ ਤੇ ਇਕਜੁੱਟਤਾ ਲਈ ਉਪਰਾਸ਼ਟਰਪਤੀ ਕਮਲਾ ਹੈਰਿਸ ਦੀ ਸ਼ਲਾਘਾ ਕੀਤੀ।

 

ਦੋਵੇਂ ਆਗੂਆਂ ਨੇ ਵੈਕਸੀਨ ਨਿਰਮਾਣ ਦੇ ਖੇਤਰ ਸਮੇਤ ਅਮਰੀਕਾ ਤੇ ਭਾਰਤ ਦੇ ਦਰਮਿਆਨ ਸਿਹਤ ਸਪਲਾਈਚੇਨ ਨੂੰ ਮਜ਼ਬੂਤ ਕਰਨ ਦੀਆਂ ਚਲ ਰਹੀਆਂ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ। ਉਨ੍ਹਾਂ ਲੰਬੇ ਸਮੇਂ ਦੌਰਾਨ ਮਹਾਮਾਰੀ ਦੇ ਸਿਹਤ ਉੱਤੇ ਪੈਣ ਵਾਲੇ ਅਸਰ ਖ਼ਤਮ ਕਰਨ ਲਈ ਕਵਾਡ ਵੈਕਸੀਨ ਪਹਿਲ ਦੇ ਨਾਲਨਾਲ ਭਾਰਤਅਮਰੀਕਾ ਭਾਈਵਾਲੀ ਦੀ ਸੰਭਾਵਨਾ ਨੂੰ ਉਜਾਗਰ ਕੀਤਾ।

 

ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਆਲਮੀ ਪੱਧਰ ਉੱਤੇ ਸਿਹਤ ਸਥਿਤੀ ਆਮ ਜਿਹੀ ਹੋਣ ਤੋਂ ਬਾਅਦ ਉਪਰਾਸ਼ਟਰਪਤੀ ਕਮਲਾ ਹੈਰਿਸ ਦਾ ਛੇਤੀ ਹੀ ਭਾਰਤ ਵਿੱਚ ਸੁਆਗਤ ਕੀਤਾ ਜਾਵੇਗਾ।

 

*****

 

ਡੀਐੱਸ/ਏਕੇਜੇ


(Release ID: 1724308) Visitor Counter : 197