ਵਣਜ ਤੇ ਉਦਯੋਗ ਮੰਤਰਾਲਾ

ਡੀ ਪੀ ਆਈ ਆਈ ਟੀ ਦੁਆਰਾ ਪ੍ਰਮਾਣਿਤ ਸਟਾਰਟਅੱਪਸ ਦੀ ਗਿਣਤੀ 50,000 ਤੱਕ ਪਹੁੰਚੀ


ਆਖ਼ਰੀ 10,000 ਸਟਾਰਟਅੱਪ ਕੇਵਲ 180 ਦਿਨਾਂ ਵਿੱਚ ਜੋੜੇ ਗਏ ਹਨ

ਮਾਨਤਾ ਪ੍ਰਾਪਤ ਸਟਾਰਟਅੱਪਸ ਹੁਣ 663 ਜਿ਼ਲਿ੍ਆਂ ਵਿੱਚ ਫੈਲੇ ਹੋਏ ਹਨ

ਸਾਲ 2020—21 ਵਿੱਚ ਮਾਨਤਾ ਪ੍ਰਾਪਤ ਸਟਾਰਟਅੱਪਸ ਦੁਆਰਾ ਕਰੀਬ 1.7 ਲੱਖ ਰੁਜ਼ਗਾਰ ਪੈਦਾ ਕੀਤੇ ਗਏ ਹਨ

ਸਟਾਰਟਅੱਪ ਇੰਡੀਆ ਨਵੀਂਆਂ ਬੁਲੰਦੀਆਂ ਛੋਹ ਰਿਹਾ ਹੈ, ਭਾਰਤ ਨੂੰ ਨਵਾਚਾਰ ਵਿੱਚ ਵਿਸ਼ਵ ਨੇਤਾ ਬਣਾ ਰਿਹਾ ਹੈ

Posted On: 03 JUN 2021 3:25PM by PIB Chandigarh

ਸਟਾਰਟਅੱਪ ਇਡੀਆ ਭਾਰਤ ਸਰਕਾਰ ਦੀ ਇੱਕ ਫਲੈਗਸਿ਼ੱਪ ਪਹਿਲਕਦਮੀ ਹੈ , ਜਿਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16 ਜਨਵਰੀ 2016 ਨੂੰ ਲਾਂਚ ਕੀਤਾ ਸੀ । ਇਸ ਪਹਿਲਕਦਮੀ ਦਾ ਮਕਸਦ ਸਟਾਰਟਅੱਪ ਸੱਭਿਆਚਾਰ ਨੂੰ ਸ਼੍ਰੇਣੀਗਤ ਕਰਕੇ ਭਾਰਤ ਵਿੱਚ ਉੱਦਮ ਅਤੇ ਨਵਾਚਾਰ ਲਈ ਇੱਕ ਮਜ਼ਬੂਤ ਅਤੇ ਸਮੁੱਚੀ ਵਾਤਾਵਰਣ ਪ੍ਰਣਾਲੀ ਤਿਆਰ ਕਰਨਾ ਹੈ । ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ ਵਿਭਾਗ (ਡੀ ਪੀ ਆਈ ਆਈ ਟੀ) ਸਟਾਰਟਅੱਪ ਪਹਿਲਕਦਮੀ ਦੇ ਨੋਡਲ ਵਿਭਾਗ ਵਜੋਂ ਕੰਮ ਕਰਦਾ ਹੈ । ਡੀ ਪੀ ਆਈ ਆਈ ਟੀ ਦੁਆਰਾ 3 ਜੂਨ 2021 ਤੱਕ 50,000 ਸਟਾਰਟਅੱਪਸ ਨੂੰ ਮਾਨਤਾ ਦਿੱਤੀ ਗਈ ਹੈ , ਜਿਹਨਾਂ ਵਿੱਚ 19,896 ਨੂੰ 01 ਅਪ੍ਰੈਲ 2020 ਨੂੰ ਮਾਨਤਾ ਦਿੱਤੀ ਗਈ ਸੀ ।
ਸਟਾਰਟੱਪ ਇੰਡੀਆ ਪਹਿਲਕਦਮੀ ਲਾਂਚ ਕਰਨ ਦੇ ਨਾਲ ਹੁਣ 623 ਜਿ਼ਲਿ੍ਆਂ ਵਿੱਚ ਮਾਨਤਾ ਪ੍ਰਾਪਤ ਸਟਾਰਟਅੱਪਸ ਫੈਲੇ ਹੋਏ ਹਨ । ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਘੱਟੋ ਘੱਟ ਇੱਕ ਸਟਾਰਟਅੱਪ ਹੈ । 30 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸਟਾਰਟਅੱਪਸ ਦੇ ਸਹਿਯੋਗ ਲਈ ਵਿਸ਼ੇਸ਼ ਸਟਾਰਟਅੱਪ ਨੀਤੀਆਂ ਐਲਾਨੀਆਂ ਹਨ । ਮਹਾਰਾਸ਼ਟਰ , ਕਰਨਾਟਕ , ਦਿੱਲੀ , ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਸਟਾਰਟਅੱਪਸ ਦੀ ਸਭ ਤੋਂ ਵੱਧ ਗਿਣਤੀ ਹੈ ।
ਇਹ ਨੋਟ ਕਰਨ ਯੋਗ ਹੈ ਕਿ ਕੇਵਲ 180 ਦਿਨਾਂ ਵਿੱਚ ਅਖੀਰਲੇ 10,000 ਸਟਾਰਟਅੱਪਸ ਨੂੰ ਜੋੜਿਆ ਗਿਆ ਹੈ । ਜਦਕਿ ਸ਼ੁਰੂ ਵਿੱਚ ਪਹਿਲੇ 10,000 ਨੂੰ ਮਾਨਤਾ ਪ੍ਰਾਪਤ ਦੇਣ ਲਈ 808 ਦਿਨ ਲੱਗੇ ਸਨ । ਪਹਿਲਕਦਮੀ ਦੇ ਪਹਿਲੇ ਸਾਲ 2016—17 ਵਿੱਚ 743 ਸਟਾਰਟਅੱਪਸ ਨੂੰ ਮਾਨਤਾ ਦਿੱਤੀ ਗਈ ਸੀ, ਜਿਸ ਵਿੱਚ ਹੁਣ ਜ਼ਬਰਦਸਤ ਵਾਧਾ ਹੋਣ ਨਾਲ ਸਾਲ 2020—21 ਵਿੱਚ 16,000 ਸਟਾਰਟਅੱਪਸ ਨੂੰ ਮਾਨਤਾ ਦਿੱਤੀ ਗਈ ਹੈ । ਉੱਦਮੀਆਂ ਕੋਲ ਹੁਣ ਫਾਇਦਿਆਂ ਦੀ ਉਪਲਬੱਧਤਾ ਲਈ ਆਪਸ਼ਨ ਹਨ , ਜਿਵੇਂ ਕਾਨੂੰਨਾਂ , ਰੈਗੂਲੇਸ਼ਨਾਂ , ਵਿੱਤੀ ਅਤੇ ਬੁਨਿਆਦੀ ਢਾਂਚਾ ਸਹਾਇਤਾ ਲਈ ਫਾਇਦੇ ਉਪਲਬੱਧ ਹਨ । ਜਿਹਨਾਂ ਨਾਲ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਦੇ ਵਾਧੇ ਵਿੱਚ ਉਛਾਲ ਆ ਰਿਹਾ ਹੈ ।
ਮਾਨਤਾ ਪ੍ਰਾਪਤ ਸਟਾਰਟਅੱਪਸ ਨੇ ਮਹੱਤਵਪੂਰਨ ਯੋਗਦਾਨ ਪਾਉਂਦਿਆਂ 48,093 ਸਟਾਰਟਅੱਪਸ ਦੁਆਰਾ 5,49,842 ਰੁਜ਼ਗਾਰ ਪੈਦਾ ਕਰਨ ਬਾਰੇ ਦਰਜ ਕੀਤਾ ਹੈ । ਜਿਸ ਦਾ ਮਤਲਬ ਇਹ ਹੈ ਕਿ ਪ੍ਰਤੀ ਸਟਾਰਟਅੱਪ ਔਸਤਨ 11 ਮੁਲਾਜ਼ਮਾਂ ਦੀ ਗਿਣਤੀ ਹੋ ਗਈ ਹੈ । ਤਕਰੀਬਨ 1.7 ਲੱਖ ਰੁਜ਼ਗਾਰ 2020—21 ਸਮੇਂ ਦੌਰਾਨ ਮਾਨਤਾ ਪ੍ਰਾਪਤ ਸਟਾਰਟਅੱਪਸ ਦੁਆਰਾ ਪੈਦਾ ਕੀਤੇ ਗਏ ਹਨ । ਜਿਹਨਾਂ ਵਿੱਚ ਸਭ ਤੋਂ ਵੱਧ ਪੰਜੀਕ੍ਰਿਤ ਸਟਾਰਅੱਪਸ ਹਨ, ਉਹਨਾਂ ਵਿੱਚ "ਫੂਡ ਪ੍ਰੋਸੈਸਿੰਗ" , "ਉਤਪਾਦ ਵਿਕਾਸ" , "ਐਪਲੀਕੇਸ਼ਨ ਡਿਵੈਲਪਮੈਂਟ" , "ਆਈ ਟੀ ਕੰਸਲਟਿੰਗ" ਅਤੇ "ਕਾਰੋਬਾਰ ਸਹਾਇਤਾ ਸੇਵਾਵਾਂ" ਸ਼ਾਮਲ ਹਨ । 45% ਸਟਾਰਟਅੱਪਸ ਦੀ ਅਗਵਾਈ ਵਾਲੀਆਂ ਟੀਮਾਂ ਵਿੱਚ ਮਹਿਲਾ ਉੱਦਮੀ ਹਨ । ਇਹ ਇੱਕ ਅਜਿਹਾ ਰੁਝਾਨ ਹੈ , ਜੋ ਹੋਰਨਾਂ ਮਹਿਲਾ ਉੱਦਮੀਆਂ ਨੂੰ ਆਪਣੇ ਵਿਚਾਰਾਂ ਨੂੰ ਸਟਾਰਟਅੱਪਸ ਵਿੱਚ ਬਦਲਣ ਲਈ ਪ੍ਰੇਰਿਤ ਕਰੇਗਾ ।
ਸਟਾਰਟਅੱਪ ਇੰਡੀਆ ਨੇ ਡੀ ਪੀ ਆਈ ਆਈ ਟੀ ਵਿੱਚ ਸਟਾਰਟਅੱਪ ਅਰਥਚਾਰੇ ਦੇ ਮੁੱਖ ਖੰਬਿਆਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਫੰਡ ਆਫ ਫੰਡਜ਼ ਸਕੀਮ ਵਿੱਚ 10,000 ਕਰੋੜ ਰੁਪਏ ਦਾ ਫੰਡ ਹੈ , ਰਾਹੀਂ ਸਟਾਰਟਅੱਪਸ ਲਈ ਵਿੱਤੀ ਮੌਕੇ ਵਧਾਏ ਗਏ ਹਨ ਅਤੇ ਹਾਲ ਹੀ ਵਿੱਚ 945 ਕਰੋੜ ਰੁਪਏ ਦਾ ਸਟਾਰਟਅੱਪ ਇੰਡੀਆ ਸੀਡ ਫੰਡ ਸਕੀਮ (ਐੱਸ ਆਈ ਐੱਸ ਐੱਫ ਐੱਸ) ਲਾਂਚ ਕੀਤਾ ਗਿਆ ਹੈ । ਡੀ ਪੀ ਆਈ ਆਈ ਟੀ ਦੁਆਰਾ ਕਈ ਪ੍ਰੋਗਰਾਮਾਂ ਦੀ ਧਾਰਨਾ ਬਣਾਈ ਗਈ ਹੈ ਤੇ ਲਾਗੂ ਕੀਤੇ ਗਏ ਹਨ । ਇਹਨਾਂ ਵਿੱਚ ਕੌਮੀ ਸਟਾਰਟਅੱਪ ਪੁਰਸਕਾਰ , ਸੂਬਾ ਰੈਕਿੰਗ ਫਰੇਮਵਰਕ , ਗਲੋਬਲ ਬੀ ਸੀ ਸੰਮੇਲਨ , ਪ੍ਰਾਰੰਭ : ਸਟਾਰਟਅੱਪ ਇੰਡੀਆ ਅੰਤਰਰਾਸ਼ਟਰੀ ਸੰਮੇਲਨ ਸ਼ਾਮਲ ਹਨ । ਇਹਨਾਂ ਨੇ ਕਈ ਹਿੱਸੇਦਾਰਾਂ ਨੂੰ ਸ਼ਾਮਲ ਕਰਨ ਲਈ ਵਾਤਾਵਰਣ ਪ੍ਰਣਾਲੀ ਵਿੱਚ ਮੌਕੇ ਮੁਹੱਈਆ ਕੀਤੇ ਹਨ ਤਾਂ ਜੋ ਉਹ ਆਪਣੇ ਯੋਗਦਾਨ ਅਤੇ ਕੰਮ ਨੂੰ ਦਰਸਾਉਣ ਲਈ ਮਾਨਤਾ ਪ੍ਰਾਪਤ ਕਰ ਸਕਣ ।
ਡੀ ਪੀ ਆਈ ਆਈ ਟੀ ਵਾਤਾਵਰਣ ਪ੍ਰਣਾਲੀਆਂ ਵਿੱਚਲੀਆਂ ਚੁਣੌਤੀਆਂ ਅਤੇ ਪ੍ਰਗਤੀ ਮੌਕਿਆਂ ਨਾਲ ਨਜਿੱਠਣ ਲਈ ਕਈ ਭਾਗੀਦਾਰਾਂ ਨਾਲ ਲਗਾਤਾਰ ਗੱਲਬਾਤ ਕਰੇਗਾ ਤਾਂ ਜੋ ਭਾਰਤੀ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਨੂੰ ਹੋਰ ਉਚਾਈਆਂ ਤੱਕ ਪਹੁੰਚਣ ਵਿੱਚ ਮਦਦ ਮਿਲੇ ।

 

**************************

ਵਾਈ ਬੀ / ਐੱਸ ਐੱਸ
 (Release ID: 1724210) Visitor Counter : 225