ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨੈਸ਼ਨਲ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਆਮ ਮਨੋਰੰਜਨ ਚੈਨਲਾਂ ਨੂੰ ਅਡਵਾਈਜ਼ਰੀ (ਸਲਾਹ)
प्रविष्टि तिथि:
03 JUN 2021 4:38PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਸਾਰੇ ਪ੍ਰਾਈਵੇਟ ਆਮ ਮਨੋਰੰਜਨ (ਗ਼ੈਰ-ਸਮਾਚਾਰ) ਟੈਲੀਵੀਜ਼ਨ ਚੈਨਲਾਂ ਨੂੰ ਇੱਕ ਟਿੱਕਰ ਦੇ ਜ਼ਰੀਏ ਜਾਂ ਅਜਿਹੇ ਤਰੀਕਿਆਂ ਨਾਲ, ਜਿਸ ਨੂੰ ਉਹ ਢੁਕਵਾਂ ਸਮਝਦੇ ਹੋਣ, ਸਮੇਂ-ਸਮੇਂ ’ਤੇ, ਖਾਸ ਕਰਕੇ ਪ੍ਰਾਈਮ ਟਾਈਮ ਦੇ ਦੌਰਾਨ ਹੇਠ ਲਿਖੇ ਨੈਸ਼ਨਲ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ।
|
1075
|
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਨੈਸ਼ਨਲ ਹੈਲਪਲਾਈਨ ਨੰਬਰ
|
|
1098
|
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਬਾਲ ਹੈਲਪਲਾਈਨ ਨੰਬਰ
|
|
14567
|
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦਾ ਸੀਨੀਅਰ ਸਿਟੀਜ਼ਨ ਹੈਲਪਲਾਈਨ ਨੰਬਰ (ਐੱਨਸੀਟੀ ਦਿੱਲੀ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ)
|
|
08046110007
|
ਮਨੋਵਿਗਿਆਨਕ ਸਹਾਇਤਾ ਦੇ ਲਈ NIMHANS ਦਾ ਹੈਲਪਲਾਈਨ ਨੰਬਰ
|
|
14443
|
ਆਯੁਸ਼ ਕੋਵਿਡ-19 ਕਾਉਂਸਲਿੰਗ ਹੈਲਪਲਾਈਨ
|
|
9013151515
|
MyGovWhatsApp ਹੈਲਪਡੈਸਕ
|
ਇਹ ਨੈਸ਼ਨਲ ਹੈਲਪਲਾਈਨ ਨੰਬਰ ਦੇਸ਼ ਦੇ ਨਾਗਰਿਕਾਂ ਦੇ ਹਿਤ ਵਿੱਚ ਸਰਕਾਰ ਦੁਆਰਾ ਬਣਾਏ ਅਤੇ ਪ੍ਰਚਾਰੇ ਗਏ ਸਨ।
ਅਡਵਾਈਜ਼ਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਹੈ ਕਿ ਪਿਛਲੇ ਕਈ ਮਹੀਨਿਆਂ ਦੇ ਦੌਰਾਨ, ਸਰਕਾਰ ਨੇ ਤਿੰਨ ਅਹਿਮ ਮੁੱਦਿਆਂ ਯਾਨੀ ਕਿ ਪ੍ਰੋਟੋਕੋਲ, ਕੋਵਿਡ ਉਚਿਤ ਵਿਵਹਾਰ ਅਤੇ ਟੀਕਾਕਰਣ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਪ੍ਰਿੰਟ, ਟੀਵੀ, ਰੇਡੀਓ, ਸੋਸ਼ਲ ਮੀਡੀਆ, ਆਦਿ ਸਮੇਤ ਵੱਖ-ਵੱਖ ਸਾਧਨਾਂ ਅਤੇ ਮੀਡੀਆ ਪਲੈਟਫਾਰਮਾਂ ਦੇ ਰਾਹੀਂ ਜਾਗਰੂਕਤਾ ਪੈਦਾ ਕੀਤੀ ਹੈ।
ਅਡਵਾਈਜ਼ਰੀ ਵਿੱਚ ਪ੍ਰਾਈਵੇਟ ਟੀਵੀ ਚੈਨਲਾਂ ਨੂੰ ਉਪਰੋਕਤ ਤਿੰਨਾਂ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਕੇ ਅਤੇ ਲੋਕਾਂ ਨੂੰ ਸੂਚਿਤ ਕਰਕੇ ਇਸ ਮਹਾਮਾਰੀ ਨਾਲ ਲੜਨ ਵਿੱਚ ਸਰਕਾਰ ਦੇ ਯਤਨਾਂ ਵਿੱਚ ਪੂਰਕ ਦੇ ਰੂਪ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਕ੍ਰੈਡਿਟ ਦਿੱਤਾ ਗਿਆ ਹੈ। ਅਡਵਾਈਜ਼ਰੀ ਵਿੱਚ ਇਹ ਅਪੀਲ ਕੀਤੀ ਗਈ ਹੈ ਕਿ ਇਸ ਮੁਹਿੰਮ ਨੂੰ ਅੱਗੇ ਵਧਾਉਣ ਦੇ ਲਈ ਪ੍ਰਾਈਵੇਟ ਟੀਵੀ ਦੇ ਆਮ ਮਨੋਰੰਜਨ (ਗ਼ੈਰ-ਸਮਾਚਾਰ) ਚੈਨਲਾਂ ਨੂੰ ਰਾਸ਼ਟਰੀ ਪੱਧਰ ਦੇ ਚਾਰ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕਤਾ ਵਧਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
*****
ਸੌਰਭ ਸਿੰਘ
(रिलीज़ आईडी: 1724194)
आगंतुक पटल : 282
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Gujarati
,
Odia
,
Tamil
,
Telugu
,
Kannada
,
Malayalam