ਕਿਰਤ ਤੇ ਰੋਜ਼ਗਾਰ ਮੰਤਰਾਲਾ

ਸਰਕਾਰ ਨੇ ਘੱਟੋ ਘੱਟ ਤਨਖਾਹ ਸੀਮਾ ਅਤੇ ਰਾਸ਼ਟਰੀ ਮਜ਼ਦੂਰੀ ਦਰ ਦਾ ਨਿਰਧਾਰਣ ਕਰਨ ਲਈ ਇੱਕ ਮਾਹਰ ਸਮੂਹ ਦਾ ਗਠਨ ਕੀਤਾ

Posted On: 03 JUN 2021 1:18PM by PIB Chandigarh

ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਨੇ ਇੱਕ ਆਦੇਸ਼ ਜਾਰੀ ਕਰਕੇ ਹੇਠਲੀ ਤਨਖਾਹ ਸੀਮਾ ਅਤੇ ਰਾਸ਼ਟਰੀ ਮਜ਼ਦੂਰੀ ਦਰ ਦਾ ਨਿਰਧਾਰਣ ਕਰਨ ਲਈ ਤਕਨੀਕੀ ਇਨਪੁਟ ਅਤੇ ਸਿਫਾਰਸ਼ਾਂ ਦੇਣ ਲਈ ਇੱਕ ਮਾਹਰ ਸਮੂਹ ਦਾ ਗਠਨ ਕੀਤਾ ਹੈ। ਸਮੂਹ ਦਾ ਕਾਰਜਕਾਲ ਅਧਿਸੂਚਨਾ ਜਾਰੀ ਹੋਣ ਨਾਲ ਤਿੰਨ ਸਾਲ ਦਾ ਹੋਵੇਗਾ । 



ਇੰਸਟੀਚਿਊਟ ਆਫ ਆਰਥਿਕ ਵਾਧੇ  ਦੇ ਨਿਦੇਸ਼ਕ ਪ੍ਰੋਫੈਸਰ ਅਜੀਤ ਮਿਸ਼ਰ ਦੀ ਪ੍ਰਧਾਨਗੀ ਵਾਲੇ ਇਸ ਸਮੂਹ ਦੇ ਹੋਰ ਮੈਬਰਾਂ ਵਿੱਚ ਆਈ.ਆਈ.ਐਮ. ਕੋਲਕਾਤਾ ਦੇ ਪ੍ਰੋਫੈਸਰ ਤਾਰਿਕ ਚੱਕਰਵਰਤੀ, ਐਨ.ਸੀ.ਏ.ਈ.ਆਰ. ਦੀ ਉੱਤਮ ਫੈਲੋ ਡਾ. ਅਨੁਸ਼ਰੀ ਸਿਨ੍ਹਾ, ਸੰਯੁਕਤ ਸਕੱਤਰ ਸ਼੍ਰੀਮਤੀ ਵਿਭਾ ਭੱਲਾ ਅਤੇ ਵੀ.ਵੀ.ਜੀ.ਐਨ.ਐਲ.ਆਈ. ਦੇ ਮਹਾਨਿਦੇਸ਼ਕ ਡਾ. ਐਚ ਸ਼੍ਰੀਨਿਵਾਸ ਸ਼ਾਮਿਲ ਹਨ । ਇਨ੍ਹਾਂ ਦੇ ਇਲਾਵਾ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਵਿੱਚ ਕਿਰਤ ਅਤੇ ਰੁਜ਼ਗਾਰ ਮਾਮਲਿਆਂ ਦੇ ਸੀਨੀਅਰ ਸਲਾਹਕਾਰ ਸ਼੍ਰੀ ਡੀ.ਪੀ.ਐਸ. ਨੇਗੀ ਇਸ ਸਮੂਹ ਦੇ ਮੈਂਬਰ ਸਕੱਤਰ ਹੋਣਗੇ।  


ਇਹ ਮਾਹਰ ਸਮੂਹ ਭਾਰਤ ਸਰਕਾਰ ਨੂੰ ਘੱਟੋ-ਘੱਟ ਤਨਖਾਹ ਅਤੇ ਰਾਸ਼ਟਰੀ ਮਜ਼ਦੂਰੀ ਦਰ ਦੇ ਨਿਰਧਾਰਣ ਦੇ ਸੰਬੰਧ ਵਿੱਚ ਆਪਣੀ ਸਿਫਾਰਸ਼ਾਂ ਦੇਵੇਗਾ। ਮਜ਼ਦੂਰੀ ਦਰ ਤੈਅ ਕਰਨ ਲਈ ਸਮੂਹ ਅੰਤ-ਰਾਸ਼ਟਰੀ ਪੱਧਰ ’ਤੇ ਇਸ ਸੰਬੰਧ ਵਿੱਚ ਜਾਰੀ ਸਭ ਤੋਂ ਚੰਗੀ ਵਿਵਸਥਾਵਾਂ ’ਤੇ ਵਿਚਾਰ ਕਰੇਗਾ ਅਤੇ ਮਜ਼ਦੂਰੀ ਦਰ ਨੂੰ ਤੈਅ ਕਰਨ ਲਈ ਵਿਗਿਆਨਿਕ ਪੈਮਾਨਾ ਅਤੇ ਪ੍ਰਕ੍ਰਿਆ ਤੈਅ ਕਰੇਗਾ ।

*********************
 


ਐਮਐਸ/ਜੇਕੇ



(Release ID: 1724090) Visitor Counter : 175