ਸਿੱਖਿਆ ਮੰਤਰਾਲਾ
ਅਧਿਆਪਕ ਯੋਗਤਾ ਪ੍ਰੀਖਿਆ ਦੇ ਕੁਆਲੀਫਾਇੰਗ ਸਰਟੀਫਿਕੇਟ ਦੀ ਮਿਆਦ 7 ਸਾਲ ਤੋਂ ਵਧਾ ਕੇ ਜਿੰਦਗੀ ਭਰ ਲਈ ਕੀਤੀ ਗਈ - ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'
Posted On:
03 JUN 2021 1:41PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਐਲਾਨ ਕੀਤਾ ਕਿ ਸਰਕਾਰ ਨੇ 2011 ਤੋਂ ਅਧਿਆਪਕ ਯੋਗਤਾ ਪ੍ਰੀਖਿਆ ਦੇ ਕੁਆਲੀਫਾਇੰਗ ਸਰਟੀਫਿਕੇਟ ਦੀ ਵੈਧਤਾ ਦੀ ਮਿਆਦ 7 ਸਾਲ ਤੋਂ ਵਧਾ ਕੇ ਜਿੰਦਗੀ ਭਰ ਲਈ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼, ਉਨ੍ਹਾਂ ਉਮੀਦਵਾਰਾਂ ਨੂੰ ਨਵੇਂ ਸਿਰੇ ਤੋਂ ਟੀਈਟੀ ਸਰਟੀਫਿਕੇਟ ਰੀਵੇਲੀਡੇਟ/ਜਾਰੀ ਕਰਨ ਲਈ ਲੋੜੀਂਦੀ ਕਾਰਵਾਈ ਕਰਨਗੇ, ਜਿਨ੍ਹਾਂ ਦੀ 7 ਸਾਲ ਦੀ ਮਿਆਦ ਸਮਾਪਤ ਹੋ ਚੁਕੀ ਹੈ।
ਸ੍ਰੀ ਪੋਖਰਿਯਾਲ ਨੇ ਕਿਹਾ ਕਿ ਟੀਚਿੰਗ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਉਮੀਦਵਾਰਾਂ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਇਹ ਇਕ ਸਕਾਰਾਤਮਕ ਕਦਮ ਹੋਵੇਗਾ।
ਅਧਿਆਪਕ ਯੋਗਤਾ ਟੈਸਟ ਕਿਸੇ ਵੀ ਵਿਅਕਤੀ ਲਈ ਸਕੂਲਾਂ ਵਿਚ ਅਧਿਆਪਕ ਵਜੋਂ ਨਿਯੁਕਤੀ ਦੇ ਯੋਗ ਬਣਨ ਲਈ ਜ਼ਰੂਰੀ ਯੋਗਤਾਵਾਂ ਵਿਚੋਂ ਇਕ ਹੈ। ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) ਦੇ11 ਫਰਵਰੀ, 2011 ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਨਿਰਧਾਰਤ ਕੀਤਾ ਗਿਆ ਸੀ ਕਿ ਟੀਈਟੀ ਰਾਜ ਸਰਕਾਰਾਂ ਵੱਲੋਂ ਕਰਵਾਏ ਜਾਣਗੇ ਅਤੇ ਟੀਈਟੀ ਸਰਟੀਫਿਕੇਟ ਦੀ ਵੈਧਤਾ ਟੀਈਟੀ ਪਾਸ ਕਰਨ ਦੀ ਤਰੀਕ ਤੋਂ 7 ਸਾਲ ਸੀ।
********
ਐਮਸੀ / ਕੇਪੀ / ਏਕੇ
(Release ID: 1724081)
Visitor Counter : 260
Read this release in:
Odia
,
Malayalam
,
English
,
Urdu
,
Marathi
,
Hindi
,
Bengali
,
Gujarati
,
Tamil
,
Telugu
,
Kannada