ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੀਕਾਕਰਣ ਬਾਰੇ ਕੋਰੀਆਂ ਕਲਪਨਾਵਾਂ ਨੂੰ ਤੋੜਨਾ


ਮਈ 2021 ਵਿਚ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਟੀਕਿਆਂ ਦੀਆਂ 61.06 ਮਿਲੀਅਨ ਖੁਰਾਕਾਂ ਦਾ ਪ੍ਰਬੰਧਨ

16.22 ਮਿਲੀਅਨ ਬਕਾਇਆ, ਅਣਵਰਤੀਆਂ ਖੁਰਾਕਾਂ, 31 ਮਈ 2021 ਨੂੰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਉਪਲਬਧ ਹਨ

Posted On: 02 JUN 2021 12:17PM by PIB Chandigarh

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ ‘ਸਮੁੱਚੀ ਸਰਕਾਰ’ ਪਹੁੰਚ ਅਧੀਨ ਪ੍ਰਭਾਵਸ਼ਾਲੀ ਟੀਕਾਕਰਨ ਮੁਹਿੰਮ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ। ਟੀਕੇ ਦੀਆਂ ਖੁਰਾਕਾਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ, ਕੇਂਦਰ ਸਰਕਾਰ ਨਿਰੰਤਰ ਟੀਕਾ ਨਿਰਮਾਤਾਵਾਂ ਦੇ ਸੰਪਰਕ ਵਿਚ ਹੈ ਅਤੇ ਪਹਿਲੀ ਮਈ 2021 ਤੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੱਖ ਵੱਖ ਖਰੀਦ ਵਿਕਲਪ ਖੋਲ੍ਹ ਦਿੱਤੇ ਗਏ ਹਨ। 

 ਅਜਿਹੀਆਂ ਕਈ ਨਿਰਾਧਾਰ ਮੀਡੀਆ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਨੇ ਕੌਮੀ ਮਹੱਤਤਾ ਦੇ ਇਸ ਅਭਿਆਸ ਸੰਬੰਧੀ ਲੋਕਾਂ ਵਿਚ ਗਲਤ ਜਾਣਕਾਰੀ ਨੂੰ ਪ੍ਰਚਾਰਤ ਕੀਤਾ ਹੈ। 

ਅਜਿਹੀਆਂ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਕੇਂਦਰ ਸਰਕਾਰ ਨੇ ਜੂਨ 2021 ਦੌਰਾਨ ਟੀਕੇ  ਦੀਆਂ 120 ਮਿਲੀਅਨ ਖੁਰਾਕਾਂ ਦਾ ਵਾਅਦਾ ਕੀਤਾ ਸੀ, ਜਦੋਂ ਕਿ ਮਈ ਦੇ ਮਹੀਨੇ ਵਿੱਚ ਉਪਲੱਬਧ ਕੁਲ 79 ਮਿਲੀਅਨ ਖੁਰਾਕਾਂ ਵਿੱਚੋਂ ਸਿਰਫ 58 ਮਿਲੀਅਨ ਦੇ ਲਗਭਗ ਖੁਰਾਕਾਂ ਹੀ ਦਿੱਤੀਆਂ ਗਈਆਂ ਹਨ। ਇਹ ਰਿਪੋਰਟ ਤਥਾਂ ਦੇ ਆਧਾਰ ਤੇ ਗ਼ਲਤ ਹੈ ਅਤੇ ਬਿਨਾਂ ਕਿਸੇ ਅਧਾਰ ਦੀ ਹੈ।

 1 ਜੂਨ 2021 ਨੂੰ ਸਵੇਰੇ 7:00 ਵਜੇ ਦੇ ਅੰਕੜਿਆਂ ਅਨੁਸਾਰ, 1 ਤੋਂ 31 ਮਈ, 2021 ਦੇ ਵਿਚਕਾਰ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ ਕੁੱਲ 61.06 ਮਿਲੀਅਨ ਖੁਰਾਕਾਂ ਦਿੱਤੀਆਂ ਗਈਆਂ ਹਨ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ  ਕੁੱਲ 16.22 ਮਿਲੀਅਨ ਅਣਵਰਤੀਆਂ ਬਕਾਇਆ ਖੁਰਾਕਾਂ ਉਪਲਬਧ ਸਨ।  1 ਮਈ ਤੋਂ 31 ਮਈ 2021 ਤੱਕ ਟੀਕਿਆਂ ਦੇ ਕੁੱਲ 79.45 ਮਿਲੀਅਨ ਸ਼ਾਟ ਉਪਲਬਧ ਸਨ।  

ਕੁਝ ਮੀਡੀਆ ਰਿਪੋਰਟਾਂ ਨੇ ਬਿਨਾਂ ਪੁਸ਼ਟੀ ਵਾਲੇ ਹਵਾਲਿਆਂ ਦੇ ਅਧਾਰ 'ਤੇ ਭਾਰਤ ਦੀ ਟੀਕਾਕਰਨ ਨੀਤੀ ਦੀ ਅਲੋਚਨਾ ਕੀਤੀ ਹੈ। ਆਬਾਦੀ ਦੇ ਹਿੱਸਿਆਂ ਨੂੰ ਤਰਜੀਹ ਦੇਣ' ਤੇ ਸਵਾਲ ਖੜੇ ਕਰਨ ਵਾਲੀਆਂ ਇਨ੍ਹਾਂ ਰਿਪੋਰਟਾਂ ਨੂੰ ਇਸ ਮਾਮਲੇ 'ਤੇ ਪੂਰੀ ਜਾਣਕਾਰੀ ਨਾਲ ਸਮਰਥਤ ਨਹੀਂ ਕੀਤਾ ਜਾਂਦਾ ਹੈ।

ਕੋਵਿਡ-19 ਲਈ ਟੀਕਾ ਪ੍ਰਸ਼ਾਸਨ ਬਾਰੇ ਰਾਸ਼ਟਰੀ ਮਾਹਿਰ ਸਮੂਹ (ਐਨਈਜੀਵੀਏਸੀ) ਦਾ ਗਠਨ ਅਗਸਤ 2020 ਵਿਚ ਕੀਤਾ ਗਿਆ ਸੀ ਤਾਂ ਜੋ ਟੀਕੇ ਦੀ ਸ਼ੁਰੂਆਤ ਦੇ ਸਾਰੇ ਪਹਿਲੂਆਂ ਤੇ ਮਾਰਗ ਦਰਸ਼ਨ ਮੁਹੱਈਆ ਕਰਵਾਇਆ ਜਾ ਸਕੇ, ਜਿਸ ਵਿਚ ਲਾਭਪਾਤਰੀਆਂ ਦੀ ਤਰਜ਼ੀਹ, ਖਰੀਦ, ਟੀਕੇ ਦੀ ਚੋਣ ਅਤੇ ਇਸ ਦੀ ਸਪੁਰਦਗੀ ਸ਼ਾਮਲ ਹੈ।  ਭਾਰਤ ਵਿਚ ਕੋਵਿਡ -19 ਟੀਕਾਕਰਣ ਲਈ ਲਾਭਪਾਤਰੀਆਂ ਦੀ ਤਰਜੀਹ ਉਪਲਬਧ ਵਿਗਿਆਨਕ ਸਬੂਤ, ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਸਤਾਵਿਤ ਦਿਸ਼ਾ-ਨਿਰਦੇਸ਼ਾਂ, ਵਿਸ਼ਵ ਵਿਆਪੀ ਉਦਾਹਰਣਾਂ ਅਤੇ ਹੋਰ ਦੇਸ਼ਾਂ ਵਿਚ ਅਮਲ ਕੀਤੇ ਜਾਣ ਵਾਲੇ ਅਭਿਆਸਾਂ ਦੀ ਸਮੀਖਿਆ ਦੇ ਅਧਾਰ ਤੇ ਕੀਤੀ ਗਈ ਹੈ। ਭਾਰਤ ਵਿੱਚ ਕੋਵਿਡ ਟੀਕਾਕਰਣ ਦੇ ਮੁੱਢਲੇ ਉਦੇਸ਼ ਹਨ:

 1.ਮਹਾਮਾਰੀ ਦੇ ਹਿੱਸੇ ਵੱਜੋਂ ਹੈਲਥਕੇਅਰ ਅਤੇ ਫਰੰਟਲਾਈਨ ਕਰਮਚਾਰੀਆਂ ਦਾ ਬਚਾਅ ਕਰਨਾ। 

2. ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਅਤੇ ਬਿਮਾਰੀ ਦੇ ਕਾਰਨ ਮੌਤ ਦੇ ਖਤਰੇ ਅਤੇ ਸਭ ਤੋਂ ਵੱਧ ਜੋਖਮ ਵਾਲੇ ਵਿਅਕਤੀਆਂ ਨੂੰ ਬਚਾਉਣਾ।

ਇਸ ਦੇ ਅਨੁਸਾਰ, ਸਾਡੇ ਦੇਸ਼ ਵਿੱਚ ਟੀਕਾਕਰਨ ਦੀ ਮੁਹਿੰਮ ਦਾ ਕ੍ਰਮਵਾਰ ਵਿਸਥਾਰ ਕੀਤਾ ਗਿਆ ਹੈ ਤਾਂ ਕਿ ਸਿਹਤ ਸੰਭਾਲ ਵਰਕਰਾਂ (ਐਚਸੀਡਬਲਿਯੂਜ਼) ਤੋਂ ਬਾਅਦ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ  ਤਰਜੀਹਾਂ ਵਾਲੇ ਸਮੂਹਾਂ ਨੂੰ ਕਵਰ ਕੀਤਾ ਜਾਏ, ਇਸ ਤੋਂ ਬਾਅਦ ਇਸਨੂੰ ਫਰੰਟ ਲਾਈਨ ਵਰਕਰ (ਐੱਫਐੱਲਡਬਲਯੂ), ਫਿਰ 60 ਸਾਲ ਜਾਂ ਇਸਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ 45-59 ਸਾਲ ਦੀ ਉਮਰ ਵਾਲੇ 20 ਸਹਿ-ਰੋਗਾਂ ਦੀ ਪਛਾਣ ਵਾਲੇ ਲੋਕਾਂ ਤਕ ਵਧਾਇਆ ਗਿਆ । 1 ਅਪ੍ਰੈਲ 2021 ਤੋਂ, 45 ਸਾਲ ਜਾਂ ਇਸਤੋਂ ਵੱਧ ਉਮਰ ਦੇ ਸਾਰੇ ਵਿਅਕਤੀ ਕੋਵਿਡ -19 ਟੀਕਾਕਰਨ ਦੇ ਯੋਗ ਸਨ I

ਅਜਿਹੀ ਪਹੁੰਚ ਨੇ ਰਜਿਸਟਰਡ ਐਚਸੀਡਬਲਯੂਜ਼ ਵਿਚੋਂ 81% ਤੋਂ ਵੱਧ ਨੇ ਪਹਿਲੀ ਖੁਰਾਕ ਹਾਸਲ ਕਰਕੇ ਅਤੇ ਰਜਿਸਟਰਡ ਐਫਐਲਡਬਲਯੂਜ਼ ਵਿਚੋਂ ਲਗਭਗ 84% ਨੇ ਪਹਿਲੀ ਖੁਰਾਕ ਹਾਸਿਲ ਕਰਕੇ ਸਕਾਰਾਤਮਕ ਨਤੀਜੇ ਪ੍ਰਾਪਤ ਕੀਤੇ ਹਨ, ਇਸ ਤਰ੍ਹਾਂ ਇਨ੍ਹਾਂ ਸਮੂਹਾਂ ਨੂੰ, ਜੋ ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ ਦੇ ਵਿਚਕਾਰ ਸਿਹਤ ਦੇਖਭਾਲ ਸੇਵਾਵਾਂ, ਨਿਗਰਾਨੀ ਅਤੇ ਕੰਟੇਨਮੈਂਟ ਗਤੀਵਿਧੀਆਂ ਪ੍ਰਦਾਨ ਕਰਨ ਵਿਚ ਸ਼ਾਮਲ ਹਨ, ਕਵਰ ਕੀਤਾ ਗਿਆ ਹੈ। 45 ਸਾਲ ਅਤੇ ਇਸ ਤੋਂ ਵੱਧ ਉਮਰ ਸਮੂਹ ਦੇ 37%  ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਜਦੋਂ ਕਿ ਇਸ ਸਮੂਹ ਦੇ 32 %ਯੋਗ ਲਾਭਪਾਤਰੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। 

ਹੁਣ 1 ਮਈ, 2021 ਤੋਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ ਟੀਕਾਕਰਨ ਲਈ ਯੋਗ ਹਨ।  1 ਮਈ 2021 ਨੂੰ ਇਕ ‘ਲਿਬਰਲਾਈਜ਼ਡ ਪ੍ਰਾਈਸਿੰਗ ਅਤੇ ਐਕਸਲਰੇਟਿਡ ਨੈਸ਼ਨਲ ਕੋਵਿਡ-19 ਟੀਕਾਕਰਣ ਰਣਨੀਤੀ’ ਅਪਣਾਈ ਗਈ ਸੀ ਜੋ ਕੋਵਿਡ-19 ਟੀਕਾਕਰਨ ਮੁਹਿੰਮ ਦੇ ਚੱਲ ਰਹੇ ਤੀਜੇ ਪੜਾਅ ਦਾ ਮਾਰਗ ਦਰਸ਼ਨ ਕਰ ਰਹੀ ਹੈ। ਰਣਨੀਤੀ ਦੇ ਤਹਿਤ, ਹਰ ਮਹੀਨੇ, ਸੈਂਟਰਲ ਡਰੱਗਜ਼ ਲੈਬਾਰਟਰੀ (ਸੀਡੀਐਲ) ਵੱਲੋਂ ਕਿਸੇ ਵੀ ਨਿਰਮਾਤਾ ਦੀਆਂ ਕਲੀਅਰ ਕੀਤੀਆਂ ਗਈਆਂ ਟੀਕੇ ਦੀਆਂ ਕੁੱਲ ਖੁਰਾਕਾਂ ਵਿੱਚੋਂ 50% ਖੁਰਾਕਾਂ ਭਾਰਤ ਸਰਕਾਰ ਵੱਲੋਂ ਖਰੀਦੀਆਂ ਜਾਣਗੀਆਂ। ਇਹ ਖੁਰਾਕਾਂ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬਿਲਕੁਲ ਮੁਫਤ ਉਪਲੱਬਧ ਕਰਵਾਉਣਾ ਜਾਰੀ ਰੱਖੇਗੀ, ਜਿਵੇਂ ਕਿ ਪਹਿਲਾਂ ਕੀਤਾ ਜਾ ਰਿਹਾ ਸੀ। ਬਾਕੀ ਦੀਆਂ 50% ਖੁਰਾਕਾਂ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਿੱਧੀ ਖਰੀਦ ਲਈ ਉਪਲਬਧ ਹਨ, ਜਿਨ੍ਹਾਂ ਵਿਚੋਂ ਰਾਜਾਂ ਦਾ ਹਿੱਸਾ ਪ੍ਰੋ-ਰਾਟਾ ਅਧਾਰ 'ਤੇ ਹੈ।  

------------------------------- 

 ਐਮਵੀ / ਜੀਐਸ



(Release ID: 1723811) Visitor Counter : 168