ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਸੀਐੱਮਈਆਰਆਈ, ਐੱਮਐੱਸਐੱਮਈ ਵਿਕਾਸ ਸੰਸਥਾਨ ਇੰਦੌਰ, ਭਾਰਤੀ ਮੈਡੀਕਲ ਐਸੋਸੀਏਸ਼ਨ ਅਤੇ ਲਘੂ ਉਦਯੋਗ ਭਾਰਤੀ ਆਕਸੀਜਨ ਸਮ੍ਰਿੱਧ ਭਾਰਤ ਦੇ ਲਈ ਐੱਮਐੱਸਐੱਮਈ ਨੂੰ ਮਜ਼ਬੂਤ ਬਣਾਉਣ ‘ਤੇ ਇਕੱਠੇ ਹੋਏ

Posted On: 01 JUN 2021 5:05PM by PIB Chandigarh

ਆਕਸੀਜਨ ਸਮ੍ਰਿੱਧ ਭਾਰਤ ਦੇ ਲਈ ਸੂਖਮ, ਲਘੂ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਦੇ ਵੱਲ ਕਦਮ ਵਧਾਉਂਦੇ ਹੋਏ ਐੱਮਐੱਮਐੱਮਈ ਵਿਕਾਸ ਸੰਸਥਾਨ ਇੰਦੌਰ ਨੇ ਲਘੂ ਉਦਯੋਗ ਭਾਰਤੀ ਮੱਧ ਪ੍ਰਦੇਸ਼, ਭਾਰਤੀ ਮੈਡੀਕਲ ਐਸੋਸੀਏਸ਼ਨ ਮੱਧ ਪ੍ਰਦੇਸ਼ ਅਤੇ ਸਮਾਵੇਸ਼ੀ ਵਿਕਾਸ ਪ੍ਰਤਿਸ਼ਠਾਨ ਦੇ ਸਹਿਯੋਗ ਨਾਲ ‘ਆਕਸੀਜਨ ਸੰਵਰਧਨ ਇਕਾਈ-ਭਾਰਤੀ ਸੂਖਮ, ਲਘੂ ਤੇ ਮੱਧ ਉੱਦਮਾਂ ਦੇ ਲਈ ਅਵਸਰ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਇੱਕ ਵੈਬੀਨਾਰ ਆਯੋਜਿਤ ਕੀਤਾ। ਵੈਬੀਨਾਰ ਵਿੱਚ ਦੁਰਗਾਪੁਰ ਸਥਿਤ ਵਿਗਿਆਨਿਕ ਤੇ ਉਦਯੋਗਿਕ ਰਿਸਰਚ ਇੰਸਟੀਟਿਊਟ (ਸੀਐੱਸਆਈਆਰ)- ਕੇਂਦਰੀ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਮਈਆਰਆਈ) ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਹਰੀਸ਼ ਹਿਰਾਨੀ ਨੂੰ ਮੁੱਖ ਭਾਸ਼ਣ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਐੱਮਐੱਸਐੱਮਈ ਵਿਕਾਸ ਸੰਸਥਾਨ, ਇੰਦੌਰ ਦੇ ਸੰਯੁਕਤ ਡਾਇਰੈਕਟਰ ਸ਼੍ਰੀ ਬੀ. ਸੀ. ਸਾਹੂ, ਐੱਮਐੱਸਐੱਮਈ ਵਿਕਾਸ ਸੰਸਥਾਨ, ਇੰਦੌਰ ਦੇ ਸਹਾਇਕ ਡਾਇਰੈਕਟਰ ਸ਼੍ਰੀ ਗੌਰਵ ਗੋਇਲ, ਲਘੂ ਉਦਯੋਗ ਭਾਰਤੀ ਮੱਧ ਪ੍ਰਦੇਸ਼ ਦੇ ਚੇਅਰਮੈਨ ਸ਼੍ਰੀ ਮਹੇਸ਼ ਗੁਪਤਾ, ਭਾਰਤੀ ਮੈਡੀਕਲ ਐਸੋਸੀਏਸ਼ਨ ਮੱਧ ਪ੍ਰਦੇਸ਼ ਦੇ ਚੇਅਰਮੈਨ ਡਾ. ਅਨੂਪ ਨਿਗਮ, ਭਾਰਤੀ ਮੈਡੀਕਲ ਐਸੋਸੀਏਸ਼ਨ ਮੱਧ ਪ੍ਰਦੇਸ਼ ਦੇ ਡਾ. ਅਰਵਿੰਦ ਜੈਨ ਸਮੇਤ ਲਗਭਗ 100 ਹਿਤਧਾਰਕਾਂ ਨੇ ਹਿੱਸਾ ਲਿਆ ਜਿਸ ਵਿੱਚ ਮੈਡੀਕਲ ਖੇਤਰ ਦੇ ਲੋਕ ਵੀ ਸ਼ਾਮਲ ਸਨ।

ਸੀਐੱਸਆਈਆਰ-ਸੀਐੱਮਈਆਰਆਈ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਹਰੀਸ਼ ਹਿਰਾਨੀ ਨੇ ਕਿਹਾ ਕਿ ਇਸ ਸਮੇਂ ਆਕਸੀਜਨ ਦੀ ਜ਼ਿਆਦਾਤਰ ਜ਼ਰੂਰਤ ਨੂੰ ਪੂਰਾ ਕਰ ਲਿਆ ਗਿਆ ਹੈ ਲੇਕਿਨ ਲੰਬੇ ਅਤੇ ਟਿਕਾਊ ਸਮਾਧਾਨ ਦੇ ਲਈ ਇੰਜੀਨੀਅਰਿੰਗ, ਮੈਡੀਕਲ ਖੇਤਰ ਅਤੇ ਐੱਮਐੱਸਐੱਮਈ ਦੇ ਲੋਕਾਂ ਦਾ ਇਕੱਠੇ ਆ ਕੇ ਕੰਮ ਕਰਨਾ ਜ਼ਰੂਰੀ ਹੈ। ਇਕੱਠੇ ਕੰਮ ਕਰਨ ਨਾਲ ਭਾਰਤ ਸਹੀ ਮਾਇਨਿਆਂ ਵਿੱਚ ‘ਆਤਮਨਿਰਭਰ’ ਬਣੇਗਾ ਅਤੇ ਆਕਸੀਜਨ ਦੇ ਮਾਮਲਿਆਂ ਵਿੱਚ ਵੀ ਖੁਦ ‘ਤੇ ਨਿਰਭਰ ਹੋ ਜਾਣਗੇ। ਜਦੋਂ ਸਹਿਯੋਗਾਤਮਕ ਰਵੱਈਏ ਦੇ ਨਾਲ ਵਿਗਿਆਨ ਨੂੰ ਸਮਾਜ ਨਾਲ ਜੋੜਿਆ ਜਾਵੇਗਾ ਤਾਂ ਸਮਾਜ ਦੇ ਸਾਰੇ ਲੋਕਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਨੇ ਇਸ ਦੇ ਲੰਬੇ ਟਿਕਾਊ ਸਮਾਧਾਨ ਦੇ ਤੌਰ-ਤਰੀਕਿਆਂ ‘ਤੇ ਵੀ ਚਰਚਾ ਕੀਤੀ। ਇਸ ਵਿਸ਼ੇ ‘ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਗ੍ਰਾਮੀਣ ਖੇਤਰਾਂ ਵਿੱਚ ਛੋਟੇ ਸਿਹਤ ਸੁਵਿਧਾ ਕੇਂਦਰਾਂ ‘ਤੇ ਸੰਸਾਧਨਾਂ ਦੀ ਉਪਲਬਧਤਾ ਦੀ ਜ਼ਰੂਰਤ ‘ਤੇ ਜੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਟਰੇਂਡ ਸਿਹਤ ਕਰਮਚਾਰੀਆਂ ਅਤੇ ਪੈਰਾ ਮੈਡੀਕਲ ਸਟਾਫ ਦੀ ਕਮੀ ‘ਤੇ ਵੀ ਗੱਲ ਕੀਤੀ।

ਪ੍ਰੋਫੈਸਰ ਹਿਰਾਨੀ ਨੇ ਕਿਹਾ ਕਿ ਐੱਫਆਈਓ2 ਅਤੇ ਫਲੋ ਰੇਟ ਦੇ ਕੰਟਰੋਲ ਦੀ ਜ਼ਰੂਰਤ ਹੈ ਕਿਉਂਕਿ ਲੋੜੀਂਦੀ ਆਕਸੀਜਨ ਥੈਰੇਪੀ ਦੇ ਲਈ ਡਾਕਟਰਾਂ ਨੂੰ ਦੋਵਾਂ ਪੈਰਾਮੀਟਰਾਂ ਦੀ ਜ਼ਰੂਰਤ ਪੈਂਦੀ ਹੈ। ਇੰਸਟੀਟਿਊਟ ਹਾਈਬ੍ਰਿਡ ਸਿਸਟਮ ਕਨਫਿਗਰੇਸ਼ਨ ਮਾੱਡਲ ‘ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਹਸਪਤਾਲ ਦਾ ਮੌਜੂਦਾ ਬੁਨਿਆਦੀ ਢਾਂਚਾ ਸ਼ਾਮਲ ਹੈ। ਇਹ ਛੋਟੇ ਹਸਪਤਾਲਾਂ ਅਤੇ ਮੋਹੱਲਾ ਕਲੀਨਿਕਾਂ ਦੇ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਦੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਪ੍ਰਕਾਰ ਦੀਆਂ ਇਕਾਈਆਂ ਦੇਸ਼ ਵਿੱਚ ਆਕਸੀਜਨ ਸਿਲੰਡਰ ਦੀ ਤੁਲਨਾ ਵਿੱਚ ਵੱਧ ਤੋਂ ਵੱਧ ਹੋਣ ਕਿਉਂਕਿ ਆਕਸੀਜਨ ਸਿਲੰਡਰ ਦੀ ਲਾਗਤ ਵੱਧ ਹੁੰਦੀ ਹੈ ਜਦਕਿ ਓਈਯੂ 50 ਪ੍ਰਤੀਸ਼ਤ ਘੱਟ ਕੀਮਤ ਵਿੱਚ ਉਪਲਬਧ ਹੈ।

ਸੂਖਮ, ਲਘੂ ਅਤੇ ਮੱਧ ਉੱਦਮ ਵਿਕਾਸ ਸੰਸਥਾਨ ਇੰਦੌਰ ਦੇ ਸੰਯੁਕਤ ਡਾਇਰੈਕਟਰ ਸ਼੍ਰੀ ਬੀ. ਸੀ. ਸਾਹੂ ਨੇ ਕਿਹਾ ਕਿ ਆਤਮਨਿਰਭਰ ਮੱਧ ਪ੍ਰਦੇਸ਼ ਦੇ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਹੈ ਕਿ ਮੱਧ ਪ੍ਰਦੇਸ਼ ਦੇ ਹਰ ਜ਼ਿਲ੍ਹੇ ਵਿੱਚ ਆਕਸੀਜਨ ਪਲਾਂਟ ਹੋਣ। ਮੱਧ ਪ੍ਰਦੇਸ਼ ਸਰਕਾਰ ਆਕਸੀਜਨ ਕਨਸੰਟ੍ਰੇਟਰ/ਓਈਯੂ ਨੂੰ 50 ਪ੍ਰਤੀਸ਼ਤ ਸਬਸਿਡੀ ‘ਤੇ ਉਪਲਬਧ ਕਰਵਾ ਰਹੀ ਹੈ ਜੋ ਕਿ ਸ਼ਲਾਘਾ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਦੁਆਰਾ ਅਤੇ ਸਮਾਜ ਦੇ ਲਾਭ ਦੇ ਲਈ ਐੱਮਐੱਸਐੱਮਈ ਉੱਦਮੀਆਂ, ਸਟਾਰਟ-ਅਪ ਨੂੰ ਸੀਐੱਸਆਈਆਰ-ਸੀਐੱਮਈਆਰਆਈ ਦੇ ਨਾਲ ਸਹਿਯੋਗ ਦੇ ਲਈ ਮਾਰਗ ਪ੍ਰਦਾਨ ਕਰਕੇ ਇਸ ਸਮੱਸਿਆ ਦਾ ਸਮਾਧਾਨ ਪ੍ਰਦਾਨ ਕਰਨ ਦੇ ਲਈ ਆਪਣਾ ਸਰਬੋਤਮ ਯਤਨ ਕਰੇਗਾ। ਉਨ੍ਹਾਂ ਨੇ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਣ ਦੇ ਲਈ ਜਨਤਕ ਅਤੇ ਨਿਜੀ ਹਸਪਤਾਲ ਵਿੱਚ ਪੀਪੀਪੀ ਮੋਡ ਵਿੱਚ ਪਲਾਂਟ ਲਗਾਉਣ ਵਾਲੇ ਉੱਦਮੀਆਂ ਨੂੰ ਵੀ ਪ੍ਰੋਤਸਾਹਿਤ ਕੀਤਾ।

ਲਘੂ ਉਦਯੋਗ ਭਾਰਤੀ, ਮੱਧ ਪ੍ਰਦੇਸ਼ ਦੇ ਚੇਅਰਮੈਨ ਸ਼੍ਰੀ ਮਹੇਸ਼ ਗੁਪਤਾ ਨੇ ਐੱਮਐੱਸਐੱਮਈ ਨੂੰ ਆਪਣੇ ਨਾਲ ਇਸ ਵੈਬੀਨਾਰ ਦੇ ਆਯੋਜਨ ਅਤੇ ਸੀਐੱਸਆਈਆਰ-ਸੀਐੱਮਈਆਰਆਈ ਨੂੰ ਇਸ ਪ੍ਰਕਾਰ ਦੀਆਂ ਤਕਨੀਕਾਂ ਲਿਆਉਣ ਦੇ ਲਈ ਵਿਸ਼ੇਸ਼ ਰੂਪ ਨਾਲ ਵਧਾਈ ਦਿੱਤੀ। ਉਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਇਸ ਤਕਨੀਕ ਨੂੰ ‘ਰਾਮਬਾਣֹ’ ਦੱਸਿਆ ਗਿਆ ਅਤੇ ਗ੍ਰਾਮੀਣ ਖੇਤਰਾਂ ਵਿੱਚ ਇਸ ਦੇ ਵੱਧ ਤੋਂ ਵੱਧ ਪ੍ਰਯੋਗ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਜ਼ਰੂਰਤ ਭਵਿੱਖ ਵਿੱਚ ਵੀ ਬਣੀ ਰਹੇਗੀ। ਇਸ ਲਈ ਲਘੂ ਉਦਯੋਗ ਭਾਰਤ ਦੇਸ਼ ਨੂੰ ਆਕਸੀਜਨ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਵੱਖ-ਵੱਕ ਯੋਜਨਾਵਾਂ ਦੇ ਤਹਿਤ ਸਰਕਾਰੀ ਸਹਾਇਤਾ ਦਾ ਉਪਯੋਗ ਇਸ ਪ੍ਰਕਾਰ ਦੇ ਉਤਪਾਦ ਦੇ ਨਿਰਮਾਣ ਦੇ ਵੱਧ ਤੋਂ ਵੱਧ ਯਤਨ ਵਿੱਚ ਕਰ ਰਿਹਾ ਹੈ।

ਭਾਰਤੀ ਮੈਡੀਕਲ ਐਸੋਸੀਏਸ਼ਨ ਮੱਧ ਪ੍ਰਦੇਸ਼ ਦੇ ਚੇਅਰਮੈਨ ਡਾ. ਅਨੂਪ ਨਿਗਮ ਨੇ ਤਕਨੀਕ ਦੇ ਵਿਕਾਸ ਵਿੱਚ ਸੀਐੱਸਆਈਆਰ-ਸੀਐੱਮਈਆਰਆਈ ਦੇ ਇਸ ‘ਨਾਵਲ’ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬਜ਼ਾਰ ਵਿੱਚ ਕਈ ਕਨਸੰਟ੍ਰੇਟਰ ਅਤੇ ਸਿਲੰਡਰ ਉਪਲਬਧ ਹਨ ਲੇਕਿਨ ਆਕਸੀਜਨ ਦੀ ਬਰਬਾਦੀ, ਲਾਗਤ ਅਤੇ ਦੁਰਉਪਯੋਗ ਨੂੰ ਦੇਖਦੇ ਹੋਏ ਸੰਸਥਾਨ ਦੁਆਰਾ ਇਸ ਤਰ੍ਹਾਂ ਦੇ ਨਵੇਂ ਤੇ ਵੱਖਰੇ ਉਤਪਾਦ ਦੇ ਵਿਕਾਸ ਦੀ ਪਹਿਲ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਆਕਸੀਜਨ ਦੇ ਇਸਤੇਮਾਲ ਵਿੱਚ ਦੂਰ-ਦਰਸ਼ਿਤਾ ਜ਼ਰੂਰੀ ਹੈ। ਡਾ. ਨਿਗਮ ਨੇ ਸੰਸਥਾਨ ਦੁਆਰਾ 10-15 ਬੈੱਡ ਵਾਲੇ ਹਸਪਤਾਲਾਂ ਦੇ ਲਈ ਯੂਨਿਟ ਦੇ ਵਿਕਾਸ ਦੀ ਵਿਸ਼ੇਸ਼ ਰੂਪ ਨਾਲ ਤਾਰੀਫ ਕੀਤੀ। ਉਨ੍ਹਾਂ ਨੇ ਐੱਮਐੱਸਐੱਮਈ ਦੇ ਲਈ ਇਸ ਪ੍ਰਕਾਰ ਦੇ ਉਤਪਾਦ ਦੇ ਵਿਕਾਸ ਵਿੱਚ ਆਈਐੱਮਏ ਦੇ ਵੱਲੋਂ ਸੰਸਥਾਨ ਨੂੰ ਸਾਰੇ ਪ੍ਰਕਾਰ ਨਾਲ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।

ਆਈਐੱਮਏ ਮੱਧ ਪ੍ਰਦੇਸ਼ ਦੇ ਡਾ. ਅਰਵਿੰਦ ਜੈਨ ਨੇ ਇਸ ਉਤਪਾਦ ਨੂੰ ਜੀਵਨ ਰੱਖਿਅਕ ਡਿਵਾਈਸ ਦੀ ਸੰਗਿਆ ਦਿੱਤੀ ਅਤੇ ਦੇਸ਼ ਵਿੱਚ ਇਸ ਪ੍ਰਕਾਰ ਦੇ ਉਤਪਾਦ ਦੇ ਵਿਕਾਸ ਦੇ ਲਈ ਪ੍ਰੋਫੈਸਰ ਹਿਰਾਨੀ ਨੂੰ ਵਧਾਈ ਦਿੱਤੀ ਕਿਉਂਕਿ ਕਈ ਉੱਦਮੀ ਇਸ ਤਕਨੀਕ ਨੂੰ ਸੀਐੱਸਆਈਆਰ-ਸੀਐੱਮਈਆਰਆਈ ਤੋਂ ਪਹਿਲਾਂ ਹੀ ਲੈ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਵੱਲ ਇਹ ਇੱਕ ਜ਼ਿਕਰਯੋਗ ਕਦਮ ਹੈ। ਸਿਹਤ ਖੇਤਰ ਵਿੱਚ ਅਲੱਗ-ਅਲੱਗ ਪੱਧਰਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਇਸ ਦੇ ਪ੍ਰਾਥਮਿਕ ਪੱਧਰ ‘ਤੇ ਪ੍ਰਯੋਗ ਕਰਨ ‘ਤੇ ਜੋਰ ਦਿੱਤਾ।

ਸਿਡਬੀ ਦੇ ਏਜੀਐੱਮ ਸ਼੍ਰੀ ਅਮਿਤ ਸੇਠੀ ਨੇ ਓਈਯੂ ‘ਤੇ ਇਸ ਲਾਭਦਾਇਕ ਚਰਚਾ ਦੀ ਤਾਰੀਫ ਕੀਤੀ ਅਤੇ ਸਿਡਬੀ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਵਿੱਤੀ ਸਹਾਇਤਾ, ਖਾਸ ਤੌਰ ‘ਤੇ ਉਹ ਸਹਾਇਤਾ ਜੋ ਮਹਾਮਾਰੀ ਨਾਲ ਨਿਪਟਣ ਦੇ ਲਈ ਸਿਹਤ ਅਤੇ ਫਾਰਮਾ ਖੇਤਰ ਦੇ ਉਤਪਾਦਾਂ ਦੀ ਸਥਾਪਨਾ ਦੇ ਲਈ ਦਿੱਤੀ ਗਈ, ਬਾਰੇ ਵਿੱਚ ਜਾਣਕਾਰੀ ਦਿੱਤੀ।

*****************

ਐੱਸਐੱਸ/ਆਰਪੀ/(ਸੀਐੱਸਆਈਆਰ-ਸੀਐੱਮਈਆਰਆਈ)


(Release ID: 1723788) Visitor Counter : 222