ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਜੀਈਐੱਮ, ਜਨਤਕ ਖਰੀਦ ਪੋਰਟਲ ਵਿੱਚ ਹੋਰ ਹਿੱਸਾ ਲੈਣ ਵਾਲਿਆਂ ਨੂੰ ਜੋੜਨ ਲਈ ਸੱਦਾ ਦਿੱਤਾ
ਕਿਹਾ, ਜੀਈਐੱਮ ਦੇ ਰੇਲਵੇ ਈ-ਖਰੀਦ ਪ੍ਰਣਾਲੀ ਨਾਲ ਏਕੀਕ੍ਰਿਤ ਕਰਨ ਨਾਲ ਕਾਫੀ ਬੱਚਤ ਹੋ ਸਕੇਗੀ
Posted On:
01 JUN 2021 3:34PM by PIB Chandigarh
ਕੇਂਦਰੀ ਰੇਲਵੇ , ਵਣਜ ਤੇ ਉਦਯੋਗ , ਖਪਤਕਾਰ ਮਾਮਲੇ ,ਅਨਾਜ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਗੌਰਮਿੰਟ ਈ ਮਾਰਕੀਟ ਪਲੇਸ (ਜੀ ਈ ਐੱਮ ) ਦੇ ਸਕੋਪ ਨੂੰ ਵਧਾਉਣ ਅਤੇ ਜੀ ਈ ਐੱਮ ਪੋਰਟਲ ਵਿੱਚ ਉਤਪਾਦਾਂ ਅਤੇ ਸੇਵਾਵਾਂ ਦੋਨ੍ਹਾਂ ਦੀ ਜਨਤਕ ਖਰੀਦ ਲਈ ਹੋਰ ਹਿੱਸਾ ਲੈਣ ਵਾਲਿਆਂ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ ਹੈ । ਵਣਜ ਵਿਭਾਗ ਅਤੇ ਜੀ ਈ ਐੱਮ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੇ ਕੇਂਦਰ ਤੇ ਸੂਬਾ ਸਰਕਾਰ ਦਫ਼ਤਰਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਜਨਤਕ ਖੇਤਰ ਇਕਾਈਆਂ ਲਈ ਹੀ ਵਨ ਸਟਾਕ ਸ਼ਾਪ ਨਹੀਂ ਬਣੇਗਾ , ਬਲਕਿ ਐੱਮ ਐੱਸ ਐੱਮ ਈ ਨੂੰ ਆਪਣੇ ਉਤਪਾਦ ਪ੍ਰਦਰਸਿ਼ਤ ਕਰਨ ਲਈ ਮੌਕੇ ਮੁਹੱਈਆ ਵੀ ਕਰੇਗਾ । ਜੀ ਈ ਐੱਮ ਨੂੰ ਮੁਕੰਮਲ ਪੇਪਰਲੈੱਸ , ਕੈਸ਼ਲੈੱਸ ਅਤੇ ਪ੍ਰਣਾਲੀ ਚਾਲਕ ਈ ਮਾਰਕੀਟ ਪਲੇਸ ਜੋ ਘੱਟੋ ਘੱਟ ਮਨੁੱਖੀ ਇੰਟਰਫੇਸ ਨਾਲ ਵਸਤਾਂ ਅਤੇ ਸੇਵਾਵਾਂ ਦੀ ਆਮ ਵਰਤੋਂ ਨੂੰ ਖਰੀਦਣ ਯੋਗ ਬਣਾਉਂਦਾ ਹੈ , ਦੀ ਪ੍ਰਸ਼ੰਸਾ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨੂੰ ਇਸ ਪੋਰਟਲ ਤੋਂ ਬਹੁਤ ਆਸ਼ਾਵਾਂ ਹਨ ਅਤੇ ਇਸ ਨੂੰ ਉਸ ਤੇ ਪੂਰਾ ਉੱਤਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪੋਰਟਲ ਨੂੰ ਵਿਕਰੇਤਾਵਾਂ ਦੁਆਰਾ ਕਾਰਟਲਾਈਜ਼ੇਸ਼ਨ ਖਿ਼ਲਾਫ਼ ਸਾਵਧਾਨ ਰਹਿਣਾ ਚਾਹੀਦਾ ਹੈ ।
ਸ਼੍ਰੀ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਖ਼ਰੀਦਦਾਰਾਂ ਲਈ ਯੂਨੀਫਾਈਡ ਖ਼ਰੀਦ ਪ੍ਰਣਾਲੀ ਲਈ ਜੀ ਈ ਐੱਮ ਦਾ ਰੇਲਵੇ ਈ ਖ਼ਰੀਦਦਾਰੀ ਪ੍ਰਣਾਲੀ ਨਾਲ ਏਕੀਕਰਨ ਜਲਦੀ ਨਾਲ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਜਨਤਕ ਖਾਤੇ ਵਿੱਚ ਬਹੁਤ ਸਾਰੀ ਬੱਚਤ ਹੋਵੇਗੀ । ਮੰਤਰੀ ਨੇ ਕਿਹਾ ਕਿ ਇਹ ਪੈਟਰੋਲੀਅਮ ਤੇ ਸਟੀਲ ਖੇਤਰਾਂ ਲਈ ਵੀ ਵੱਡੀ ਟਿਕਟ ਖ਼ਰੀਦਦਾਰੀ ਲਈ ਰਸਤਾ ਖੋਲ੍ਹੇਗਾ । ਏਕੀਕ੍ਰਿਤ ਪ੍ਰਣਾਲੀ ਰਾਹੀਂ ਰੇਲਵੇ ਖ਼ਰੀਦਦਾਰਾਂ ਲਈ ਪਾਈਲਟ ਬੋਲੀ ਅਗਸਤ ਦੇ ਅੰਤ ਤੱਕ ਸ਼ੁਰੂ ਹੋਣ ਦੀ ਆਸ ਹੈ । ਇਸ ਏਕੀਕ੍ਰਿਤ ਤੋਂ ਬਾਅਦ ਜੀ ਈ ਐੱਮ ਤੇ ਰੇਲਵੇ ਦੁਆਰਾ 50,000 ਕਰੋੜ ਰੁਪਏ ਦੀ ਲਾਗਤ ਵਾਲੀ ਸਾਲਾਨਾ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ ।
ਜੀ ਈ ਐੱਮ ਦੇ ਪੈਮਾਨੇ ਅਤੇ ਅਸਰ ਵਿੱਚ ਤੇਜ਼ ਪ੍ਰਗਤੀ ਹੋਈ ਹੈ । ਇਸ ਦੀ ਆਰਡਰ ਵੈਲਿਊ ਮਾਲੀ ਸਾਲ 2020—21 ਵਿੱਚ 38,360 ਕਰੋੜ ਰੁਪਏ ਤੇ ਪਹੁੰਚ ਗਈ ਹੈ । 52,000 ਖਰ਼ੀਦਦਾਰਾਂ ਅਤੇ 18.75 ਲੱਖ ਤੋਂ ਵੱਧ ਵਿਕ੍ਰੇਤਾਵਾਂ ਨੇ ਪੋਰਟਲ ਤੇ ਪੰਜੀਕਰਨ ਕੀਤਾ ਹੈ ਅਤੇ ਇਹ 16,332 ਉਤਪਾਦ ਸ਼੍ਰੇਣੀਆਂ ਅਤੇ 187 ਸੇਵਾਵਾਂ ਸ਼੍ਰੇਣੀਆਂ ਵਿੱਚ ਲੈਣ ਦੇਣ ਕਰਦੇ ਹਨ । ਜੀ ਈ ਐੱਮ ਕੇਵਲ , “ਵਸਤਾਂ” ਅਤੇ “ਸੇਵਾਵਾਂ” ਲਈ ਕੌਮੀ ਖਰੀਦਦਾਰੀ ਪੋਰਟਲ ਵਜੋਂ ਸ਼ੁਰੂ ਕੀਤਾ ਗਿਆ ਸੀ , ਪਰ ਮਾਲੀ ਸਾਲ 2021 ਦੇ ਬਜਟ ਭਾਸ਼ਣ ਵਿੱਚ ਦਿਖਾਈ ਗਈ ਦ੍ਰਿਸ਼ਟੀ ਦੇ ਅਨੁਸਾਰ ਜੀ ਈ ਐੱਮ ਸੇਵਾਵਾਂ , ਵਸਤਾਂ ਦੇ ਨਾਲ ਨਾਲ “ਕੰਮ ਲਈ ਕਾਂਟ੍ਰੈਕਟਸ” ਲਈ ਵੀ “ਯੂਨੀਫਾਈਡ ਖਰੀਦਦਾਰ ਪ੍ਰਣਾਲੀ” ਬਣਨ ਵੱਲ ਅੱਗੇ ਵੱਧ ਰਿਹਾ ਹੈ ।
ਜੀ ਈ ਐੱਮ ਨੇ ਕਈ ਕੋਵਿਡ 19 ਨਾਲ ਸਬੰਧਤ ਪਹਿਲਕਦਮੀਆਂ ਕੀਤੀਆਂ ਹਨ , ਜਿਨ੍ਹਾਂ ਵਿੱਚ ਉਤਪਾਦ / ਬ੍ਰੈਂਡ ਪ੍ਰਵਾਨਗੀ ਦੀ ਤਰਜੀਹ ਲਈ ਸ਼੍ਰੇਣੀਆਂ ਸ਼ਾਮਲ ਹਨ । ਅਸਲ ਡਿਲਿਵਰੀ ਪੀਰੀਅਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਡਿਲਿਵਰੀ ਪੀਰੀਅਡ ਵਿੱਚ 30 ਦਿਨਾਂ ਦਾ ਵਾਧਾ ਕੀਤਾ ਗਿਆ ਹੈ । ਬੋਲੀ ਦਾ ਸਮਾਂ 10 ਤੋਂ ਘਟਾ ਕੇ 1 ਦਿਨ ਕੀਤਾ ਗਿਆ ਹੈ ਅਤੇ ਡਿਲਿਵਰੀ ਸਮਾਂ 15 ਦਿਨਾਂ ਤੋਂ ਘਟਾ ਕੇ 2 ਦਿਨ ਕੀਤਾ ਗਿਆ ਹੈ । ਕੋਵਿਡ 19 ਸ਼੍ਰੇਣੀਆਂ ਲਈ ਮਾਰਚ 20 ਤੋਂ ਮਈ 2021 ਤੱਕ ਆਰਡਰ ਵੈਲਿਊ 7,863 ਕਰੋੜ ਰੁਪਏ ਹੈ , ਜਿਸ ਵਿੱਚ ਆਕਸੀਜਨ ਕੰਸਨਟ੍ਰੇਟਰਸ ਦੀ ਲਾਗਤ 68 ਕਰੋੜ ਰੁਪਏ ਵੀ ਸ਼ਾਮਲ ਹੈ ।
ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਦੋਵਾਂ ਵੱਲੋਂ ਮਿਲੀ ਫੀਡਬੈਕ ਤੇ ਅਧਾਰਤ ਕਈ ਨਵੀਆਂ ਵਿਸ਼ੇਸ਼ਤਾਵਾਂ ਅਤੇ ਢੰਗ ਤਰੀਕੇ ਰੋਲਆਊਟ ਕੀਤੇ ਗਏ ਹਨ :
1. ਕਈ ਨਵੇਂ ਬੋਲੀ ਫਾਰਮੈਟਸ , ਜਿਨ੍ਹਾਂ ਵਿੱਚ ਕਸਟਮ ਆਈਟਮ ਬੋਲੀ , ਬੀ ਓ ਕਿਊ ਅਧਾਰਤ ਬੋਲੀ , ਸਮਰੱਥਾ ਅਧਾਰਤ ਬੋਲੀ ।
2. ਕੀਮਤ ਵੇਰੀਏਸ਼ਨ ਕਲੌਸ (ਵੀ ਪੀ ਸੀ) ਦੇ ਨਾਲ ਕਾਂਟ੍ਰੈਕਟਸ ਲਈ ਵਿਵਸਥਾ ।
3. ਏ ਐੱਮ ਸੀ / ਸੀ ਐੱਮ ਸੀ ਅਤੇ ਸਿਖਲਾਈ , ਕਮਿਸ਼ਨਿੰਗ , ਸੰਸਥਾਪਨਾ ਦੀ ਖ਼ਰੀਦ ਦੇ ਨਾਲ ਨਾਲ ਮਾਇਲਸਟੋਨ ਅਧਾਰਤ ਅਦਾਇਗੀਆਂ ।
4. ਮੰਗ ਇਕੱਤਰ ਕਰਨਾ ।
5. ਵਿਕ੍ਰੇਤਾ ਦੀ ਨੁਮਾਇੰਦਗੀ , ਤਕਨੀਕੀ ਸਪਸ਼ਟੀਕਰਨ ਅਤੇ ਰੱਦ ਵਿੰਡੋ ਦੀ ਚੁਣੌਤੀ ।
6. ਦੇਰੀ ਨਾਲ ਅਦਾਇਗੀ ਲਈ ਖ਼ਰੀਦਦਾਰਾਂ ਤੇ ਵਿਆਜ ਜੁਰਮਾਨੇ ਦੀ ਸ਼ੁਰੂਆਤ ।
7. ਦੁਬਾਰਾ ਵਿਕ੍ਰੇਤਾ ਰੇਟਿੰਗ ਸਿਸਟਮ ।
***********************
ਵਾਈ ਬੀ / ਐੱਸ
(Release ID: 1723572)
Visitor Counter : 175