ਰੇਲ ਮੰਤਰਾਲਾ

ਐੱਨਆਰਟੀਆਈ ਨੂੰ ਬਾਇਓ ਟਾਇਲਟ, ਰੇਲ ਇਲੈਕਟ੍ਰੀਫਿਕੇਸ਼ਨ, ਇਨਫ੍ਰਾ ਅਪਗ੍ਰੇਡੇਸ਼ਨ ਜਿਹੇ ਪਿਛਲੇ ਸੱਤ ਸਾਲਾਂ ਵਿੱਚ ਰੇਲਵੇ ਦੁਆਰਾ ਕੀਤੀ ਗਈਆਂ ਪਹਿਲਕਦਮੀਆਂ ‘ਤੇ ਰਿਸਰਚ ਕਰਨੀ ਚਾਹੀਦੀ ਹੈ: ਸ਼੍ਰੀ ਪੀਯੂਸ਼ ਗੋਇਲ


ਰੇਲਵੇ ਦੇ ਤਹਿਤ ਸਾਰੇ ਟ੍ਰੇਨਿੰਗ ਇੰਸਟੀਟਿਊਟਸ ਨੂੰ ਐੱਨਆਰਟੀਆਈ ਦੇ ਇੱਕ ਮੈਨੇਜਮੈਂਟ ਦੇ ਅਧੀਨ ਆਉਣਾ ਚਾਹੀਦਾ ਹੈ: ਸ਼੍ਰੀ ਗੋਇਲ

ਤਿੰਨ ਵਰ੍ਹਿਆਂ ਦੇ ਅੰਦਰ, ਐੱਨਆਰਟੀਆਈ, ਅਧਿਐਨ ਦੇ ਇੱਕ ਅਗ੍ਰਣੀ ਸੰਸਥਾਨ ਦੇ ਰੂਪ ਵਿੱਚ ਉਭਰਿਆ ਹੈ ਅਤੇ ਇਸ ਦੇ ਅਕਾਦਮਿਕ ਬੁਨਿਆਦੀ ਢਾਂਚੇ ਨੂੰ ਖੁਸ਼ਹਾਲ ਬਣਾਉਣ ਦੇ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ: ਸ਼੍ਰੀ ਪੀਯੂਸ਼ ਗੋਇਲ

ਰੇਲ ਅਤੇ ਵਣਜ ਤੇ ਉਦਯੋਗ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਰਾਸ਼ਟਰੀ ਰੇਲ ਤੇ ਟਰਾਂਸਪੋਰਟੇਸ਼ਨ ਇੰਸਟੀਟਿਊਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 31 MAY 2021 6:01PM by PIB Chandigarh

ਰੇਲ ਤੇ ਵਣਜ ਤੇ ਉਦਯੋਗ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਰਾਸ਼ਟਰੀ ਰੇਲ ਤੇ ਟਰਾਂਸਪੋਰਟ ਇੰਸਟੀਟਿਊਟ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ, “ਐੱਨਆਰਟੀਆਈ ਨੂੰ ਬਾਇਓ ਟਾਇਲਟ, ਰੇਲ ਇਲੈਕਟ੍ਰੀਫਿਕੇਸ਼ਨ, ਢਾਂਚਾਗਤ ਅਪਗ੍ਰੇਡੇਸ਼ਨ ਜਿਹੇ ਪਿਛਲੇ ਸੱਤ ਵਰ੍ਹਿਆਂ ਵਿੱਚ ਰੇਲਵੇ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ‘ਤੇ ਰਿਸਰਚ ਕਰਨੀ ਚਾਹੀਦੀ ਹੈ।”

ਮੰਤਰੀ ਨੇ ਕਿਹਾ ਕਿ ਰੇਲਵੇ ਦੇ ਤਹਿਤ ਸਾਰੇ ਟ੍ਰੇਨਿੰਗ ਇੰਸਟੀਟਿਊਟਸ ਨੂੰ ਐੱਨਆਰਟੀਆਈ ਦੀ ਇੱਕ ਮੈਨੇਜਮੈਂਟ ਛੱਤ ਦੇ ਹੇਠਾਂ ਆਉਣਾ ਚਾਹੀਦਾ ਹੈ। ਇਹ ਨਾ ਸਿਰਫ ਅਕਾਦਮਿਕ ਇਨਪੁਟਸ ਦੀ ਗੁਣਵੱਤਾ ਵਿੱਚ ਸੁਧਾਰ ਲਿਆਵੇਗਾ ਬਲਕਿ ਇਸ ਨਾਲ ਟ੍ਰੇਨਿੰਗ ਮਿਆਰਾਂ ਵਿੱਚ ਇਕਰੂਪਤਾ ਆਵੇਗੀ, ਲਾਗਤ ਵਿੱਚ ਕਮੀ ਆਵੇਗੀ ਤੇ ਸੰਸਾਧਨ ਉਪਯੋਗ ਹੋਣਗੇ। ਮੰਤਰੀ ਨੇ ਕਿਹਾ ਕਿ ਤਿੰਨ ਵਰ੍ਹਿਆਂ ਦੀ ਘੱਟ ਮਿਆਦ ਦੇ ਅੰਦਰ ਹੀ, ਐੱਨਆਰਟੀਆਈ ਅਧਿਐਨ ਦੇ ਇੱਕ ਮੋਹਰੀ ਇੰਸਟੀਟਿਊਟ ਦੇ ਰੂਪ ਵਿੱਚ ਉਭਰਿਆ ਹੈ ਅਤੇ ਇਸ ਦੇ ਅਕਾਦਮਿਕ ਬੁਨਿਆਦੀ ਢਾਂਚੇ ਨੂੰ ਖੁਸ਼ਹਾਲ ਬਣਾਉਣ ਦੇ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।

ਜ਼ਿਕਰਯੋਗ ਹੈ ਕਿ ਐੱਨਆਰਟੀਆਈ ਉੱਚ ਸਿੱਖਿਆ ‘ਤੇ ਫੋਕਸ, ਰੇਲ ਤੇ ਟਰਾਂਸਪੋਰਟੇਸ਼ਨ ਟੈਕਨੋਲੋਜੀ ਤੇ ਮੈਨੇਜਮੈਂਟ ਵਿੱਚ ਐਡਵਾਂਸ ਰਿਸਰਚ ਦੇ ਜ਼ਰੀਏ ਨਵੀਂ ਪ੍ਰਤਿਭਾ ਦਾ ਵਿਕਾਸ ਕਰਨ ਦੇ ਲਈ ਇੱਕ ਵਿਸ਼ਵ ਪੱਧਰੀ ਇੰਸਟੀਟਿਊਟ ਬਣਨ ਦੀ ਰਾਹ ‘ਤੇ ਹੈ। ਐੱਨਆਰਟੀਆਈ ਦਾ ਟੀਚਾ ਉੱਤਮਤਾ ਦੇ ਮਲਟੀਪਲ ਅਨੁਸ਼ਾਸਨੀ ਕੇਂਦਰਾਂ ਦਾ ਵਿਕਾਸ ਕਰਨਾ ਹੈ ਜੋ ਟਰਾਂਸਪੋਰਟੇਸ਼ਨ ਖੇਤਰ ਵਿੱਚ ਰਿਸਰਚ ਤੇ ਸਿੱਖਿਆ ਨੂੰ ਹੁਲਾਰਾ ਦੇਣ ਦੇ ਲਈ ਸਹਿਯੋਗੀ ਨਿਰਮਾਣ ਹੋਣਗੇ। ਐੱਨਆਰਟੀਆਈ ਦੀ ਰਣਨੀਤਿਕ ਕਰੀਕੁਲਮ, ਰਿਸਰਚ ਪ੍ਰੋਜੈਕਟ ਤੇ ਕਾਰਜਕਾਰੀ ਸਿੱਖਿਆ ਪ੍ਰੋਗਰਾਮਾਂ ਦੇ ਵਿਕਾਸ ‘ਤੇ ਸਹਿਯੋਗ ਦੇ ਲਈ ਸੰਸਥਾਗਤ ਸਾਂਝੇਦਾਰੀਆਂ ਦੇ ਜ਼ਰੀਏ ਮੋਹਰਲੇ ਆਲਮੀ ਸੰਸਥਾਨਾਂ ਤੋਂ ਦੁਨੀਆ ਭਰ ਵਿੱਚ ਸਭ ਤੋਂ ਉੱਤਮ ਮਹਾਰਤ ਪ੍ਰਾਪਤ ਕਰਨ 'ਤੇ ਕੇਂਦ੍ਰਿਤ ਹੈ। ਐੱਨਆਰਟੀਆਈ ਲੌਜਿਸਟਿਕਸ, ਟਰਾਂਸਪੋਰਟੇਸ਼ਨ ਅਤੇ ਮੈਨੇਜਮੈਂਟ ਦੀਆਂ ਸਾਰੀਆਂ ਪਹਿਲਕਦਮੀਆਂ ਵਿੱਚ ਅਤਿਆਧੁਨਿਕ ਗ੍ਰੈਜੂਏਟ ਅਤੇ ਮਾਸਟਰ ਪ੍ਰੋਗਰਾਮ ਸੰਚਾਲਿਤ ਕਰ ਰਿਹਾ ਹੈ।

ਐੱਨਆਰਟੀਆਈ ਰੇਲਵੇ ਤੇ ਟਰਾਂਸਪੋਰਟੇਸ਼ਨ ਖੇਤਰ ਵਿੱਚ ਮੌਜੂਦਾ ਪ੍ਰਤਿਭਾਵਾਂ ਦੇ ਲਈ ਪੇਸ਼ੇਵਰ ਵਿਕਾਸ ਵਿੱਚ ਵੀ ਸਹਾਇਤਾ ਕਰ ਰਿਹਾ ਹੈ।

****

ਡੀਜੇਐੱਨ/ਐੱਮਕੇਵੀ



(Release ID: 1723426) Visitor Counter : 128