ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਟੀਕਾਕਰਨ ਦੀ ਪ੍ਰਗਤੀ ਬਾਰੇ ਕੀਤੀ ਸਮੀਖਿਆ


ਜੂਨ ਵਿੱਚ ਟੀਕਾਕਰਨ ਉਪਲਬਧੀ ਵਿੱਚ ਕਾਫੀ ਵਾਧੇ ਦੇ ਮੱਦੇਨਜ਼ਰ ਟੀਕਾਕਰਨ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਕਈ ਰਸਤੇ ਗਿਣਾਏ ਗਏ

ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਘਰ ਦੇ ਨੇੜੇ ਕੋਵਿਡ ਟੀਕਾਕਰਨ ਵਰਗੇ ਲਚਕੀਲੇਪਨ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ

ਨਿੱਜੀ ਹਸਪਤਾਲਾਂ ਦੀ ਟੀਕਾਕਰਨ ਦੀ ਰਫ਼ਤਾਰ ਵਧਾਉਣ ਵਿੱਚ ਸ਼ਮੂਲੀਅਤ ਵਧਾਈ ਜਾਵੇ

Posted On: 31 MAY 2021 6:27PM by PIB Chandigarh

ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝੇਦਾਰੀ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਦੀ ਨਿਗਰਾਨੀ , ਸਮੀਖਿਆ ਅਤੇ ਕਿਰਿਆਸ਼ੀਲ ਹੋ ਕੇ ਸੇਧ ਦੇਣ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨਾਲ ਸੂਬਿਆਂ ਵਿੱਚ ਟੀਕਾਕਰਨ ਦੀ ਪ੍ਰਗਤੀ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ । ਸੂਬਿਆਂ ਨੂੰ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਹੋਰ ਦਿੱਤੇ ਗਏ ਲਚਕੀਲੇਪਨ ਅਤੇ ਜੂਨ 2020 ਵਿੱਚ ਵੱਧ ਰਹੀ ਟੀਕਾ ਸਪਲਾਈ ਦੇ ਪਿਛੋਕੜ ਵਿੱਚ ਅਗਾਂਊਂ ਟੀਕਾ ਦ੍ਰਿਸ਼ਟੀ ਕਲੰਡਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝਾ ਕੀਤਾ ਗਿਆ । ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਕੀਤੀ । ਸ਼ੁਰੂ ਵਿੱਚ ਕੇਂਦਰੀ ਸਿਹਤ ਸਕੱਤਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਮਈ 2021 ਦੇ ਆਖ਼ਰੀ ਹਫ਼ਤੇ ਵਿੱਚ ਟੀਕਾਕਰਨ ਦੀ ਰਫ਼ਤਾਰ ਨੂੰ ਵਧਾਉਣ ਲਈ ਕੀਤੇ ਸਾਂਝੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਕਿਉਂਕਿ ਜਿ਼ਆਦਾਤਰ ਟੀਕਾ ਸਪਲਾਈ ਮੌਜੂਦਾ ਮਹੀਨੇ ਦੇ ਅਖ਼ੀਰ ਵਿੱਚ ਸੂਬਿਆਂ ਕੋਲ ਪਹੁੰਚੀ ਸੀ । ਉਨ੍ਹਾਂ ਨੇ ਕਿਹਾ ਕਿ ਅਜੇ ਵੀ ਟੀਕਾਕਰਨ ਦੀ ਰਫ਼ਤਾਰ ਨੂੰ ਹੋਰ ਵਧਾਉਣ ਅਤੇ ਤੇਜ਼ ਕਰਨ ਦਾ ਕਾਫੀ ਸਕੋਪ ਹੈ । ਜੂਨ 2021 ਵਿੰਚ ਟੀਕਿਆਂ ਦੀ ਕੁੱਲ ਉਪਲਬਧਤਾ ਹੋਰ ਵਧਣ ਜਾ ਰਹੀ ਹੈ (ਜਿਵੇਂ ਕਿ ਉਨ੍ਹਾਂ ਨਾਲ ਟੀਕਾ ਦ੍ਰਿਸ਼ਟੀ ਕਲੰਡਰ ਰਾਹੀਂ ਪਹਿਲਾਂ ਹੀ ਸਾਂਝਾ ਕੀਤਾ ਗਿਆ ਹੈ) । ਕਰੀਬ 12 ਕਰੋੜ (119570000) ਖ਼ੁਰਾਕਾਂ ਜੂਨ 2021 ਵਿੱਚ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਪਲਬਧ ਹੋਣਗੀਆਂ ,ਜਿਸ ਨਾਲ ਉਹ ਆਪਣੀ ਟੀਕਾਕਰਨ ਗਿਣਤੀ ਵਧਾ ਸਕਦੇ ਹਨ ।

ਸਿਹਤ ਸਕੱਤਰ ਨੇ ਇਹ ਵੀ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਘੱਟ ਰਹੇ ਸਟਾਕ ਨੂੰ ਤੁਰੰਤ ਵਧਾਉਣ ਲਈ ਬਫਰ ਸਟਾਕ ਉਪਲਬਧ ਕਰਵਾਏਗੀ , ਤਾਂ ਜੋ ਟੀਕਾਕਰਨ ਮੁਹਿੰਮ ਇੱਕ ਸਹਿਜ ਰਫ਼ਤਾਰ ਵਿੱਚ ਜਾਰੀ ਰਹੇ ।

ਟੀਕਾਕਰਨ ਅਭਿਆਸ ਕੋਵਿਡ 19 ਤੋਂ ਦੇਸ਼ ਵਿੱਚ ਸਭ ਤੋਂ ਕਮਜ਼ੋਰ ਵਸੋਂ ਗਰੁੱਪਾਂ ਦੀ ਸੁਰੱਖਿਆ ਲਈ ਇੱਕ ਔਜ਼ਾਰ ਹੈ ਤੇ ਇਸ ਦੀ ਉੱਚੇ ਪੱਧਰ ਤੇ ਲਗਾਤਾਰ  ਸਮੀਖਿਆ ਤੇ ਨਿਗਾਰਨੀ ਕੀਤੀ ਜਾਣੀ ਚਾਹੀਦੀ ਹੈ ।  ਸਕੱਤਰ ਨੇ ਨੋਟ ਕੀਤਾ ਕਿ ਪੜਾਅਵਾਰ ਤੇ ਅਗਾਂਹ ਵੱਧ ਕੇ ਅਤੇ ਕਿਰਿਆਸ਼ੀਲ ਪਹੁੰਚ ਨਾਲ ਸਾਰੇ ਭਾਗੀਦਾਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੌਜੂਦਾ ਹਾਲਾਤ ਅਨੁਸਾਰ ਸੋਧਿਆ ਗਿਆ ਹੈ , ਜਿਸ ਦੇ ਸਿੱਟੇ ਵਜੋਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕਾਕਰਨ ਪ੍ਰੋਗਰਾਮ ਸਬੰਧੀ ਵਧੇਰੇ ਲਚਕੀਲਾਪਨ ਮਿਲਿਆ ਹੈ ।

ਕਮਿਊਨਿਟੀ  ਅਧਾਰਤ ਆਊਟਰੀਚ ਪਹੁੰਚ ਤੇ ਕੇਂਦਰਤ ਕਰਦਿਆਂ ਜਿੱਥੇ ਗ਼ੈਰ ਸਿਹਤ ਸਹੂਲਤ ਅਧਾਰਤ ਥਾਵਾਂ ਵਿੱਚ ਸੈਸ਼ਨਸ ਚਲਾਏ ਜਾ ਸਕਦੇ ਹਨ ਅਤੇ ਉਹ ਘਰਾਂ ਦੇ ਨੇੜੇ ਹਨ (ਉਦਾਹਰਨ ਦੇ ਤੌਰ ਤੇ ਕਮਿਊਨਿਟੀ ਸੈਂਟਰ, ਆਰ ਡਬਲਿਊ ਏ ਸੈਂਟਰਸ / ਦਫਤਰ , ਪੰਚਾਇਤ ਘਰ , ਸਕੂਲ ਇਮਾਰਤਾਂ , ਓਲਡ ਏਜ ਹੋਮਸ ਆਦਿ ) ਬਜ਼ੁਰਗਾਂ ਅਤੇ ਦਿਵਿਆਂਗ ਵਸੋਂ , ਘਰਾਂ ਦੇ ਨੇੜੇ ਟੀਕਾਕਰਨ ਕੇਂਦਰਾਂ ਐੱਨ ਐੱਚ ਸੀ ਪੀ ਸੀਜ਼ ਜੋ ਬਜ਼ੁਰਗਾਂ ਅਤੇ ਦਿਵਿਆਂਗ ਨਾਗਰਿਕਾਂ ਲਈ ਹੈ , ਨੂੰ ਵੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝਾ ਕੀਤਾ ਗਿਆ ਹੈ (ਦਿਸ਼ਾ ਨਿਰਦੇਸ਼ ਐੱਮ ਓ ਐੱਚ ਐੱਫ ਡਬਲਿਊ ਦੀ ਵੈੱਬਸਾਈਟ ਤੇ ਉਪਲਬਧ ਹਨ । ਵੈੱਬਸਾਈਟ https://www.mohfw.gov.in/pdf/GuidanceNeartoHomeCovidVaccinationCentresforElderlyandDifferentlyAbledCitizens.pdf]

 

ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਘਰਾਂ ਦੇ ਨੇੜੇ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਧਾਉਣ ਅਤੇ ਇਨ੍ਹਾਂ ਸੀ ਪੀ ਸੀਜ਼ ਦੀ ਵਰਤੋਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ ਗਈ ਹੈ ।

ਐੱਨ ਐੱਚ ਸੀ ਪੀ ਸੀਜ਼ ਥਾਂ ਦੀ ਪਹਿਚਾਣ ਬਾਰੇ ਪ੍ਰਕਿਰਿਆ ਅਤੇ ਇਸ ਨੂੰ ਮੌਜੂਦਾ ਸੀ ਪੀ ਸੀ ਨਾਲ ਜੋੜਨਾ ਵੀ ਦੁਹਰਾਇਆ ਗਿਆ ਸੀ  । ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੌਜੂਦਾ ਕੋਵਿਡ ਟੀਕਾਕਰਨ ਕੇਂਦਰ ਨੂੰ ਐੱਨ ਐੱਚ ਸੀ ਪੀ ਸੀ ਤੇ ਟੀਕਾਕਰਨ ਲਈ ਪਛਾਣ ਕਰਨ ਅਤੇ ਨਿਰਧਾਰਤ ਕਰਨ ਲਈ ਆਖਿਆ ਗਿਆ ਸੀ । ਨਿਰਧਾਰਤ ਸੀ ਵੀ ਸੀ ਦਾ ਨੋਡਲ ਅਧਿਕਾਰੀ ਪ੍ਰਸਤਾਵਤ ਐੱਨ ਐੱਚ ਸੀ ਪੀ ਸੀ ਜ਼ਰੂਰੀ ਮਾਪਦੰਡਾਂ ਦੀ ਸਮੀਖਿਆ ਕਰੇਗਾ , ਜਿਵੇਂ ਟੀਕਾਕਰਨ ਲਈ ਤਿੰਨ ਕਮਰਿਆਂ , ਜਗ੍ਹਾ ਦੀ ਉਪਲਬਧਤਾ , ਵਿਸ਼ੇਸ਼ ਲੋੜਾਂ ਅਤੇ ਸੀਨੀਅਰ ਨਾਗਰਿਕਾਂ ਲਈ ਪਹੁੰਚਯੋਗ ਅਤੇ ਏ ਈ ਐੱਫ ਵਾਈ ਪ੍ਰਬੰਧਨਯੋਗ ਅਤੇ ਇੰਟਰਨੈੱਟ ਦੀ ਉਪਲਬਧਤਾ ਆਦਿ ।

ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ ਟੀਕਾਕਰਨ ਲਈ ਨਿੱਜੀ ਹਸਪਤਾਲਾਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਵੀ ਕਿਰਿਆਸ਼ੀਲ ਹੋਣਾ ਚਾਹੀਦਾ ਹੈ । ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 2/3  ਮੈਂਬਰਾਂ ਦੀ ਇੱਕ ਸਮਰਪਿਤ ਟੀਮ ਗਠਿਤ ਕਰਨ ਦੀ ਸਲਾਹ ਦਿੱਤੀ ਗਈ ਹੈ , ਜੋ ਲਗਾਤਾਰ ਟੀਕਾ ਉਤਪਾਦਕਾਂ ਅਤੇ ਨਿੱਜੀ ਹਸਪਤਾਲਾਂ ਲਈ ਸਮੇਂ ਸਿਰ ਟੀਕਿਆਂ ਦੀ ਸਪਲਾਈ ਲਈ ਤਾਲਮੇਲ ਕਰੇਗੀ ।

ਇੱਕ ਵਾਰ ਫੇਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾ ਨੂੰ ਕੋਵਿਡ 19 ਟੀਕਿਆਂ ਦੀ ਬਰਬਾਦੀ ਨੂੰ ਘਟਾਉਣ ਲਈ ਜ਼ੋਰਦਾਰ ਯਤਨ ਕਰਨ ਲਈ ਕਿਹਾ ਗਿਆ ਹੈ , ਜੋ ਕਿ ਇੱਕ ਜਨਤਕ ਸਿਹਤ ਵਸਤੂ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਟੀਕਾਕਰਨ ਵਿੱਚ ਵਰਤਿਆ ਜਾਣਾ ਚਾਹੀਦਾ ਹੈ , ਜਦਕਿ ਸਮੁੱਚੇ ਪੱਧਰ ਤੇ ਇਹ ਕਾਫੀ ਘਟ ਗਏ ਹਨ , ਸਿਹਤ ਸਕੱਰਤ ਨੇ ਕਿਹਾ ਕਿ ਕਈ ਸੂਬਿਆਂ ਵਿੱਚ ਅਜੇ ਵੀ ਬਰਬਾਦੀ ਨੂੰ ਕਾਫੀ ਘਟਾਉਣ ਦੀ ਲੋੜ ਹੈ । ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕਾਕਰਨ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਲਈ ਟੀਕਾ ਲਗਾਉਣ ਵਾਲਿਆਂ ਨੂੰ ਫਿਰ ਤੋਂ ਸਿਖਲਾਈ ਦੇਣ ਦਾ ਸੁਝਾਅ ਦਿੱਤਾ ਗਿਆ ਹੈ ।

 

***************************


ਐੱਮ ਵੀ



(Release ID: 1723259) Visitor Counter : 157