ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ


ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤੱਕ 18,265 ਆਕਸੀਜਨ ਕੰਸਨਟ੍ਰੇਟਰ; 19,085 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 15,256 ਵੈਂਟੀਲੇਟਰ / ਬੀਆਈਪੀਏਪੀ;~7.7 ਲੱਖ ਰੇਮਡੇਸਿਵਿਰ ਟੀਕੇ, ~12 ਲੱਖ ਫੈਵੀਪੀਰਾਵੀਰ ਗੋਲੀਆਂ ਭੇਜੀਆਂ / ਜਾਰੀ ਕੀਤੀਆਂ ਗਈਆਂ ਹਨ

Posted On: 30 MAY 2021 4:45PM by PIB Chandigarh

ਭਾਰਤ ਸਰਕਾਰ 27 ਅਪ੍ਰੈਲ 2021 ਤੋਂ ਵੱਖ-ਵੱਖ ਦੇਸ਼ਾਂ / ਸੰਗਠਨਾਂ ਤੋਂ ਕੋਵਿਡ -19 ਰਾਹਤ ਸਪਲਾਈ ਅਤੇ ਉਪਕਰਣਾਂ ਦਾ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰ ਰਹੀ ਹੈ। ਇਨ੍ਹਾਂ ਨੂੰ ਤੁਰੰਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ / ਜਾਰੀ ਕੀਤਾ ਜਾ ਰਿਹਾ ਹੈ।

ਸਮੁੱਚੇ ਤੌਰ 'ਤੇ, 18,265 ਆਕਸੀਜਨ ਕੰਸਨਟ੍ਰੇਟਰ; 19,085 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 15,256 ਵੈਂਟੀਲੇਟਰ / ਬੀਆਈਪੀਏਪੀ; ~7.7 ਲੱਖ ਰੀਮਡੇਸਵੀਵਰ ਦੀਆਂ ਸ਼ੀਸ਼ੀਆਂ, ~12 ਲੱਖ ਫੈਵੀਪੀਰਾਵੀਰ ਗੋਲੀਆਂ 27 ਅਪ੍ਰੈਲ 2021  ਤੋਂ 29 ਮਈ  2021  ਤੱਕ, ਸੜਕ ਅਤੇ ਹਵਾਈ ਰਸਤੇ ਭੇਜੀਆਂ ਗਈਆਂ ਹਨ।

27/29 ਮਈ 2021 ਨੂੰ ਦੱਖਣੀ ਕੋਰੀਆ, ਭਾਰਤੀ ਅਤੇ ਬਹਿਰੀਨ ਸੰਗਠਨਾਂ, ਸ਼ੰਘਾਈ ਵਿੱਚ ਇੰਡੀਅਨ ਕਮਿਊਨਿਟੀ, ਯੂਏਈ ਵਿੱਚ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਗਰੁੱਪ, ਸੀਟੀਆਰਆਈਪੀ ਅਤੇ ਐਲੀ ਲਿਲੀ ਤੋਂ ਪ੍ਰਾਪਤ ਹੋਈ ਵੱਡੀ ਖੇਪ:

ਖੇਪ

ਮਾਤਰਾ

ਆਕਸੀਜਨ ਕੰਸਨਟ੍ਰੇਟਰ

225

ਬੈਰੀਸਿਟੀਨੀਬ

5.6 ਲੱਖ ਗੋਲੀਆਂ

 

* ਰੈਪਿਡ ਡਾਇਗਨੋਸਟਿਕ ਕਿੱਟਾਂ ਵੀ ਪ੍ਰਾਪਤ ਕੀਤੀਆਂ

ਤੁਰੰਤ ਪ੍ਰਭਾਵਸ਼ਾਲੀ ਵੰਡ ਅਤੇ ਪ੍ਰਾਪਤ ਕਰਤਾ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਸੁਚਾਰੂ ਸਪੁਰਦਗੀ ਇੱਕ ਨਿਰੰਤਰ ਅਭਿਆਸ ਹੈ।

ਕੇਂਦਰੀ ਸਿਹਤ ਮੰਤਰਾਲਾ ਇਸ ਦੀ ਨਿਯਮਤ ਅਧਾਰ 'ਤੇ ਵਿਆਪਕ ਨਿਗਰਾਨੀ ਕਰ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਕੋਆਰਡੀਨੇਸ਼ਨ ਸੈੱਲ ਬਣਾਇਆ ਗਿਆ ਹੈ ਤਾਂ ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਦੀ ਪ੍ਰਾਪਤੀ ਅਤੇ ਵੰਡ ਲਈ ਤਾਲਮੇਲ ਬਣਾਇਆ ਜਾ ਸਕੇ। ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਿਹਤ ਮੰਤਰਾਲੇ ਦੁਆਰਾ 2 ਮਈ, 2021 ਤੋਂ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਬਣਾਈ ਗਈ ਅਤੇ ਲਾਗੂ ਕੀਤੀ ਗਈ।

*****

ਐਮਵੀ



(Release ID: 1723025) Visitor Counter : 160